ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਦੇ ਸ੍ਰੀ ਰੰਗਨਾਥਸਵਾਮੀ ਮੰਦਿਰ ਵਿੱਚ ਪ੍ਰਾਰਥਨਾ ਕੀਤੀ

Posted On: 20 JAN 2024 7:05PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲ ਨਾਡੂ ਦੇ ਸ੍ਰੀ ਰੰਗਨਾਥਸਵਾਮੀ ਮੰਦਿਰ ਵਿੱਚ ਪ੍ਰਾਰਥਨਾ ਕੀਤੀ।

 ਉਨ੍ਹਾਂ ਨੇ ਉਸ ਮੰਦਿਰ ਵਿੱਚ ਕੰਬ ਰਾਮਾਇਣ (the KambaRamayan) ਦੀਆਂ ਚੌਪਾਈਆਂ ਭੀ ਸੁਣੀਆਂ, ਜਿੱਥੇ ਮਹਾਨ ਕੰਬਨ (the great Kamban) ਨੇ ਪਹਿਲੀ ਵਾਰ ਜਨਤਕ ਤੌਰ ‘ਤੇ ਆਪਣੀ ਰਾਮਾਇਣ (his Ramayan) ਪ੍ਰਸਤੁਤ ਕੀਤੀ ਸੀ।

 ਪ੍ਰਧਾਨ ਮੰਤਰੀ ਨੇ ਐਕਸ(X) ‘ਤੇ ਪੋਸਟ ਕੀਤਾ:

 “ਸ੍ਰੀ ਰੰਗਨਾਥਸਵਾਮੀ ਮੰਦਿਰ (the Sri Ranganathaswamy Temple) ਵਿੱਚ ਪ੍ਰਾਰਥਨਾ ਕਰਨ ਦਾ ਅਵਸਰ ਪ੍ਰਾਪਤ ਕਰਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਇਸ ਮੰਦਿਰ ਦੇ ਨਾਲ ਪ੍ਰਭੁ ਸ਼੍ਰੀ ਰਾਮ ਦਾ ਸਬੰਧ (Prabhu Sri Ram’s connection) ਬਹੁਤ ਹੀ ਪੁਰਾਣਾ ਹੈ। ਮੈਂ ਉਸ ਭਗਵਾਨ (the God) ਦਾ  ਅਸ਼ੀਰਵਾਦ ਪ੍ਰਾਪਤ ਕਰਕੇ ਧੰਨ ਮਹਿਸੂਸ ਕਰ ਰਿਹਾ ਹਾਂ ਜਿਸ ਦੀ ਪੂਜਾ ਪ੍ਰਭੁ ਸ਼੍ਰੀ ਰਾਮ (Prabhu Sri Ram) ਭੀ ਕਰਦੇ ਸਨ।”

  ਪ੍ਰਧਾਨ ਮੰਤਰੀ ਨੇ ਮੰਦਿਰ ਵਿੱਚ ਕੰਬ ਰਾਮਾਇਣ ਦੀਆਂ ਚੌਪਾਈਆਂ(verses of the KambaRamayan) ਭੀ ਸੁਣੀਆਂ।

  “ਸ੍ਰੀ ਰੰਗਨਾਥਸਵਾਮੀ ਮੰਦਿਰ(the Sri Ranganathaswamy Temple) ਵਿੱਚ ਕੰਬ ਰਾਮਾਇਣ ਦੀਆਂ ਚੌਪਾਈਆਂ (verses of the KambaRamayan) ਨੂੰ ਸੁਣਨਾ ਇੱਕ ਐਸਾ ਅਨੁਭਵ  ਹੈ ਜਿਸ ਨੂੰ ਮੈਂ ਜੀਵਨ ਭਰ ਸੰਜੋ ਕੇ ਰੱਖਾਂਗਾ। ਇਹ ਉਹੀ ਮੰਦਿਰ ਹੈ ਜਿੱਥੇ ਮਹਾਨ ਕੰਬਨ (the great Kamban) ਨੇ ਪਹਿਲੀ ਵਾਰ ਜਨਤਕ ਜਨਤਕ ਤੌਰ ‘ਤੇ ਆਪਣੀ ਰਾਮਾਇਣ (his Ramayan) ਪ੍ਰਸਤੁਤ ਕੀਤੀ ਸੀ। ਇਹ ਤੱਥ ਇਸ ਨੂੰ ਹੋਰ ਅਧਿਕ ਜ਼ਿਕਰਯੋਗ ਬਣਾਉਂਦਾ ਹੈ।”

 

 

***

ਡੀਐੱਸ/ਆਰਟੀ(Release ID: 1998455) Visitor Counter : 51