ਸਿੱਖਿਆ ਮੰਤਰਾਲਾ
ਪ੍ਰੀਕਸ਼ਾ ਪੇ ਚਰਚਾ 2024 ਲਈ ਰਿਕਾਰਡ 1 ਕਰੋੜ ਰਜਿਸਟ੍ਰੇਸ਼ਨਾਂ
29 ਜਨਵਰੀ, 2024 ਨੂੰ ਪ੍ਰੀਕਸ਼ਾ ਪੇ ਚਰਚਾ ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤੀ ਜਾਵੇਗੀ
ਰਜਿਸਟ੍ਰੇਸ਼ਨ ਲਈ ਆਨਲਾਈਨ ਐੱਮਸੀਕਿਊ ਮੁਕਾਬਲਾ 12 ਜਨਵਰੀ 2024 ਤੱਕ 'MyGov' ’ਤੇ ਲਾਈਵ ਹੋਵੇਗਾ
ਦੇਸ਼ ਭਰ ਦੇ ਵਿਦਿਆਰਥੀ ਪ੍ਰੋਗਰਾਮ ਵਿੱਚ ਹਿੱਸਾ ਲੈਣ ਅਤੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਲਈ ਬੇਹੱਦ ਉਤਸ਼ਾਹਿਤ
Posted On:
05 JAN 2024 2:18PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਕੂਲੀ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਪ੍ਰੋਗਰਾਮ "ਪ੍ਰੀਕਸ਼ਾ ਪੇ ਚਰਚਾ 2024" ਦੇ 7ਵੇਂ ਸੰਸਕਰਨ ਵਿੱਚ ਅੱਜ ਤੱਕ ' MyGov' ਪੋਰਟਲ ’ਤੇ 1 ਕਰੋੜ ਤੋਂ ਵੱਧ ਰਜਿਸਟ੍ਰੇਸ਼ਨਾਂ ਦਰਜ ਕੀਤੀਆਂ ਗਈਆਂ ਹਨ। ਇਹ ਦੇਸ਼ ਭਰ ਦੇ ਵਿਦਿਆਰਥੀਆਂ ਵਿੱਚ ਵਿਆਪਕ ਉਤਸ਼ਾਹ ਨੂੰ ਦਰਸਾਉਂਦਾ ਹੈ। ਇਸ ਵਿਲੱਖਣ ਸਮਾਗਮ ਵਿੱਚ ਹਿੱਸਾ ਲੈਣ ਅਤੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਲਈ ਵਿਦਿਆਰਥੀਆਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਵਿਲੱਖਣ ਪ੍ਰੋਗਰਾਮ - ਪ੍ਰੀਕਸ਼ਾ ਪੇ ਚਰਚਾ (ਪੀਪੀਸੀ) ਦੀ ਪਰਿਕਲਪਨਾ ਕੀਤੀ ਹੈ- ਜਿਸ ਵਿੱਚ ਪ੍ਰਧਾਨ ਮੰਤਰੀ ਸਮੁੱਚੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਤੋਂ ਵੀ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨਾਲ ਇਮਤਿਹਾਨਾਂ ਅਤੇ ਸਕੂਲ ਤੋਂ ਬਾਅਦ ਦੀ ਜ਼ਿੰਦਗੀ ਨਾਲ ਸਬੰਧਤ ਚਿੰਤਾਵਾਂ ਬਾਰੇ ਚਰਚਾ ਕਰਨ ਲਈ ਉਨ੍ਹਾਂ ਨਾਲ ਗੱਲਬਾਤ ਕਰਦੇ ਹਨ। ਇਹ ਆਯੋਜਨ ਪਿਛਲੇ ਛੇ ਸਾਲਾਂ ਤੋਂ ਸਿੱਖਿਆ ਮੰਤਰਾਲਾ ਦੇ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਵੱਲੋਂ ਸਫਲਤਾਪੂਰਵਕ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਸਾਲ ਇਹ ਪ੍ਰੋਗਰਾਮ 29 ਜਨਵਰੀ, 2024 ਨੂੰ ਸਵੇਰੇ 11 ਵਜੇ ਤੋਂ ਭਾਰਤ ਮੰਡਪਮ, ਆਈਟੀਪੀਓ, ਪ੍ਰਗਤੀ ਮੈਦਾਨ, ਨਵੀਂ ਦਿੱਲੀ ਦੇ ਟਾਊਨ-ਹਾਲ ਵਿਖੇ ਆਯੋਜਿਤ ਕੀਤਾ ਜਾਵੇਗਾ। ਪ੍ਰੋਗਰਾਮ ਵਿੱਚ ਲਗਭਗ 4000 ਭਾਗੀਦਾਰ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨਗੇ। ਹਰ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਦੋ ਵਿਦਿਆਰਥੀਆਂ ਅਤੇ ਇੱਕ ਅਧਿਆਪਕ ਅਤੇ ਕਲਾ ਉਤਸਵ ਅਤੇ ਵੀਰ ਗਾਥਾ ਮੁਕਾਬਲੇ ਦੇ ਜੇਤੂਆਂ ਨੂੰ ਮੁੱਖ ਪ੍ਰੋਗਰਾਮ ਲਈ ਵਿਸ਼ੇਸ਼ ਮਹਿਮਾਨ ਵਜੋਂ ਬੁਲਾਇਆ ਜਾ ਸਕਦਾ ਹੈ।
ਆਨਲਾਈਨ ਐੱਮਸੀਕਿਊ ਮੁਕਾਬਲਾ ‘MyGov’ ਪੋਰਟਲ 'ਤੇ 11 ਦਸੰਬਰ 2023 ਤੋਂ 12 ਜਨਵਰੀ 2024 ਵਿਚਕਾਰ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਲਈ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਲਾਈਵ ਹੈ। ਇਸ ਪੋਰਟਲ ’ਤੇ 5 ਜਨਵਰੀ 2024 ਤੱਕ 90 ਲੱਖ ਤੋਂ ਵੱਧ ਵਿਦਿਆਰਥੀ, 8 ਲੱਖ ਤੋਂ ਵੱਧ ਅਧਿਆਪਕ ਅਤੇ ਲਗਭਗ 2 ਲੱਖ ਮਾਪੇ ਰਜਿਸਟਰੇਸ਼ਨ ਕਰਵਾ ਚੁਕੇ ਹਨ ।
ਪ੍ਰੀਕਸ਼ਾ ਪੇ ਚਰਚਾ ਨੌਜਵਾਨਾਂ ਲਈ ਤਣਾਅ ਮੁਕਤ ਮਾਹੌਲ ਬਣਾਉਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਇੱਕ ਵੱਡੇ ਅੰਦੋਲਨ – ‘ਇਗਜ਼ਾਮ ਵਾਰੀਅਰਜ਼'' ਦਾ ਹਿੱਸਾ ਹੈ। ਇਹ ਇੱਕ ਅਜਿਹਾ ਅੰਦੋਲਨ ਹੈ, ਜੋ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਸਮਾਜ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਦੇ ਯਤਨਾਂ ਨਾਲ ਪ੍ਰੇਰਿਤ ਹੈ ਤਾਂ ਜੋ ਇਕ ਅਜਿਹੇ ਮਾਹੌਲ ਨੂੰ ਹੁਲਾਰਾ ਦਿੱਤਾ ਜਾ ਸਕੇ ਜਿੱਥੇ ਹਰੇਕ ਬੱਚੇ ਦੀ ਵਿਲੱਖਣ ਸ਼ਖ਼ਸੀਅਤ ਦਾ ਉਤਸਵ ਮਨਾਇਆ ਜਾਵੇ, ਉਤਸ਼ਾਹਤ ਕੀਤਾ ਜਾਵੇ ਅਤੇ ਆਪਣੇ ਆਪਣੇ ਵਿਚਾਰ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ 'ਇਗਜ਼ਾਮ ਵਾਰੀਅਰਜ਼' ਇਸ ਪਹਿਲ ਨੂੰ ਹੁਲਾਰਾ ਦੇ ਰਹੀ ਹੈ।
12 ਜਨਵਰੀ (ਸਵਾਮੀ ਵਿਵੇਕਾਨੰਦ ਦੇ ਜਨਮ ਦਿਨ) 2024 ਤੋਂ ਯਾਨੀ ਯੁਵਾ ਦਿਵਸ ਤੋਂ ਸ਼ੁਰੂ ਹੋ ਕੇ 23 ਜਨਵਰੀ (ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ) 2024 ਤੱਕ ਮੁੱਖ ਪ੍ਰੋਗਰਾਮ ਦੀ ਪਹਿਲ ਵਜੋਂ, ਸਕੂਲ ਪੱਧਰ 'ਤੇ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਮੈਰਾਥਨ ਦੌੜ, ਸੰਗੀਤ ਮੁਕਾਬਲਿਆਂ ਵਰਗੀਆਂ ਮਜ਼ੇਦਾਰ ਸਿੱਖਣ ਦੀਆਂ ਗਤੀਵਿਧੀਆਂ ਸ਼ਾਮਲ ਹੋਣਗੀਆਂ। ਇਨ੍ਹਾਂ ਵਿੱਚ ਮੀਮ ਮੁਕਾਬਲੇ, ਨੁੱਕੜ ਨਾਟਕ, ਵਿਦਿਆਰਥੀ-ਐਂਕਰ-ਵਿਦਿਆਰਥੀ-ਮਹਿਮਾਨ ਚਰਚਾ ਆਦਿ ਵੀ ਸ਼ਮਾਲ ਹੈ। ਆਖਰੀ ਦਿਨ 23 ਜਨਵਰੀ, 2024 ਯਾਨੀ ਨੇਤਾ ਜੀ ਸੁਭਾਸ਼ ਚੰਦਰ ਬੋਸ ਜਯੰਤੀ ’ਤੇ ਦੇਸ਼ ਭਰ ਦੇ 500 ਜ਼ਿਲ੍ਹਿਆਂ ਵਿੱਚ ਇੱਕ ਪੇਂਟਿੰਗ ਮੁਕਾਬਲਾ ਆਯੋਜਿਤ ਕੀਤਾ ਜਾਵੇਗਾ। ਇਸ ਦੇ ਲਈ ਚੰਦਰਯਾਨ, ਭਾਰਤ ਦੀ ਖੇਡ ਸਫਲਤਾ ਆਦਿ ਦੇ ਵਿਸ਼ੇ ਸ਼ਾਮਲ ਹੋਣਗੇ - ਜੋ ਦਿਖਾਉਂਦੇ ਹਨ ਕਿ ਪ੍ਰੀਖਿਆਵਾਂ ਕਿਵੇਂ ਜੀਵਨ ਦਾ ਉਤਸਵ ਹੋ ਸਕਦੀਆਂ ਹਨ।
ਲਗਭਗ 2050 ਭਾਗੀਦਾਰਾਂ ਨੂੰ MyGov ਪੋਰਟਲ 'ਤੇ ਉਨ੍ਹਾਂ ਦੇ ਸਵਾਲਾਂ ਦੇ ਆਧਾਰ ’ਤੇ ਚੁਣਿਆ ਜਾਵੇਗਾ। ਉਨ੍ਹਾਂ ਇੱਕ ਵਿਸ਼ੇਸ਼ ਪ੍ਰੀਕਸ਼ਾ ਪੈ ਚਰਚਾ ਕਿੱਟ ਪ੍ਰਦਾਨ ਕੀਤੀ ਜਾਵੇਗੀ, ਜਿਸ ਵਿੱਚ ਪ੍ਰਧਾਨ ਮੰਤਰੀ ਵੱਲੋਂ ਲਿਖੀ ਗਈ ਹਿੰਦੀ ਅਤੇ ਅੰਗਰੇਜ਼ੀ ਵਿੱਚ ਇਗਜ਼ਾਮ ਵਾਰੀਅਰਜ਼ ਕਿਤਾਬ ਅਤੇ ਇੱਕ ਸਰਟੀਫਿਕੇਟ ਸ਼ਾਮਲ ਹੋਵੇਗਾ।
************
ਐੱਸਐੱਸ/ ਏਕੇ
(Release ID: 1994206)
Visitor Counter : 125
Read this release in:
Marathi
,
English
,
Urdu
,
Hindi
,
Nepali
,
Bengali
,
Manipuri
,
Gujarati
,
Odia
,
Tamil
,
Telugu
,
Kannada