ਪ੍ਰਧਾਨ ਮੰਤਰੀ ਦਫਤਰ
ਭਾਰਤ ਨੇ ਸੀਓਪੀ(COP)-28 ਵਿੱਚ ਸੰਯੁਕਤ ਅਰਬ ਅਮੀਰਾਤ ਦੇ ਨਾਲ ਗਲੋਬਲ ਗ੍ਰੀਨ ਕ੍ਰੈਡਿਟ ਪਹਿਲ ਦੀ ਸੰਯੁਕਤ ਤੌਰ ‘ਤੇ ਮੇਜ਼ਬਾਨੀ ਕੀਤੀ
Posted On:
01 DEC 2023 8:28PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 1 ਦਸੰਬਰ, 2023 ਨੂੰ ਦੁਬਈ ਵਿੱਚ ਆਯੋਜਿਤ ਸੀਓਪੀ(COP)-28 ਦੇ ਦੌਰਾਨ ਹੋਏ ‘ਗ੍ਰੀਨ ਕ੍ਰੈਡਿਟਸ ਪ੍ਰੋਗਰਾਮ’ (‘Green Credits Programme’) ‘ਤੇ ਹੋਏ ਉੱਚ ਪੱਧਰੀ ਸਮਾਗਮ ਦੀ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ਼ਟਰਪਤੀ ਸ਼ੇਖ ਮੋਹੰਮਦ ਬਿਨ ਜ਼ਾਯਦ ਅਲ ਨਾਹਯਾਨ ਦੇ ਨਾਲ ਸੰਯੁਕਤ ਤੌਰ ‘ਤੇ ਮੇਜ਼ਬਾਨੀ ਕੀਤੀ। ਇਸ ਸਮਾਗਮ ਵਿੱਚ, ਸਵੀਡਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਉਲਫ ਕ੍ਰਿਸਟਰਸਨ, ਮੋਜ਼ੰਬੀਕ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਫ਼ਿਲਿਪ ਨਯੁਸੀ ਅਤੇ ਯੂਰੋਪੀਅਨ ਕੌਂਸਲ ਦੇ ਪ੍ਰੈਜ਼ੀਡੈਂਟ, ਮਹਾਮਹਿਮ ਸ਼੍ਰੀ ਚਾਰਲਸ ਮਿਸ਼ੇਲ ਦੀ ਭਾਗੀਦਾਰੀ ਦੇਖੀ ਗਈ।
ਪ੍ਰਧਾਨ ਮੰਤਰੀ ਨੇ ਸਾਰੇ ਰਾਸ਼ਟਰਾਂ ਨੂੰ ਇਸ ਪਹਿਲ ਵਿੱਚ ਸ਼ਾਮਲ ਹੋਣ ਦੇ ਲਈ ਸੱਦਾ ਦਿੱਤਾ।
ਗ੍ਰੀਨ ਕ੍ਰੈਡਿਟ ਪਹਿਲ (The Green Credit Initiative) ਨੂੰ ਜਲਵਾਯੂ ਪਰਿਵਰਤਨ ਦੀ ਚੁਣੌਤੀ ਦੇ ਲਈ ਇੱਕ ਪ੍ਰਭਾਵੀ ਪ੍ਰਤੀਕਿਰਿਆ ਦੇ ਰੂਪ ਵਿੱਚ, ਪ੍ਰਿਥਵੀ ਦੇ ਹਿਤ ਨਾਲ ਜੁੜੇ ਸਵੈਇੱਛਕ ਕਾਰਜਾਂ (voluntary pro-planet actions) ਨੂੰ ਪ੍ਰੋਤਸਾਹਿਤ ਕਰਨ ਦੇ ਲਈ ਇੱਕ ਮਕੈਨਿਜ਼ਮ (ਤੰਤਰ) ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ। ਇਹ ਨੈਚੁਰਲ ਈਕੋ-ਸਿਸਟਮਸ (natural eco-systems) ਦਾ ਨਵੀਨੀਕਰਣ ਕਰਨ ਅਤੇ ਮੁੜ-ਸੁਰਜੀਤ ਕਰਨ ਦੇ ਲਈ ਬੰਜਰ/ਖਰਾਬ ਭੂਮੀ ਅਤੇ ਨਦੀ ਜਲਗ੍ਰਹਿਣ ਖੇਤਰਾਂ ‘ਤੇ ਰੁੱਖ ਲਗਾਉਣ ਦੇ ਲਈ ਗ੍ਰੀਨ ਕ੍ਰੈਡਿਟਸ ਜਾਰੀ ਕਰਨ ਦੀ ਕਲਪਨਾ ਕਰਦਾ ਹੈ।
ਸਮਾਗਮ ਦੇ ਦੌਰਾਨ ਇੱਕ ਵੈੱਬ ਪਲੈਟਫਾਰਮ ਭੀ ਲਾਂਚ ਕੀਤਾ ਗਿਆ, ਜੋ ਵਾਤਾਵਰਣ-ਅਨੁਕੂਲ ਕਾਰਜਾਂ ਨੂੰ ਪ੍ਰੋਤਸਾਹਿਤ ਕਰਨ ਵਾਲੀਆਂ ਨੀਤੀਆਂ ਅਤੇ ਬਿਹਤਰੀਨ ਤੌਰ-ਤਰੀਕਿਆਂ (best practices) ਦੇ ਸੰਗ੍ਰਿਹ (repository) ਦੇ ਰੂਪ ਵਿੱਚ ਕੰਮ ਕਰੇਗਾ। (https://ggci-world.in/)
ਇਸ ਆਲਮੀ ਪਹਿਲ ਦਾ ਉਦੇਸ਼ ਗ੍ਰੀਨ ਕ੍ਰੈਡਿਟਸ (Green Credits) ਜਿਹੇ ਪ੍ਰੋਗਰਾਮਾਂ/ਮਕੈਨਿਜ਼ਮਾਂ (ਤੰਤਰਾਂ) ਦੇ ਜ਼ਰੀਏ ਵਾਤਾਵਰਣ ਦੇ ਲਿਹਾਜ਼ ਨਾਲ ਸਕਾਰਾਤਮਕ ਕਾਰਜਾਂ ਦੀ ਯੋਜਨਾ, ਲਾਗੂਕਰਨ ਅਤੇ ਨਿਗਰਾਨੀ ਵਿੱਚ ਗਿਆਨ, ਅਨੁਭਵਾਂ ਅਤੇ ਬਿਹਤਰੀਨ ਤੌਰ ਤਰੀਕਿਆਂ ਦੇ ਅਦਾਨ-ਪ੍ਰਦਾਨ ਦੇ ਜ਼ਰੀਏ ਆਲਮੀ ਸਹਿਭਾਗਤਾ, ਸਹਿਯੋਗ ਅਤੇ ਸਾਂਝੇਦਾਰੀ ਨੂੰ ਸੁਵਿਧਾਜਨਕ ਬਣਾਉਣਾ ਹੈ।
******
ਡੀਐੱਸ/ਐੱਸਟੀ
(Release ID: 1982087)
Visitor Counter : 105
Read this release in:
Kannada
,
Gujarati
,
English
,
Urdu
,
Marathi
,
Hindi
,
Manipuri
,
Assamese
,
Bengali
,
Odia
,
Tamil
,
Telugu
,
Malayalam