ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 15 ਜਨਵਰੀ ਨੂੰ ਪੀਐੱਮ-ਜਨਮਨ ਦੇ ਤਹਿਤ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) (PMAY (G)) ਦੇ 1 ਲੱਖ ਲਾਭਾਰਥੀਆਂ ਨੂੰ ਪਹਿਲੀ ਕਿਸ਼ਤ ਜਾਰੀ ਕਰਨਗੇ
ਪ੍ਰਧਾਨ ਮੰਤਰੀ ਪੀਐੱਮ-ਜਨਮਨ ਦੇ ਲਾਭਾਰਥੀਆਂ ਨਾਲ ਗੱਲਬਾਤ ਕਰਨਗੇ
Posted On:
14 JAN 2024 1:22PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 15 ਜਨਵਰੀ, 2024 ਨੂੰ ਦੁਪਿਹਰ 12 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪ੍ਰਧਾਨ ਮੰਤਰੀ ਜਨਜਾਤੀ ਆਦਿਵਾਸੀ ਨਿਆਂ ਮਹਾ ਅਭਿਯਾਨ (ਪੀਐੱਮ-ਜਨਮਨ) ਦੇ ਤਹਿਤ ਪ੍ਰਧਾਨ ਮੰਤਰੀ ਆਵਾਸ ਯੋਜਨਾ -ਗ੍ਰਾਮੀਣ (PMAY-G) ਦੇ 1 ਲੱਖ ਲਾਭਾਰਥੀਆਂ ਨੂੰ ਪਹਿਲੀ ਕਿਸ਼ਤ ਜਾਰੀ ਕਰਨਗੇ। ਪ੍ਰਧਾਨ ਮੰਤਰੀ ਇਸ ਅਵਸਰ ‘ਤੇ ਪੀਐੱਮ-ਜਨਮਨ ਦੇ ਲਾਭਾਰਥੀਆਂ ਨਾਲ ਗੱਲਬਾਤ ਵੀ ਕਰਨਗੇ।
ਪੀਐੱਮ-ਜਨਮਨ ਦੀ ਸ਼ੁਰੂਆਤ 15 ਨਵੰਬਰ 2023 ਨੂੰ ਜਨਜਾਤੀਯ ਗੌਰਵ ਦਿਵਸ ਦੇ ਅਵਸਰ ‘ਤੇ ਅੰਤਿਮ ਛੋਰ ‘ਤੇ ਮੌਜੂਦ ਅੰਤਿਮ ਵਿਅਕਤੀ ਨੂੰ ਸਸ਼ਕਤ ਬਣਾਉਣ ਦੇ ਅੰਤਯੋਦਯ ਦੇ ਵਿਜ਼ਨ ਦੀ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਦੇ ਪ੍ਰਯਾਸਾਂ ਦੇ ਅਨੁਰੂਪ ਵਿਸ਼ੇਸ਼ ਤੌਰ ‘ਤੇ ਕਮਜ਼ੋਰ ਜਨਜਾਤੀਯ ਸਮੂਹਾਂ (PVTGs) ਦੇ ਸਮਾਜਿਕ-ਆਰਥਿਕ ਕਲਿਆਣ ਦੇ ਲਈ ਕੀਤਾ ਗਿਆ ਸੀ।
ਲਗਭਗ 24,000 ਕਰੋੜ ਰੁਪਏ ਦੇ ਬਜਟ ਦੇ ਨਾਲ ਪੀਐੱਮ-ਜਨਮਨ, 9 ਮੰਤਰਾਲਿਆਂ ਦੇ ਮਾਧਿਅਮ ਨਾਲ 11 ਮਹੱਤਵਪੂਰਨ ਦਖਲਅੰਦਾਜ਼ੀਆਂ (critical interventions) ‘ਤੇ ਕੇਂਦਰਿਤ ਹੈ ਅਤੇ ਇਸ ਦਾ ਉਦੇਸ਼ ਪੀਵੀਟੀਜੀ ਪਰਿਵਾਰਾਂ ਅਤੇ ਬਸਤੀਆਂ ਨੂੰ ਸੁਰੱਖਿਅਤ ਆਵਾਸ, ਸਵੱਛ ਪੇਅਜਲ ਅਤੇ ਸਵੱਛਤਾ ਜਿਹੀਆਂ ਬੁਨਿਆਦੀ ਸੁਵਿਧਾਵਾਂ ਨਾਲ ਸੰਤ੍ਰਿਪਤ ਕਰਕੇ ਸਿੱਖਿਆ, ਸਿਹਤ ਅਤੇ ਪੋਸ਼ਣ, ਬਿਜਲੀ, ਸੜਕ ਅਤੇ ਟੈਲੀਕੋਮ ਕਨੈਕਟੀਵਿਟੀ ਅਤੇ ਸਥਾਈ ਆਜੀਵਿਕਾ ਦੇ ਅਵਸਰਾਂ ਤੱਕ ਬਿਹਤਰ ਪਹੁੰਚ ਸਥਾਪਿਤ ਕਰਕੇ ਪੀਵੀਟੀਜੀ ਦੀਆਂ ਸਮਾਜਿਕ-ਆਰਥਿਕ ਸਥਿਤੀਆਂ ਵਿੱਚ ਸੁਧਾਰ ਲਿਆਉਣਾ ਹੈ।
***
ਡੀਐੱਸ/ਐੱਸਟੀ
(Release ID: 1996034)
Visitor Counter : 120
Read this release in:
English
,
Urdu
,
Marathi
,
Hindi
,
Bengali
,
Manipuri
,
Bengali-TR
,
Gujarati
,
Odia
,
Tamil
,
Telugu
,
Kannada
,
Malayalam
,
Malayalam