ਵਿੱਤ ਮੰਤਰਾਲਾ
ਕੇਂਦਰ ਸਰਕਾਰ ਨੇ ਸੋਲ੍ਹਵੇਂ ਵਿੱਤ ਕਮਿਸ਼ਨ ਦੇ ਮੈਂਬਰਾਂ ਦੀ ਨਿਯੁਕਤੀ ਕੀਤੀ
Posted On:
31 JAN 2024 10:12AM by PIB Chandigarh
ਸੋਲ੍ਹਵੇਂ ਵਿੱਤ ਕਮਿਸ਼ਨ ਦਾ ਗਠਨ 31.12.2023 ਨੂੰ ਕੀਤਾ ਗਿਆ ਸੀ ਅਤੇ ਸ਼੍ਰੀ ਅਰਵਿੰਦ ਪਨਗੜੀਆ, ਸਾਬਕਾ ਵਾਈਸ-ਚੇਅਰਮੈਨ, ਨੀਤੀ ਆਯੋਗ (NITI Aayog) ਨੂੰ ਇਸ ਦੇ ਚੇਅਰਮੈਨ ਬਣਾਇਆ ਗਿਆ ਸੀ।
ਹੁਣ ਭਾਰਤ ਦੇ ਰਾਸ਼ਟਰਪਤੀ ਦੀ ਮਨਜ਼ੂਰੀ ਨਾਲ ਨਿਮਨਲਿਖਤ ਲੋਕਾਂ ਨੂੰ ਕਮਿਸ਼ਨ ਦੇ ਮੈਂਬਰਾਂ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਹੈ।
1.
|
ਸ਼੍ਰੀ ਅਜੇ ਨਾਰਾਇਣ ਝਾ, ਸਾਬਕਾ ਮੈਂਬਰ, 15ਵੇਂ ਵਿੱਤ ਕਮਿਸ਼ਨ ਅਤੇ ਸਾਬਕਾ ਸਕੱਤਰ, ਖਰਚ (ਐਕਸਪੈਂਡੀਚਰ)
|
ਫੂਲ ਟਾਈਮ ਮੈਂਬਰ
|
2.
|
ਸ਼੍ਰੀਮਤੀ ਐਨੀ ਜੌਰਜ ਮੈਥਿਊ (Smt. Annie George Mathew), ਸਾਬਕਾ ਵਿਸ਼ੇਸ਼ ਸਕੱਤਰ, ਖਰਚੇ (ਐਕਸਪੈਂਡੀਚਰ)
|
ਫੂਲ ਟਾਈਮ ਮੈਂਬਰ
|
3.
|
ਡਾ. ਨਿਰੰਜਨ ਰਾਜਾਧਿਅਕਸ਼ (Dr. Niranjan Rajadhyaksha), ਐਗਜ਼ੀਕਿਊਟਿਵ ਡਾਇਰੈਕਟਰ, ਅਰਥਾ ਗਲੋਬਲ
|
ਫੂਲ ਟਾਈਮ ਮੈਂਬਰ
|
4.
|
ਡਾ. ਸੌਮਯ ਕਾਂਤੀ ਘੋਸ਼ (Dr. Soumya Kanti Ghosh), ਸਟੇਟ ਬੈਂਕ ਆਫ਼ ਇੰਡੀਆ ਸਮੂਹ ਦੇ ਮੁੱਖ ਆਰਥਿਕ ਸਲਾਹਕਾਰ
|
ਪਾਰਟ ਟਾਈਮ ਮੈਂਬਰ
|
ਕਮਿਸ਼ਨ ਦੇ ਸੰਦਰਭ ਦੀਆਂ ਸ਼ਰਤਾਂ 31.12.2023 ਨੂੰ ਨੋਟੀਫਾਇਡ ਕੀਤੀਆਂ ਗਈਆਂ ਸਨ।
ਸੋਲ੍ਹਵੇਂ ਵਿੱਤ ਆਯੋਗ ਦੁਆਰਾ 1 ਅਪ੍ਰੈਲ, 2026 ਤੋਂ ਸ਼ੁਰੂ ਹੋਣ ਵਾਲੀ ਪੰਜ ਵਰ੍ਹਿਆਂ ਦੀ ਨਿਰਧਾਰਿਤ ਮਿਆਦ ਨੂੰ ਕਵਰ ਕਰਦੇ ਹੋਏ, ਆਪਣੀਆਂ ਸਿਫਾਰਸ਼ਾਂ 31 ਅਕਤੂਬਰ 2025 ਤੱਕ ਉਪਲਬਧ ਕਰਵਾਉਣ ਦੀ ਬੇਨਤੀ ਕੀਤੀ ਗਈ ਹੈ।
(ਨੋਟੀਫਿਕੇਸ਼ਨ ਦੇ ਲਈ ਇੱਥੇ ਕਲਿੱਕ ਕਰੋ)
****
ਐੱਨਬੀ/ਵੀਐੱਮ/ਕੇਐੱਮਐੱਨ
(Release ID: 2000943)
Visitor Counter : 152