ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕਾਸ਼ੀ ਤਮਿਲ ਸੰਗਮਮ 2023 ਦਾ ਉਦਘਾਟਨ ਕੀਤਾ
ਥਿਰੁਕੱਕੁਰਲ, ਮਣਿਮੇਕਲਾਈ (Thirukkural, Manimekalai) ਅਤੇ ਹੋਰ ਉਤਕ੍ਰਿਸ਼ਟ ਤਮਿਲ ਸਾਹਿਤ ਦਾ ਬਹੁਭਾਸ਼ੀ ਅਤੇ ਬ੍ਰੇਲ ਅਨੁਵਾਦ (braille translations) ਜਾਰੀ ਕੀਤਾ
ਕਨਿਆਕੁਮਾਰੀ-ਵਾਰਾਣਸੀ ਤਮਿਲ ਸੰਗਮਮ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
“ਕਾਸ਼ੀ ਤਮਿਲ ਸੰਗਮਮ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਅੱਗੇ ਵਧਾਉਂਦਾ ਹੈ”
‘ਕਾਸ਼ੀ ਅਤੇ ਤਮਿਲਨਾਡੂ ਦੇ ਦਰਮਿਆਨ ਸਬੰਧ ਭਾਵਨਾਤਮਕ ਅਤੇ ਰਚਨਾਤਮਕ ਦੋਨੋਂ ਹਨ”
“ਇੱਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਦੀ ਪਹਿਚਾਣ ਅਧਿਆਤਮਿਕ ਵਿਸ਼ਵਾਸਾਂ ਵਿੱਚ ਨਿਹਿਤ ਹੈ”
“ਸਾਡੀ ਸਾਂਝੀ ਵਿਰਾਸਤ ਸਾਨੂੰ ਆਪਣੇ ਸਬੰਧਾਂ ਦੀ ਆਤਮੀਯਤਾ ਦਾ ਅਨੁਭਵ ਕਰਵਾਉਂਦੀ ਹੈ”
Posted On:
17 DEC 2023 8:11PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਕਾਸ਼ੀ ਤਮਿਲ ਸੰਗਮਮ 2023 ਦਾ ਉਦਘਾਟਨ ਕੀਤਾ। ਸ਼੍ਰੀ ਮੋਦੀ ਨੇ ਕੰਨਿਆਕੁਮਾਰੀ-ਵਾਰਾਣਸੀ ਤਮਿਲ ਸੰਗਮਮ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਇਸ ਅਵਸਰ ‘ਤੇ ਥਿਰੁਕੁੱਰਲ, ਮਣਿਮੇਕਲਾਈ (Thirukkural, Manimekalai) ਅਤੇ ਹੋਰ ਉਤਕ੍ਰਿਸ਼ਟ ਤਮਿਲ ਸਾਹਿਤ ਦੇ ਬਹੁਭਾਸ਼ੀ ਅਤੇ ਬ੍ਰੇਲ ਅਨੁਵਾਦ (braille translations) ਨੂੰ ਵੀ ਜਾਰੀ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਵੀ ਆਨੰਦ ਲਿਆ। ਕਾਸ਼ੀ ਤਮਿਲ ਸੰਗਮਮ ਦਾ ਉਦੇਸ਼ ਦੇਸ਼ ਦੀਆਂ ਦੋ ਸਭ ਤੋਂ ਮਹੱਤਵਪੂਰਨ ਅਤੇ ਪ੍ਰਾਚੀਨ ਸਿੱਖਿਆ ਪੀਠਾਂ, ਤਮਿਲ ਨਾਡੂ ਅਤੇ ਕਾਸ਼ੀ ਦੇ ਦਰਮਿਆਨ ਸਦੀਆਂ ਪੁਰਾਣੇ ਸਬੰਧਾਂ ਦਾ ਉਤਸਵ ਮਨਾਉਂਦੇ ਹੋਏ ਇਨ੍ਹਾਂ ਦੀ ਪੁਸ਼ਟੀ ਕਰਨਾ ਅਤੇ ਇਨ੍ਹਾਂ ਦਾ ਮੁੜ ਖੋਜ ਕਰਨਾ ਹੈ।
ਇਸ ਅਵਸਰ ‘ਤੇ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਾਰਿਆਂ ਦਾ ਸੁਆਗਤ ਮਹਿਮਾਨ ਦੇ ਰੂਪ ਵਿੱਚ ਨਹੀਂ ਬਲਕਿ ਆਪਣੇ ਪਰਿਵਾਰ ਦੇ ਮੈਂਬਰ ਦੇ ਰੂਪ ਵਿੱਚ ਕੀਤਾ। ਉਨ੍ਹਾਂ ਨੇ ਕਿਹਾ ਕਿ ਤਮਿਲ ਨਾਡੂ ਤੋਂ ਕਾਸ਼ੀ ਪਹੁੰਚਣ ਦਾ ਸਿੱਧਾ ਜਿਹਾ ਅਰਥ ਹੈ ਭਗਵਾਨ ਮਹਾਦੇਵ ਦੇ ਇੱਕ ਨਿਵਾਸ ਤੋਂ ਦੂਸਰੇ ਨਿਵਾਸ ਸਥਲ ਅਰਥਾਤ ਮਦੁਰੈ ਮੀਨਾਕਸ਼ੀ ਤੋਂ ਕਾਸ਼ੀ ਵਿਸ਼ਾਲਾਕਸ਼ੀ ਤੱਕ ਦੀ ਯਾਤਰਾ ਕਰਨਾ। ਤਮਿਲ ਨਾਡੂ ਅਤੇ ਕਾਸ਼ੀ ਦੇ ਲੋਕਾਂ ਦੇ ਦਰਮਿਆਨ ਵਿਲੱਖਣ ਪ੍ਰੇਮ ਅਤੇ ਸਬੰਧਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਾਸ਼ੀ ਦੇ ਨਾਗਰਿਕਾਂ ਦੀ ਮਹਿਮਾਨ ਨਿਵਾਜ਼ੀ ‘ਤੇ ਵਿਸ਼ਵਾਸ ਵਿਅਕਤ ਕਰਦੇ ਹੋਏ ਉਨ੍ਹਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਮਹਾਦੇਵ ਦੇ ਅਸ਼ੀਰਵਾਦ ਦੇ ਨਾਲ-ਨਾਲ ਪ੍ਰੋਗਰਾਮ ਵਿੱਚ ਆਏ ਸਾਰੇ ਪ੍ਰਤੀਭਾਗੀ ਕਾਸ਼ੀ ਦੇ ਸੱਭਿਆਚਾਰ, ਵਿਅੰਜਨਾਂ ਅਤੇ ਇੱਥੋਂ ਦੀਆਂ ਯਾਦਾਂ ਦੇ ਨਾਲ ਤਮਿਲ ਨਾਡੂ ਵਾਪਸ ਆਉਣਗੇ। ਪ੍ਰਧਾਨ ਮੰਤਰੀ ਨੇ ਪਹਿਲੀ ਵਾਰ ਤਮਿਲ ਵਿੱਚ ਆਪਣੇ ਭਾਸ਼ਣ ਦੇ ਵਾਸਤਵਿਕ ਸਮੇਂ ਦੇ ਅਨੁਵਾਦ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਦੇ ਉਪਯੋਗ ਦੀ ਵੀ ਜਾਣਕਾਰੀ ਦਿੱਤੀ ਅਤੇ ਭਵਿੱਖ ਦੇ ਪ੍ਰੋਗਰਾਮਾਂ ਵਿੱਚ ਇਸ ਦੇ ਉਪਯੋਗ ਨੂੰ ਦਹੁਰਾਇਆ ਜਾਏਗਾ।
ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਕੰਨਿਆਕੁਮਾਰੀ-ਵਾਰਾਣਸੀ ਤਮਿਲ ਸੰਗਮਮ ਟ੍ਰੇਨ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਰਵਾਨਾ ਕੀਤਾ ਅਤੇ ਥਿਰੁਕੁੱਰਲ, ਮਣਿਮੇਕਲਾਈ (Thirukkural, Manimekalai) ਅਤੇ ਹੋਰ ਉਤਕ੍ਰਿਸ਼ਟ ਤਮਿਲ ਸਾਹਿਤ ਦੇ ਬਹੁਭਾਸ਼ਾ ਅਤੇ ਬ੍ਰੇਲ ਅਨੁਵਾਦ (braille translations) ਨੂੰ ਜਾਰੀ ਕੀਤਾ। ਸੁਬ੍ਰਾਮਣਯਮ ਭਾਰਤੀ (Subramania Bharathi) ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ-ਤਮਿਲ ਸੰਗਮਮ ਦਾ ਭਾਵ ਪੂਰੇ ਦੇਸ਼ ਅਤੇ ਵਿਸ਼ਵ ਵਿੱਚ ਪ੍ਰਸਾਰਿਤ ਹੋ ਰਿਹਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਮਠਾਂ ਦੇ ਪ੍ਰਮੁੱਖਾਂ, ਵਿਦਿਆਰਥੀਆਂ, ਕਲਾਕਾਰਾਂ, ਲੇਖਕਾਂ, ਸ਼ਿਲਪਕਾਰਾਂ ਅਤੇ ਪੇਸ਼ੇਵਰਾਂ ਸਹਿਤ ਲੱਖਾਂ ਲੋਕ ਪਿਛਲੇ ਵਰ੍ਹੇ ਇਸ ਦੀ ਸਥਾਪਨਾ ਦੇ ਬਾਅਦ ਤੋਂ ਕਾਸ਼ੀ ਤਮਿਲ ਸੰਗਮਮ ਦਾ ਹਿੱਸਾ ਬਣ ਗਏ ਹਨ ਅਤੇ ਇਹ ਸੰਵਾਦ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਦੇ ਲਈ ਇੱਕ ਪ੍ਰਭਾਵੀ ਮੰਚ ਬਣ ਚੁੱਕਿਆ ਹੈ। ਉਨ੍ਹਾਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਅਤੇ ਆਈਆਈਟੀ, ਚੇਨਈ ਦੀ ਸੰਯੁਕਤ ਪਹਿਲ ‘ਤੇ ਸੰਤੋਸ਼ ਵਿਅਕਤ ਕੀਤਾ, ਜਿੱਥੇ ਆਈਆਈਟੀ, ਚੇਨਈ ਵਿਦਿਆ ਸ਼ਕਤੀ ਪਹਿਲ ਦੇ ਤਹਿਤ ਵਿਗਿਆਨ ਅਤੇ ਗਣਿਤ ਵਿੱਚ ਵਾਰਾਣਸੀ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਔਨਲਾਈਨ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਵਿੱਚ ਹੋਈ ਇਹ ਉਪਲਬਧੀ ਕਾਸ਼ੀ ਅਤੇ ਤਮਿਲ ਨਾਡੂ ਦੇ ਲੋਕਾਂ ਦੇ ਦਰਮਿਆਨ ਭਾਵਨਾਤਮਕ ਅਤੇ ਰਚਨਾਤਮਕ ਸਬੰਧਾਂ ਦਾ ਪ੍ਰਮਾਣ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ ਤਮਿਲ ਸੰਗਮਮ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਅੱਗੇ ਵਧਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕਾਸ਼ੀ ਤੇਲਗੂ ਸੰਗਮਮ ਅਤੇ ਸੌਰਾਸ਼ਟਰ ਕਾਸ਼ੀ ਸੰਗਮਮ ਦੇ ਆਯੋਜਨ ਦੇ ਪਿੱਛੇ ਵੀ ਇਹੀ ਭਾਵਨਾ ਸੀ। ਦੇਸ਼ ਦੇ ਸਾਰੇ ਰਾਜਭਵਨਾਂ ਵਿੱਚ ਹੋਰ ਰਾਜ ਦਿਵਸ ਮਨਾਉਣ ਦੀ ਨਵੀਂ ਪਰੰਪਰਾ ਨਾਲ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਇਸੇ ਭਾਵਨਾ ਨੂੰ ਦਰਸਾਉਂਦੇ ਹੋਏ ਆਦਿਨਮ ਸੰਤਾਂ ਦੀ ਦੇਖ ਰੇਖ ਵਿੱਚ ਨਵੀਂ ਸੰਸਦ ਵਿੱਚ ਪਵਿੱਤਰ ਸੇਂਗੋਲ ਦੀ ਸਥਾਪਨਾ ਦੇ ਪ੍ਰੋਗਰਾਮ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਏਕ ਭਾਰਤ, ਸ਼੍ਰੇਸ਼ਠ ਭਾਰਤ’ ਦਾ ਭਾਵਨਾ ਦਾ ਇਹ ਪ੍ਰਵਾਹ ਅੱਜ ਸਾਡੇ ਰਾਸ਼ਟਰ ਦੀ ਆਤਮਾ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਸਵੀਕਾਰ ਕੀਤਾ ਕਿ ਭਾਰਤ ਦੀ ਵਿਵਿਧਤਾ ਨੂੰ ਅਧਿਆਤਮਿਕ ਚੇਤਨਾ ਵਿੱਚ ਪਿਰੋਇਆ ਗਿਆ ਹੈ, ਜਿਹਾ ਕਿ ਮਹਾਨਲ ਪਾਂਡਿਯਨ ਰਾਜਾ ਪਰਾਕ੍ਰਮ ਪਾਂਡਿਯਨ (Great Pandian King Parakram Pandian) ਨੇ ਕਿਹਾ ਸੀ ਕਿ ਭਾਰਤ ਦਾ ਹਰ ਜਲ ਗੰਗਾਜਲ ਹੈ ਅਤੇ ਦੇਸ਼ ਦਾ ਹਰ ਭੂਗੌਲਿਕ ਸਥਲ ਕਾਸ਼ੀ ਹੈ। ਉੱਤਰ ਭਾਰਤ ਵਿੱਚ ਆਸਥਾ ਦੇ ਕੇਂਦਰਾਂ ‘ਤੇ ਲਗਾਤਾਰ ਵਿਦੇਸ਼ੀ ਸ਼ਕਤੀਆਂ ਦੁਆਰਾ ਹਮਲੇ ਦੇ ਸਮੇਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਤੇਨਕਾਸ਼ੀ ਅਤੇ ਸ਼ਿਵਕਾਸ਼ੀ ਮੰਦਿਰਾਂ ਦੇ ਨਿਰਮਾਣ ਦੇ ਨਾਲ ਕਾਸ਼ੀ ਦੀ ਵਿਰਾਸਤ ਨੂੰ ਸੰਜੋਅ ਕੇ ਰੱਖਣ ਦੇ ਰਾਜਾ ਪਰਾਕ੍ਰਮ ਪਾਂਡਿਯਨ ਦੇ ਪ੍ਰਯਾਸਾਂ ਦੀ ਚਰਚਾ ਕੀਤੀ। ਸ਼੍ਰੀ ਮੋਦੀ ਨੇ ਜੀ20 ਸਮਿਟ ਵਿੱਚ ਹਿੱਸਾ ਲੈਣ ਵਾਲੇ ਮਾਣਯੋਗ ਪਤਵੰਤਿਆਂ ਦੇ ਭਾਰਤ ਦੀ ਵਿਵਿਧਤਾ ਦੇ ਪ੍ਰਤੀ ਆਕਰਸ਼ਣ ਦਾ ਵੀ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹੋਰਨਾਂ ਦੇਸ਼ਾਂ ਵਿੱਚ ਰਾਸ਼ਟਰ ਨੂੰ ਰਾਜਨੀਤਕ ਅਧਾਰ ‘ਤੇ ਪਰਿਭਾਸ਼ਿਤ ਕੀਤਾ ਗਿਆ ਹੈ ਜਦਕਿ ਭਾਰਤ ਦਾ ਨਿਰਮਾਣ ਇੱਕ ਰਾਸ਼ਟਰ ਦੇ ਰੂਪ ਵਿੱਚ ਅਧਿਆਤਮਿਕ ਮਾਨਤਾਵਾਂ ਨਾਲ ਹੋਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨੂੰ ਆਦਿ ਸ਼ੰਕਰਾਚਾਰਿਆ ਅਤੇ ਰਾਮਾਂਜੁਅਮ ਜਿਹੇ ਸੰਤਾਂ ਨੇ ਏਕੀਕ੍ਰਿਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਆਦਿਨਾ ਸੰਤਾਂ ਦੀ ਸ਼ਿਵ ਸਥਲਾਂ ਦੀਆਂ ਯਾਤਰਾਵਾਂ ਦੀ ਭੂਮਿਕਾ ਨੂੰ ਵੀ ਯਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਯਾਤਰਾਵਾਂ ਦੇ ਕਾਰਨ ਹੀ ਭਾਰਤ ਇੱਕ ਰਾਸ਼ਟਰ ਦੇ ਰੂਪ ਵਿੱਚ ਸ਼ਾਸ਼ਵਤ ਅਤੇ ਅਟਲ ਬਣਿਆ ਹੋਇਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਪ੍ਰਾਚੀਨ ਪਰੰਪਰਾਵਾਂ ਦੇ ਪ੍ਰਤੀ ਦੇਸ਼ ਦੇ ਨੌਜਵਾਨਾਂ ਦੀ ਵਧਦੀ ਰੁਚੀ ‘ਤੇ ਸੰਤੋਸ਼ ਵਿਅਕਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਦੇਖਿਆ ਹੈ ਕਿ ਤਮਿਲ ਨਾਡੂ ਤੋਂ ਵੱਡੀ ਸੰਖਿਆ ਵਿੱਚ ਲੋਕ, ਵਿਦਿਆਰਥੀ ਅਤੇ ਯੁਵਾ ਕਾਸ਼ੀ, ਪ੍ਰਯਾਗ, ਅਯੋਧਿਆ ਅਤੇ ਹੋਰ ਤੀਰਥ ਸਥਲਾਂ ਦੀ ਯਾਤਰਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਮਹਾਦੇਵ ਦੇ ਨਾਲ-ਨਾਲ ਰਾਮੇਸ਼ਵਰਮ ਦੀ ਸਥਾਪਨਾ ਕਰਨ ਵਾਲੇ ਭਗਵਾਨ ਰਾਮ ਦੇ ਅਯੋਧਿਆ ਵਿੱਚ ਦਰਸ਼ਨ ਕਰਨਾ, ਦਿਵਯ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਭਾਵ ਨੂੰ ਮਜ਼ਬੂਤ ਕਰਦੇ ਹੋਏ ਕਾਸ਼ੀ ਤਮਿਲ ਸੰਗਮਮ ਵਿੱਚ ਸਹਿਭਾਗੀਆਂ ਦੀ ਅਯੋਧਿਆ ਯਾਤਰਾ ਦੇ ਲਈ ਵੀ ਵਿਸ਼ੇਸ਼ ਵਿਵਸਥਾ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਨੇ ਇੱਕ –ਦੂਸਰੇ ਦੇ ਸੱਭਿਆਚਾਰ ਨੂੰ ਜਾਣਨ ਦੀ ਜ਼ਰੂਰਤ ‘ਤੇ ਬਲ ਦਿੰਦੇ ਹੋਏ ਕਿਹਾ ਕਿ ਇਸ ਨਾਲ ਵਿਸ਼ਵਾਸ ਵਧਦਾ ਹੈ ਅਤੇ ਸਬੰਧ ਵਿਕਸਿਤ ਹੁੰਦੇ ਹਨ। ਦੋ ਮਹਾਨ ਮੰਦਿਰਾਂ ਦੇ ਨਗਰਾਂ ਕਾਸ਼ੀ ਅਤੇ ਮਦੁਰੈ ਦੀ ਉਦਾਹਰਣ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਤਮਿਲ ਸਾਹਿਤ ਵਾਗਈ ਅਤੇ ਗੰਗਈ (ਗੰਗਾ) ਦੋਹਾਂ ਦਾ ਜ਼ਿਕਰ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਸਾਨੂੰ ਇਸ ਵਿਰਾਸਤ ਦੀ ਜਾਣਕਾਰੀ ਮਿਲਦੀ ਹੈ ਤਾਂ ਸਾਨੂੰ ਆਪਣੇ ਸਬੰਧਾਂ ਦੀ ਅੰਤਰੰਗਤਾ ਦਾ ਅਹਿਸਾਸ ਹੁੰਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਕਾਸ਼ੀ –ਤਮਿਲ ਸੰਗਮਮ ਦਾ ਸੰਗਮ ਭਾਰਤ ਦੀ ਵਿਰਾਸਤ ਨੂੰ ਸਸ਼ਕਤ ਬਣਾਉਂਦਾ ਰਹੇਗਾ ਅਤੇ ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਮਜ਼ਬੂਤ ਕਰੇਗਾ। ਆਪਣੇ ਸੰਬੋਧਨ ਦੇ ਸਮਾਪਨ ਵਿੱਚ ਪ੍ਰਧਾਨ ਮੰਤਰੀ ਨੇ ਕਾਸ਼ੀ ਵਿਜ਼ਿਟਰਸ ਦੇ ਲਈ ਸੁਖਦ ਪ੍ਰਵਾਸ ਦੀ ਆਸ਼ਾ ਵਿਅਕਤ ਕਰਦੇ ਹੋਏ ਪ੍ਰਸਿੱਧ ਗਾਇਕ ਸ਼੍ਰੀਰਾਮ ਦਾ ਵੀ ਉਨ੍ਹਾਂ ਦੇ ਉਤਕ੍ਰਿਸ਼ਟ ਪ੍ਰਦਰਸ਼ਨ ਨਾਲ ਸਾਰੇ ਦਰਸ਼ਕਾਂ ਨੂੰ ਮੰਤਰ ਮੁਗਧ ਕਰਨ ਦੇ ਲਈ ਧੰਨਵਾਦ ਕੀਤਾ।
ਇਸ ਅਵਸਰ ‘ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿਤਯਨਾਥ, ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਕੇਂਦਰੀ ਰਾਜ ਮੰਤਰੀ ਡਾ. ਐੱਲ ਮੁਰਗਨ ਸਹਿਤ ਹੋਰ ਪਤਵੰਤੇ ਉਪਸਥਿਤ ਸਨ।
************
ਡੀਐੱਸ/ਟੀਐੱਸ
(Release ID: 1987666)
Visitor Counter : 113
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam