ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 10 ਫਰਵਰੀ ਨੂੰ‘ਵਿਕਸਿਤ ਭਾਰਤ, ਵਿਕਸਿਤ ਗੁਜਰਾਤ’(‘Viksit Bharat Viksit Gujarat’) ਪ੍ਰੋਗਰਾਮ ਨੂੰ ਸੰਬੋਧਨ ਕਰਨਗੇ
ਪ੍ਰਧਾਨ ਮੰਤਰੀ ਗੁਜਰਾਤ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਹੋਰ ਆਵਾਸ ਯੋਜਨਾਵਾਂ ਦੇ ਤਹਿਤ ਨਿਰਮਿਤ 1.3 ਲੱਖ ਤੋਂ ਅਧਿਕ ਮਕਾਨਾਂ ਦਾ ਉਦਘਾਟਨ ਅਤੇ ਭੂਮੀ ਪੂਜਨ (Bhoomi Poojan) ਕਰਨਗੇ
Posted On:
09 FEB 2024 5:41PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 10 ਫਰਵਰੀ, 2024 ਨੂੰ ਦੁਪਹਿਰ 1 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ‘ਵਿਕਸਿਤ ਭਾਰਤ ਵਿਕਸਿਤ ਗੁਜਰਾਤ’(‘Viksit Bharat Viksit Gujarat’) ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਪੂਰੇ ਗੁਜਰਾਤ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐੱਮਏਵਾਈ- PMAY) ਅਤੇ ਹੋਰ ਆਵਾਸ ਯੋਜਨਾਵਾਂ ਦੇ ਤਹਿਤ ਨਿਰਮਿਤ 1.3 ਲੱਖ ਤੋਂ ਅਧਿਕ ਮਕਾਨਾਂ ਦਾ ਉਦਘਾਟਨ ਅਤੇ ਭੂਮੀ ਪੂਜਨ (Bhoomi Poojan) ਕਰਨਗੇ।
ਪ੍ਰੋਗਰਾਮ ਗੁਜਰਾਤ ਦੇ ਸਾਰੇ ਜ਼ਿਲ੍ਹਿਆਂ ਵਿੱਚ 180 ਤੋਂ ਅਧਿਕ ਸਥਾਨਾਂ ‘ਤੇ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਮੁੱਖ ਪ੍ਰੋਗਰਾਮ ਬਨਾਸਕਾਂਠਾ ਜ਼ਿਲ੍ਹੇ ਵਿੱਚ ਹੋਵੇਗਾ। ਰਾਜ ਵਿਆਪੀ ਪ੍ਰੋਗਰਾਮ ਵਿੱਚ ਆਵਾਸ ਯੋਜਨਾਵਾਂ ਸਹਿਤ ਵਿਭਿੰਨ ਸਰਕਾਰੀ ਯੋਜਨਾਵਾਂ ਦੇ ਹਜ਼ਾਰਾਂ ਲਾਭਾਰਥੀਆਂ ਦੀ ਭਾਗੀਦਾਰੀ ਦੇਖੀ ਜਾਵੇਗੀ। ਪ੍ਰੋਗਰਾਮ ਵਿੱਚ ਗੁਜਰਾਤ ਦੇ ਮੁੱਖ ਮੰਤਰੀ, ਗੁਜਰਾਤ ਸਰਕਾਰ ਦੇ ਹੋਰ ਮੰਤਰੀ, ਸਾਂਸਦ, ਵਿਧਾਇਕ ਅਤੇ ਸਥਾਨਕ ਪੱਧਰ ਦੇ ਪ੍ਰਤੀਨਿਧੀ ਭੀ ਸ਼ਾਮਲ ਹੋਣਗੇ।
***
ਡੀਐੱਸ/ਐੱਲਪੀ
(Release ID: 2004850)
Visitor Counter : 81
Read this release in:
Kannada
,
Telugu
,
Bengali-TR
,
Assamese
,
English
,
Urdu
,
Marathi
,
Hindi
,
Manipuri
,
Bengali
,
Gujarati
,
Odia
,
Tamil
,
Malayalam