ਵਿੱਤ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ 'ਅੰਮ੍ਰਿਤ ਕਾਲ' ਲਈ ਪੇਸ਼ ਕੀਤੀ ਰਣਨੀਤੀ
ਐੱਮਐੱਸਐੱਮਈਜ਼ ਲਈ ਸਮੇਂ ਸਿਰ ਅਤੇ ਉਚਿਤ ਵਿੱਤ, ਸੰਬੰਧਿਤ ਤਕਨੀਕਾਂ ਅਤੇ ਢੁਕਵੀਂ ਸਿਖਲਾਈ- ਸਰਕਾਰ ਲਈ ਇੱਕ ਨੀਤੀਗਤ ਤਰਜੀਹ
'ਪੰਚਮ੍ਰਿਤ' ਟੀਚਿਆਂ ਦੇ ਮੁਤਾਬਿਕ, ਸਰਕਾਰ ਉੱਚ ਅਤੇ ਵਧੇਰੇ ਸਰੋਤ-ਕੁਸ਼ਲ ਆਰਥਿਕ ਵਿਕਾਸ ਦੀ ਸਹੂਲਤ ਪ੍ਰਦਾਨ ਕਰੇਗੀ; ਊਰਜਾ ਸੁਰੱਖਿਆ ਵੱਲ ਵੀ ਕੰਮ ਕਰੇਗੀ
ਸਰਕਾਰ ਅਗਲੀ ਪੀੜ੍ਹੀ ਦੇ ਸੁਧਾਰਾਂ ਨੂੰ ਅੱਗੇ ਵਧਾਏਗੀ ਅਤੇ 'ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ' ਦੇ ਆਧਾਰ 'ਤੇ ਰਾਜਾਂ ਅਤੇ ਹਿੱਸੇਦਾਰਾਂ ਨਾਲ ਸਹਿਮਤੀ ਬਣਾਏਗੀ
Posted On:
01 FEB 2024 12:50PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ 'ਅੰਮ੍ਰਿਤ ਕਾਲ' ਲਈ ਰਣਨੀਤੀ ਪੇਸ਼ ਕੀਤੀ। ਅੱਜ ਸੰਸਦ ਵਿੱਚ ਅੰਤਰਿਮ ਬਜਟ 2024-25 ਪੇਸ਼ ਕਰਦੇ ਹੋਏ ਮੰਤਰੀ ਨੇ ਕਿਹਾ, “ਸਾਡੀ ਸਰਕਾਰ ਲਈ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ (ਐੱਮ.ਐੱਸ.ਐੱਮ.ਈ.) ਲਈ ਅੱਗੇ ਵਧਣ ਅਤੇ ਆਲਮੀ ਪੱਧਰ 'ਤੇ ਮੁਕਾਬਲਾ ਕਰਨ ਲਈ ਸਮੇਂ ਸਿਰ ਅਤੇ ਢੁਕਵੀਂ ਵਿੱਤ, ਸੰਬੰਧਿਤ ਤਕਨੀਕਾਂ ਅਤੇ ਢੁਕਵੀਂ ਸਿਖਲਾਈ ਨੂੰ ਯਕੀਨੀ ਬਣਾਉਣਾ ਸਾਡੀ ਸਰਕਾਰ ਲਈ ਇੱਕ ਮਹੱਤਵਪੂਰਨ ਨੀਤੀਗਤ ਤਰਜੀਹ ਹੈ। ਉਨ੍ਹਾਂ ਦੇ ਵਿਕਾਸ ਦੀ ਸਹੂਲਤ ਲਈ ਰੈਗੂਲੇਟਰੀ ਵਾਤਾਵਰਣ ਨੂੰ ਅਨੁਕੂਲ ਬਣਾਉਣਾ ਇਸ ਨੀਤੀ ਮਿਸ਼ਰਣ ਦਾ ਇੱਕ ਮਹੱਤਵਪੂਰਨ ਪਹਿਲੂ ਹੈ।
ਮੰਤਰੀ ਨੇ ਕਿਹਾ, "'ਪੰਚਾਮ੍ਰਿਤ' ਟੀਚਿਆਂ ਮੁਤਾਬਿਕ, ਸਾਡੀ ਸਰਕਾਰ ਉੱਚ ਅਤੇ ਵਧੇਰੇ ਸਰੋਤ-ਕੁਸ਼ਲ ਆਰਥਿਕ ਵਿਕਾਸ ਨੂੰ ਕਾਇਮ ਰੱਖਣ ਦੀ ਸਹੂਲਤ ਦੇਵੇਗੀ।" ਉਨ੍ਹਾਂ ਉਜਾਗਰ ਕੀਤਾ ਕਿ ਇਹ ਉਪਲਬਧਤਾ, ਪਹੁੰਚਯੋਗਤਾ ਅਤੇ ਸਮਰੱਥਾ ਦੇ ਰੂਪ ਵਿੱਚ ਊਰਜਾ ਸੁਰੱਖਿਆ ਲਈ ਕੰਮ ਕਰੇਗਾ।
ਸ਼੍ਰੀਮਤੀ ਸੀਤਾਰਮਨ ਨੇ ਨੋਟ ਕੀਤਾ ਕਿ 'ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ' ਦੇ ਸਿਧਾਂਤ ਨਾਲ ਸੇਧਿਤ, ਸਰਕਾਰ ਅਗਲੀ ਪੀੜ੍ਹੀ ਦੇ ਸੁਧਾਰਾਂ ਨੂੰ ਅਪਣਾਏਗੀ ਅਤੇ ਪ੍ਰਭਾਵਸ਼ਾਲੀ ਲਾਗੂ ਕਰਨ ਲਈ ਰਾਜਾਂ ਅਤੇ ਹਿੱਸੇਦਾਰਾਂ ਨਾਲ ਸਹਿਮਤੀ ਬਣਾਏਗੀ।
ਉਨ੍ਹਾਂ ਕਿਹਾ, "ਸਾਡੀ ਸਰਕਾਰ ਆਰਥਿਕ ਨੀਤੀਆਂ ਅਪਣਾਏਗੀ, ਜੋ ਵਿਕਾਸ ਨੂੰ ਉਤਸ਼ਾਹਤ ਅਤੇ ਕਾਇਮ ਰੱਖਣ, ਸਮਾਵੇਸ਼ੀ ਅਤੇ ਟਿਕਾਊ ਵਿਕਾਸ ਦੀ ਸਹੂਲਤ, ਉਤਪਾਦਕਤਾ ਵਿੱਚ ਸੁਧਾਰ, ਸਾਰਿਆਂ ਲਈ ਮੌਕੇ ਪੈਦਾ ਕਰਨ, ਉਨ੍ਹਾਂ ਦੀਆਂ ਸਮਰੱਥਾਵਾਂ ਨੂੰ ਵਧਾਉਣ ਵਿੱਚ ਮਦਦ ਕਰਨ ਅਤੇ ਊਰਜਾ ਨਿਵੇਸ਼ਾਂ ਅਤੇ ਆਸਾਂ ਨੂੰ ਪੂਰਾ ਕਰਨ ਲਈ ਸਰੋਤ ਪੈਦਾ ਕਰਨ ਵਿੱਚ ਯੋਗਦਾਨ ਪਾਉਣਗੀਆਂ।"
ਮੰਤਰੀ ਨੇ ਅੱਗੇ ਕਿਹਾ ਕਿ ਨਿਵੇਸ਼ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ, ਸਰਕਾਰ ਵਿੱਤੀ ਖੇਤਰ ਨੂੰ ਆਕਾਰ, ਸਮਰੱਥਾ, ਹੁਨਰ ਅਤੇ ਰੈਗੂਲੇਟਰੀ ਢਾਂਚੇ ਦੇ ਰੂਪ ਵਿੱਚ ਤਿਆਰ ਕਰੇਗੀ।
***
ਵਾਈਬੀ/ਐੱਨਬੀ/ਐੱਸਕੇ/ਵੀਐੱਨ/ਐੱਮਕੇਟੀ
(Release ID: 2001306)
Visitor Counter : 97
Read this release in:
Kannada
,
Bengali
,
English
,
Urdu
,
Marathi
,
Hindi
,
Assamese
,
Gujarati
,
Odia
,
Tamil
,
Telugu
,
Malayalam