ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ‘ਵੀਰ ਬਾਲ ਦਿਵਸ’ ਦੇ ਅਵਸਰ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ
ਸਾਹਿਬਜ਼ਾਦਿਆਂ ਦੀ ਮਿਸਾਲੀ ਸਾਹਸ ਬਾਰੇ ਨਾਗਰਿਕਾਂ ਨੂੰ ਜਾਣਕਾਰੀ ਪ੍ਰਦਾਨ ਕਰਨ ਅਤੇ ਸਿੱਖਿਅਤ ਕਰਨ ਦੇ ਲਈ ਪੂਰੇ ਦੇਸ਼ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ
“ਵੀਰ ਬਾਲ ਦਿਵਸ ਭਾਰਤੀਅਤਾ ਦੀ ਰੱਖਿਆ ਦੇ ਲਈ ਕੁਝ ਵੀ ਕਰ ਗੁਜ਼ਰਣ ਦੇ ਸੰਕਲਪ ਦਾ ਪ੍ਰਤੀਕ ਹੈ”
“ਮਾਤਾ ਗੁਜਰੀ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਆਦਰਸ਼ ਅੱਜ ਵੀ ਹਰ ਭਾਰਤੀ ਨੂੰ ਤਾਕਤ ਦਿੰਦੇ ਹਨ”
“ਅਸੀਂ ਭਾਰਤੀਆਂ ਨੇ ਸਵੈਮਾਨ ਦੇ ਨਾਲ ਅੱਤਿਆਚਾਰੀਆਂ ਦਾ ਸਾਹਮਣਾ ਕੀਤਾ”
“ਅੱਜ ਜਦੋਂ ਅਸੀਂ ਆਪਣੀ ਵਿਰਾਸਤ ‘ਤੇ ਮਾਣ ਕਰ ਰਹੇ ਹਾਂ, ਤਾਂ ਵਿਸ਼ਵ ਦਾ ਦ੍ਰਿਸ਼ਟੀਕੋਣ ਵੀ ਬਦਲ ਗਿਆ ਹੈ”
“ਅੱਜ ਦੇ ਭਾਰਤ ਨੂੰ ਆਪਣੇ ਲੋਕਾਂ ‘ਤੇ, ਆਪਣੇ ਸਮਰੱਥ ਅਤੇ ਆਪਣੀਆਂ ਪ੍ਰੇਰਣਾਵਾਂ ‘ਤੇ ਭਰੋਸਾ ਹੈ”
“ਅੱਜ ਪੂਰੀ ਦੁਨੀਆ ਭਾਰਤ ਭੂਮੀ ਨੂੰ ਅਵਸਰਾਂ ਦੀ ਭੂਮੀ ਮੰਨ ਰਹੀ ਹੈ”
“ਆਉਣ ਵਾਲੇ 25 ਸਾਲ ਭਾਰਤ ਦੇ ਸਮਰੱਥ ਦੀ ਪਰਾਕਾਸ਼ਠਾ ਦਾ ਪ੍ਰਚੰਡ ਪ੍ਰਦਰਸ਼ਨ ਕਰਨਗੇ”
“ਸਾਨੂੰ ਪੰਚ ਪ੍ਰਣਾਂ ‘ਤੇ ਚਲਣਾ ਹੋਵੇਗਾ, ਆਪਣੇ ਰਾਸ਼ਟਰੀ ਚਰਿੱਤਰ ਨੂੰ ਹੋਰ ਸਸ਼ਕਤ ਕਰਨਾ ਹੋਵੇਗਾ”
“ਆਉਣ ਵਾਲੇ 25 ਸਾਲ ਸਾਡੀ ਯੁਵਾ ਸ਼ਕਤੀ ਦੇ ਲਈ ਬਹੁਤ ਵੱਡਾ ਅਵਸਰ ਲੈ ਕੇ ਆ ਰਹੇ ਹਾਂ”
“ਵਿਕਸਿਤ ਭਾਰਤ ਦੇ ਲਈ ਵੱਡੀ ਤਸਵੀਰ ਸਾਡੇ ਨੌਜਵਾਨਾਂ ਨੂੰ ਹੀ ਬਣਾਉਣੀ ਹੈ ਅਤੇ ਸਰਕਾਰ ਇੱਕ ਦੋਸਤ ਦੇ ਰੂਪ ਵਿੱਚ ਤੁਹਾਡੇ ਨਾਲ ਮਜ਼ਬੂਤੀ ਨਾਲ ਖੜੀ ਹੈ”
“ਸਰਕਾਰ ਦੇ ਕੋਲ ਨੌਜਵਾਨਾਂ
Posted On:
26 DEC 2023 12:41PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ‘ਵੀਰ ਬਾਲ ਦਿਵਸ’ ਦੇ ਅਵਸਰ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਨੇ ਬੱਚਿਆਂ ਦੁਆਰਾ ਪ੍ਰਸਤੁਤ ਗਾਇਨ ਅਤੇ ਮਾਰਸ਼ਲ ਆਰਟ ਦੇ ਤਿੰਨ ਪ੍ਰਦਰਸ਼ਨ ਦੇਖਿਆ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਦਿੱਲੀ ਵਿੱਚ ਨੌਜਵਾਨਾਂ ਦੇ ਮਾਰਚ-ਪਾਸਟ ਨੂੰ ਵੀ ਝੰਡੀ ਦਿਖਾਈ।
ਪ੍ਰਧਾਨ ਮੰਤਰੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰਾਸ਼ਟਰ ਵੀਰ ਸਾਹਿਬਜ਼ਾਦਿਆਂ ਦੇ ਅਮਰ ਬਲੀਦਾਨ ਨੂੰ ਯਾਦ ਕਰ ਰਿਹਾ ਹੈ ਅਤੇ ਉਨ੍ਹਾਂ ਤੋਂ ਪ੍ਰੇਰਣਾ ਲੈ ਰਿਹਾ ਹੈ, ਕਿਉਂਕਿ ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਭਾਰਤ ਦੇ ਲਈ ਵੀਰ ਬਾਲ ਦਿਵਸ ਦਾ ਇੱਕ ਨਵਾਂ ਅਧਿਆਏ ਸ਼ੁਰੂ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਪਿਛਲੇ ਵਰ੍ਹੇ ਇਸੇ ਦਿਨ ਮਨਾਏ ਗਏ ਪਹਿਲੇ ਵੀਰ ਬਾਲ ਦਿਵਸ ਦੇ ਸਮਾਰੋਹ ਨੂੰ ਯਾਦ ਕੀਤਾ, ਜਦੋਂ ਵੀਰ ਸਾਹਿਬਜ਼ਾਦੇ ਦੀ ਵੀਰਤਾ ਦੀ ਕਹਾਣੀਆਂ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ “ਵੀਰ ਬਾਲ ਦਿਵਸ ਭਾਰਤੀਅਤਾ ਦੀ ਰੱਖਿਆ ਦੇ ਲਈ ਕਦੇ ਨਾ ਹਾਰ ਮੰਨਣ ਵਾਲੇ ਮਨੋਭਾਵ ਦਾ ਪ੍ਰਤੀਕ ਹੈ।” ਉਨ੍ਹਾਂ ਨੇ ਕਿਹਾ ਕਿ ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਦੋਂ ਵੀਰਤਾ ਦੀ ਪਰਾਕਾਸ਼ਠਾ ਦੀ ਗੱਲ ਆਉਂਦੀ ਹੈ, ਤਾਂ ਉਮਰ ਕੋਈ ਮਾਇਨੇ ਨਹੀਂ ਰੱਖਦੀ ਹੈ। ਪ੍ਰਧਾਨ ਮੰਤਰੀ ਨੇ ਇਸ ਨੂੰ ਸਿੱਖ ਗੁਰੂਆਂ ਦੀ ਵਿਰਾਸਤ ਦਾ ਉਤਸਵ ਦੱਸਦੇ ਹੋਏ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਚਾਰ ਵੀਰ ਸਾਹਿਬਜ਼ਾਦਿਆਂ ਦਾ ਸਾਹਸ ਅਤੇ ਆਦਰਸ਼ ਅੱਜ ਵੀ ਹਰ ਭਾਰਤੀ ਦਾ ਹੌਸਲਾ ਵਧਾਉਂਦੇ ਹਨ। ਪ੍ਰਧਾਨ ਮੰਤਰੀ ਨੇ ਬਾਬਾ ਮੋਤੀ ਰਾਮ ਮੇਹਰਾ ਦੇ ਪਰਿਵਾਰ ਦੇ ਬਲੀਦਾਨ ਅਤੇ ਦੀਵਾਨ ਟੋਡਰਮਲ ਦੇ ਸਮਰਪਣ ਨੂੰ ਯਾਦ ਕਰਦੇ ਹੋਏ ਕਿਹਾ ਕਿ ਵੀਰ ਬਾਲ ਦਿਵਸ ਉਨ੍ਹਾਂ ਮਾਤਾਵਾਂ ਦੇ ਲਈ ਇੱਕ ਰਾਸ਼ਟਰੀ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਮਿਸਾਲੀ ਸਾਹਸ ਵਾਲੇ ਵੀਰਾਂ ਨੂੰ ਜਨਮ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੂਆਂ ਦੇ ਪ੍ਰਤੀ ਇਹ ਸੱਚੀ ਭਗਤੀ, ਰਾਸ਼ਟਰ ਦੇ ਪ੍ਰਤੀ ਸਮਰਪਣ ਦੀ ਜਵਾਲਾ ਨੂੰ ਪ੍ਰਜਵਲਿਤ ਕਰਦੀ ਹੈ।
ਪ੍ਰਧਾਨ ਮੰਤਰੀ ਨੇ ਪ੍ਰਸੰਨਤਾ ਜਤਾਈ ਕਿ ਵੀਰ ਬਾਲ ਦਿਵਸ ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਮਨਾਇਆ ਜਾ ਰਿਹਾ ਹੈ ਅਤੇ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ, ਨਿਊਜ਼ੀਲੈਂਡ, ਸੰਯੁਕਤ ਅਰਬ ਅਮੀਰਾਤ ਤੇ ਗ੍ਰੀਸ ਵਿੱਚ ਵੀਰ ਬਾਲ ਦਿਵਸ ਨਾਲ ਸਬੰਧਿਤ ਪ੍ਰੋਗਰਾਮਾਂ ਦਾ ਅਵਲੋਕਨ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਚਮਕੌਰ ਅਤੇ ਸਰਹਿੰਦ ਦੀ ਲੜਾਈ ਦੇ ਅਤੁਲਨੀਯ ਇਤਿਹਾਸ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਸ ਇਤਿਹਾਸ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਯਾਦ ਕੀਤਾ ਕਿ ਕਿਵੇਂ ਭਾਰਤੀਆਂ ਨੇ ਬੇਰਹਮੀ ਅਤੇ ਤਾਨਾਸ਼ਾਹੀ ਦਾ ਗਰਿਮਾ ਦੇ ਨਾਲ ਸਾਹਮਣਾ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਦੁਨੀਆ ਨੇ ਵੀ ਸਾਡੀ ਵਿਰਾਸਤ ‘ਤੇ ਤਦੇ ਧਿਆਨ ਦਿੱਤਾ ਜਦੋਂ ਅਸੀਂ ਆਪਣੀ ਵਿਰਾਸਤ ਨੂੰ ਉਸ ਦਾ ਉਚਿਤ ਸਨਮਾਨ ਦੇਣਾ ਸ਼ੁਰੂ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਜਦੋਂ ਅਸੀਂ ਆਪਣੀ ਵਿਰਾਸਤ ‘ਤੇ ਮਾਣ ਕਰ ਰਹੇ ਹਾਂ ਤਾਂ ਦੁਨੀਆ ਦਾ ਨਜ਼ਰੀਆ ਵੀ ਬਦਲਿਆ ਹੈ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਸੰਤੋਸ਼ ਵਿਅਕਤ ਕੀਤਾ ਕਿ ਅੱਜ ਦਾ ਭਾਰਤ ਗ਼ੁਲਾਮੀ ਦੀ ਮਾਨਸਿਕਤਾ ਨੂੰ ਤਿਆਗ ਰਿਹਾ ਹੈ ਅਤੇ ਉਸ ਨੂੰ ਦੇਸ਼ ਦੀਆਂ ਸਮਰੱਥਾਵਾਂ, ਪ੍ਰੇਰਣਾਵਾਂ ਤੇ ਲੋਕਾਂ ‘ਤੇ ਪੂਰਾ ਭਰੋਸਾ ਹੈ। ਉਨ੍ਹਾਂ ਨੇ ਕਿਹਾ ਅੱਜ ਦੇ ਭਾਰਤ ਦੇ ਲਈ ਸਾਹਿਬਜ਼ਾਦਿਆਂ ਦਾ ਬਲੀਦਾਨ ਪ੍ਰੇਰਣਾ ਦਾ ਵਿਸ਼ਾ ਹੈ। ਇਸੇ ਪ੍ਰਕਾਰ ਭਗਵਾਨ ਬਿਰਸਾ ਮੁੰਡਾ ਅਤ ਗੋਬਿੰਦ ਗੁਰੂ ਦਾ ਬਲੀਦਾਨ ਪੂਰੇ ਦੇਸ਼ ਨੂੰ ਪ੍ਰੇਰਣਾ ਦਿੰਦਾ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੁਨੀਆ ਭਾਰਤ ਨੂੰ ਅਵਸਰਾਂ ਦੀ ਅਗ੍ਰਣੀ ਭੂਮੀ ਮੰਨ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਰਥਵਿਵਸਥਾ, ਵਿਗਿਆਨ, ਰਿਸਰਚ, ਖੇਡ ਅਤੇ ਕੂਟਨੀਤੀ ਦੀ ਗਲੋਬਲ ਸਮੱਸਿਆਵਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੋਂ ਦਿੱਤੇ ਆਪਣੇ ਸੱਦੇ ਨੂੰ ਦੋਹਰਾਇਆ, ‘ਇਹੀ ਸਮਾਂ ਹੈ, ਸਹੀ ਸਮਾਂ ਹੈ।’ ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦਾ ਸਮਾਂ ਹੈ, ਅਗਲੇ 25 ਸਾਲ ਭਾਰਤ ਦੀਆਂ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰਨਗੇ। ਉਨ੍ਹਾਂ ਪੰਜ ਪ੍ਰਣਾਂ ਦੀ ਪਾਲਣਾ ਕਰਨ ਅਤੇ ਇੱਕ ਪਲ ਵੀ ਬਰਬਾਦ ਨਾ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਇੱਕ ਅਜਿਹੇ ਸਮੇਂ ਤੋਂ ਗੁਜਰ ਰਿਹਾ ਹੈ ਜੋ ਯੁਗਾਂ ਵਿੱਚ ਆਉਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਆਜ਼ਾਦੀ ਦੇ ਇਸ ਅੰਮ੍ਰਿਤ ਕਾਲ ਵਿੱਚ ਕਈ ਕਾਰਕ ਇਕੱਠੇ ਆਏ ਹਨ ਜੋ ਭਾਰਤ ਦੇ ਲਈ ਸਵਰਣਿਮ ਕਾਲ ਨਿਰਧਾਰਿਤ ਕਰਨਗੇ। ਉਨ੍ਹਾਂ ਨੇ ਭਾਰਤ ਦੀ ਯੁਵਾ ਸ਼ਕਤੀ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅੱਜ ਦੇਸ਼ ਵਿੱਚ ਨੌਜਵਾਨਾਂ ਦੀ ਆਬਾਦੀ ਸੁਤੰਤਰਤਾ ਦੀ ਲੜਾਈ ਦੇ ਦੌਰਾਨ ਦੀ ਤੁਲਨਾ ਵਿੱਚ ਕਿਤੇ ਅਧਿਕ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਨੌਜਵਾਨਾਂ ਦੀ ਵਰਤਮਾਨ ਪੀੜ੍ਹੀ ਦੇਸ਼ ਨੂੰ ਕਲਪਨਾਯੋਗ ਉਚਾਈਆਂ ਤੱਕ ਲੈ ਜਾ ਸਕਦੀਆਂ ਹਨ। ਉਨ੍ਹਾਂ ਨੇ ਨਚਿਕੇਤਾ, ਜਿਨ੍ਹਾਂ ਨੇ ਗਿਆਨ ਦੀ ਖੋਜ ਵਿੱਚ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਲਿਆ, ਅਭਿਮਨਯੂ, ਜਿਨ੍ਹਾਂ ਨੇ ਘੱਟ ਉਮਰ ਵਿੱਚ ‘ਚੱਕਰਵਿਯੂ’ ਭੇਦ ਪਾਇਆ, ਧਰੁਵ ਅਤੇ ਉਨ੍ਹਾਂ ਦੀ ਤਪੱਸਿਆ, ਮੌਰਯ ਰਾਜਾ ਚੰਦਰਗੁਪਤ, ਜਿਨ੍ਹਾਂ ਨੇ ਬਹੁਤ ਘੱਟ ਉਮਰ ਵਿੱਚ ਸਾਮਰਾਜ ਦੀ ਅਗਵਾਈ ਕੀਤੀ, ਏਕਲਵਯ ਅਤੇ ਆਪਣੇ ਗੁਰੂ ਦੇ ਪ੍ਰਤੀ ਉਨ੍ਹਾਂ ਦਾ ਸਮਰਪਣ, ਦ੍ਰੋਣਾਚਾਰਿਆ, ਖੁਦੀਰਾਮ ਬੋਸ, ਬਟੁਕੇਸ਼ਵਰ ਦੱਤ, ਕਨਕਲਤਾ ਬਰੁਆ, ਰਾਣੀ ਗਾਈਦਿਨਲਿਊਤ, ਬਾਜੀ ਰਾਉਤ ਅਤੇ ਹੋਰ ਕਈ ਰਾਸ਼ਟਰੀ ਨਾਇਕ ਜਿਨ੍ਹਾਂ ਨੇ ਦੇਸ਼ ਦੇ ਲਈ ਆਪਣੇ ਪ੍ਰਾਣਾਂ ਦਾ ਬਲੀਦਾਨ ਦਿੱਤਾ, ਦਾ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਬਹੁਤ ਸਪਸ਼ਟ ਅਤੇ ਜ਼ੋਰ ਦੇ ਕੇ ਕਿਹਾ ਕਿ ਆਉਣ ਵਾਲੇ 25 ਸਾਲ ਸਾਡੇ ਨੌਜਵਾਨਾਂ ਦੇ ਲਈ ਵੱਡੇ ਅਵਸਰ ਲੈ ਕੇ ਆ ਰਹੇ ਹਨ। ਭਾਰਤ ਦੇ ਯੁਵਾ, ਚਾਹੇ ਉਹ ਕਿਸੇ ਵੀ ਖੇਤਰ ਜਾਂ ਸਮਾਜ ਵਿੱਚ ਪੈਦਾ ਹੋਏ ਹੋਣ, ਉਨ੍ਹਾਂ ਦੇ ਅਸੀਮਿਤ ਸੁਪਨੇ ਹਨ। ਇਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਸਰਕਾਰ ਦੇ ਕੋਲ ਸਪਸ਼ਟ ਰੂਪਰੇਖਾ ਅਤੇ ਸਪਸ਼ਟ ਵਿਜ਼ਨ ਹੈ। ਉਨ੍ਹਾਂ ਨੇ ਰਾਸ਼ਟਰੀ ਸਿੱਖਿਆ ਨੀਤੀ, 10 ਹਜ਼ਾਰ ਅਟਲ ਟਿਕੰਰਿੰਗ ਲੈਬਸ ਅਤੇ ਜੀਵੰਤ ਸਟਾਰਟਅੱਪ ਸੱਭਿਆਚਾਰ ਦਾ ਜ਼ਿਕਰ ਕਰਦੇ ਹੋਏ ਇਸ ਦੀ ਵਿਸਤਾਰ ਨਾਲ ਵਿਆਖਿਆ ਕੀਤੀ। ਉਨ੍ਹਾਂ ਨੇ ਨੌਜਵਾਨਾਂ, ਐੱਸਸੀ/ਐੱਸਟੀ ਅਤੇ ਪਿਛੜੇ ਭਾਈਚਾਰਿਆਂ ਦੇ ਨਿਰਧਨ ਵਰਗ ਦੇ 8 ਕਰੋੜ ਨਵੇਂ ਉੱਦਮੀਆਂ ਦਾ ਵੀ ਜ਼ਿਕਰ ਕੀਤਾ ਜੋ ਮੁਦਰਾ ਯੋਜਨਾ ਦੇ ਕਾਰਨ ਹੋਂਦ ਵਿੱਚ ਆਏ।
ਹਾਲ ਦੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਭਾਰਤੀ ਐਥਲੀਟਾਂ ਦੀ ਸਫ਼ਲਤਾ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜ਼ਿਆਦਾਤਰ ਐਥਲੀਟ ਗ੍ਰਾਮੀਣ ਖੇਤਰਾਂ ਅਤੇ ਮੱਧ ਵਰਗੀ ਪਰਿਵਾਰਾਂ ਤੋਂ ਆਉਂਦੇ ਹਨ। ਖਿਡਾਰੀਆਂ ਨੇ ਆਪਣੀਆਂ ਸਫ਼ਲਤਾਵਾਂ ਦਾ ਕ੍ਰੈਡਿਟ ਖੇਲੋ ਇੰਡੀਆ ਅਭਿਯਾਨ ਨੂੰ ਦਿੱਤਾ ਜੋ ਉਨ੍ਹਾਂ ਦੇ ਘਰਾਂ ਦੇ ਕੋਲ ਬਿਹਤਰ ਖੇਡ ਅਤੇ ਟ੍ਰੇਨਿੰਗ ਸੁਵਿਧਾਵਾਂ ਪ੍ਰਦਾਨ ਕਰਦਾ ਹੈ ਅਤੇ ਪਾਰਦਰਸ਼ੀ ਸਿਲੈਕਸ਼ਨ ਪ੍ਰੋਸੈੱਸ ਸੁਨਿਸ਼ਚਿਤ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨੌਜਵਾਨਾਂ ਦੇ ਕਲਿਆਣ ਨੂੰ ਪ੍ਰਾਥਮਿਕਤਾ ਦੇਣ ਦਾ ਪਰਿਣਾਮ ਹੈ।
ਪ੍ਰਧਾਨ ਮੰਤਰੀ ਨੇ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਸੁਪਨੇ ਦਾ ਅਰਥ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨੌਜਵਾਨਾਂ ਨੂੰ ਸਭ ਤੋਂ ਵੱਧ ਲਾਭ ਹੋਵੇਗਾ ਅਤੇ ਇਸ ਦਾ ਅਰਥ ਬਿਹਤਰ ਸਿਹਤ, ਸਿੱਖਿਆ, ਅਵਸਰ, ਰੋਜ਼ਗਾਰ, ਜੀਵਨ ਦੀ ਗੁਣਵੱਤਾ ਅਤੇ ਉਤਪਾਦਾਂ ਦੀ ਗੁਣਵੱਤਾ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਯੁਵਾ ਇਕੱਠ ਨੂੰ ਵਿਕਸਿਤ ਭਾਰਤ ਦੇ ਸੁਪਨਿਆਂ ਅਤੇ ਸੰਕਲਪ ਨਾਲ ਨੌਜਵਾਨਾਂ ਨੂੰ ਜੋੜਣ ਦੇ ਰਾਸ਼ਟਰਵਿਆਪੀ ਅਭਿਯਾਨ ਬਾਰੇ ਦੱਸਿਆ। ਉਨ੍ਹਾਂ ਨੇ ਹਰੇਕ ਯੁਵਾ ਨੂੰ ਐੱਮਵਾਈ-ਭਾਰਤ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਨ ਦੇ ਲਈ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਮੰਚ ਹੁਣ ਦੇਸ਼ ਦੀ ਯੁਵਾ ਬੇਟੀਆਂ ਅਤੇ ਬੇਟਿਆਂ ਦੇ ਲਈ ਇੱਕ ਵੱਡੀ ਸੰਸਥਾ ਬਣ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਆਪਣੀ ਸਿਹਤ ਨੂੰ ਸਰਵਉੱਚ ਪ੍ਰਾਥਮਿਕਤਾ ਦੇਣ ਦਾ ਸੁਝਾਅ ਦਿੱਤਾ, ਕਿਉਂਕਿ ਇਹ ਜੀਵਨ ਵਿੱਚ ਵਾਂਝੇ ਪਰਿਣਾਮ ਪ੍ਰਾਪਤ ਕਰਨ ਦੇ ਲਈ ਮਹੱਤਵਪੂਰਨ ਹੈ। ਉਨ੍ਹਾਂ ਨੇ ਸ਼ਰੀਰਕ ਕਸਰਤ, ਡਿਜੀਟਲ ਡਿਟੌਕਸ, ਮਾਨਸਿਕ ਫਿਟਨੈੱਸ, ਲੋੜੀਂਦੀ ਨੀਂਦ ਅਤੇ ਸ਼੍ਰੀ ਅੰਨ ਜਾਂ ਬਾਜਰਾ ਨੂੰ ਆਪਣੇ ਆਹਾਰ ਵਿੱਚ ਸ਼ਾਮਲ ਕਰਨ ਦੀਆਂ ਚੁਣੌਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਆਪਣੇ ਲਈ ਕੁਝ ਮੂਲਭੂਤ ਨਿਯਮ ਬਣਾਉਣ ਅਤੇ ਉਨ੍ਹਾਂ ਦਾ ਦ੍ਰਿੜ੍ਹਤਾ ਨਾਲ ਪਾਲਣ ਕਰਨ ਦਾ ਸੁਝਾਅ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਸਮਾਜ ਵਿੱਚ ਨਸ਼ੀਲੀ ਦਵਾਈਆਂ ਦੇ ਖਤਰੇ ਦਾ ਵੀ ਜ਼ਿਕਰ ਕੀਤਾ ਅਤੇ ਇੱਕ ਰਾਸ਼ਟਰ ਤੇ ਸਮਾਜ ਦੇ ਰੂਪ ਵਿੱਚ ਨਾਲ ਮਿਲ ਕੇ ਇਸ ਨਾਲ ਨਿਪਟਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਰਕਾਰ ਅਤੇ ਪਰਿਵਾਰਾਂ ਦੇ ਨਾਲ-ਨਾਲ ਸਾਰੇ ਧਾਰਮਿਕ ਨੇਤਾਵਾਂ ਨੂੰ ਨਸ਼ੇ ਦੇ ਖਿਲਾਫ ਇੱਕ ਮਜ਼ਬੂਤ ਅਭਿਯਾਨ ਸ਼ੁਰੂ ਕਰਨ ਦੀ ਵੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਇਹ ਯਾਦ ਕਰਦੇ ਹੋਏ ਕਿ ਸਾਡੇ ਗੁਰੂਆਂ ਦੁਆਰਾ ਸਾਨੂੰ ਦਿੱਤੀ ਗਈ ‘ਸਬਕਾ ਪ੍ਰਯਾਸ’ ਦੀਆਂ ਸਿੱਖਿਆਵਾਂ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਵੇਗੀ। ਆਪਣੀ ਗੱਲ ਦਾ ਸਮਾਪਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਰੱਥ ਅਤੇ ਮਜ਼ਬੂਤ ਯੁਵਾ ਸ਼ਕਤੀ ਦੇ ਲਈ ਸਬਕਾ ਪ੍ਰਯਾਸ ਲਾਜ਼ਮੀ ਹੈ।
ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ, ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ, ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ, ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਵੀ ਇਸ ਅਵਸਰ ‘ਤੇ ਮੌਜੂਦ ਸਨ।
ਪਿਛੋਕੜ
ਵੀਰ ਬਾਲ ਦਿਵਸ ਮਨਾਉਣ ਦੇ ਲਈ ਸਰਕਾਰ ਨਾਗਰਿਕਾਂ, ਖਾਸ ਤੌਰ ‘ਤੇ ਛੋਟੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੇ ਮਿਸਾਲੀ ਸਾਹਸ ਦੀ ਕਹਾਣੀ ਬਾਰੇ ਜਾਣਕਾਰੀ ਦੇਣ ਅਤੇ ਸਿੱਖਿਅਤ ਕਰਨ ਦੇ ਲਈ ਪੂਰੇ ਦੇਸ਼ ਵਿੱਚ ਭਾਗੀਦਾਰੀ ਪ੍ਰੋਗਰਾਮ ਆਯੋਜਿਤ ਕਰ ਰਹੀ ਹੈ। ਸਾਹਿਬਜ਼ਾਦਿਆਂ ਦੀ ਜੀਵਨ ਕਹਾਣੀ ਅਤੇ ਬਲੀਦਾਨ ਦਾ ਵੇਰਵਾ ਦੇਣ ਵਾਲੀ ਇੱਕ ਡਿਜੀਟਲ ਪ੍ਰਦਰਸ਼ਨੀ ਦੇਸ਼ ਭਰ ਦੇ ਸਕੂਲਾਂ ਅਤੇ ਬਾਲ ਦੇਖਭਾਲ਼ ਸੰਸਥਾਵਾਂ ਵਿੱਚ ਪ੍ਰਦਰਸ਼ਿਤ ਕੀਤੀ ਜਾਵੇਗੀ। ‘ਵੀਰ ਬਾਲ ਦਿਵਸ’ ‘ਤੇ ਇੱਕ ਫਿਲਮ ਵੀ ਦੇਸ਼ ਭਰ ਵਿੱਚ ਦਿਖਾਈ ਜਾਵੇਗੀ। ਨਾਲ ਹੀ, ਇੰਟਰੈਕਟਿਵ ਕੁਇਜ਼ ਜਿਹੀਆਂ ਵਿਭਿੰਨ ਔਨਲਾਈਨ ਪ੍ਰਤੀਯੋਗਿਤਾਵਾਂ ਵੀ ਹੋਣਗੀਆਂ ਜੋ ਮਾਈਭਾਰਤ ਅਤੇ ਮਾਈਗੋਵ ਪੋਰਟਲ ਦੇ ਮਾਧਿਅਮ ਨਾਲ ਆਯੋਜਿਤ ਕੀਤੀ ਜਾਵੇਗੀ।
9 ਜਨਵਰੀ 2022 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਦਿਨ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ 26 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਦੀ ਸ਼ਹਾਦਤ ਨੂੰ ‘ਵੀਰ ਬਾਲ ਦਿਵਸ’ ਦੇ ਰੂਪ ਵਿੱਚ ਮਨਾਇਆ ਜਾਵੇਗਾ।
***
ਡੀਐੱਸ/ਟੀਐੱਸ
(Release ID: 1990499)
Visitor Counter : 139
Read this release in:
Kannada
,
Bengali
,
Telugu
,
Telugu
,
English
,
Urdu
,
Marathi
,
Hindi
,
Manipuri
,
Assamese
,
Bengali-TR
,
Gujarati
,
Odia
,
Tamil
,
Malayalam