ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 20-21 ਜਨਵਰੀ ਨੂੰ ਤਮਿਲ ਨਾਡੂ ਵਿੱਚ ਕਈ ਮੰਦਿਰਾਂ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਤਿਰੁਚਿਰਾਪੱਲੀ ਵਿੱਚ ਸ੍ਰੀ ਰੰਗਨਾਥਸਵਾਮੀ ਮੰਦਿਰ ਵਿੱਚ ਵਿਦਵਾਨਾਂ ਨਾਲ ਕੰਬਾ ਰਾਮਾਇਣਮ (KambaRamayanam) ਦਾ ਪਾਠ ਸੁਣਨਗੇ

ਪ੍ਰਧਾਨ ਮੰਤਰੀ ਸ੍ਰੀ ਅਰੁਲਮਿਗੁ ਰਾਮਨਾਥਸਵਾਮੀ (Sri ArulmiguRamanathaswamy) ਮੰਦਿਰ ਜਾਣਗੇ; ਕਈ ਭਾਸ਼ਾਵਾਂ ਵਿੱਚ ਰਾਮਾਇਣ ਦਾ ਪਾਠ ਸੁਣਨਗੇ ਅਤੇ ਭਜਨ ਸੰਧਿਆ ਵਿੱਚ ਭੀ ਹਿੱਸਾ ਲੈਣਗੇ

ਪ੍ਰਧਾਨ ਮੰਤਰੀ ਧਨੁਸ਼ਕੋਡੀ ਵਿੱਚ ਕੋਠੰਡਾਰਾਮਾਸਵਾਮੀ (Kothandaramaswamy) ਮੰਦਿਰ ਜਾਣਗੇ; ਪ੍ਰਧਾਨ ਮੰਤਰੀ ਅਰਿਚਲ ਮੁਨਾਈ (ArichalMunai) ਭੀ ਜਾਣਗੇ

Posted On: 18 JAN 2024 6:24PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 20-21 ਜਨਵਰੀ, 2024 ਨੂੰ ਤਮਿਲ ਨਾਡੂ ਵਿਚ ਕਈ ਮਹੱਤਵਪੂਰਨ ਮੰਦਿਰਾਂ ਦਾ ਦੌਰਾ ਕਰਨਗੇ ।

ਪ੍ਰਧਾਨ ਮੰਤਰੀ 20 ਜਨਵਰੀ ਨੂੰ ਸਵੇਰੇ ਕਰੀਬ 11 ਵਜੇ ਤਮਿਲ ਨਾਡੂ ਦੇ ਤਿਰੁਚਿਰਾਪੱਲੀ ਵਿੱਚ ਸ੍ਰੀ ਰੰਗਨਾਥਸਵਾਮੀ (Sri Ranganathaswamy) ਮੰਦਿਰ ਵਿੱਚ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਇਸ ਮੰਦਿਰ ਵਿੱਚ ਵਿਭਿੰਨ ਵਿਦਵਾਨਾਂ ਤੋਂ ਕੰਬ ਰਾਮਾਇਣਮ (KambaRamayanam) ਦੇ ਛੰਦਾਂ ਦਾ ਪਾਠ ਭੀ ਸੁਣਨਗੇ।

 

ਇਸ ਦੇ ਬਾਅਦ, ਪ੍ਰਧਾਨ ਮੰਤਰੀ ਦੁਪਹਿਰ ਕਰੀਬ 2 ਵਜੇ ਰਾਮੇਸ਼ਵਰਮ (Rameswaram) ਪਹੁੰਚਣਗੇ ਅਤੇ ਸ੍ਰੀ ਅਰੁਲਮਿਗੁ ਰਾਮਨਾਥਸਵਾਮੀ ਮੰਦਿਰ (Sri ArulmiguRamanathaswamy Temple) ਵਿੱਚ ਦਰਸ਼ਨ ਅਤੇ ਪੂਜਾ (Darshan and Pooja) ਕਰਨਗੇ। ਪਿਛਲੇ ਕੁਝ ਦਿਨਾਂ ਵਿੱਚ ਪ੍ਰਧਾਨ ਮੰਤਰੀ ਦੀ ਕਈ ਮੰਦਿਰਾਂ ਦੀ ਯਾਤਰਾ ਦੇ ਦੌਰਾਨ ਦੇਖੀ ਜਾ ਰਹੀ ਪ੍ਰਥਾ ਨੂੰ ਜਾਰੀ ਰੱਖਦੇ ਹੋਏ, ਜਿਸ ਵਿੱਚ ਉਹ ਵਿਭਿੰਨ ਭਾਸ਼ਾਵਾਂ (ਜਿਵੇਂ ਮਰਾਠੀ, ਮਲਿਆਲਮ ਅਤੇ ਤੇਲੁਗੁ) ਵਿੱਚ ਰਾਮਾਇਣ ਪਾਠ ਵਿੱਚ ਹਿੱਸਾ ਲੈਂਦੇ ਹਨ, ਇਸ ਮੰਦਿਰ ਵਿੱਚ ਭੀ ਪ੍ਰਧਾਨ ਮੰਤਰੀ ‘ਸ਼੍ਰੀ ਰਾਮਾਇਣ ਪਾਰਾਯਣ’(‘Shri Ramayana Paryana’) ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।’

 

ਇਸ ਪ੍ਰੋਗਰਾਮ ਵਿੱਚ. ਅੱਠ ਅਲੱਗ-ਅਲੱਗ ਪਰੰਪਰਾਗਤ ਮੰਡਲੀਆਂ(traditional Mandalis) ਸੰਸਕ੍ਰਿਤ, ਅਵਧੀ, ਕਸ਼ਮੀਰੀ, ਗੁਰਮੁਖੀ, ਅਸਾਮੀ, ਬੰਗਾਲੀ, ਮੈਥਿਲੀ ਅਤੇ ਗੁਜਰਾਤੀ ਵਿੱਚ ਰਾਮਕਥਾ (Ramkathas) (ਸ੍ਰੀ ਰਾਮ ਦੀ ਅਯੁੱਧਿਆ ਵਾਪਸੀ ਦੇ ਪ੍ਰਸੰਗ ਦਾ ਵਰਣਨ- recounting the episode of Shri Rama’s return to Ayodhya) ਦਾ ਪਾਠ ਕਰਨਗੀਆਂ। ਇਹ ਭਾਰਤੀਯ ਸੱਭਿਆਚਾਰਕ ਲੋਕਾਚਾਰ ਅਤੇ ਭਾਵਨਾਵਾਂ (Bharatiya cultural ethos & bonding) ਦੇ ਅਨੁਰੂਪ ਹੈ, ਜੋ ‘ਏਕ ਭਾਰਤ ਸ਼੍ਰੇਸ਼ਠ ਭਾਰਤ’ (‘Ek Bharat Shreshtha Bharat’) ਦੇ ਮੂਲ ਵਿੱਚ ਹੈ। ਸ੍ਰੀ ਅਰੁਲਮਿਗੁ ਰਾਮਨਾਥਸਵਾਮੀ ਮੰਦਿਰ (Sri ArulmiguRamanathaswamy Temple) ਵਿੱਚ ਪ੍ਰਧਾਨ ਮੰਤਰੀ ਭਜਨ ਸੰਧਿਆ(BhajanSandhya) ਵਿੱਚ ਭੀ ਸ਼ਾਮਲ ਹੋਣਗੇ।

 

ਪ੍ਰਧਾਨ ਮੰਤਰੀ 21 ਜਨਵਰੀ ਨੂੰ ਧਨੁਸ਼ਕੋਡੀ ਦੇ ਕੋਠੰਡਾਰਾਸਵਾਮੀ ਮੰਦਿਰ (Kothandaramaswamy Temple, Dhanushkodi) ਵਿੱਚ ਦਰਸ਼ਨ  ਅਤੇ ਪੂਜਾ (Darshan and Pooja) ਕਰਨਗੇ। ਉਹ ਧਨੁਸ਼ਕੋਡੀ ਦੇ ਪਾਸ, ਅਰਿਚਲ ਮੁਨਾਈ (ArichalMunai) ਭੀ ਜਾਣਗੇ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇੱਥੇ ਹੀ ਰਾਮ ਸੇਤੁ (Ram Setu) ਦਾ ਨਿਰਮਾਣ ਹੋਇਆ ਸੀ।

 

ਸ੍ਰੀ ਰੰਗਨਾਥਸਵਾਮੀ ਮੰਦਿਰ(Sri Ranganathaswamy Temple)

 

ਤ੍ਰਿਚੀ ਦੇ ਸ੍ਰੀਰੰਗਮ (Srirangam, Trichy) ਵਿੱਚ ਸਥਿਤ, ਇਹ ਮੰਦਿਰ ਦੇਸ਼ ਦੇ ਸਭ ਤੋਂ ਪ੍ਰਾਚੀਨ ਮੰਦਿਰ ਪਰਿਸਰਾਂ ਵਿੱਚੋਂ ਇੱਕ ਹੈ। ਇਸ ਦਾ ਉਲੇਖ ਪੁਰਾਣਾਂ(Puranas) ਅਤੇ ਸੰਗਮ ਯੁਗ ਦੇ ਗ੍ਰੰਥਾਂ (Sangam era texts) ਸਹਿਤ ਵਿਭਿੰਨ ਪ੍ਰਾਚੀਨ ਗ੍ਰੰਥਾਂ ਵਿੱਚ ਮਿਲਦਾ ਹੈ। ਇਹ ਆਪਣੀ ਆਰਕੀਟੈਕਚਰਲ ਸ਼ਾਨ (architectural grandeur) ਅਤੇ ਆਪਣੇ ਅਣਗਿਣਤ ਪ੍ਰਤਿਸ਼ਠਿਤ ਗੋਪੁਰਮਾਂ (numerous iconic gopurams) ਦੇ ਲਈ ਪ੍ਰਸਿੱਧ ਹੈ। ਇਸ ਮੰਦਿਰ ਵਿੱਚ ਪੂਜੇ ਜਾਣ ਵਾਲੇ ਮੁੱਖ ਦੇਵਤਾ(main deity) ਸ੍ਰੀ ਰੰਗਨਾਥ ਸਵਾਮੀ(Sri RanganathaSwamy) ਹਨ, ਜੋ ਭਗਵਾਨ ਵਿਸ਼ਨੂ ਦੇ ਸ਼ਯਨ-ਲੇਟਦੇ ਹੋਏ ਰੂਪ(reclining form of Bhagwaan Vishnu) ਵਿੱਚ ਹਨ। ਵੈਸ਼ਣਵ ਧਰਮਗ੍ਰੰਥਾਂ ਵਿੱਚ ਇਸ ਮੰਦਿਰ ਵਿੱਚ ਪੂਜੀ ਜਾਣ ਵਾਲੀ ਮੂਰਤੀ ਅਤੇ ਅਯੁੱਧਿਆ ਦੇ ਦਰਮਿਆਨ ਸਬੰਧ ਦਾ ਉਲੇਖ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਭਗਵਾਨ ਵਿਸ਼ਨੂ(Vishnu) ਦੀ ਜਿਸ ਮੂਰਤੀ ਦੀ ਪੂਜਾ ਸ੍ਰੀ ਰਾਮ (Sri Rama) ਅਤੇ ਉਨ੍ਹਾਂ ਦੇ ਪੂਰਵਜ ਕਰਦੇ ਸਨ, ਉਸ ਨੂੰ ਉਨ੍ਹਾਂ ਨੇ ਲੰਕਾ (Lanka) ਲੈ ਜਾਣ ਦੇ ਲਈ ਵਿਭੀਸ਼ਣ (Vibhishana) ਨੂੰ ਦੇ ਦਿੱਤਾ ਸੀ। ਰਸਤੇ ਵਿੱਚ ਇਹ ਮੂਰਤੀ ਸ੍ਰੀਰੰਗਮ (Srirangam) ਵਿੱਚ ਸਥਾਪਿਤ ਕਰ ਦਿੱਤੀ ਗਈ।

 

ਮਹਾਨ ਦਾਰਸ਼ਨਿਕ ਅਤੇ ਸੰਤ ਸ੍ਰੀ ਰਾਮਾਨੁਜਾਚਾਰੀਆ(Sri Ramanujacharya) ਭੀ ਇਸ ਮੰਦਿਰ ਦੇ ਇਤਿਹਾਸ ਨਾਲ ਗਹਿਰਾਈ ਨਾਲ ਜੁੜੇ ਹੋਏ ਹਨ। ਇਸ ਦੇ ਇਲਾਵਾ, ਇਸ ਮੰਦਿਰ ਵਿੱਚ ਕਈ ਮਹੱਤਵਪੂਰਨ ਸਥਾਨ ਹਨ- ਉਦਾਹਰਣ ਦੇ ਲਈ, ਪ੍ਰਸਿੱਧ ਕੰਬ ਰਾਮਾਇਣਮ (KambaRamayanam) ਨੂੰ ਪਹਿਲੀ ਵਾਰ ਤਮਿਲ ਕਵੀ ਕੰਬਨ (Kamban) ਨੇ ਇਸੇ ਮੰਦਿਰ ਪਰਿਸਰ ਵਿੱਚ ਜਨਤਕ ਤੌਰ ਤੇ ਪ੍ਰਸਤੁਤ ਕੀਤਾ ਸੀ।

 

ਸ੍ਰੀ ਅਰੁਲਮਿਗੁ ਰਾਮਨਾਥਸਵਾਮੀ (Sri ArulmiguRamanathaswamy) ਮੰਦਿਰਰਾਮੇਸ਼ਵਰਮ (Rameshwaram)

 

ਇਸ ਮੰਦਿਰ ਵਿੱਚ ਪੂਜੇ ਜਾਣ ਵਾਲੇ ਮੁੱਖ ਦੇਵਤਾ ਸ੍ਰੀ ਰਾਮਨਾਥਸਵਾਮੀ(Sri Ramanathaswamy) ਹਨ, ਜੋ ਭਗਵਾਨ ਸ਼ਿਵ (Bhagwan Shiva) ਦਾ ਇੱਕ ਰੂਪ ਹਨ। ਅਜਿਹੀ ਮਾਨਤਾ ਹੈ ਕਿ ਇਸ ਮੰਦਿਰ ਵਿੱਚ ਮੁੱਖ ਲਿੰਗਮ (main lingam)ਦੀ ਸਥਾਪਨਾ ਅਤੇ ਪੂਜਾ ਸ਼੍ਰੀ ਰਾਮ ਅਤੇ ਮਾਤਾ ਸੀਤਾ (Sri Rama and Mata Sita) ਨੇ ਕੀਤੀ ਸੀ। ਇਹ ਮੰਦਿਰ ਸਭ ਤੋਂ ਲੰਬੇ  ਗਲਿਆਰੇ(ਕੌਰੀਡੋਰ) ਅਤੇ ਆਪਣੀ ਸੁੰਦਰ ਵਾਸਤੂਕਲਾ ਦੇ ਲਈ ਭੀ ਪ੍ਰਸਿੱਧ ਹੈ। ਇਹ ਚਾਰ ਧਾਮਾਂ-ਬਦਰੀਨਾਥ, ਦਵਾਰਕਾ, ਪੁਰੀ ਅਤੇ ਰਾਮੇਸ਼ਵਰਮ(Char Dhams – Badrinath, Dwarka, Puri and Rameshwaram) ਵਿੱਚੋਂ ਇੱਕ ਹੈ। ਇਹ 12 ਜਯੋਤਿਰਲਿੰਗਾਂ (12 Jyotirlingas) ਵਿੱਚੋਂ ਭੀ ਇੱਕ ਹੈ।

 

ਕੋਠੰਡਾਰਾਮਸਵਾਮੀ (Kothandaramaswamy) ਮੰਦਿਰਧਨੁਸ਼ਕੋਡੀ(Dhanushkodi)

 

ਇਹ ਮੰਦਿਰ ਸ੍ਰੀ ਕੋਠੰਡਾਰਾਮ ਸਵਾਮੀ (Sri KothandaramaSwamy) ਨੂੰ ਸਮਰਪਿਤ ਹੈ। ਕੋਠੰਡਾਰਾਮ ਨਾਮ ਦਾ ਅਰਥ ਧਨੁਸ਼ਧਾਰੀ ਰਾਮ ਹੈ। ਇਹ ਧਨੁਸ਼ਕੋਡੀ (Dhanushkodi) ਨਾਮਕ ਸਥਾਨ ‘ਤੇ ਸਥਿਤ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਇੱਥੇ ਹੀ ਵਿਭੀਸ਼ਣ (Vibhishana) ਪਹਿਲੀ ਵਾਰ ਸ੍ਰੀ ਰਾਮ ਨੂੰ ਮਿਲੇ ਸਨ ਅਤੇ ਉਨ੍ਹਾਂ ਤੋਂ ਸ਼ਰਨ ਮੰਗੀ ਸੀ। ਇਸ ਦੇ ਬਾਰੇ ਅਜਿਹਾ ਭੀ ਕਿਹਾ ਜਾਂਦਾ ਹੈ ਕਿ ਇਹੀ ਉਹ ਸਥਾਨ ਹੈ ਜਿੱਥੇ ਸ੍ਰੀ ਰਾਮ ਨੇ ਵਿਭੀਸ਼ਣ ਦਾ ਰਾਜਅਭਿਸ਼ੇਕ (coronation of Vibhishana) ਕੀਤਾ ਸੀ।

 

*******

ਡੀਐੱਸ/ਐੱਲਪੀ


(Release ID: 1998001) Visitor Counter : 98