ਪ੍ਰਧਾਨ ਮੰਤਰੀ ਦਫਤਰ

ਵਿਕਸਿਤ ਭਾਰਤ-ਵਿਕਸਿਤ ਗੋਆ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪਾਠ

Posted On: 06 FEB 2024 4:57PM by PIB Chandigarh

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਗੋਆ ਦੇ ਰਾਜਪਾਲ ਪੀਐੱਸ ਸ਼੍ਰੀਧਰਨ ਪਿੱਲਈ ਜੀ, ਇੱਥੋਂ ਦੇ ਯੁਵਾ ਮੁੱਖ ਮੰਤਰੀ ਪ੍ਰਮੋਦ ਸਾਵੰਤ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀਗਣ, ਹੋਰ ਮਹਾਨੁਭਾਵ, ਅਤੇ ਗੋਆ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ। ਸਮੇਸਤ ਗੋਂਯਕਾਰਾਂਕ, ਮਨਾ-ਕਾਲਝਾ ਸਾਵਨ ਨਮਸਕਾਰ। ਤਮੁਚੋ ਮੋਗ ਅਨੀ ਉਰਬਾ ਪੁੜੋਂਨ, ਮਹਾਕਾ ਗੋਯੰਤ ਯੋਨ ਸਦਾਂਚ ਖੋਸ ਸਤਾ (समेस्त गोंयकारांक, मना-कालझा सावन नमस्कार तुमचो मोग अनी उर्बा पूड़ोंन, म्हाका गोयांत योन सदांच खोस सता) ।

ਸਾਥੀਓ,

ਗੋਆ ਨੂੰ ਇੱਥੋਂ ਦੇ ਸੁੰਦਰ ਸਮੁੰਦਰ ਤਟਾਂ ਦੇ ਲਈ, ਪ੍ਰਾਕ੍ਰਿਤਿਕ ਸੁੰਦਰਤਾ ਦੇ ਲਈ ਸਾਡਾ ਗੋਆ ਜਾਣਿਆ ਜਾਂਦਾ ਹੈ। ਦੇਸ਼-ਵਿਦੇਸ਼ ਦੇ ਲੱਖਾਂ ਟੂਰਿਸਟਾਂ ਦਾ ਫੇਵਰੇਟ Holiday Destination ਗੋਆ ਹੀ ਹੈ। ਕਿਸੇ ਭੀ ਸੀਜ਼ਨ ਵਿੱਚ ਇੱਥੇ ਏਕ ਭਾਰਤ ਸ਼੍ਰੇਸ਼ਠ ਭਾਰਤ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਗੋਆ ਦੀ ਇੱਕ ਹੋਰ ਪਹਿਚਾਣ ਭੀ ਹੈ। ਗੋਆ ਦੀ ਇਸ ਧਰਤੀ ਨੇ ਕਈ ਮਹਾਨ ਸੰਤਾਂ, ਮਸ਼ਹੂਰ ਕਲਾਕਾਰਾਂ ਅਤੇ ਵਿਦਵਾਨਾਂ ਨੂੰ ਭੀ ਜਨਮ ਦਿੱਤਾ ਹੈ। ਅੱਜ ਮੈਂ ਉਨ੍ਹਾਂ ਨੂੰ ਭੀ ਯਾਦ ਕਰਨਾ ਚਾਹੁੰਦਾ ਹਾਂ। ਸੰਤ ਸੋਹਿਰੋਬਨਾਥ ਆਂਬਿਯੇ, ਆਦ੍ਯ-ਨਾਟਕਕਾਰ ਕ੍ਰਿਸ਼ਨਭੱਟ ਬਾਂਦਕਰ, ਸੁਰਸ਼੍ਰੀ ਕੇਸਰਬਾਈ ਕੇਰਕਰ, ਅਚਾਰੀਆ ਧਰਮਾਨੰਦ ਕੋਸੰਬੀ, ਅਤੇ ਰਘੁਨਾਥ ਮਾਸ਼ੇਲਕਰ ਜਿਹੀਆਂ ਹਸਤੀਆਂ ਨੇ ਗੋਆ ਦੀ ਪਹਿਚਾਣ ਨੂੰ ਸਮ੍ਰਿੱਧ ਕੀਤਾ ਹੈ। ਇੱਥੋਂ ਕੁਝ ਦੂਰੀ ‘ਤੇ ਸਥਿਤ ਮੰਗੇਸ਼ੀ ਮੰਦਿਰ ਨਾਲ ਭਾਰਤ ਰਤਨ ਲਤਾ ਮੰਗੇਸ਼ਕਰ ਜੀ ਦਾ ਗਹਿਰਾ ਨਾਤਾ ਰਿਹਾ ਹੈ। ਅੱਜ ਲਤਾ ਦੀਦੀ ਦੀ ਪੁਣਯ ਤਿਥੀ (ਬਰਸੀ) ਭੀ ਹੈ। ਮੈਂ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕਰਦਾ ਹਾਂ। ਇੱਥੇ ਹੀ ਮਡਗਾਓਂ ਦੇ ਦਾਮੋਦਰ ਸਾਲ ਵਿੱਚ ਸਵਾਮੀ ਵਿਵੇਕਾਨੰਦ ਨੂੰ ਇੱਕ ਨਵੀਂ ਪ੍ਰੇਰਣਾ ਮਿਲੀ ਸੀ। ਇੱਥੋਂ ਦਾ ਇਤਿਹਾਸਿਕ ਲੋਹੀਆ ਮੈਦਾਨ ਇਸ ਬਾਤ ਦਾ ਪ੍ਰਮਾਣ ਹੈ ਕਿ ਜਦੋਂ ਦੇਸ਼ ਲਈ ਕੁਝ ਕਰਨ ਦੀ ਬਾਤ ਆਉਂਦੀ ਹੈ, ਤਾਂ  ਗੋਆ ਦੇ ਲੋਕ ਕੋਈ ਕਸਰ ਬਾਕੀ ਨਹੀਂ ਛੱਡਦੇ। ਕਨਕੋਲਿਮ ਦਾ ਚੀਫਟੇਨਸ ਮੈਮੋਰੀਅਲ, ਗੋਆ ਦੇ ਸ਼ੌਰਯ ਦਾ ਪ੍ਰਤੀਕ ਹੈ।

ਸਾਥੀਓ,

ਇਸ ਸਾਲ ਇੱਕ ਮਹੱਤਵਪੂਰਨ ਆਯੋਜਨ ਭੀ ਹੋਣ ਵਾਲਾ ਹੈ। ਇਸੇ ਸਾਲ ਸੇਂਟ ਫਰਾਂਸਿਸ ਜ਼ੇਵੀਅਰ ਦੇ Relics ਦੀ ਐਕਸਪੋਜ਼ਿਸ਼ਨ, ਜਿਸ ਨੂੰ ਆਪ (ਤੁਸੀਂ) “ਗੋਯਾਨਚੋ ਸਾਇਬ”  ("गोयन्चो साइब") ਦੇ ਨਾਮ ਨਾਲ ਜਾਣਦੇ ਹੋ ਉਹ ਭੀ ਹੋਣ ਵਾਲੀ ਹੈ। ਹਰ 2 ਸਾਲ ਵਿੱਚ ਹੋਣ ਵਾਲੀ ਇਹ ਐਕਸਪੋਜ਼ਿਸ਼ਨ ਸਾਨੂੰ ਸ਼ਾਂਤੀ ਅਤੇ ਸਦਭਾਵ ਦਾ ਸੰਦੇਸ਼ ਦਿੰਦੀ ਹੈ। ਮੈਨੂੰ ਯਾਦ ਹੈ ਜਾਰਜੀਆ ਦੀ ਕੁਈਨ ਸੇਂਟ ਕੇਟੇਵਾਨ ਦਾ ਜ਼ਿਕਰ ਤਾਂ ਮੈਂ ਮਨ ਕੀ ਬਾਤ ਵਿੱਚ ਭੀ ਕਰ ਚੁੱਕਿਆ ਹਾਂ। ਸੇਂਟ ਕੁਈਨ ਕੇਟੇਵਾਨ ਦੇ  ਹੋਲੀ ਰੈਲਿਕਸ ਨੂੰ ਜਦੋਂ ਸਾਡੇ ਵਿਦੇਸ਼ ਮੰਤਰੀ ਜਾਰਜੀਆ ਲੈ ਕੇ ਗਏ ਸਨ ਤਾਂ ਉੱਥੇ ਜਿਵੇਂ ਉਨ੍ਹਾਂ ਦਾ ਪੂਰਾ ਦੇਸ਼ ਸੜਕਾਂ ‘ਤੇ ਉਤਰ ਆਇਆ ਸੀ। ਸਰਕਾਰ ਦੇ ਬੜੇ-ਬੜੇ ਪ੍ਰਤੀਨਿਧੀ ਤਦ ਏਅਰਪੋਰਟ ‘ਤੇ ਆਏ ਸਨ। ਕ੍ਰਿਸਚਿਅਨ ਕਮਿਊਨਿਟੀ ਅਤੇ ਹੋਰ ਧਰਮਾਂ ਦੇ ਲੋਕ ਜਿਸ ਤਰ੍ਹਾਂ ਗੋਆ ਵਿੱਚ ਮਿਲ ਜੁਲ ਕੇ ਰਹਿੰਦੇ ਹਨ, ਉਹ ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਬਹੁਤ ਅਦਭੁਤ ਮਿਸਾਲ ਹੈ।

ਸਾਥੀਓ,

ਹੁਣ ਤੋਂ ਕੁਝ ਦੇਰ ਪਹਿਲੇ ਗੋਆ ਦੇ ਵਿਕਾਸ ਲਈ 1300 ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਲੋਕਅਰਪਣ ਹੋਇਆ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਸਿੱਖਿਆ , ਸਿਹਤ ਅਤੇ ਟੂਰਿਜ਼ਮ ਨਾਲ ਜੁੜੀਆਂ ਇਹ ਪਰਿਯੋਜਨਾਵਾਂ ਗੋਆ ਦੇ ਵਿਕਾਸ ਨੂੰ ਹੋਰ ਰਫ਼ਤਾਰ ਦੇਣਗੀਆਂ। ਅੱਜ ਇੱਥੇ National Institute of Technology ਅਤੇ ਨੈਸ਼ਨਲ ਇੰਸਟੀਟਿਊਟ ਆਵ੍ ਵਾਟਰ ਸਪੋਰਟਸ ਦੇ ਕੈਂਪਸ ਦਾ ਉਦਘਾਟਨ ਹੋਇਆ ਹੈ। ਇਸ ਨਾਲ ਇੱਥੇ ਪੜ੍ਹਨ ਅਤੇ ਪੜ੍ਹਾਉਣ ਵਾਲਿਆਂ ਦੀ ਸੁਵਿਧਾ ਹੋਰ ਵਧੇਗੀ। ਅੱਜ ਇੱਥੇ ਜਿਸ Integrated Waste Management Facility ਦਾ ਉਦਘਾਟਨ ਹੋਇਆ ਹੈ, ਉਸ ਨਾਲ ਗੋਆ ਨੂੰ ਸਵੱਛ ਰੱਖਣ ਵਿੱਚ ਮਦਦ ਮਿਲੇਗੀ। ਅੱਜ ਇੱਥੇ 1900 ਤੋਂ ਜ਼ਿਆਦਾ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਦਿੱਤਾ ਗਿਆ ਹੈ। ਮੈਂ ਆਪ ਸਭ ਨੂੰ ਇਨ੍ਹਾਂ ਸਾਰੇ ਕਲਿਆਣ ਕਾਰਜਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਮੇਰੇ ਪਰਿਵਾਰਜਨੋਂ,

ਗੋਆ ਖੇਤਰ ਅਤੇ ਆਬਾਦੀ ਦੇ ਲਿਹਾਜ਼ ਨਾਲ ਭਲੇ ਹੀ ਛੋਟਾ ਹੈ, ਲੇਕਿਨ ਸਮਾਜਿਕ ਵਿਵਿਧਤਾ ਦੇ ਮਾਮਲੇ ਵਿੱਚ ਸਾਡਾ ਗੋਆ ਬਹੁਤ ਬੜਾ ਹੈ। ਇੱਥੇ ਅਲੱਗ-ਅਲੱਗ ਸਮਾਜ ਦੇ ਲੋਕ, ਅਲੱਗ-ਅਲੱਗ ਧਰਮ ਨੂੰ ਮੰਨਣ ਵਾਲੇ ਲੋਕ ਏਕ ਸਾਥ ਰਹਿੰਦੇ ਹਨ, ਕਈ ਪੀੜ੍ਹੀਆਂ ਤੋਂ ਰਹਿੰਦੇ ਹਨ। ਇਸ ਲਈ ਗੋਆ ਦੇ ਇਹੀ ਲੋਕ ਜਦੋਂ ਵਾਰ-ਵਾਰ ਬੀਜੇਪੀ ਦੀ ਸਰਕਾਰ ਚੁਣਦੇ ਹਨ, ਤਾਂ ਇਸ ਦਾ  ਸੰਦੇਸ਼ ਪੂਰੇ ਦੇਸ਼ ਨੂੰ ਜਾਂਦਾ ਹੈ। ਬੀਜੇਪੀ ਦਾ ਮੰਤਰ ਸਬਕਾ ਸਾਥ-ਸਬਕਾ ਵਿਕਾਸ ਦਾ ਹੈ। ਦੇਸ਼ ਵਿੱਚ ਕੁਝ ਦਲਾਂ ਨੇ ਹਮੇਸ਼ਾ ਡਰ ਫੈਲਾਉਣ ਦੀ, ਲੋਕਾਂ ਵਿੱਚ ਝੂਠ ਫੈਲਾਉਣ ਦੀ ਰਾਜਨੀਤੀ ਕੀਤੀ ਹੈ। ਲੇਕਿਨ ਗੋਆ ਨੇ ਐਸੇ ਦਲਾਂ ਨੂੰ ਕਰਾਰਾ ਜਵਾਬ ਦਿੱਤਾ ਹੈ ਅਤੇ ਵਾਰ-ਵਾਰ ਦਿੱਤਾ ਹੈ।

ਸਾਥੀਓ,

ਆਪਣੇ ਇਤਨੇ ਵਰ੍ਹਿਆਂ ਦੇ ਰਾਜ ਵਿੱਚ ਗੋਆ ਦੀ ਭਾਜਪਾ  ਸਰਕਾਰ ਨੇ ਸੁਸ਼ਾਸਨ ਦਾ ਇੱਕ ਮਾਡਲ ਵਿਕਸਿਤ ਕੀਤਾ ਹੈ। “ਸਵਯੰਪੂਰਨ ਗੋਆ” ਇਸ ਅਭਿਯਾਨ ਨੂੰ ਜਿਸ ਪ੍ਰਕਾਰ ਗੋਆ ਗਤੀ ਦੇ ਰਿਹਾ ਹੈ, ਉਹ ਵਾਕਈ ਅਭੁਤਪੂਰਵ ਹੈ। ਇਸੇ ਦਾ ਪਰਿਣਾਮ ਹੈ ਕਿ ਅੱਜ ਗੋਆ ਦੇ ਲੋਕਾਂ ਦੀ ਗਿਣਤੀ ਦੇਸ਼ ਦੇ ਸਭ ਤੋਂ ਖੁਸ਼ਹਾਲ ਲੋਕਾਂ ਵਿੱਚ ਹੁੰਦੀ ਹੈ। ਡਬਲ ਇੰਜਣ ਦੀ ਵਜ੍ਹਾ ਨਾਲ ਗੋਆ ਦੇ ਵਿਕਾਸ ਦੀ ਗੱਡੀ ਤੇਜ਼ ਗਤੀ ਨਾਲ ਅੱਗੇ ਵਧ ਰਹੀ ਹੈ। ਗੋਆ ਉਹ ਰਾਜ ਹੈ, ਜਿੱਥੋਂ ਦੇ 100 percent ਘਰਾਂ ਵਿੱਚ ਨਲ ਸੇ ਜਲ ਪਹੁੰਚ ਰਿਹਾ ਹੈ। ਗੋਆ ਉਹ ਰਾਜ ਹੈ, ਜਿੱਥੇ 100 percent ਘਰਾਂ ਵਿੱਚ ਬਿਜਲੀ ਕਨੈਕਸ਼ਨ ਹੈ। ਗੋਆ ਉਹ ਰਾਜ ਹੈ, ਜਿੱਥੇ ਘਰੇਲੂ ਐੱਲਪੀਜੀ ਦੀ ਕਵਰੇਜ 100 percent ਹੋ ਚੁੱਕੀ ਹੈ। ਗੋਆ ਉਹ ਰਾਜ ਹੈ, ਜੋ ਪੂਰੀ ਤਰ੍ਹਾਂ ਕੇਰੋਸੀਨ ਮੁਕਤ ਹੈ। ਗੋਆ ਪੂਰੀ ਤਰ੍ਹਾਂ ਖੁਲ੍ਹੇ ਵਿੱਚ ਸ਼ੌਚ ਤੋਂ ਮੁਕਤ ਰਾਜ ਬਣ ਗਿਆ ਹੈ। ਕੇਂਦਰ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਵਿੱਚੋਂ ਕਈ ਯੋਜਨਾਵਾਂ ਵਿੱਚ ਗੋਆ 100 percent ਸੈਚੁਰੇਸ਼ਨ ਹਾਸਲ ਕਰ ਚੁੱਕਿਆ ਹੈ। ਅਤੇ ਅਸੀਂ ਸਭ ਜਾਣਦੇ ਹਾਂ, ਜਦੋਂ ਸੈਚੁਰੇਸ਼ਨ ਹੁੰਦਾ ਹੈ ਤਾਂ ਭੇਦਭਾਵ ਖ਼ਤਮ ਹੋਇਆ ਹੁੰਦਾ ਹੈ। ਜਦੋਂ ਸੈਚੁਰੇਸ਼ਨ ਹੁੰਦਾ ਹੈ ਤਾਂ ਹਰ ਲਾਭਾਰਥੀ ਤੱਕ ਪੂਰਾ ਲਾਭ ਪਹੁੰਚਦਾ ਹੈ। ਜਦੋਂ ਸੈਚੁਰੇਸ਼ਨ ਹੁੰਦਾ ਹੈ ਤਾਂ ਲੋਕਾਂ ਨੂੰ ਆਪਣਾ ਹੱਕ ਪਾਉਣ ਲਈ ਰਿਸ਼ਵਤ ਨਹੀਂ ਦੇਣੀ ਹੁੰਦੀ। ਇਸ ਲਈ ਮੈਂ ਵਾਰ-ਵਾਰ ਕਹਿੰਦਾ ਹਾਂ ਕਿ ਸੈਚੁਰੇਸ਼ਨ ਹੀ ਸੱਚਾ ਸੈਕੂਲਰਿਜ਼ਮ ਹੈ। ਸੈਚੁਰੇਸ਼ਨ ਹੀ ਸੱਚਾ ਸਮਾਜਿਕ ਨਿਆਂ ਹੈ। ਇਹੀ ਸੈਚੁਰੇਸ਼ਨ, ਗੋਆ ਨੂੰ, ਦੇਸ਼ ਨੂੰ, ਮੋਦੀ ਕੀ ਗਰੰਟੀ ਹੈ। ਇਸੇ ਸੈਚੁਰੇਸ਼ਨ ਦੇ ਲਕਸ਼ ਲਈ ਹੁਣ ਭੀ ਦੇਸ਼ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਚਲਾਈ ਗਈ ਸੀ। ਗੋਆ ਵਿੱਚ ਭੀ 30 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਯਾਤਰਾ ਨਾਲ ਜੁੜੇ। ਜੋ ਕੁਝ ਲੋਕ ਸਰਕਾਰ ਦੀਆਂ ਯੋਜਨਾਵਾਂ ਤੋਂ ਹੁਣ ਭੀ ਵੰਚਿਤ ਰਹਿ ਗਏ ਸਨ, ਉਨ੍ਹਾਂ ਨੂੰ ਭੀ ਮੋਦੀ ਕੀ ਗਰੰਟੀ ਵਾਲੀ ਗਾੜੀ ਤੋਂ ਬਹੁਤ ਲਾਭ ਮਿਲਿਆ ਹੈ।

ਭਾਈਓ ਅਤੇ ਭੈਣੋਂ,

ਕੁਝ ਦਿਨ ਪਹਿਲੇ ਜੋ ਬਜਟ ਆਇਆ ਹੈ, ਉਸ ਵਿੱਚ ਭੀ ਸੈਚੁਰੇਸ਼ਨ ਦੇ, ਗ਼ਰੀਬ ਤੋਂ ਗ਼ਰੀਬ ਦੀ ਸੇਵਾ ਦੇ ਸਾਡੇ ਸੰਕਲਪ ਨੂੰ ਮਜ਼ਬੂਤੀ ਦਿੱਤੀ ਹੈ। ਆਪ (ਤੁਸੀਂ) ਜਾਣਦੇ ਹੋ ਕਿ ਅਸੀਂ 4 ਕਰੋੜ ਗ਼ਰੀਬ ਪਰਿਵਾਰਾਂ ਨੂੰ ਪੱਕਾ ਮਕਾਨ ਦੇਣ ਦਾ ਲਕਸ਼ ਪੂਰਾ ਕਰ ਲਿਆ। ਹੁਣ ਸਾਡੀ ਗਰੰਟੀ ਹੈ ਕਿ 2 ਕਰੋੜ ਹੋਰ ਪਰਿਵਾਰਾਂ ਨੂੰ ਘਰ ਬਣਾ ਕੇ ਦੇਵਾਂਗੇ। ਅਤੇ ਮੈਂ ਗੋਆ ਦੇ ਮੇਰੇ ਸਾਥੀ ਤੁਹਾਨੂੰ ਭੀ ਕਹਿੰਦਾ ਹਾਂ, ਤੁਹਾਡੇ ਪਿੰਡ ਵਿੱਚ, ਤੁਹਾਡੇ ਇਲਾਕੇ ਵਿੱਚ ਅਗਰ ਕੋਈ ਪਰਿਵਾਰ ਪੱਕੇ ਘਰ ਤੋਂ ਛੁਟ ਗਿਆ ਹੋਵੇ, ਅਗਰ ਅੱਜ ਭੀ ਉਹ ਝੁੱਗੀ-ਝੌਂਪੜੀ ਵਿੱਚ ਰਹਿੰਦਾ ਹੈ ਤਾਂ ਉਨ੍ਹਾਂ ਨੂੰ ਦੱਸਣਾ ਮੋਦੀ ਜੀ ਆਏ ਸਨ, ਮੋਦੀ ਜੀ ਨੇ ਗਰੰਟੀ ਦਿੱਤੀ ਹੈ ਕਿ ਤੁਹਾਡਾ ਮਕਾਨ ਭੀ ਪੱਕਾ ਬਣ ਜਾਵੇਗਾ। ਇਸ ਬਜਟ ਵਿੱਚ ਪੀਐੱਮ ਆਵਾਸ ਯੋਜਨਾ ਦੇ ਤਹਿਤ ਇਸ ਦੇ ਵਿਸਤਾਰ ਦੀ ਘੋਸ਼ਣਾ ਕੀਤੀ ਗਈ ਹੈ। ਅਸੀਂ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਦੇਣ ਵਾਲੀ ਆਯੁਸ਼ਮਾਨ ਯੋਜਨਾ ਦਾ ਭੀ ਵਿਸਤਾਰ ਕੀਤਾ ਹੈ। ਹੁਣ ਆਸ਼ਾ ਵਰਕਰ ਅਤੇ ਆਂਗਣਵਾੜੀ ਵਰਕਰਸ ਨੂੰ ਭੀ ਮੁਫ਼ਤ ਇਲਾਜ ਦੀ ਗਰੰਟੀ ਮਿਲ ਗਈ ਹੈ।

ਸਾਥੀਓ,

ਇਸ ਬਜਟ ਵਿੱਚ ਸਾਡੇ ਮਛੁਆਰੇ ਸਾਥੀਆਂ ‘ਤੇ ਭੀ ਧਿਆਨ ਦਿੱਤਾ ਗਿਆ ਹੈ। ਮਤਸਯ ਸੰਪਦਾ ਯੋਜਨਾ ਦੇ ਤਹਿਤ ਮਿਲਣ ਵਾਲੀ ਮਦਦ ਹੁਣ ਹੋਰ ਵਧਾਈ ਜਾਵੇਗੀ। ਇਸ ਨਾਲ ਮਛੁਆਰਿਆਂ ਨੂੰ ਅਧਿਕ ਸੁਵਿਧਾ ਅਤੇ ਸਾਧਨ ਮਿਲਣਗੇ। ਇਸ ਨਾਲ ਸੀ-ਫੂਡ ਦੇ ਐਕਸਪੋਰਟ ਵਿੱਚ ਬਹੁਤ ਬੜਾ ਵਾਧਾ ਹੋਵੇਗਾ ਅਤੇ ਮਛੁਆਰਿਆਂ ਨੂੰ ਜ਼ਿਆਦਾ ਪੈਸਾ ਮਿਲੇਗਾ। ਐਸੇ ਪ੍ਰਯਾਸਾਂ ਨਾਲ ਫਿਸ਼ਰੀਜ਼ ਦੇ ਸੈਕਟਰ ਵਿੱਚ ਹੀ ਲੱਖਾਂ ਨਵੇਂ ਰੋਜ਼ਗਾਰ ਬਣਨ ਦੀ ਸੰਭਾਵਨਾ ਹੈ।

ਸਾਥੀਓ,

ਮਛਲੀਪਾਲਕਾਂ ਦੇ ਹਿਤ ਵਿੱਚ ਜਿਤਨਾ ਕੰਮ ਸਾਡੀ ਸਰਕਾਰ ਨੇ ਕੀਤਾ ਹੈ, ਉਤਨਾ ਕਿਸੇ ਨੇ ਪਹਿਲੇ ਨਹੀਂ ਕੀਤਾ। ਅਸੀਂ ਹੀ ਮਛਲੀਪਾਲਕਾਂ ਦੇ ਲਈ ਅਲੱਗ ministry ਬਣਾਈ, ਅਲੱਗ ਮੰਤਰਾਲਾ ਬਣਾਇਆ। ਅਸੀਂ ਹੀ ਮਛਲੀਪਾਲਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਦਿੱਤੀ। ਸਾਡੀ ਸਰਕਾਰ ਨੇ ਮਛਲੀਪਾਲਕਾਂ ਦੀ ਬੀਮਾ ਰਾਸ਼ੀ ਨੂੰ ਇੱਕ ਲੱਖ ਤੋਂ ਵਧਾ ਕੇ 5 ਲੱਖ ਕਰ ਦਿੱਤਾ ਹੈ। ਉਨ੍ਹਾਂ ਦੀਆਂ ਕਿਸ਼ਤੀਆਂ ਨੂੰ ਆਧੁਨਿਕ ਬਣਾਉਣ ਦੇ ਲਈ ਸਾਡੀ ਸਰਕਾਰ ਸਬਸਿਡੀ ਭੀ ਦੇ ਰਹੀ ਹੈ।

ਭਾਈਓ ਅਤੇ ਭੈਣੋਂ,

ਭਾਜਪਾ ਦੀ ਡਬਲ ਇੰਜਣ ਸਰਕਾਰ ਗ਼ਰੀਬ ਕਲਿਆਣ ਦੇ ਲਈ ਬੜੀ ਯੋਜਨਾ ਚਲਾਉਣ ਦੇ ਨਾਲ ਹੀ ਇਨਫ੍ਰਾਸਟ੍ਰਕਚਰ ‘ਤੇ ਰਿਕਾਰਡ ਇਨਵੈਸਟਮੈਂਟ ਕਰ ਰਹੀ ਹੈ। ਆਪ (ਤੁਸੀਂ) ਖ਼ੁਦ ਦੇਖ ਰਹੇ ਹੋ, ਦੇਸ਼ ਵਿੱਚ ਕਿਤਨੀ ਤੇਜ਼ੀ ਨਾਲ ਰੋਡ, ਰੇਲ, ਏਅਰਪੋਰਟ ਦਾ ਵਿਸਤਾਰ ਹੋ ਰਿਹਾ ਹੈ। ਇਸ ਵਰ੍ਹੇ ਦੇ ਬਜਟ ਵਿੱਚ ਇਸ ਦੇ ਲਈ 11 ਲੱਖ ਕਰੋੜ ਰੁਪਏ ਰੱਖੇ ਗਏ ਹਨ। ਜਦਕਿ 10 ਵਰ੍ਹੇ ਪਹਿਲੇ ਇਨਫ੍ਰਾਸਟ੍ਰਕਚਰ ‘ਤੇ 2 ਲੱਖ ਕਰੋੜ ਰੁਪਏ ਤੋਂ ਭੀ ਘੱਟ ਖਰਚ ਕੀਤਾ ਜਾਂਦਾ ਸੀ। ਜਿੱਥੇ ਭੀ ਵਿਕਾਸ ਦੇ ਪ੍ਰੋਜੈਕਟ ਚਲਦੇ ਹਨ, ਉੱਥੇ ਰੋਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਜਨਮ ਲੈਂਦੀਆਂ ਹਨ। ਇਸ ਨਾਲ ਹਰ ਵਿਅਕਤੀ ਦੀ ਕਮਾਈ ਵਧਦੀ ਹੈ।

ਸਾਥੀਓ,

ਸਾਡੀ ਸਰਕਾਰ, ਗੋਆ ਵਿੱਚ ਕਨੈਕਟੀਵਿਟੀ ਬਿਹਤਰ ਕਰਨ ਦੇ ਨਾਲ ਹੀ ਇਸ ਨੂੰ ਲੌਜਿਸਟਿਕ ਹੱਬ ਬਣਾਉਣ ਦੇ ਲਈ ਭੀ ਕੰਮ ਕਰ ਰਹੀ ਹੈ। ਅਸੀਂ ਜੋ ਗੋਆ ਵਿੱਚ ਮਨੋਹਰ ਇੰਟਰਨੈਸ਼ਨਲ ਏਅਰਪੋਰਟ ਬਣਾਇਆ ਹੈ, ਉਸ ਨਾਲ ਲਗਾਤਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਉਡਾਣਾਂ ਜੁੜ ਰਹੀਆਂ ਹਨ। ਪਿਛਲੇ ਸਾਲ ਦੇਸ਼ ਦੇ ਦੂਸਰੇ ਸਭ ਤੋਂ ਲੰਬੇ ਕੇਬਲ ਬ੍ਰਿਜ-ਨਿਊ ਜੁਆਰੀ ਬ੍ਰਿਜ ਦਾ ਲੋਕਅਰਪਣ ਕੀਤਾ ਗਿਆ ਹੈ। ਗੋਆ ਵਿੱਚ ਇਨਫ੍ਰਾਸਟ੍ਰਕਚਰ ਦਾ ਤੇਜ਼ ਵਿਕਾਸ, ਨਵੀਆਂ ਸੜਕਾਂ, ਨਵੇਂ ਪੁਲ਼, ਨਵੇਂ ਰੇਲਵੇ ਰੂਟ, ਨਵੇਂ ਸਿੱਖਿਆ ਸੰਸਥਾਨ, ਸਭ ਕੁਝ ਇੱਥੋਂ ਦੇ ਵਿਕਾਸ ਨੂੰ ਨਵੀਂ ਗਤੀ ਦੇਣ ਵਾਲੇ ਹਨ।

ਸਾਥੀਓ,

ਭਾਰਤ ਹਮੇਸ਼ਾ ਤੋਂ ਨੇਚਰ, ਕਲਚਰ ਅਤੇ ਹੈਰੀਟੇਜ ਦੀ ਦ੍ਰਿਸ਼ਟੀ ਤੋਂ ਸਮ੍ਰਿੱਧ ਰਿਹਾ ਹੈ। ਦੁਨੀਆ ਵਿੱਚ ਲੋਕ ਅਲੱਗ-ਅਲੱਗ ਤਰ੍ਹਾਂ ਦੇ ਟੂਰਿਜ਼ਮ ਦੇ ਲਈ ਅਲੱਗ-ਅਲੱਗ ਦੇਸ਼ਾਂ ਵਿੱਚ ਜਾਂਦੇ  ਹਨ। ਭਾਰਤ ਵਿੱਚ ਹਰ ਪ੍ਰਕਾਰ ਦਾ ਟੂਰਿਜ਼ਮ, ਇੱਕ ਹੀ ਦੇਸ਼ ਵਿੱਚ, ਇੱਕ ਹੀ ਵੀਜ਼ਾ ‘ਤੇ ਉਪਲਬਧ ਹੈ। ਲੇਕਿਨ 2014 ਤੋਂ ਪਹਿਲੇ ਜੋ ਸਰਕਾਰ ਦੇਸ਼ ਵਿੱਚ ਸੀ, ਉਸ ਨੇ ਇਨ੍ਹਾਂ ਸਾਰਿਆਂ ‘ਤੇ ਇਤਨਾ ਧਿਆਨ ਨਹੀਂ ਦਿੱਤਾ। ਪਹਿਲੇ ਦੀਆਂ ਸਰਕਾਰਾਂ ਵਿੱਚ ਟੂਰਿਸਟ ਸਥਲਾਂ ਦੇ ਵਿਕਾਸ ਦੇ ਲਈ, ਸਾਡੇ ਸਮੁੰਦਰੀ ਕਿਨਾਰਿਆਂ ਦੇ ਵਿਕਾਸ ਦੇ ਲਈ, ਦ੍ਵੀਪਾਂ ਦੇ ਵਿਕਾਸ ਦੇ ਲਈ ਕੋਈ ਵਿਜ਼ਨ ਨਹੀਂ ਸੀ। ਅੱਛੀਆਂ ਸੜਕਾਂ, ਅੱਛੀਆਂ ਟ੍ਰੇਨਾਂ ਅਤੇ ਏਅਰਪੋਰਟ ਦੀ ਕਮੀ ਦੇ ਕਾਰਨ ਅਨੇਕ ਟੂਰਿਸਟ ਸਥਲ  ਗੁਮਨਾਮ ਰਹੇ। ਬੀਤੇ 10 ਵਰ੍ਹਿਆਂ ਵਿੱਚ ਇਹ ਸਾਰੀਆਂ ਕਮੀਆਂ ਅਸੀਂ ਦੂਰ ਕਰਨ ਦਾ ਪ੍ਰਯਾਸ ਕੀਤਾ ਹੈ। ਗੋਆ ਦੀ ਡਬਲ ਇੰਜਣ ਸਰਕਾਰ ਭੀ, ਇੱਥੇ ਟੂਰਿਜ਼ਮ ਦੀਆਂ ਸੰਭਾਵਨਾਵਾਂ ਨੂੰ ਵਿਸਤਾਰ ਦੇ ਰਹੀ ਹੈ। ਸਾਡਾ ਪ੍ਰਯਾਸ ਹੈ ਕਿ ਗੋਆ ਦੇ ਅੰਦਰੂਨੀ ਇਲਾਕਿਆਂ ਵਿੱਚ ਈਕੋ-ਟੂਰਿਜ਼ਮ ਨੂੰ ਹੁਲਾਰਾ ਮਿਲੇ। ਇਸ ਦਾ ਫਾਇਦਾ ਸਿੱਧੇ ਉਨ੍ਹਾਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਹੋਵੇਗਾ। ਜਦੋਂ ਗੋਆ ਦੇ ਪਿੰਡਾਂ ਵਿੱਚ ਸੈਲਾਨੀ (ਟੂਰਿਸਟਸ) ਪਹੁੰਚਣਗੇ ਤਾਂ ਉੱਥੇ ਰੋਜ਼ਗਾਰ ਦੇ ਜ਼ਿਆਦਾ ਅਵਸਰ ਤਿਆਰ ਹੋਣਗੇ। ਪਣਜੀ ਤੋਂ ਰੀਸ ਮਗੋਸ ਨੂੰ ਜੋੜਨ ਵਾਲਾ ਰੋਪਵੇ ਬਣਨ ਦੇ ਬਾਅਦ ਇੱਥੇ ਸੈਲਾਨੀਆਂ (ਟੂਰਿਸਟਾਂ) ਦੀ ਸੰਖਿਆ ਹੋਰ ਵਧੇਗੀ। ਇਸ ਪ੍ਰੋਜੈਕਟ ਦੇ ਨਾਲ ਆਧੁਨਿਕ ਸੁਵਿਧਾਵਾਂ ਭੀ ਡਿਵੈਲਪ ਕੀਤੀਆਂ ਜਾਣਗੀਆਂ। ਫੂਡ ਕੋਰਟ, ਰੈਸਟੋਰੈਂਟ, ਵੇਟਿੰਗ ਰੂਮ ਸਮੇਤ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਹੋਣ ਨਾਲ ਇਹ ਗੋਆ ਵਿੱਚ ਆਕਰਸ਼ਣ ਦਾ ਨਵਾਂ ਕੇਂਦਰ ਬਣ ਜਾਵੇਗਾ।

ਸਾਥੀਓ,

ਸਾਡੀ ਸਰਕਾਰ ਹੁਣ ਗੋਆ ਨੂੰ ਇੱਕ ਨਵੇਂ ਪ੍ਰਕਾਰ ਦੇ ਟੂਰਿਸਟ ਡੈਸਟੀਨੇਸ਼ਨ ਦੇ ਰੂਪ ਵਿੱਚ ਭੀ ਵਿਕਸਿਤ ਕਰ ਰਹੀ ਹੈ। ਇਹ ਹੈ ਕਾਨਫਰੰਸ ਟੂਰਿਜ਼ਮ। ਅੱਜ ਸੁਬ੍ਹਾ ਹੀ ਮੈਂ ਇੰਡੀਆ ਐਨਰਜੀ ਵੀਕ ਦੇ ਈਵੈਂਟ ਵਿੱਚ ਸਾਂ। ਗੋਆ ਵਿੱਚ G-20 ਦੀਆਂ ਭੀ ਕਈ ਮਹੱਤਵਪੂਰਨ ਬੈਠਕਾਂ ਹੋਈਆਂ ਹਨ। ਗੋਆ ਨੇ ਬੀਤੇ ਵਰ੍ਹਿਆਂ ਵਿੱਚ ਬੜੀਆਂ-ਬੜੀਆਂ ਡਿਪਲੋਮੈਟਿਕ ਮੀਟਿੰਗਸ ਨੂੰ ਭੀ ਹੋਸਟ ਕੀਤਾ ਹੈ। ਵਰਲਡ ਟੇਬਲ ਟੈਨਿਸ ਚੈਂਪੀਅਨਸ਼ਿਪ, ਵਰਲਡ ਬੀਚ ਵਾਲੀਬਾਲ ਟੂਰ, ਫੀਫਾ ਅੰਡਰ-ਸੈਵਨਟੀਨ ਵੁਮੈਨ ਫੁੱਟਬਾਲ ਵਰਲਡ ਕੱਪ.... ਸੈਂਤੀਵੇਂ (37ਵੇਂ) ਨੈਸ਼ਨਲ ਗੇਮਸ..... ਇਨ੍ਹਾਂ ਸਾਰਿਆਂ ਦਾ ਆਯੋਜਨ ਭੀ ਗੋਆ ਵਿੱਚ ਹੀ ਹੋਇਆ ਹੈ। ਐਸੇ ਹਰ ਈਵੈਂਟ ਨਾਲ ਪੂਰੀ ਦੁਨੀਆ ਵਿੱਚ ਗੋਆ ਦਾ ਨਾਮ ਅਤੇ ਗੋਆ ਦੀ ਪਹਿਚਾਣ ਪਹੁੰਚ ਰਹੀ ਹੈ। ਆਉਣ ਵਾਲੇ ਵਰ੍ਹਿਆਂ ਵਿੱਚ ਡਬਲ ਇੰਜਣ ਸਰਕਾਰ ਗੋਆ ਨੂੰ ਐਸੇ  ਆਯੋਜਨਾਂ ਦਾ ਬੜਾ ਸੈਂਟਰ ਬਣਾਉਣ ਜਾ ਰਹੀ ਹੈ। ਅਤੇ ਆਪ (ਤੁਸੀਂ) ਭੀ ਜਾਣਦੇ ਹੋ, ਐਸੇ ਹਰ ਆਯੋਜਨ ਨਾਲ ਗੋਆ ਦੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ, ਇੱਥੋਂ ਦੇ ਲੋਕਾਂ ਦੀ ਆਮਦਨੀ ਵਧਦੀ ਹੈ।

ਸਾਥੀਓ,

ਗੋਆ ਵਿੱਚ ਨੈਸ਼ਨਲ ਗੇਮਸ ਦੇ ਲਈ ਜੋ ਆਧੁਨਿਕ ਸਪੋਰਟਸ ਇਨਫ੍ਰਾਸਟ੍ਰਕਚਰ ਇੱਥੇ ਵਿਕਸਿਤ ਕੀਤਾ ਗਿਆ ਹੈ, ਉਹ ਭੀ ਇੱਥੋਂ ਦੇ ਸਪੋਰਟਸ-ਪਰਸਨਸ ਅਤੇ ਐਥਲੀਟਸ ਨੂੰ ਬਹੁਤ ਮਦਦ ਕਰੇਗਾ। ਮੈਨੂੰ ਦੱਸਿਆ ਗਿਆ ਹੈ ਕਿ ਜਦੋਂ ਗੋਆ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਚਲ ਰਹੀ ਸੀ, ਤਾਂ ਉਸ ਦੌਰਾਨ ਨੈਸ਼ਨਲ ਗੇਮਸ ਵਿੱਚ ਹਿੱਸਾ ਲੈਣ ਵਾਲੇ ਗੋਆ ਦੇ ਖਿਡਾਰੀਆਂ ਦਾ ਸਨਮਾਨ ਭੀ ਕੀਤਾ ਗਿਆ ਸੀ। ਮੈਂ ਗੋਆ ਦੇ ਐਸੇ ਹਰ ਯੁਵਾ ਖਿਡਾਰੀ ਨੂੰ ਫਿਰ ਤੋਂ ਵਧਾਈ ਦਿੰਦਾ ਹਾਂ।

ਅਤੇ ਸਾਥੀਓ,

ਜਦੋਂ ਖੇਡਾਂ ਦੀ ਇਤਨੀ ਬਾਤ ਹੋ ਰਹੀ ਹੈ ਤਾਂ ਗੋਆ ਦੇ ਫੁਟਬਾਲ ਨੂੰ ਕੌਣ ਭੁੱਲ ਸਕਦਾ ਹੈ? ਅੱਜ ਭੀ ਗੋਆ ਦੇ ਫੁਟਬਾਲ ਖਿਡਾਰੀ, ਇੱਥੋਂ ਦੇ ਫੁਟਬਾਲ ਕਲੱਬ, ਦੇਸ਼ ਅਤੇ ਦੁਨੀਆ ਵਿੱਚ ਆਪਣੀ ਪਹਿਚਾਣ ਰਖਦੇ ਹਨ। ਫੁਟਬਾਲ ਜਿਹੀ ਖੇਡ ਵਿੱਚ ਅਮੁੱਲੇ ਯੋਗਦਾਨ ਦੇ ਲਈ ਗੋਆ ਦੇ ਹੀ ਬ੍ਰਹਮਾਨੰਦ ਸੰਖਾਵਕਰ ਜੀ ਨੂੰ ਸਾਡੀ ਸਰਕਾਰ ਨੇ 2 ਸਾਲ ਪਹਿਲੇ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਅੱਜ ਸਾਡੀ ਸਰਕਾਰ ਖੇਲੋ ਇੰਡੀਆ ਦੇ ਮਾਧਿਅਮ ਨਾਲ ਇੱਥੇ ਫੁਟਬਾਲ ਸਹਿਤ ਅਨੇਕ ਖੇਡਾਂ ਨੂੰ ਅੱਗੇ ਵਧਾ ਰਹੀ ਹੈ।

ਸਾਥੀਓ,

ਸਪੋਰਟਸ ਅਤੇ ਟੂਰਿਜ਼ਮ ਦੇ ਇਲਾਵਾ ਪਿਛਲੇ ਕੁਝ ਵਰ੍ਹਿਆਂ ਤੋਂ ਗੋਆ ਦੀ ਇੱਕ ਹੋਰ ਪਹਿਚਾਣ ਦੇਸ਼ ਭਰ ਵਿੱਚ ਬਣੀ ਹੈ। ਸਾਡੀ ਸਰਕਾਰ ਗੋਆ ਨੂੰ ਇੱਕ ਬੜੇ ਐਜੂਕੇਸ਼ਨਲ ਹੱਬ ਦੇ ਰੂਪ ਵਿੱਚ ਪ੍ਰਮੋਟ ਕਰ ਰਹੀ ਹੈ। ਇੱਥੋਂ ਦੇ ਕਈ ਸੰਸਥਾਨ ਦੇਸ਼ ਭਰ ਦੇ ਸਟੂਡੈਂਟਸ ਦੇ ਲਈ ਡ੍ਰੀਮ ਇੰਸਟੀਟਿਊਟ ਬਣ ਗਏ ਹਨ। ਅੱਜ ਜੋ ਨਵੇਂ ਸੰਸਥਾਨ ਸ਼ੁਰੂ ਹੋਏ ਹਨ, ਉਹ ਭੀ ਗੋਆ ਦੇ ਨੌਜਵਾਨਾਂ ਨੂੰ ਦੇਸ਼ ਵਿੱਚ ਬਣ ਰਹੇ ਨਵੇਂ ਅਵਸਰਾਂ ਦੇ ਲਈ ਤਿਆਰ ਕਰਨਗੇ। ਨੌਜਵਾਨਾਂ ਦੇ ਲਈ ਭੀ ਸਾਡੀ ਸਰਕਾਰ ਨੇ ਬਜਟ ਵਿੱਚ ਇੱਕ ਮਹੱਤਵਪੂਰਨ ਐਲਾਨ ਕੀਤਾ ਹੈ। ਰਿਸਰਚ ਅਤੇ ਇਨੋਵੇਸ਼ਨ ‘ਤੇ 1 ਲੱਖ ਕਰੋੜ ਰੁਪਏ ਦਾ ਫੰਡ ਬਣਾਇਆ ਜਾਵੇਗਾ। ਇਸ ਨਾਲ ਟੈਕਨੋਲੋਜੀ ਦੇ ਖੇਤਰ ਵਿੱਚ ਇਨੋਵੇਸ਼ਨ ਨੂੰ ਹੁਲਾਰਾ ਮਿਲੇਗਾ। ਅਤੇ ਇਸ ਦਾ ਫਾਇਦਾ ਇੰਡਸਟ੍ਰੀ ਨੂੰ ਹੋਵੇਗਾ, ਸਾਡੇ ਨੌਜਵਾਨਾਂ ਨੂੰ ਹੋਵੇਗਾ।

ਭਾਈਓ ਅਤੇ ਭੈਣੋਂ,

ਗੋਆ ਦੇ ਤੇਜ਼ ਵਿਕਾਸ ਦੇ ਲਈ ਸਬਕਾ ਪ੍ਰਯਾਸ ਜ਼ਰੂਰੀ ਹੈ। ਮੈਨੂੰ ਗੋਆ ਦੇ ਸਾਰੇ ਪਰਿਵਾਰਜਨਾਂ ‘ਤੇ ਪੂਰਾ ਭਰੋਸਾ ਹੈ। ਮੈਨੂੰ ਵਿਸ਼ਵਾਸ ਹੈ ਕਿ ਮੋਦੀ ਕੀ ਗਰੰਟੀ ਨਾਲ ਗੋਆ ਦੇ ਹਰ ਪਰਿਵਾਰ ਦਾ ਜੀਵਨ ਬਿਹਤਰ ਹੋਵੇਗਾ। ਫਿਰ ਇੱਕ ਵਾਰ ਆਪ ਸਾਰਿਆਂ ਨੂੰ ਇਨ੍ਹਾਂ ਵਿਕਾਸ ਕਾਰਜਾਂ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਬਹੁਤ-ਬਹੁਤ ਧੰਨਵਾਦ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

 

***************

ਡੀਐੱਸ/ਵੀਜੇ/ਆਰਕੇ 



(Release ID: 2003816) Visitor Counter : 59