ਵਿੱਤ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਕਰਤੱਵਿਆ ਕਾਲ ਦੇ ਰੂਪ ਵਿੱਚ ਅੰਮ੍ਰਿਤ ਕਾਲ ’ਤੇ ਜ਼ੋਰ ਦਿੱਤਾ
ਆਰਥਿਕ ਪ੍ਰਬੰਧਨ ਅਤੇ ਚੰਗੇ ਪ੍ਰਸ਼ਾਸਨ ਦੇ ਜ਼ੋਰ ’ਤੇ ਅਸੀਂ ਸਾਲ 2014 ਤੋਂ ਪਹਿਲਾਂ ਦੇ ਦੌਰ ਦੀ ਹਰ ਚੁਣੌਤੀ ਤੋਂ ਉੱਭਰੇ
ਪੂਰੇ ਬਜਟ ਵਿੱਚ ਸਰਕਾਰ ‘ਵਿਕਸਿਤ ਭਾਰਤ’ ਦੇ ਲਕਸ਼ ਦਾ ਵਿਸਤ੍ਰਿਤ ਰੋਡਮੈਪ ਪੇਸ਼ ਕਰੇਗੀ
ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਰਾਜਾਂ ਨੂੰ 75,000 ਕਰੋੜ ਰੁਪਏ ਦਾ 50-ਸਾਲ ਦਾ ਵਿਆਜ ਮੁਕਤ ਕਰਜ਼ਾ ਪ੍ਰਦਾਨ ਕੀਤਾ ਜਾਵੇਗਾ
ਜਨਸੰਖਿਆ ਵਾਧੇ ਅਤੇ ਜਨ-ਅੰਕਣ ਸਬੰਧੀ ਤਬਦੀਲੀਆਂ ਤੋਂ ਪੈਦਾ ਚੁਣੌਤੀਆਂ ’ਤੇ ਵਿਆਪਕ ਰੂਪ ਨਾਲ ਵਿਚਾਰ ਕਰਨ ਲਈ ਇੱਕ ਉੱਚ-ਸ਼ਕਤੀਸ਼ਾਲੀ ਕਮੇਟੀ ਦਾ ਗਠਨ ਕੀਤਾ ਜਾਵੇਗਾ
ਸਰਕਾਰ, ਜ਼ਿਆਦਾ ਆਰਥਿਕ ਮੌਕੇ ਮੁਹੱਈਆ ਕਰਵਾਉਣ ਸਮੇਤ ਅਭਿਲਾਸ਼ੀ ਜ਼ਿਲ੍ਹਿਆਂ ਅਤੇ ਬਲਾਕਾਂ ਦੇ ਤੇਜ਼ੀ ਨਾਲ ਵਿਕਾਸ ਵਿੱਚ ਰਾਜਾਂ ਦੀ ਮਦਦ ਕਰਨ ਲਈ ਤਿਆਰ: ਕੇਂਦਰੀ ਵਿੱਤ ਮੰਤਰੀ
ਸਰਕਾਰ ਦਾ ਇਸ ਗੱਲ ’ਤੇ ਪੂਰਾ ਧਿਆਨ ਹੈ ਕਿ ਉੱਤਰ-ਪੂਰਬੀ ਖੇਤਰ ਅਤੇ ਉੱਥੋਂ ਦੇ ਨਿਵਾਸੀ ਭਾਰਤ ਦੇ ਵਿਕਾਸ ਦੇ ਸਸ਼ਕਤ ਚਾਲਕ ਬਣਨ
Posted On:
01 FEB 2024 12:37PM by PIB Chandigarh
ਅੱਜ ਸੰਸਦ ਵਿੱਚ ਅੰਤਰਿਮ ਬਜਟ 2024-2025 ਪੇਸ਼ ਕਰਦੇ ਹੋਏ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਰਿਵਰਤਨਸ਼ੀਲ ਅਗਵਾਈ ਅਤੇ ਭਾਰਤ ਦੀ ਤਰੱਕੀ 'ਤੇ ਇਸ ਦੇ ਪ੍ਰਭਾਵ ਨੂੰ ਰੇਖਾਂਕਿਤ ਕਰਦੇ ਹੋਏ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਕਰਤੱਵਿਆ ਕਾਲ ਦੇ ਰੂਪ ਵਿੱਚ ਅੰਮ੍ਰਿਤ ਕਾਲ ’ਤੇ ਜ਼ੋਰ ਦਿੱਤਾ।
ਕਰਵੱਤਿਆ ਕਾਲ ਦੇ ਰੂਪ ਵਿੱਚ ਅੰਮ੍ਰਿਤ ਕਾਲ
ਵਿੱਤ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਉੱਚ ਵਿਕਾਸ ਦੇ ਨਾਲ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਵਿਸਤਾਰ ਕਰਨ ਅਤੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਢੁਕਵੇਂ ਹਾਲਾਤ ਬਣਾਉਣ ਲਈ ਵਚਨਬੱਧ ਹੈ। ਸ਼੍ਰੀਮਤੀ ਸੀਤਾਰਮਨ ਨੇ ਗਣਤੰਤਰ ਦੇ 75ਵੇਂ ਸਾਲ ਵਿੱਚ ਪ੍ਰਧਾਨ ਮੰਤਰੀ ਦੇ ਸੁਤੰਤਰਤਾ ਦਿਵਸ ’ਤੇ ਰਾਸ਼ਟਰ ਦੇ ਨਾਮ ਸੰਬੋਧਨ ਦਾ ਹਵਾਲਾ ਦਿੱਤਾ ਅਤੇ ਕਿਹਾ, “ਅਸੀਂ ਨਵੀਆਂ ਇੱਛਾਵਾਂ, ਨਵੀਂ ਚੇਤਨਾਵਾਂ ਅਤੇ ਨਵੇਂ ਦ੍ਰਿੜ੍ਹ ਸੰਕਲਪ ਦੇ ਨਾਲ ਰਾਸ਼ਟਰ ਦੇ ਵਿਕਾਸ ਦੇ ਪ੍ਰਤੀ ਖ਼ੁਦ ਨੂੰ ਸਮਰਪਿਤ ਕਰੀਏ, ਕਿਉਂਕਿ ਸਾਡਾ ਦੇਸ਼ ਬੇਅੰਤ ਸੰਭਾਵਨਾਵਾਂ ਅਤੇ ਮੌਕੇ ਪ੍ਰਦਾਨ ਕਰ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ਇਹ ਸਾਡਾ ‘ਕਰਤੱਵਿਆ ਕਾਲ’ ਹੈ।
ਉਨ੍ਹਾਂ ਧਿਆਨ ਦਿਵਾਇਆ ਕਿ ਆਪਣੇ ਆਰਥਿਕ ਪ੍ਰਬੰਧਨ ਅਤੇ ਚੰਗੇ ਪ੍ਰਸ਼ਾਸਨ ਦੇ ਬਲ 'ਤੇ ਅਸੀਂ 2014 ਤੋਂ ਪਹਿਲਾਂ ਦੇ ਦੌਰ ਦੀ ਹਰ ਚੁਣੌਤੀ ਨੂੰ ਪਾਰ ਕੀਤਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਇਨ੍ਹਾਂ ਯਤਨਾਂ ਨੇ ਸਾਡੇ ਦੇਸ਼ ਨੂੰ ਨਿਰੰਤਰ ਉੱਚ ਵਿਕਾਸ ਦੇ ਨਿਸ਼ਚਿਤ ਮਾਰਗ 'ਤੇ ਅੱਗੇ ਵਧਾਇਆ ਹੈ। ਇਹ ਸਭ ਸਾਡੀਆਂ ਸਹੀ ਨੀਤੀਆਂ, ਸੱਚੇ ਇਰਾਦੇ ਅਤੇ ਯੋਗ ਫੈਸਲਿਆਂ ਕਾਰਨ ਹੀ ਸੰਭਵ ਹੋ ਸਕਿਆ ਹੈ।
ਸ਼੍ਰੀਮਤੀ ਸੀਤਾਰਮਨ ਨੇ ਕਿਹਾ ਕਿ ਜੁਲਾਈ ਵਿੱਚ, ਪੂਰੇ ਬਜਟ ਵਿੱਚ ਸਾਡੀ ਸਰਕਾਰ 'ਵਿਕਸਿਤ ਭਾਰਤ' ਦੇ ਟੀਚੇ ਵੱਲ ਇੱਕ ਵਿਸਤ੍ਰਿਤ ਰੋਡਮੈਪ ਪੇਸ਼ ਕਰੇਗੀ।
'ਵਿਕਸਿਤ ਭਾਰਤ' ਲਈ ਸੂਬਿਆਂ 'ਚ ਸੁਧਾਰ
ਵਿੱਤ ਮੰਤਰੀ ਨੇ ਕਿਹਾ ਕਿ 'ਵਿਕਸਿਤ ਭਾਰਤ' ਦੇ ਸੁਪਨੇ ਨੂੰ ਸਾਕਾਰ ਕਰਨ ਲਈ ਰਾਜਾਂ ਵਿੱਚ ਵਿਕਾਸ ਅਤੇ ਵਿਕਾਸ ਲਈ ਕਈ ਸਮਰੱਥ ਸੁਧਾਰ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਨੇ ਪੰਜਾਹ ਸਾਲਾਂ ਦੇ ਵਿਆਜ ਮੁਕਤ ਕਰਜ਼ੇ ਦੇ ਰੂਪ ਵਿੱਚ 75 ਹਜ਼ਾਰ ਕਰੋੜ ਰੁਪਏ ਦੀ ਵਿਵਸਥਾ ਕਰਨ ਦੀ ਤਜਵੀਜ਼ ਰੱਖੀ ਹੈ ਤਾਂ ਜਿਸ ਨਾਲ ਰਾਜ ਸਰਕਾਰਾਂ ਤੱਕ ਸਬੰਧਤ ਸੁਧਾਰਾਂ ਦੀ ਮਦਦ ਪਹੁੰਚਾਈ ਜਾ ਸਕੇ।
ਤੇਜ਼ੀ ਨਾਲ ਆਬਾਦੀ ਦੇ ਵਾਧੇ ਕਾਰਨ ਪੈਦਾ ਹੋਣ ਵਾਲੀਆਂ ਚੁਣੌਤੀਆਂ 'ਤੇ ਵਿਚਾਰ ਕਰਨ ਲਈ ਉੱਚ-ਸ਼ਕਤੀਸ਼ਾਲੀ ਕਮੇਟੀ
ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਤੇਜ਼ੀ ਨਾਲ ਜਨਸੰਖਿਆ ਵਾਧੇ ਅਤੇ ਜਨ-ਅੰਕਣ ਸਬੰਧੀ ਤਬਦੀਲੀਆਂ ਕਾਰਨ ਪੈਦਾ ਹੋਣ ਵਾਲੀਆਂ ਚੁਣੌਤੀਆਂ 'ਤੇ ਵਿਆਪਕ ਤੌਰ 'ਤੇ ਵਿਚਾਰ ਕਰਨ ਲਈ ਇੱਕ ਉੱਚ ਸ਼ਕਤੀਸ਼ਾਲੀ ਕਮੇਟੀ ਦਾ ਗਠਨ ਕਰੇਗੀ। ਇਸ ਕਮੇਟੀ ਨੂੰ 'ਵਿਕਸਿਤ ਭਾਰਤ' ਦੇ ਟੀਚੇ ਦੀ ਪ੍ਰਾਪਤੀ ਨਾਲ ਸਬੰਧਤ ਇਨ੍ਹਾਂ ਚੁਣੌਤੀਆਂ ਦਾ ਵਿਆਪਕ ਹੱਲ ਕਰਨ ਲਈ ਸਿਫਾਰਸ਼ਾਂ ਕਰਨ ਦਾ ਫ਼ੁਰਮਾਨ ਦਿੱਤਾ ਜਾਵੇਗਾ।
ਅਭਿਲਾਸ਼ੀ ਜ਼ਿਲ੍ਹਿਆਂ ਅਤੇ ਬਲਾਕਾਂ ਦਾ ਤੇਜ਼ੀ ਨਾਲ ਵਿਕਾਸ
ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਅਭਿਲਾਸ਼ੀ ਜ਼ਿਲ੍ਹਾ ਪ੍ਰੋਗਰਾਮ ਦੇ ਤਹਿਤ, ਸਰਕਾਰ ਵਧੇਰੇ ਆਰਥਿਕ ਮੌਕੇ ਪ੍ਰਦਾਨ ਕਰਨ ਸਮੇਤ ਅਭਿਲਾਸ਼ੀ ਜ਼ਿਲ੍ਹਿਆਂ ਅਤੇ ਬਲਾਕਾਂ ਦੇ ਤੇਜ਼ੀ ਨਾਲ ਵਿਕਾਸ ਵਿੱਚ ਰਾਜਾਂ ਦੀ ਸਹਾਇਤਾ ਕਰਨ ਲਈ ਤਿਆਰ ਹੈ।
ਉੱਤਰ-ਪੂਰਬ ਵਿਕਾਸ
ਉੱਤਰ-ਪੂਰਬੀ ਖੇਤਰ ਦੇ ਵਿਕਾਸ 'ਤੇ ਜ਼ੋਰ ਦਿੰਦੇ ਹੋਏ ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਇਹ ਯਕੀਨੀ ਬਣਾਉਣ 'ਤੇ ਪੂਰਾ ਧਿਆਨ ਦੇਵੇਗੀ ਕਿ ਉੱਤਰ-ਪੂਰਬੀ ਖੇਤਰ ਅਤੇ ਇਸ ਦੇ ਲੋਕ ਭਾਰਤ ਦੇ ਵਿਕਾਸ ਦੇ ਮਜ਼ਬੂਤ ਚਾਲਕ ਬਣਨ।
************
ਵੀਬੀ/ ਐੱਨਬੀ/ ਐੱਸਕੇ / ਵੀਐੱਨ/ ਐੱਮਕੇਟੀ
(Release ID: 2001534)
Visitor Counter : 125