ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਏਕੀਕ੍ਰਿਤ ਸਮੁੰਦਰੀ ਸਰਵਾਇਵਲ ਟ੍ਰੇਨਿੰਗ ਸੈਂਟਰ, ਓਐੱਨਜੀਸੀ ਇੰਸਟੀਟਿਊਟ (Integrated Sea Survival Training Centre, ONGC Institute) ਦਾ ਉਦਘਾਟਨ ਕੀਤਾ

Posted On: 06 FEB 2024 2:39PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੋਆ ਵਿੱਚ ਏਕੀਕ੍ਰਿਤ ਸਮੁੰਦਰੀ ਸਰਵਾਇਵਲ ਟ੍ਰੇਨਿੰਗ ਸੈਂਟਰ, ਓਐੱਨਜੀਸੀ ਇੰਸਟੀਟਿਊਟ (Integrated Sea Survival Training Centre, ONGC Institute) ਦਾ ਉਦਘਾਟਨ ਕੀਤਾ। ਸ਼੍ਰੀ ਮੋਦੀ ਨੇ ਪਾਣੀ ਦੇ ਅੰਦਰ ਬਚਾਅ ਕਰਨ ਦੇ ਅਭਿਆਸ ‘ਤੇ ਇੱਕ ਬ੍ਰੀਫਿੰਗ ਅਤੇ ਟ੍ਰੇਨਿੰਗ ਸੈਂਟਰ ਦੇ ਪ੍ਰਦਰਸ਼ਨ ਦਾ ਭੀ ਅਵਲੋਕਨ ਕੀਤਾ।

 ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਗੋਆ ਵਿੱਚ ਓਐੱਨਜੀਸੀ ਦੇ ਸਮੁੰਦਰੀ ਸਰਵਾਇਵਲ ਸੈਂਟਰ (Sea Survival Centre) ਨੂੰ ਰਾਸ਼ਟਰ ਨੂੰ ਸਮਰਪਿਤ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ। ਇਹ ਅਤਿਆਧੁਨਿਕ ਕੇਂਦਰ ਸਮੁੰਦਰੀ ਸਰਵਾਇਵਲ ਟ੍ਰੇਨਿੰਗ ਈਕੋਸਿਸਟਮ ਦੀ ਦਿਸ਼ਾ ਵਿੱਚ ਭਾਰਤ ਦੇ ਲਈ ਉਪਲਬਧੀ ਹਾਸਲ ਕਰਨ ਵਾਲਾ ਇੱਕ ਮਹੱਤਵਪੂਰਨ ਪਲ ਹੈ। ਸਖ਼ਤ ਅਤੇ ਗਹਿਨ ਐਮਰਜੈਂਸੀ ਪ੍ਰਤੀਕਿਰਿਆ ਟ੍ਰੇਨਿੰਗ ਦੀ ਪੇਸ਼ਕਸ਼ ਕਰਦਾ, ਇਹ ਸੈਂਟਰ ਸਮਾਂ ਰਹਿੰਦੇ ਅਨੇਕ ਲੋਕਾਂ ਦੀ ਜੀਵਨ ਰੱਖਿਆ ਸੁਨਿਸ਼ਚਿਤ ਕਰੇਗਾ।”

 ਪ੍ਰਧਾਨ ਮੰਤਰੀ ਨੇ ਇੱਕ ਆਧੁਨਿਕ ਸਮੁੰਦਰੀ ਸਰਵਾਇਵਲ ਸੈਂਟਰ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਨ ਵਾਲੀ ਇੱਕ ਵੀਡੀਓ ਭੀ ਸਾਂਝੀ ਕੀਤੀ ਅਤੇ ਕਿਹਾ ਕਿ ਕਿਸ ਲਈ ਸਾਨੂੰ ਇੱਕ ਆਧੁਨਿਕ ਸਮੁੰਦਰੀ ਸਰਵਾਇਵਲ ਸੈਂਟਰ ਦੀ ਜ਼ਰੂਰਤ ਹੈ ਅਤੇ ਇਹ ਕਿਸ ਪ੍ਰਕਾਰ ਸਾਡੇ ਦੇਸ਼ ਦੇ ਲਈ ਲਾਭਦਾਇਕ ਹੋਵੇਗਾ।

ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਨਾਲ ਗੋਆ ਦੇ ਮੁੱਖ ਮੰਤਰੀ, ਸ਼੍ਰੀ ਪ੍ਰਮੋਦ ਸਾਵੰਤ, ਕੇਂਦਰੀ ਪੈਟਰੋਲੀਅਮ ਤੇਲ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਸਹਿਤ ਹੋਰ ਪਤਵੰਤੇ ਭੀ ਮੌਜੂਦ ਸਨ।

 ਓਐੱਨਜੀਸੀ ਸਮੁੰਦਰੀ ਸਰਵਾਇਵਲ ਸੈਂਟਰ

ਓਐੱਨਜੀਸੀ ਸਮੁੰਦਰੀ ਸਰਵਾਇਵਲ ਸੈਂਟਰ ਨੂੰ ਭਾਰਤੀ ਸਮੁੰਦਰੀ ਸਰਵਾਇਵਲ ਟ੍ਰੇਨਿੰਗ ਈਕੋਸਿਸਟਮ ਦੇ ਆਲਮੀ ਮਿਆਰਾਂ ਦੇ ਅਨੁਸਾਰ ਅੱਗੇ ਵਧਾਉਣ  ਦੇ ਲਈ ਇੱਕ ਆਪਣੇ ਕਿਸਮ ਦੇ ਪਹਿਲੇ ਏਕੀਕ੍ਰਿਤ ਸਮੁੰਦਰੀ ਸਰਵਾਇਵਲ ਟ੍ਰੇਨਿੰਗ ਸੈਂਟਰ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ। ਇਹ ਪ੍ਰਤੀ ਵਰ੍ਹੇ ਲਗਭਗ 10,000-15,000 ਕਰਮੀਆਂ ਨੂੰ ਟ੍ਰੇਨਿੰਗ ਦੇਵੇਗਾ। ਸਿਮੁਲੇਟਿਡ ਅਤੇ ਕੰਟ੍ਰੋਲਡ ਕਠੋਰ ਮੌਸਮ ਦੀ ਸਥਿਤੀ ਵਿੱਚ ਕੀਤਾ ਗਿਆ ਅਭਿਆਸ ਟ੍ਰੇਨੀਆਂ ਦਾ ਸਮੁੰਦਰੀ ਸਰਵਾਇਵਲ ਕੌਸ਼ਲ ਵਧਾਉਂਦਾ ਹੈ। ਇਸ ਪ੍ਰਕਾਰ ਅਸਲ ਜੀਵਨ ਦੀਆਂ ਆਫ਼ਤਾਂ ਤੋਂ ਸੁਰੱਖਿਅਤ ਬਚਣ ਦੀਆਂ ਸੰਭਾਵਨਾਵਾਂ ਵਿੱਚ ਵਾਧਾ ਹੁੰਦਾ ਹੈ।

***************

ਡੀਐੱਸ/ਟੀਐੱਸ



(Release ID: 2004279) Visitor Counter : 38