ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵੀਡੀਓ ਸੰਦੇਸ਼ ਦੇ ਜ਼ਰੀਏ ਆਈ ਸ਼੍ਰੀ ਸੋਨਲ ਮਾਤਾ ਜੀ ਦੇ ਜਨਮ ਸ਼ਤਾਬਦੀ ਪ੍ਰੋਗਰਾਮ ਨੂੰ ਸੰਬੋਧਨ ਕੀਤਾ


“ਮਢੜਾ ਥਾਮ, ਚਾਰਣ ਭਾਈਚਾਰੇ ਦੇ ਲਈ ਸ਼ਰਧਾ, ਸ਼ਕਤੀ, ਅਨੁਸ਼ਠਾਨਾਂ ਅਤੇ ਪਰੰਪਰਾਵਾਂ ਦਾ ਕੇਂਦਰ ਹੈ”

“ਸ਼੍ਰੀ ਸੋਨਲ ਮਾਤਾ ਜੀ ਦੀ ਅਧਿਆਤਮਿਕ ਊਰਜਾ, ਮਾਨਵੀ ਸਿੱਖਿਆਵਾਂ ਅਤੇ ਤੱਪਸਿਆ ਨੇ ਉਸ ਦੇ ਵਿਅਕਤੀਤਵ ਵਿੱਚ ਇੱਕ ਅਦਭੁੱਤ ਸ਼ਾਨਦਾਰ ਸਮਮੋਹਨ ਜਾਗ੍ਰਿਤ ਕੀਤਾ ਜਿਸ ਨੂੰ ਅੱਜ ਵੀ ਅਨੁਭਵ ਕੀਤਾ ਜਾ ਸਕਦਾ ਹੈ”

“ਸੋਨਲ ਮਾਂ ਦਾ ਸੰਪੂਰਨ ਜੀਵਨ ਲੋਕ ਭਲਾਈ, ਦੇਸ਼ ਅਤੇ ਧਰਮ ਦੀ ਸੇਵਾ ਦੇ ਲਈ ਸਮਰਪਿਤ ਸੀ”

"ਦੇਸ਼ਭਗਤੀ ਦੇ ਗੀਤ ਹੋਣ ਜਾਂ ਅਧਿਆਤਮਿਕ ਉਪਦੇਸ਼, ਚਾਰਣ ਸਾਹਿਤ ਨੇ ਸਦੀਆਂ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ ਹੈ”

“ਸੋਨਲ ਮਾਤਾ ਤੋਂ ਰਾਮਾਇਣ ਦੀ ਕਹਾਣੀ ਸੁਣਨ ਵਾਲੇ ਇਸ ਨੂੰ ਕਦੇ ਭੁੱਲ ਨਹੀਂ ਸਕਦੇ”

Posted On: 13 JAN 2024 12:08PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੋਨਲ ਮਾਤਾ ਜੀ ਦੇ ਜਨਮ ਸ਼ਤਾਬਦੀ ਪ੍ਰੋਗਰਾਮ ਨੂੰ ਵੀਡੀਓ ਸੰਦੇਸ਼ ਦੇ ਜ਼ਰੀਏ ਸੰਬੋਧਨ ਕੀਤਾ।

ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਈ ਸ਼੍ਰੀ ਸੋਨਲ ਮਾਂ ਦੀ ਜਨਮਸ਼ਤਾਬਦੀ ਪੌਸ਼ (ਪੋਹ) ਦੇ ਪਵਿੱਤਰ ਮਹੀਨੇ ਵਿੱਚ ਹੋ ਰਹੀ ਹੈ ਅਤੇ ਇਸ ਪਾਵਨ ਆਯੋਜਨ ਨਾਲ ਜੁੜਨਾ ਸੁਭਾਗ ਦੀ ਗੱਲ ਹੈ। ਪ੍ਰਧਾਨ ਮੰਤਰੀ ਨੇ ਸੋਨਲ ਮਾਤਾ ਜੀ ਦੇ ਅਸ਼ੀਰਵਾਦ ਦੇ ਲਈ ਆਭਾਰ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਸਮੁੱਚੇ ਚਾਰਣ ਸਮਾਜ ਅਤੇ ਵਿਵਸਥਾਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਉਨ੍ਹਾਂ ਨੇ ਕਿਹਾ ਕਿ ਮਢੜਾ ਧਾਮ ਚਾਰਣ ਭਾਈਚਾਰੇ ਦੇ ਲਈ ਸ਼ੁਰਧਾ, ਭਗਤੀ, ਅਨੁਸ਼ਠਾਨ ਅਤੇ ਪਰੰਪਰਾਵਾਂ ਦਾ ਕੇਂਦਰ ਹੈ। ਮੈਂ ਸ਼੍ਰੀ ਆਈ ਦੇ ਚਰਣਾਂ ਵਿੱਚ ਸ਼ੀਸ ਝੁਕਾ ਕੇ ਵੰਦਨ ਕਰਦਾ ਹਾਂ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤਿੰਨ ਦਿਨਾਂ ਮਹੋਤਸਵ ਦੇ ਮੱਧ ਸੋਨਲ ਮਾਂ ਦੀ ਚਿਰਸਮ੍ਰਿਤੀ ਸਾਡੇ ਨਾਲ ਹੈ। ਭਗਵਤੀ ਸਰੂਪਾ ਸੋਨਲ ਮਾਂ ਇਸ ਗੱਲ ਦੇ ਸਾਕਸ਼ਾਤ, ਜੀਵੰਤ ਉਦਾਹਰਣ ਹਨ ਕਿ ਭਾਰਤ ਕਿਸੇ ਵੀ ਯੁਗ ਵਿੱਚ ਦੇਹਧਾਰੀ ਅਵਤਾਰੀ ਆਤਮਾਵਾਂ ਤੋਂ ਵੰਚਿਤ ਨਹੀਂ ਰਿਹਾ ਹੈ। ਗੁਜਰਾਤ ਅਤੇ ਸੌਰਾਸ਼ਟਰ ਖਾਸ ਤੌਰ ‘ਤੇ ਮਹਾਨ ਸੰਤਾਂ ਅਤੇ ਵਿਭੂਤੀਆਂ ਦੀ ਭੂਮੀ ਰਹੇ ਹਨ, ਕਈ ਸੰਤਾਂ ਅਤੇ ਮਹਾਨ ਆਤਮਾਵਾਂ ਨੇ ਸੰਪੂਰਨ ਮਾਨਵਤਾ ਦੇ ਲਈ ਆਪਣੇ ਪ੍ਰਕਾਸ ਨਾਲ ਇਸ ਖੇਤਰ ਰੋਸ਼ਨ ਨੂੰ ਕੀਤਾ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਪਵਿੱਤਰ ਗਿਰਨਾਰ, ਭਗਵਾਨ ਦੱਤਾਤ੍ਰੇਯ ਅਤੇ ਅਣਗਿਣਤ ਸੰਤਾਂ ਦੀ ਸਥਲੀ ਰਹੀ ਹੈ। ਸੌਰਾਸ਼ਟਰ ਦੀ ਇਸ ਸਨਾਤਨ ਸੰਤ ਪਰੰਪਰਾ ਵਿੱਚ “ਸ਼੍ਰੀ ਸੋਨਲ ਮਾਤਾ ਜੀ ਆਧੁਨਿਕ ਯੁਗ ਦੇ ਲਈ ਪ੍ਰਕਾਸ਼ਪੁੰਜ ਦੇ ਸਮਾਨ ਸੀ। ਉਨ੍ਹਾਂ ਦੀ ਅਧਿਆਤਮਿਕ ਊਰਜਾ, ਮਾਨਵੀ ਸਿੱਖਿਆਵਾਂ ਅਤੇ ਤੱਪਸਿਆ ਨੇ ਉਨ੍ਹਾਂ ਦੇ ਵਿਅਕਤੀਤਵ ਵਿੱਚ ਇੱਕ ਅਦਭੁੱਤ ਦਿਵਯ ਸਨਮੋਹਨ ਜਾਗ੍ਰਿਤ ਕੀਤਾ। ਜੂਨਾਗੜ੍ਹ ਅਤੇ ਮਢੜਾ ਦੇ ਸੋਨਲ ਧਾਮ ਵਿੱਚ ਅੱਜ ਵੀ ਇਸ ਦੀ ਅਨੂਭੂਤੀ ਕੀਤੀ ਜਾ ਸਕਦੀ ਹੈ।”

ਪ੍ਰਧਾਨ ਮੰਤਰੀ ਨੇ ਕਿਹਾ, “ਸੋਨਲ ਮਾਂ ਦਾ ਸੰਪੂਰਨ ਜੀਵਨ ਲੋਕ ਕਲਿਆਣ, ਦੇਸ਼ ਅਤੇ ਸੇਵਾ ਦੇ ਲਈ ਸਮਰਪਿਤ ਸੀ। ਉਨ੍ਹਾਂ ਨੇ ਬਾਪੂ, ਵਿਨੋਬਾ ਭਾਵੇ, ਰਵਿਸ਼ੰਕਰ ਮਹਾਰਾਜ, ਕਾਨਭਾਈ ਲਹੇਰੀ, ਕਲਿਆਣ ਸ਼ੇਠ ਜਿਹੇ ਮਹਾਨ ਵਿਭੂਤੀਆਂ ਦੇ ਨਾਲ ਕੰਮ ਕੀਤਾ।” ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਸੋਨਲ ਮਾਂ ਦੀ ਚਾਰਣ ਭਾਈਚਾਰੇ ਦੇ ਵਿਦਵਾਨਾਂ ਦੇ ਦਰਮਿਆਨ ਵਿਸ਼ੇਸ਼ ਮਹਿਮਾ ਸੀ ਉਨ੍ਹਾਂ ਨੇ ਕਈ ਨੌਜਵਾਨਾਂ ਨੂੰ ਦਿਸ਼ਾ ਪ੍ਰਦਾਨ ਕਰ ਉਨ੍ਹਾਂ ਦੇ ਜੀਵਨ ਨੂੰ ਪਰਿਵਰਤਿਤ ਕਰ ਦਿੱਤਾ। ਸਮਾਜ ਵਿੱਚ ਉਨ੍ਹਾਂ ਦੇ ਯੋਗਦਨ ‘ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਸਮਾਜ ਵਿੱਚ ਸਿੱਖਿਆ ਅਤੇ ਨਸ਼ਾਮੁਕਤੀ ਦੀ ਦਿਸ਼ਾ ਵਿੱਚ ਉਨ੍ਹਾਂ ਦੇ ਅਦਭੁਤ ਕਾਰਜਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸੋਨਲ ਮਾਤਾ ਜੀ ਨੇ ਸਮਾਜ ਦੀਆਂ ਕੁਰੀਤੀਆਂ ਤੋਂ ਬਚਾਉਣ ਦੇ ਲਈ ਕਾਰਜ ਕੀਤਾ ਅਤੇ ਕੱਛ ਦੇ ਵੋਵਾਰ ਪਿੰਡ ਤੋਂ ਇੱਕ ਵਿਸ਼ਾਲ ਪ੍ਰਤਿੱਗਿਆ ਅਭਿਯਾਨ ਸ਼ੁਰੂ ਕੀਤਾ ਸੀ ਜਿਸ ਵਿੱਚ ਸਖ਼ਤ ਮਿਹਨਤ ਕਰਕੇ ਆਤਮਨਿਰਭਰ ਬਣਨ ਅਤੇ ਪਸ਼ੁਧਨ ਦੀ ਰੱਖਿਆ ‘ਤੇ ਬਲ ਦਿੱਤਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸੋਨਲ ਮਾਂ ਅਧਿਆਤਮਿਕ ਅਤੇ ਸਮਾਜਿਕ ਕਾਰਜਾਂ ਦੇ ਨਾਲ-ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਵੀ ਪ੍ਰਭਾਵਸ਼ਾਲੀ ਰੱਖਿਅਕ ਸਨ। ਉਹ ਵਿਭਾਜਨ ਦੇ ਸਮੇਂ ਜੂਨਾਗੜ੍ਹ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲਿਆਂ ਦੇ ਖਿਲਾਫ਼ ਮਾਂ ਚੰਡੀ ਦੀ ਤਰ੍ਹਾਂ ਖੜ੍ਹੇ ਹੋਏ ਸਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ “ਆਈ ਸ਼੍ਰੀ ਸੋਨਲ ਮਾਂ ਦੇਸ਼ ਦੇ ਚਾਰਣ ਭਾਈਚਾਰੇ ਦੇ ਲਈ, ਮਾਤਾ ਸਰਸਵਤੀ ਦੇ ਸਾਰੇ ਉਪਾਸਕਾਂ ਦੇ ਲਈ ਮਹਾਨ ਯੋਗਦਾਨ ਦੇ ਪ੍ਰਤੀਕ ਹਨ”, ਉਨ੍ਹਾਂ ਨੇ ਕਿਹਾ ਕਿ ਇਸ ਸਮਾਜ ਨੂੰ ਭਾਰਤ ਦੇ ਸ਼ਾਸਤਰਾਂ ਵਿੱਚ ਵੀ ਇੱਕ ਵਿਸ਼ੇਸ਼ ਸਥਾਨ ਅਤੇ ਸਨਮਾਨ ਦਿੱਤਾ ਗਿਆ ਹੈ। ਭਾਗਵਤ ਜਿਹੇ ਪਵਿੱਤਰ ਗ੍ਰੰਥ ਪੁਰਾਣ ਚਾਰਣ ਭਾਈਚਾਰੇ ਨੂੰ ਸ਼੍ਰੀਹਰਿ ਦੇ ਵੰਸ਼ਜ ਦੇ ਰੂਪ ਵਿੱਚ ਸੰਦਰਭਿਤ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮਾਜ ਵਿੱਚ ਕਈ ਵਿਦਵਾਨਾਂ ਦੀ ਪਰੰਪਰਾ ਅਵਿਰਤ ਰੂਪ ਨਾਲ ਚਲਦੀ ਰਹੀ ਹੈ। ਪੂਜਯ ਠਾਰਣ ਬਾਪੂ, ਪੂਜਯ ਈਸਰ ਦਾਸ ਜੀ, ਪਿੰਗਲਸ਼ੀ ਬਾਪੂ, ਪੂਜਯ ਕਾਗ ਬਾਪੂ, ਮੇਰੂਭਾ ਬਾਪੂ, ਸ਼ੰਕਰਦਾਨ ਬਾਪੂ, ਸ਼ੰਭੁਦਾਨ ਜੀ, ਭਜਨੀਕ ਨਾਰਣਸਵਾਮੀ, ਹੇਮੁਭਾਈ ਗਢਵੀ, ਪਦਮਸ਼੍ਰੀ ਕਵੀ ਦਾਦ ਅਤੇ ਪਦਮਸ਼੍ਰੀ ਭਿਖੁਦਾਨ ਗਢਵੀ ਅਤੇ ਅਜਿਹੇ ਹੀ ਕਿਤਨੇ ਹੀ ਵਿਅਕਤੀਤਵਾਂ ਨੇ ਚਾਰਣ ਭਾਈਚਾਰੇ ਨੂੰ ਸਮ੍ਰਿੱਧ ਕੀਤਾ ਹੈ। “ਵਿਸ਼ਾਲ ਚਾਰਣ ਸਾਹਿਤ ਅੱਜ ਵੀ ਇਸ ਮਹਾਨ ਪਰੰਪਰਾ ਦਾ ਪ੍ਰਮਾਣ ਹੈ। ਚਾਹੇ ਦੇਸ਼ਭਗਤੀ ਦੇ ਗੀਤ ਹੋਣ ਜਾਂ ਅਧਿਆਤਮਿਕ ਉਪਦੇਸ਼, ਚਾਰਣ ਸਾਹਿਤ ਨੇ ਸਦੀਆਂ ਤੋਂ ਮੱਤਵਪੂਰਨ ਭੂਮਿਕਾ ਨਿਭਾਈ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਸੋਨਲ ਮਾਂ ਦੀ ਓਜਸਵੀ ਵਾਣੀ ਖੁਦ ਇਸ ਦੀ ਵੱਡੀ ਉਦਾਹਰਣ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਹਾਲਾਂਕਿ ਸੋਨਲ ਮਾਂ ਨੂੰ ਕਦੇ ਵੀ ਪਰੰਪਰਾਗਤ ਵਿਧੀ ਨਾਲ ਸਿੱਖਿਆ ਨਹੀਂ ਮਿਲੀ ਲੇਕਿਨ ਸੰਸਕ੍ਰਿਤ ਭਾਸ਼ਾ ‘ਤੇ ਉਨ੍ਹਾਂ ਦੀ ਅਦਭੁਤ ਪਕੜ ਸੀ ਅਤੇ ਉਨ੍ਹਾਂ ਨੂੰ ਸ਼ਾਸਤਰਾਂ ਗਹਿਰਾ ਗਿਆਨ ਸੀ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੇ ਵੀ ਉਨ੍ਹਾਂ ਦੇ ਸ਼੍ਰੀਮੁੱਖ ਤੋਂ ਰਾਮਾਇਣ ਦੀ ਕਥਾ ਸੁਣੀ, ਉਹ ਇਸ ਨੂੰ ਕਦੇ ਭੁੱਲ ਨਹੀਂ ਸਕਦੇ।” ਅਸੀਂ ਸਾਰੇ ਕਲਪਨਾ ਕਰ ਸਕਦੇ ਹਾਂ ਕਿ ਜਦੋਂ ਅਯੁੱਧਿਆ ਵਿੱਚ 22 ਜਨਵਰੀ ਨੂੰ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਿਰ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਰੋਹਾਂ ਦਾ ਆਯੋਜਨ ਹੋਣ ਜਾ ਰਿਹਾ ਹੈ। ਤਾਂ ਸੋਨਲ ਮਾਂ ਕਿਤਨੇ ਪ੍ਰਸ਼ੰਨ ਹੋਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ 22 ਜਨਵਰੀ ਨੂੰ ਹਰ ਘਰ ਵਿੱਚ ਸ਼੍ਰੀ ਰਾਮ ਜਯੋਤੀ ਪ੍ਰਜਵਲਿਤ ਕਰਨ ਦੀ ਤਾਕੀਦ ਵੀ ਕਰਾਂਗਾ। ਪ੍ਰਧਾਨ ਮਤੰਰੀ ਨੇ ਦੇਸ਼ ਵਿੱਚ ਮੰਦਿਰਾਂ ਵਿੱਚ ਕੱਲ੍ਹ ਹੋਏ ਸਵੱਛਤਾ ਅਭਿਯਾਨ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ “ਸਾਨੂੰ ਇਸ ਦਿਸ਼ਾ ਵਿੱਚ ਮਿਲ ਕੇ ਕੰਮ ਕਰਨਾ ਹੋਵੇਗਾ। ਮੈਨੂੰ ਵਿਸ਼ਵਾਸ ਹੈ ਕਿ ਅਜਿਹੇ ਪ੍ਰਯਾਸਾਂ ਤੋਂ ਸ਼੍ਰੀ ਸੋਨਲ ਮਾਂ ਦੀ ਪ੍ਰਸੰਨਤਾ ਅਨੇਕ ਗੁਣਾ ਵਧ ਜਾਵੇਗੀ।”

ਸੰਬੋਧਨ ਦੀ ਸਮਾਪਤੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਸੋਨਲ ਮਾਂ ਦੀ ਪ੍ਰੇਰਣਾ ਸਾਨੂੰ ਭਾਰਤ ਨੂੰ ਇੱਕ ਵਿਕਸਿਤ ਅਤੇ ਆਤਮਨਿਰਭਰ ਰਾਸ਼ਟਰ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਨਵੀਨ ਊਰਜਾ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਇਨ੍ਹਾਂ ਲਕਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਚਾਰਣ ਸਮਾਜ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ।

ਸ਼੍ਰੀ ਸੋਨਲ ਮਾਂ ਦੁਆਰਾ ਦਿੱਤੇ ਗਏ 51 ਆਦੇਸ਼ ਚਾਰਣ ਸਮਾਜ ਦੇ ਲਈ ਦਿਸ਼ਾ-ਨਿਰਦੇਸ਼ ਹਨ। ਪ੍ਰਧਾਨ ਮੰਤਰੀ ਨੇ ਚਾਰਣ ਭਾਈਚਾਰੇ ਨੂੰ ਤਾਕੀਦ ਕੀਤੀ ਕਿ ਉਹ ਸਮਾਜ ਵਿੱਚ ਜਾਗਰੂਕਤਾ ਲਿਆਉਣ ਦੇ ਲਈ ਨਿਰੰਤਰ ਕਾਰਜਸ਼ੀਲ ਰਹਿਣ। ਉਨ੍ਹਾਂ ਨੇ ਮਢੜਾ ਵਿੱਚ ਚਲ ਰਹੇ ਅਖੰਡ ਸਦਾਵਰਤ ਯੱਗ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਸਮਾਜਿਕ ਸਮਰਸਤਾ ਨੂੰ ਸੁਦ੍ਰਿੜ੍ਹ ਕਰਨ ਦੇ ਲਈ ਮਢੜਾ ਧਾਮ ਦਾ ਸਦਾਵਰਤ ਯੱਗ ਭਵਿੱਖ ਵਿੱਚ ਵੀ ਰਾਸ਼ਟਰ ਨਿਰਮਾਣ ਦੇ ਅਜਿਹੇ ਅਣਗਿਣਤ ਅਨੁਸ਼ਠਾਨਾਂ ਨੂੰ ਗਤੀ ਪ੍ਰਦਾਨ ਕਰਦਾ ਰਹੇਗਾ।

https://youtu.be/JPggG4d3HTk

*****

ਡੀਐੱਸ/ਟੀਐੱਸ

 

 

 



(Release ID: 1995922) Visitor Counter : 71