ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਜਨ ਨਾਇਕ ਕਰਪੂਰੀ ਠਾਕੁਰ ਨੂੰ ਉਨ੍ਹਾਂ ਦੀ ਜਨਮ ਸ਼ਤਾਬਦੀ ‘ਤੇ ਨਮਨ ਕੀਤਾ


ਉਨ੍ਹਾਂ ਨੇ ਸਮਾਜ ਅਤੇ ਰਾਜਨੀਤੀ ‘ਤੇ ਕਰਪੂਰੀ ਠਾਕੁਰ ਦੇ ਅਦੁੱਤੀ ਪ੍ਰਭਾਵ ‘ਤੇ ਆਪਣੇ ਵਿਚਾਰ ਭੀ ਸਾਂਝੇ ਕੀਤੇ

Posted On: 24 JAN 2024 9:22AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਨ ਨਾਇਕ ਕਰਪੂਰੀ ਠਾਕੁਰ ਨੂੰ ਉਨ੍ਹਾਂ ਦੀ ਜਨਮ ਸ਼ਤਾਬਦੀ ‘ਤੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਿਸ਼ੇਸ਼ ਅਵਸਰ ‘ਤੇ ਸਾਡੀ ਸਰਕਾਰ ਨੂੰ ਕਰਪੂਰੀ ਠਾਕੁਰ ਨੂੰ ਭਾਰਤ ਰਤਨ (Bharat Ratna) ਨਾਲ ਸਨਮਾਨਿਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।

ਸ਼੍ਰੀ ਮੋਦੀ ਨੇ ਸਮਾਜ ਅਤੇ ਰਾਜਨੀਤੀ ‘ਤੇ ਕਰਪੂਰੀ ਠਾਕੁਰ ਦੇ ਅਦੁੱਤੀ ਪ੍ਰਭਾਵ ‘ਤੇ ਆਪਣੇ ਵਿਚਾਰ ਭੀ ਸਾਂਝੇ ਕੀਤੇ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

“ਮੈਂ ਜਨ ਨਾਇਕ ਕਰਪੂਰੀ ਠਾਕੁਰ ਜੀ ਨੂੰ ਉਨ੍ਹਾਂ ਦੀ ਜਨਮ ਸ਼ਤਾਬਦੀ ‘ਤੇ ਨਮਨ ਕਰਦਾ ਹਾਂ। ਇਸ ਵਿਸ਼ੇਸ਼ ਅਵਸਰ ‘ਤੇ ਸਾਡੀ ਸਰਕਾਰ ਨੂੰ ਉਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮੈਂ ਸਾਡੇ ਸਮਾਜ ਅਤੇ ਰਾਜਨੀਤੀ ‘ਤੇ ਉਨ੍ਹਾਂ ਦੇ ਅਦੁੱਤੀ ਪ੍ਰਭਾਵ ‘ਤੇ ਆਪਣੇ ਵਿਚਾਰਾਂ ਨੂੰ ਕਲਮਬੱਧ ਕੀਤਾ ਹੈ।”

 “ਦੇਸ਼ ਭਰ ਦੇ ਮੇਰੇ ਪਰਿਵਾਰਜਨਾਂ ਦੀ ਤਰਫ਼ੋਂ ਜਨ ਨਾਇਕ ਕਰਪੂਰੀ ਠਾਕੁਰ ਜੀ ਨੂੰ ਉਨ੍ਹਾਂ ਦੀ ਜਨਮ ਸ਼ਤਾਬਦੀ ‘ਤੇ ਮੇਰੀ ਆਦਰਪੂਰਨ ਸ਼ਰਧਾਂਜਲੀ। ਇਸ ਵਿਸ਼ੇਸ਼ ਅਵਸਰ ‘ਤੇ ਸਾਡੀ ਸਰਕਾਰ ਨੂੰ ਉਨ੍ਹਾਂ ਨੂੰ ਭਾਰਤ ਰਤਨ (Bharat Ratna) ਨਾਲ ਸਨਮਾਨਿਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਭਾਰਤੀ ਸਮਾਜ ਅਤੇ ਰਾਜਨੀਤੀ ‘ਤੇ ਉਨ੍ਹਾਂ ਨੇ ਜੋ ਅਭੁੱਲ ਛਾਪ ਛੱਡੀ ਹੈ, ਉਸ ਨੂੰ ਲੈ ਕੇ ਮੈਂ ਆਪਣੀਆਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ... https://nm-4.com/vLEoBk

*********

ਡੀਐੱਸ/ਐੱਸਟੀ



(Release ID: 1999078) Visitor Counter : 49