ਮੰਤਰੀ ਮੰਡਲ

ਕੇਂਦਰੀ ਕੈਬਨਿਟ ਨੇ ਡਿਜੀਟਲੀਕਰਣ ਅਤੇ ਇਲੈਕਟ੍ਰੌਨਿਕ ਮੈਨੂਫੈਕਚਰਿੰਗ ਦੇ ਖੇਤਰ ਵਿੱਚ ਸਹਿਯੋਗ ‘ਤੇ ਭਾਰਤ ਅਤੇ ਸਾਊਦੀ ਅਰਬ ਦੇ ਦਰਮਿਆਨ ਹਸਤਾਖਰ ਕੀਤੇ ਸਹਿਯੋਗ ਪੱਤਰ ਨੂੰ ਮਨਜ਼ੂਰੀ ਦਿੱਤੀ

Posted On: 15 DEC 2023 7:36PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੈਬਨਿਟ ਨੇ ਭਾਰਤ ਦੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਅਤੇ ਸਾਊਦੀ ਅਰਬ ਦੇ ਸੰਚਾਰ ਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਦਰਮਿਆਨ 18 ਅਗਸਤ, 2023 ਨੂੰ ਡਿਜੀਟਲੀਕਰਣ ਅਤੇ ਇਲੈਕਟ੍ਰੌਨਿਕ ਮੈਨੂਫੈਕਚਰਿੰਗ ਖੇਤਰ ਵਿੱਚ ਸਹਿਭਾਗਿਤਾ ‘ਤੇ ਹਸਤਾਖਰ ਕੀਤੇ ਸਹਿਯੋਗ ਪੱਤਰ (Memorandum of Cooperation- MoC-ਐੱਮਓਸੀ) ਨੂੰ ਮਨਜ਼ੂਰੀ ਦਿੱਤੀ ਹੈ।

 

ਇਸ ਸਹਿਯੋਗ ਪੱਤਰ (Memorandum of Cooperation) ਦਾ ਉਦੇਸ਼ ਡਿਜੀਟਲੀਕਰਣ, ਇਲੈਕਟ੍ਰੌਨਿਕ ਮੈਨੂਫੈਕਚਰਿੰਗ, ਈ-ਸ਼ਾਸਨ, ਸਮਾਰਟ ਇਨਫ੍ਰਾਸਟ੍ਰਕਚਰ, ਈ-ਹੈਲਥ ਅਤੇ ਈ-ਐਜੂਕੇਸ਼ਨ (Digitization, Electronic Manufacturing, e-Governance, smart infrastructure, e-Health and e-Education)  ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ, ਡਿਜੀਟਲ ਇਨੋਵੇਸ਼ਨ ਵਿੱਚ ਖੋਜ ਵਿੱਚ ਸਾਂਝੇਦਾਰੀ ਨੂੰ ਹੁਲਾਰਾ ਦੇਣਾ ਅਤੇ ਆਰਟੀਫਿਸ਼ਲ ਇੰਟੈਲੀਜੈਂਸ (ਏਆਈ), ਇੰਟਰਨੈੱਟ ਆਵ੍ ਥਿੰਗਸ (ਆਈਓਟੀ), ਰੋਬੋਟ, ਕਲਾਊਡ ਕੰਪਿਊਟਿੰਗ ਅਤੇ ਬਲੌਕਚੇਨ ਆਦਿ (Artificial Intelligence (AI), Internet of Things (IoT), Robots, Cloud Computing and Blockchain, etc.) ਜਿਹੀਆਂ ਉੱਭਰਦੀਆਂ ਟੈਕਨੋਲੋਜੀਆਂ ਦੇ ਉਪਯੋਗ ਨੂੰ ਹੁਲਾਰਾ ਦੇਣਾ ਹੈ। ਇਹ ਸਹਿਯੋਗ ਪੱਤਰ ਡਿਜੀਟਲੀਕਰਣ ਅਤੇ ਇਲੈਕਟ੍ਰੌਨਿਕ ਮੈਨੂਫੈਕਚਰਿੰਗ ਦੇ ਖੇਤਰ ਵਿੱਚ ਸਹਿਭਾਗਿਤਾ ਦੇ ਲਈ ਇੱਕ ਰੂਪਰੇਖਾ ਸਥਾਪਿਤ ਕਰੇਗਾ ਅਤੇ ਭਾਰਤ ਅਤੇ ਸਾਊਦੀ  ਅਰਬ ਦੇ ਦਰਮਿਆਨ ਸਾਂਝੇਦਾਰੀ ਸਥਾਪਿਤ ਕਰੇਗਾ।

 

ਇਸ ਸਹਿਯੋਗ ਪੱਤਰ (MoC) ਦਾ ਉਦੇਸ਼ ਡਿਜੀਟਲੀਕਰਣ ਅਤੇ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਵਿੱਚ ਈ-ਟੀਚਿੰਗ, ਈ-ਲਰਨਿੰਗ(e-Teaching, e-learning) ਅਤੇ ਐਕਸਚੇਂਜ ਪ੍ਰੋਗਰਾਮਾਂ ਦੇ ਜ਼ਰੀਏ ਇਨੋਵੇਟਿਵ ਟ੍ਰੇਨਿੰਗ ਅਤੇ ਵਿਕਾਸ ਦੇ ਤਰੀਕਿਆਂ ਨੂੰ ਹੁਲਾਰਾ ਦੇਣਾ ਹੈ। ਇਸ ਦੇ  ਇਲਾਵਾ ਸਮਰੱਥਾ ਨਿਰਮਾਣ ਅਤੇ ਉੱਚ ਕੁਸ਼ਲ ਸੂਚਨਾ ਅਤੇ ਸੰਚਾਰ ਟੈਕਨੋਲੋਜੀ ਪੇਸ਼ੇਵਰਾਂ (highly skilled Information and Communication Technologies professionals) ਤੱਕ ਪਹੁੰਚ ਦੇ ਲਈ ਜੁਆਇੰਟ ਟ੍ਰੇਨਿੰਗ ਪ੍ਰੋਗਰਾਮ ਵਿਕਸਿਤ ਕਰਨਾ, ਕਾਰੋਬਾਰ ਨੂੰ ਵਧਾਉਣ ਵਾਲੇ, ਉੱਦਮ ਪੂੰਜੀ ਅਤੇ ਟੈਕਨੋਲੋਜੀ ਸਟਾਰਟ-ਅੱਪਸ ਦੇ ਇਨਕਿਊਬੇਟਰਸ (business accelerators, venture capital and incubators of technology start-ups) ‘ਤੇ ਜਾਣਕਾਰੀ ਸਾਂਝੀ ਕਰਕੇ ਐੱਸਐੱਮਈ (SME) ਅਤੇ ਸਟਾਰਟ-ਅੱਪ ਈਕੋਸਿਸਟਮ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੈ। ਇਹ ਅਪ੍ਰਤੱਖ ਤੌਰ ਤੇ ਦੋਹਾਂ ਧਿਰਾਂ  ਦੇ ਲਈ ਰੋਜ਼ਗਾਰ ਦੇ ਅਵਸਰ ਉਤਪੰਨ ਕਰਨਗੇ।

 

ਇਸ ਸਹਿਯੋਗ ਪੱਤਰ (MoC) ਦੇ ਤਹਿਤ ਸਹਿਯੋਗ ਗਤੀਵਿਧੀਆਂ, ਡਿਜੀਟਲੀਕਰਣ ਅਤੇ ਇਲੈਕਟ੍ਰੌਨਿਕ ਮੈਨੂਫੈਕਚਰਿੰਗ ਦੇ ਖੇਤਰ ਵਿੱਚ ਸਹਿਭਾਗਿਤਾ ਨੂੰ ਹੁਲਾਰਾ ਦੇਣਗੀਆਂ, ਜੋ ਆਤਮਨਿਰਭਰ ਭਾਰਤ (Atmanirbhar Bharat) ਦੇ ਪਰਿਕਲਪਿਤ ਉਦੇਸ਼ਾਂ ਦਾ ਅਭਿੰਨ ਹਿੱਸਾ ਹਨ।

 

*****

ਡੀਐੱਸ  (Release ID: 1987147) Visitor Counter : 36