ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਚੰਦਰਮਾ ‘ਤੇ ਸੌਫਟ ਲੈਂਡਿੰਗ ਦੇ ਲਈ ਜਪਾਨ ਨੂੰ ਵਧਾਈਆਂ ਦਿੱਤੀਆਂ
Posted On:
20 JAN 2024 11:00PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੰਦਰਮਾ ‘ਤੇ ਜੇਏਐਕਸਏ (JAXA) ਦੀ ਪਹਿਲੀ ਸੌਫਟ ਲੈਂਡਿੰਗ ‘ਤੇ ਜਪਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਫੁਮੀਓ ਕਿਸ਼ੀਦਾ ਨੂੰ ਵਧਾਈਆਂ ਦਿੱਤੀਆਂ।
ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤੀ ਪੁਲਾੜ ਖੋਜ ਸੰਗਠਨ (ਇੰਡੀਅਨ ਸਪੇਸ ਰਿਸਰਚ ਆਰਗੇਨਾਇਜ਼ੇਸ਼ਨ-ISRO) ਜਪਾਨ ਏਅਰੋਸਪੇਸ ਐਕਸਪਲੋਰੇਸ਼ਨ ਏਜੰਸੀ (JAXA) ਦੇ ਨਾਲ ਪੁਲਾੜ ਖੋਜ ਵਿੱਚ ਸਹਿਯੋਗ ਦੇ ਲਈ ਤਤਪਰ ਹੈ।
ਪ੍ਰਧਾਨ ਮੰਤਰੀ ਨੇ ਐਕਸ (‘X’) ‘ਤੇ ਪੋਸਟ ਕੀਤਾ:
"ਚੰਦਰਮਾ ‘ਤੇ ਜਪਾਨ ਦੀ ਪਹਿਲੀ ਸੌਫਟ ਲੈਂਡਿੰਗ ਦੇ ਲਈ ਪ੍ਰਧਾਨ ਮੰਤਰੀ ਫੁਮੀਓ ਕਿਸ਼ੀਦਾ (@Kishida230) ਅਤੇ ਜੇਏਐਕਸਏ (JAXA) ਵਿੱਚ ਸਾਰਿਆਂ ਨੂੰ ਵਧਾਈਆਂ। ਭਾਰਤ ਇਸਰੋ (@isro) ਅਤੇ ਜੇਏਐਕਸਏ (JAXA) ਦੇ ਦਰਮਿਆਨ ਪੁਲਾੜ ਖੋਜ ਵਿੱਚ ਸਹਿਯੋਗ ਦੀ ਆਸ਼ਾ ਕਰਦਾ ਹੈ।"
*********
ਡੀਐੱਸ/ਆਰਟੀ
(Release ID: 1999132)
Read this release in:
Kannada
,
English
,
Urdu
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Malayalam