ਮੰਤਰੀ ਮੰਡਲ

ਕੇਂਦਰੀ ਕੈਬਨਿਟ ਨੇ 16ਵੇਂ ਵਿੱਤ ਕਮਿਸ਼ਨ ਦੇ ਲਈ ਪਦਾਂ ਦੀ ਸਿਰਜਣਾ ਨੂੰ ਮਨਜ਼ੂਰੀ ਦਿੱਤੀ

Posted On: 18 JAN 2024 12:54PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ 16ਵੇਂ ਵਿੱਤ ਕਮਿਸ਼ਨ ਦੇ ਲਈ ਸੰਯੁਕਤ ਸਕੱਤਰ ਪੱਧਰ ਦੇ ਤਿੰਨ ਪਦਾਂ ਯਾਨੀ ਸੰਯੁਕਤ ਸਕੱਤਰ ਦੇ ਦੋ ਪਦਾਂ ਅਤੇ ਆਰਥਿਕ ਸਲਾਹਕਾਰ ਦੇ ਇੱਕ ਪਦ ਦੀ ਸਿਰਜਣਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿੱਤ ਕਮਿਸ਼ਨ ਦਾ ਗਠਨ 31 ਦਸੰਬਰ, 2023 ਦੀ ਅਧਿਸੂਚਨਾ ਦੇ ਜ਼ਰੀਏ ਸੰਵਿਧਾਨ ਦੀ ਧਾਰਾ 280 ਦੇ ਅਨੁਪਾਲਨ ਵਿੱਚ ਕੀਤਾ ਗਿਆ ਸੀ।

 

ਕਮਿਸ਼ਨ ਨੂੰ ਆਪਣੇ ਕਾਰਜਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰਨ ਦੇ ਲਈ ਇਨ੍ਹਾਂ ਨਵੇਂ ਸਿਰਜੇ ਪਦਾਂ ਦੀ ਜ਼ਰੂਰਤ ਹੈ। ਕਮਿਸ਼ਨ ਵਿੱਚ ਹੋਰ ਸਾਰੇ ਪਦ ਸੌਂਪੀਆਂ ਗਈਆਂ ਸ਼ਕਤੀਆਂ ਦੇ ਅਨੁਸਾਰ ਪਹਿਲਾਂ ਹੀ ਸਿਰਜੇ ਜਾ ਚੁੱਕੇ ਹਨ।

 

****

ਡੀਐੱਸ/ਐੱਸਕੇਐੱਸ



(Release ID: 1997401) Visitor Counter : 58