ਮੰਤਰੀ ਮੰਡਲ

ਕੇਂਦਰੀ ਕੈਬਨਿਟ ਨੇ ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਗਣਰਾਜ ਦੇ ਦਰਮਿਆਨ ਸਹਿਮਤੀ ਪੱਤਰ ਨੂੰ ਮਨਜ਼ੂਰੀ ਦਿੱਤੀ


ਇਨੋਵੇਸ਼ਨ ਹੈਂਡਸ਼ੇਕ (innovation handshake) ਦੇ ਜ਼ਰੀਏ ਇਨੋਵੇਸ਼ਨ ਈਕੋਸਿਸਟਮਸ(innovation ecosystems) ਨੂੰ ਵਧਾਉਣ ਦੇ ਲਈ ਮੈਮੋਰੰਡਮ

ਭਾਰਤ ਅਤੇ ਅਮਰੀਕਾ ਗਹਿਨ ਤਕਨੀਕੀ ਸੈਕਟਰਾਂ (deep tech sectors) ਵਿੱਚ ਸਟਾਰਟ-ਅੱਪ ਈਕੋ-ਸਿਸਟਮ (start-up eco-system) ਨੂੰ ਮਜ਼ਬੂਤ ਕਰਨ ਅਤੇ ਆਈਸੀਈਟੀ (iCET) ਵਿੱਚ ਸਹਿਯੋਗ ਨੂੰ ਹੁਲਾਰਾ ਦੇਣ ਦੇ ਲਈ ਮਿਲ ਕੇ ਕੰਮ ਕਰ ਰਹੇ ਹਨ

Posted On: 15 DEC 2023 7:36PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਇਨੋਵੇਸ਼ਨ ਹੈਂਡਸ਼ੇਕ ਦੇ  ਜ਼ਰੀਏ ਇਨੋਵੇਸ਼ਨ ਈਕੋਸਿਸਟਮ ਨੂੰ ਵਧਾਉਣ ਦੇ ਲਈ ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਗਣਰਾਜ ਦੇ ਦਰਮਿਆਨ ਸਹਿਮਤੀ ਪੱਤਰ ਦੇ ਮਸੌਦੇ ਨੂੰ ਮਨਜ਼ੂਰੀ ਦੇ ਦਿੱਤੀ।

ਅਮਰੀਕੀ ਵਣਜ ਸਕੱਤਰ ਜੀਨਾ ਰਾਏਮੋਂਡੋ (U.S. Secretary of Commerce Gina Raimondo) ਦੀ 8-10 ਮਾਰਚ ਦੇ ਦਰਮਿਆਨ ਯਾਤਰਾ ਦੇ ਦੌਰਾਨ 10 ਮਾਰਚ 2023 ਨੂੰ 5ਵੀਂ ਭਾਰਤ-ਅਮਰੀਕਾ ਵਣਜ ਵਾਰਤਾ ਆਯੋਜਿਤ ਕੀਤੀ ਗਈ ਸੀ। ਬੈਠਕ ਵਿੱਚ ਸਪਲਾਈ ਚੇਨ ਰੈਜ਼ਿਲਿਐਂਸੀ (supply chain resiliency), ਜਲਵਾਯੂ ਅਤੇ ਸਵੱਛ ਟੈਕਨੋਲੋਜੀ ਸਹਿਯੋਗ, ਸਮਾਵੇਸ਼ੀ ਡਿਜੀਟਲ ਅਰਥਵਿਵਸਥਾ ਨੂੰ ਅੱਗੇ ਵਧਾਉਣ ਅਤੇ ਵਿਸ਼ੇਸ਼ ਤੌਰ ‘ਤੇ ਐੱਸਐੱਮਈਜ਼ (SMEs) ਅਤੇ ਸਟਾਰਟ-ਅੱਪਸ ਦੇ ਸੰਦਰਭ ਵਿੱਚ ਮਹਾਮਾਰੀ ਦੇ ਬਾਅਦ ਆਰਥਿਕ ਸੁਧਾਰ ਦੇ ਲਈ ਸੁਵਿਧਾ ਪ੍ਰਦਾਨ ਕਰਨ ‘ਤੇ ਰਣਨੀਤਕ ਫੋਕਸ ਦੇ ਨਾਲ ਕਮਰਸ਼ੀਅਲ ਡਾਇਲੌਗ ਫਿਰ ਤੋਂ ਸ਼ੁਰੂ ਕੀਤਾ ਗਿਆ। ਇਸ ਵਿੱਚ ਕਮਰਸ਼ੀਅਲ ਡਾਇਲੌਗ ਦੇ ਤਹਿਤ ਪ੍ਰਤਿਭਾ, ਇਨੋਵੇਸ਼ਨ ਅਤੇ ਸਮਾਵੇਸ਼ੀ ਵਿਕਾਸ (ਟੀਆਈਆਈਜੀ)( Talent, Innovation and Inclusive Growth (TIIG)) ‘ਤੇ ਇੱਕ ਨਵੇਂ ਵਰਕਿੰਗ ਗਰੁੱਪ ਦੀ ਸ਼ੁਰੂਆਤ ਸ਼ਾਮਲ ਸੀ। ਇਹ ਰੇਖਾਂਕਿਤ ਕੀਤਾ ਗਿਆ ਕਿ ਇਹ ਵਰਕਿੰਗ ਗਰੁੱਪ ਆਈਸੀਈਟੀ(iCET) ਦੇ ਲਕਸ਼ਾਂ ਦੀ ਦਿਸ਼ਾ ਵਿੱਚ ਕੰਮ ਕਰਨ ਵਾਲੇ ਸਟਾਰਟ-ਅੱਪਸ ਦੇ ਪ੍ਰਯਾਸਾਂ; ਵਿਸ਼ੇਸ਼ ਤੌਰ ‘ਤੇ ਸਹਿਯੋਗ ਦੇ ਲਈ ਵਿਸ਼ਿਸ਼ਟ ਨਿਯਾਮਕ ਰੁਕਾਵਟਾਂ (specific regulatory hurdles) ਦੀ ਪਹਿਚਾਣ ਕਰਨ ਅਤੇ ਸੰਯੁਕਤ ਗਤੀਵਿਧੀਆਂ ਦੇ ਲਈ ਵਿਸ਼ਿਸ਼ਟ ਵਿਚਾਰਾਂ ਦੇ ਜ਼ਰੀਏ ਸਟਾਰਟ-ਅੱਪਸ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ ਸਾਡੇ ਇਨੋਵੇਸ਼ਨ ਈਕੋਸਿਸਟਮ ਦੇ ਦਰਮਿਆਨ ਅਧਿਕ ਸੰਪਰਕ ਨੂੰ ਹੁਲਾਰਾ ਦੇਣ ਦਾ ਭੀ ਸਮਰਥਨ ਕਰੇਗਾ।

ਜੂਨ 2023 ਵਿੱਚ ਰਾਸ਼ਟਰਪਤੀ ਬਾਇਡਨ ਅਤੇ ਪ੍ਰਧਾਨ ਮੰਤਰੀ ਮੋਦੀ ਦੁਆਰਾ ਜਾਰੀ ਸੰਯੁਕਤ ਬਿਆਨ ਵਿੱਚ “ਇਨੋਵੇਸ਼ਨ ਹੈਂਡਸ਼ੇਕ” (“Innovation Handshake”) ਸਥਾਪਿਤ ਕਰਨ ਦੇ ਪ੍ਰਯਾਸਾਂ ਦਾ ਸੁਆਗਤ ਕੀਤਾ ਗਿਆ, ਜੋ ਦੋਹਾਂ ਧਿਰਾਂ ਦੇ ਊਰਜਾਵਾਨ ਸਟਾਰਟਅੱਪ ਈਕੋਸਿਸਟਮਸ (dynamic startup ecosystems) ਨੂੰ ਜੋੜੇਗਾ, ਸਹਿਯੋਗ ਦੇ ਲਈ ਵਿਸ਼ਿਸ਼ਟ ਨਿਯਾਮਕ ਰੁਕਾਵਟਾਂ (specific regulatory hurdles) ਦਾ ਸਮਾਧਾਨ ਕਰੇਗਾ ਅਤੇ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਅਤੇ ਉੱਭਰਦੀਆਂ ਟੈਕਨੋਲੋਜੀਆਂ (ਸੀਈਟੀ) (critical and emerging technologies (CET)) ਦੇ ਖੇਤਰ ਵਿੱਚ ਇਨੋਵੇਸ਼ਨ ਅਤੇ ਰੋਜ਼ਗਾਰ ਦੇ ਅਵਸਰਾਂ ਵਿੱਚ ਵਾਧੇ ਨੂੰ ਹੁਲਾਰਾ ਦੇਵੇਗਾ। ਇਨੋਵੇਸ਼ਨ ਹੈਂਡਸ਼ੇਕ (Innovation Handshake) ਦੇ ਤਹਿਤ ਸਹਿਯੋਗ ਨੂੰ ਰਸਮੀ ਰੂਪ ਦੇਣ ਅਤੇ ਮਾਰਗਦਰਸ਼ਨ ਨੂੰ ਲਾਗੂ ਕਰਨ ਦੋ ਲਈ, 14 ਨਵੰਬਰ, 2023 ਨੂੰ ਸੈਨ ਫ੍ਰਾਂਸਿਸਕੋਸੰਯੁਕਤ ਰਾਜ ਅਮਰੀਕਾ ਵਿੱਚ  ਇਨੋਵੇਸ਼ਨ ਹੈਂਡਸ਼ੇਕ ‘ਤੇ ਭਾਰਤ ਅਤੇ ਅਮਰੀਕਾ ਦੇ ਦਰਮਿਆਨ ਇੱਕ ਜੀ2ਜੀ ਸਹਿਮਤੀ ਪੱਤਰ (G2G MoU) ‘ਤੇ ਹਸਤਾਖਰ ਕੀਤੇ ਗਏ ਹਨ।

ਸਹਿਯੋਗ ਦੇ ਦਾਇਰੇ ਵਿੱਚ ਭਾਰਤ-ਅਮਰੀਕਾ ਇਨੋਵੇਸ਼ਨ ਹੈਂਡਸ਼ੇਕ ਸਮਾਗਮਾਂ ਦੀ ਇੱਕ ਲੜੀ, ਪ੍ਰਾਈਵੇਟ ਸੈਕਟਰ ਦੇ ਨਾਲ ਗੋਲਮੇਜ਼ ਸੰਮੇਲਨ, ਹੈਕਾਥੌਨ ਅਤੇ “ਓਪਨ ਇਨੋਵੇਸ਼ਨ” ਪ੍ਰੋਗਰਾਮ, ਸੂਚਨਾ ਸਾਂਝਾਕਰਨ ਅਤੇ ਹੋਰ ਗਤੀਵਿਧੀਆਂ ਸ਼ਾਮਲ ਹੋਣਗੀਆਂ।  ਸਹਿਮਤੀ ਪੱਤਰ ਨੇ 2024 ਦੀ ਸ਼ੂਰੂਆਤ ਵਿੱਚ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਹੋਣ ਵਾਲੇ ਦੋ ਇਨੋਵੇਸ਼ਨ ਹੈਂਡਸ਼ੇਕ ਸਮਾਗਮਾਂ ਦੇ ਲਈ ਅਧਾਰ ਤਿਆਰ ਕੀਤਾ, ਜਿਸ ਵਿੱਚ ਇੱਕ ਨਿਵੇਸ਼ ਮੰਚ ਭੀ ਸ਼ਾਮਲ ਹੈ, ਜਿਸ ਦਾ ਉਦੇਸ਼ ਅਮਰੀਕੀ ਅਤੇ ਭਾਰਤੀ ਸਟਾਰਟਅੱਪ ਕੰਪਨੀਆਂ ਨੂੰ ਉਨ੍ਹਾਂ ਦੇ ਇਨੋਵੇਟਿਵ ਵਿਚਾਰਾਂ ਅਤੇ ਉਤਪਾਦਾਂ ਨੂੰ ਬਜ਼ਾਰ ਵਿੱਚ ਲਿਆਉਣ ਵਿੱਚ ਮਦਦ ਕਰਨਾ ਹੈ। ਇਨ੍ਹਾਂ ਵਿੱਚ ਸਿਲੀਕੌਨ ਵੈਲੀ ਵਿੱਚ ਇੱਕ “ਹੈਕਾਥੌਨ” (“hackathon”) ਦਾ ਆਯੋਜਨ ਭੀ ਸ਼ਾਮਲ ਹੈ; ਜਿੱਥੇ ਅਮਰੀਕੀ ਅਤੇ ਭਾਰਤੀ ਸਟਾਰਟਅੱਪਸ ਆਲਮੀ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਦਦ ਦੇ ਲਈ ਵਿਚਾਰਾਂ ਅਤੇ ਟੈਕਨੋਲੋਜੀਆਂ ਨੂੰ ਸਾਹਮਣੇ ਰੱਖਣਗੇ।

ਇਹ ਸਹਿਮਤੀ ਪੱਤਰ ਉੱਚ ਤਕਨੀਕੀ ਖੇਤਰ (high tech sector) ਵਿੱਚ ਕਮਰਸ਼ੀਅਲ ਅਵਸਰਾਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗਾ।

 

****

 

ਡੀਐੱਸ 



(Release ID: 1987224) Visitor Counter : 32