ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 2 ਦੇ ਇੰਟੀਰੀਅਰ ਦੇ ਲਈ ਵਿਸ਼ਵ ਵਿਸ਼ੇਸ਼ ਪੁਰਸਕਾਰ ਜਿੱਤਣ 'ਤੇ ਬੈਂਗਲੁਰੁ ਵਾਸੀਆਂ ਨੂੰ ਵਧਾਈ ਦਿੱਤੀ

Posted On: 23 DEC 2023 5:25PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇਟਰਮੀਨਲ ਦੁਆਰਾ ਹਵਾਈ ਅੱਡਿਆਂ ਦੀ ਸ਼੍ਰੇਣੀ ਵਿੱਚ ਇੰਟੀਰੀਅਰ 2023 ਲਈ ਵਿਸ਼ਵ ਵਿਸ਼ੇਸ਼ ਪੁਰਸਕਾਰ ਜਿੱਤਣ 'ਤੇ ਅੱਜ ਬੈਂਗਲੁਰੁ ਵਾਸੀਆਂ ਨੂੰ ਵਧਾਈ ਦਿੱਤੀ ਹੈ।

ਉਨ੍ਹਾਂ ਨੇ ਪਿਛਲੇ ਸਾਲ ਹੋਏ ਟਰਮੀਨਲ ਦੀ ਇਮਾਰਤ ਦੇ ਉਦਘਾਟਨ ਦੇ ਅਵਸਰ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

ਪ੍ਰਧਾਨ ਮੰਤਰੀ ਨੇ ਐਕਸ  (X'ਤੇ ਪੋਸਟ ਕੀਤਾ:

"ਪ੍ਰਸ਼ੰਸਾਯੋਗ ਉਪਲਬਧੀ! ਬੈਂਗਲੁਰੁ ਵਾਸੀਆਂ ਨੂੰ ਵਧਾਈਆਂ।

ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਟਰਮੀਨਲ 2 ਕੇਵਲ ਊਰਜਾਵਾਨ ਸ਼ਹਿਰ ਬੰਗਲੁਰੁ ਦਾ ਪ੍ਰਵੇਸ਼ ਦਵਾਰ ਹੀ ਨਹੀਂ ਹੈਬਲਕਿ ਇਹ ਅਸਾਧਾਰਣ ਆਰਕੀਟੈਕਚਰਲ ਪ੍ਰਤਿਭਾ ਵੀ ਪ੍ਰਦਰਸ਼ਿਤ ਕਰਦਾ ਹੈ। ਇਹ ਉਪਲਬਧੀ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਨੂੰ ਕਲਾਤਮਕ ਸੁੰਦਰਤਾ ਦੇ ਨਾਲ ਜੋੜਨ ਵਿੱਚ ਦੇਸ਼ ਦੇ ਵਧਦੇ ਕੌਸ਼ਲ ਨੂੰ ਦਰਸਾਉਂਦੀ ਹੈ। 

ਪਿਛਲੇ ਸਾਲ ਟਰਮੀਨਲ ਦੀ ਇਮਾਰਤ ਦੇ ਉਦਘਾਟਨ ਦੀਆਂ ਝਲਕੀਆਂ ਇੱਥੇ ਦਿੱਤੀਆਂ ਗਈਆਂ ਹਨ।" 

  

***

ਡੀਐੱਸ/ਆਰਟੀ  



(Release ID: 1990174) Visitor Counter : 52