ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਵਿਕਸਿਤ ਭਾਰਤ ਸੰਕਲਪ ਯਾਤਰਾ


2.34 ਲੱਖ ਤੋਂ ਵੱਧ ਵਿਕਸਿਤ ਭਾਰਤ ਹੈਲਥ ਕੈਂਪਸ ਵਿੱਚ 7.22 ਕਰੋੜ ਤੋਂ ਵੱਧ ਲੋਕਾਂ ਨੇ ਮੌਜ਼ੂਦਗੀ ਦਰਜ ਕਰਵਾਈ

ਕੈਂਪਸ ਵਿੱਚ 2.78 ਕਰੋੜ ਤੋਂ ਵੱਧ ਆਯੁਸ਼ਮਾਨ ਕਾਰਡ ਬਣਾਏ ਗਏ

ਟੀਬੀ ਲਈ 3.85 ਕਰੋੜ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ ਅਤੇ 11.80 ਲੱਖ ਲੋਕਾਂ ਨੂੰ ਉੱਚ ਜਨਤਕ ਸਿਹਤ ਸੁਵਿਧਾ ਕੇਂਦਰਾਂ ਵਿੱਚ ਭੇਜਿਆ ਗਿਆ

ਸਿਕਲ ਸੈੱਲ ਰੋਗ ਲਈ 42.30 ਲੱਖ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ ਅਤੇ ਲਗਭਗ 71,000 ਲੋਕਾਂ ਨੇ ਉੱਚ ਜਨਤਕ ਸਿਹਤ ਸੁਵਿਧਾਵਾਂ ਲਈ ਰੈਫਰ ਕੀਤਾ ਗਿਆ।

Posted On: 06 FEB 2024 12:00PM by PIB Chandigarh

ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਤਹਿਤ ਹੁਣ ਤੱਕ ਗ੍ਰਾਮ ਪੰਚਾਇਤਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ 2,34,259 ਹੈਲਥ ਕੈਂਪਸ ਵਿੱਚ ਲੋਕਾਂ ਦੀ ਸੰਖਿਆ 7,22,69,014 ਤੱਕ ਪਹੁੰਚ ਗਈ ਹੈ।

ਹੈਲਥ ਕੈਂਪਸ ਵਿੱਚ ਹੇਠ ਲਿਖੀਆਂ ਗਤੀਵਿਧੀਆਂ  ਕੀਤੀਆਂ ਜਾ ਰਹੀਆਂ ਹਨ

ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ): ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਪ੍ਰਮੁੱਖ ਯੋਜਨਾ ਦੇ ਤਹਿਤ, ਆਯੁਸ਼ਮਾਨ ਐਪ ਦਾ ਉਪਯੋਗ ਕਰਕੇ ਆਯੁਸ਼ਮਾਨ ਕਾਰਡ ਬਣਾਏ ਜਾ ਰਹੇ ਹਨ ਅਤੇ ਲਾਭਾਰਥੀਆਂ ਨੂੰ ਭੌਤਿਕ ਕਾਰਡ ਭੀ ਦਿੱਤੇ ਜਾ ਰਹੇ ਹਨ। ਹੁਣ ਤੱਕ, 51,03,942 ਭੌਤਿਕ ਕਾਰਡ ਪ੍ਰਦਾਨ ਕੀਤੇ ਗਏ ਹਨ। ਹੁਣ ਤੱਕ, ਕੁੱਲ 2,78,86,460 ਕਾਰਡ ਬਣਾਏ ਗਏ ਹਨ।

ਤਪਦਿਕ ਰੋਗ (ਟੀਬੀ): ਟੀਬੀ ਦੇ ਮਰੀਜ਼ਾਂ ਦੇ ਲੱਛਣਾਂ ਦੀ ਜਾਂਚ, ਬਲਗਮ ਟੈਸਟ ਅਤੇ ਜਿੱਥੇ ਭੀ ਉਪਲਬਧ ਹੋਵੇ, ਐੱਨਏਏਟੀ ਮਸ਼ੀਨਾਂ ਦਾ ਉਪਯੋਗ ਕਰਕੇ ਕੀਤੀ ਜਾਂਦੀ ਹੈ। ਜਿਨ੍ਹਾਂ ਮਾਮਲਿਆਂ ਵਿੱਚ  ਟੀਬੀ ਹੋਣ ਦਾ ਸ਼ੱਕ ਹੁੰਦਾ ਹੈ ਉਨ੍ਹਾਂ ਨੂੰ ਉੱਚ ਸਿਹਤ ਕੇਂਦਰਾਂ ਵਿੱਚ ਭੇਜ ਦਿੱਤਾ ਜਾਂਦਾ ਹੈ। 82ਵੇਂ ਦਿਨ ਦੇ ਅੰਤ ਤੱਕ, 3,85,73,277 ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 11,80,445 ਨੂੰ ਉੱਚ ਜਨਤਕ ਸਿਹਤ ਸੁਵਿਧਾ ਕੇਂਦਰਾਂ ਦੇ ਲਈ ਰੈਫਰ ਕੀਤਾ ਗਿਆ।

ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਯਾਨ ਦੇ ਤਹਿਤ ਟੀਬੀ ਤੋਂ ਪੀੜਤ ਮਰੀਜ਼ਾਂ ਦੁਆਰਾ ਨਿਕਸ਼ੇ ਮਿੱਤਰਾਂ ਤੋਂ ਸਹਾਇਤਾ ਪ੍ਰਾਪਤ ਕਰਨ ਦੀ ਸਹਿਮਤੀ ਲਈ ਜਾ ਰਹੀ ਹੈ। ਨਿਕਸ਼ੇ ਮਿੱਤਰ ਬਣਨ ਦੇ ਇਛੁੱਕ ਮੌਜੂਦ ਲੋਕਾਂ ਦਾ ਵੀ ਔਨ-ਸਪੌਟ ਰਜਿਸਟ੍ਰੇਸ਼ਨ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਯਾਨ ਦੇ ਤਹਿਤ ਕੁੱਲ 4,17,894 ਮਰੀਜ਼ਾਂ ਨੇ ਸਹਿਮਤੀ ਦਿੱਤੀ ਹੈ ਅਤੇ 1,18,546 ਨਵੇਂ ਨਿਕਸ਼ੇ ਮਿੱਤਰ ਰਜਿਸਟ੍ਰੇਸ਼ਨ ਕੀਤੇ ਗਏ ਹਨ।

ਨਿਕਸ਼ੇ ਪੋਸ਼ਣ ਯੋਜਨਾ (ਐੱਨਪੀਏ) ਦੇ ਤਹਿਤ ਟੀਬੀ ਮਰੀਜ਼ਾਂ ਨੂੰ ਪ੍ਰਤੱਖ ਲਾਭ ਟ੍ਰਾਂਸਫਰ ਰਾਹੀਂ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਉਦੇਸ਼ ਨਾਲ ਬਾਕੀ ਲਾਭਾਰਥੀਆਂ ਦੇ ਬੈਂਕ ਖਾਤੇ ਦਾ ਵੇਰਵਾ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਖਾਤਿਆਂ ਨੂੰ ਆਧਾਰ ਨਾਲ ਜੋੜਿਆ ਜਾ ਰਿਹਾ ਹੈ। ਅਜਿਹੇ 87,129 ਲਾਭਾਰਥੀਆਂ ਦਾ ਵੇਰਵਾ ਇਕੱਠਾ ਕੀਤਾ ਗਿਆ ਹੈ।

ਸਿਕਲ ਸੈੱਲ ਰੋਗ: ਸਭ ਤੋਂ ਵੱਧ ਕਬਾਇਲੀ ਆਬਾਦੀ ਵਾਲੇ ਖੇਤਰਾਂ ਵਿੱਚ, ਸਿਕਲ ਸੈੱਲ ਰੋਗ (ਐੱਸਸੀਡੀ) ਲਈ ਪੁਆਇੰਟ ਆਵ੍ ਕੇਅਰ (ਪੀਓਸੀ) ਟੈਸਟਾਂ ਦੇ ਮਾਧਿਅਮ ਨਾਲ ਜਾਂ ਸਾਲਯਬਿਲਿਟੀ ਟੈਸਟ ਰਾਹੀਂ ਸਿਕਲ ਸੈੱਲ ਰੋਗ (ਐੱਸਸੀਡੀ) ਦਾ ਪਤਾ ਲਗਾਉਣ ਦੇ ਲਈ ਯੋਗ ਆਬਾਦੀ (40 ਸਾਲ ਦੀ ਉਮਰ ਤੱਕ) ਦੀ ਜਾਂਚ ਕੀਤੀ ਜਾ ਰਹੀ  ਹੈ। ਪਾਜ਼ੇਟਿਵ ਪਾਏ ਗਏ ਮਾਮਲਿਆਂ ਨੂੰ ਪ੍ਰਬੰਧਨ ਲਈ ਉੱਚ ਕੇਂਦਰਾਂ ਵਿੱਚ ਭੇਜਿਆ ਜਾ ਰਿਹਾ ਹੈ। ਹੁਣ ਤੱਕ ਕੁੱਲ 42,30,770 ਲੋਕਾਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 70,995 ਪਾਜ਼ੇਟਿਵ ਪਾਏ ਗਏ ਅਤੇ ਉਨ੍ਹਾਂ ਨੂੰ ਉੱਚ ਜਨਤਕ ਸਿਹਤ ਸੁਵਿਧਾ ਕੇਂਦਰਾਂ ਵਿੱਚ ਰੈਫਰ ਕੀਤਾ ਗਿਆ।

ਗੈਰ-ਸੰਚਾਰੀ ਰੋਗ (ਐੱਨਸੀਡੀ): ਹਾਈਪਰਟੈਨਸ਼ਨ ਅਤੇ ਸ਼ੂਗਰ ਲਈ ਯੋਗ ਆਬਾਦੀ (30 ਸਾਲ ਅਤੇ ਉਸ ਤੋਂ ਵੱਧ) ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ ਅਤੇ ਸੰਭਾਵਿਤ ਪਾਜ਼ੇਟਿਵ ਮਾਮਲਿਆਂ ਨੂੰ ਉੱਚ ਸੁਵਿਧਾ ਕੇਂਦਰਾਂ ‘ਤੇ ਰੈਫਰ ਕੀਤਾ ਜਾ ਰਿਹਾ ਹੈ। ਹਾਈਪਰਟੈਨਸ਼ਨ ਅਤੇ ਡਾਇਬਟੀਜ਼ ਲਈ ਲਗਭਗ 5,40,90,000 ਲੋਕਾਂ ਦੀ ਜਾਂਚ ਕੀਤੀ ਗਈ ਹੈ। है। 20,20,900 ਤੋਂ ਵੱਧ ਲੋਕਾਂ ਨੂੰ ਹਾਈਪਰਟੈਨਸ਼ਨ ਤੋਂ ਪਰੇਸ਼ਾਨ ਹੋਣ ਦਾ ਸ਼ੰਕ ਸੀ ਅਤੇ 14,31,100 ਤੋਂ ਵਧ ਲੋਕਾਂ ਨੂੰ ਡਾਇਬੀਟੀਜ਼ ਹੋਣ ਦਾ ਸ਼ੰਕ ਸੀ ਅਤੇ 30,50,100 ਤੋਂ ਵੱਧ ਲੋਕਾਂ ਨੂੰ ਉੱਚ ਜਨਤਕ ਸਿਹਤ ਸੁਵਿਧਾ ਕੇਂਦਰਾਂ ਵਿੱਚ ਰੈਫਰ ਕੀਤਾ ਗਿਆ।

ਬੇਲਗਾਵੀ, ਕਰਨਾਟਕ

ਦੁਰਗ, ਛੱਤੀਸਗੜ੍ਹ

ਗੋਡਾ, ਝਾਰਖੰਡ

ਪਿਛੋਕੜ:

ਦੇਸ਼ ਭਰ ਵਿੱਚ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਪਹੁੰਚਾਉਣ ਲਈ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ 15 ਨਵੰਬਰ ਨੂੰ ਝਾਰਖੰਡ ਦੇ ਖੂੰਟੀ ਤੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਸ਼ੁਰੂ ਕੀਤੀ ਗਈ ਸੀ। ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਤਹਿਤ ਮੌਕੇ ‘ਤੇ ਸੇਵਾਵਾਂ ਉਪਲਬਧ ਕਰਵਾਉਣ ਦੇ ਤਹਿਤ ਗ੍ਰਾਮ ਪੰਚਾਇਤਾਂ ਵਿੱਚ ਆਈਈਸੀ ਵੈਨ ਦੇ ਰੁਕਣ ਵਾਲੇ ਸਥਾਨਾਂ ‘ਤੇ ਹੈਲਥ ਕੈਂਪਸ ਦਾ ਆਯੋਜਨ ਕੀਤਾ ਜਾ ਰਿਹਾ ਹੈ।

****

ਐੱਮਵੀ


(Release ID: 2003476) Visitor Counter : 84