ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਰੋਜ਼ਗਾਰ ਮੇਲੇ (RozgarMela) ਨੂੰ ਸੰਬੋਧਨ ਕੀਤਾ


ਨਵਨਿਯੁਕਤਾਂ ਨੂੰ ਲਗਭਗ 51 ਹਜ਼ਾਰ ਨਿਯੁਕਤੀ ਪੱਤਰ ਵੰਡੇ

“ਰੋਜ਼ਗਾਰ ਮੇਲਾ ਨੌਜਵਾਨਾਂ ਦੇ ਲਈ ‘ਵਿਕਸਿਤ ਭਾਰਤ’ (‘Viksit Bharat’) ਦੇ ਨਿਰਮਾਤਾ ਬਣਨ ਦਾ ਮਾਰਗ ਪੱਧਰਾ ਕਰਦਾ ਹੈ”

“ਤੁਹਾਡੀ ਸਰਬਉੱਚ ਪ੍ਰਾਥਮਿਕਤਾ ਨਾਗਰਿਕਾਂ ਦੇ ਲਈ ਜੀਵਨ ਸੁਗਮ ਬਣਾਉਣਾ ਹੋਣਾ ਚਾਹੀਦਾ ਹੈ”

“ਸਰਕਾਰ ਉਨ੍ਹਾਂ ਲੋਕਾਂ ਦੇ ਦੁਆਰ ਤੱਕ ਪਹੁੰਚ ਰਹੀ ਹੈ, ਜਿਨ੍ਹਾਂ ਨੂੰ ਕਦੇ ਕੋਈ ਲਾਭ ਨਹੀਂ ਮਿਲਿਆ”

“ਭਾਰਤ ਬੁਨਿਆਦੀ ਢਾਂਚੇ ਦੀ ਕ੍ਰਾਂਤੀ ਦਾ ਸਾਖੀ ਹੈ”

“ਅਧੂਰੇ ਪ੍ਰੋਜੈਕਟ ਦੇਸ਼ ਦੇ ਇਮਾਨਦਾਰ ਟੈਕਸਪੇਅਰਸ ਦੇ ਨਾਲ ਬਹੁਤ ਬੜਾ ਅਨਿਆਂ ਹੈ, ਅਸੀਂ ਇਸ ਦਾ ਸਮਾਧਾਨ ਕਰ ਰਹੇ ਹਾਂ”

“ਆਲਮੀ ਸੰਸਥਾਵਾਂ ਭਾਰਤ ਦੀ ਵਿਕਾਸ ਗਾਥਾ ਨੂੰ ਲੈ ਕੇ ਆਸਵੰਦ ਹਨ”

Posted On: 30 NOV 2023 5:21PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰੋਜ਼ਗਾਰ ਮੇਲੇ (RozgarMela) ਨੂੰ ਸੰਬੋਧਨ ਕੀਤਾ ਅਤੇ ਨਵਨਿਯੁਕਤਾਂ ਨੂੰ ਲਗਭਗ 51 ਹਜ਼ਾਰ ਨਿਯੁਕਤੀ ਪੱਤਰ ਵੰਡੇ। ਦੇਸ਼ ਭਰ ਤੋਂ ਸਿਲੈਕਟ ਨਵਨਿਯੁਕਤ ਰੈਵੇਨਿਊ ਵਿਭਾਗ, ਗ੍ਰਹਿ ਮੰਤਰਾਲਾ, ਉਚੇਰੀ ਸਿੱਖਿਆ ਵਿਭਾਗ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ, ਵਿੱਤੀ ਸੇਵਾ ਵਿਭਾਗ, ਰੱਖਿਆ ਮੰਤਰਾਲਾ, ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਤੇ ਰੋਜ਼ਗਾਰ ਮੰਤਰਾਲੇ ਸਹਿਤ ਵਿਭਿੰਨ ਮੰਤਰਾਲਿਆਂ/ਵਿਭਾਗਾਂ ਵਿੱਚ ਕਾਰਜਰਤ ਕੀਤੇ ਜਾਣਗੇ।

ਨਵਨਿਯੁਕਤਾਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਨ ਦੀ ਸਰਕਾਰ ਦੀ ਮੁਹਿੰਮ ਲਗਾਤਾਰ ਅੱਗੇ ਵਧ ਰਹੀ ਹੈ। ਉਨ੍ਹਾਂ ਨੇ ਅੱਜ ਦੇ ਵਿਸ਼ੇਸ਼ ਅਵਸਰ ‘ਤੇ ਧਿਆਨ ਆਕਰਸ਼ਿਤ ਕੀਤਾ, ਜਦੋਂ ਦੇਸ਼ ਭਰ ਵਿੱਚ 50 ਹਜ਼ਾਰ ਤੋਂ ਅਧਿਕ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਲਈ ਨਿਯੁਕਤੀ ਪੱਤਰ ਸੌਂਪੇ ਜਾ ਰਹੇ ਹਨ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਨਿਯੁਕਤੀ ਪੱਤਰ ਨਿਯੁਕਤ ਕੀਤੇ ਗਏ ਲੋਕਾਂ ਦੀ ਸਖ਼ਤ ਮਿਹਨਤ ਅਤੇ ਪਰਿਸ਼੍ਰਮ (hard work and labour) ਦਾ ਪਰਿਣਾਮ ਹੈ। ਇਸ ਅਵਸਰ ‘ਤੇ ਨਵਨਿਯੁਕਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਉਸ ਪ੍ਰਣਾਲੀ ਦਾ ਹਿੱਸਾ ਬਣਨ ਜਾ ਰਹੇ ਹਨ ਜੋ ਸਿੱਧੇ ਜਨਤਾ ਨਾਲ ਜੁੜੀ ਹੋਈ ਹੈ। ਇੱਕ ਸਰਕਾਰੀ ਕਰਮਚਾਰੀ ਦੇ ਰੂਪ ਵਿੱਚ, ਪ੍ਰਧਾਨ ਮੰਤਰੀ ਨੇ ਨਵਨਿਯੁਕਤਾਂ ਦੁਆਰਾ ਨਿਭਾਏ ਜਾਣ ਵਾਲੇ ਕਰਤੱਵਾਂ ਅਤੇ ਜ਼ਿੰਮੇਦਾਰੀਆਂ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਆਮ ਲੋਕਾਂ ਦੀ ‘ਜੀਵਨ ਸੁਗਮਤਾ’(‘Ease of Living’) ਨੂੰ ਸਰਬਉੱਚ ਪ੍ਰਾਥਮਿਕਤਾ ਮਿਲਣੀ ਚਾਹੀਦੀ ਹੈ।

 

ਇਸ ਮਹੀਨੇ ਦੀ ਸ਼ੁਰੂਆਤ ਵਿੱਚ 26 ਨਵੰਬਰ ਨੂੰ ਸੰਵਿਧਾਨ ਦਿਵਸ ਸਮਾਰੋਹ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਦਿਨ 1949 ਵਿੱਚ ਦੇਸ਼ ਨੇ ਭਾਰਤ ਦੇ ਸੰਵਿਧਾਨ ਨੂੰ ਅਪਣਾਇਆ ਸੀ ਅਤੇ ਹਰੇਕ ਨਾਗਰਿਕ ਨੂੰ ਸਮਾਨ ਅਧਿਕਾਰ ਦਿੱਤੇ ਸਨ। ਉਨ੍ਹਾਂ ਨੇ ਬਾਬਾ ਸਾਹੇਬ ਅੰਬੇਡਕਰ (Baba Saheb Ambedkar) ਦੇ ਯੋਗਦਾਨ ‘ਤੇ ਪ੍ਰਕਾਸ਼ ਪਾਇਆ, ਜਿਨ੍ਹਾਂ ਨੇ ਸੰਵਿਧਾਨ ਨਿਰਮਾਤਾ ਦੇ ਰੂਪ ਵਿੱਚ ਸਭ ਦੇ ਲਈ ਸਮਾਨ ਅਵਸਰ ਪ੍ਰਦਾਨ ਕਰਕੇ ਸਮਾਜਿਕ ਨਿਆਂ ਦੀ ਸਥਾਪਨਾ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਦੱਸਿਆ ਕਿ ਸੁਤੰਤਰਤਾ ਦੇ ਬਾਅਦ ਸਮਾਨਤਾ ਦੇ ਸਿਧਾਂਤਾ ਦੀ ਉਪੇਖਿਆ ਕੀਤੀ ਗਈ, ਜਦੋਂ ਸਮਾਜ ਦਾ ਇੱਕ ਬੜਾ ਵਰਗ ਵਰ੍ਹਿਆਂ ਤੱਕ ਸੰਸਾਧਨਾਂ ਅਤੇ ਬੁਨਿਆਦੀ ਸੁਵਿਧਾਵਾਂ ਤੋਂ ਵੰਚਿਤ (deprived of resources and basic amenities for years) ਸੀ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ 2014 ਦੇ ਬਾਅਦ ਹੀ ਜਦੋਂ ਵਰਤਮਾਨ ਸਰਕਾਰ ਸੱਤਾ ਵਿੱਚ ਆਈ ਤਾਂ ‘ਵੰਚਿਤਾਂ ਨੂੰ ਪ੍ਰਾਥਮਿਕਤਾ’ ਦਾ ਮੰਤਰ ਅਪਣਾਇਆ ਗਿਆ ਅਤੇ ਇੱਕ ਨਵਾਂ ਰਸਤਾ ਤਿਆਰ ਕੀਤਾ ਗਿਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਸਰਕਾਰ ਉਨ੍ਹਾਂ ਲੋਕਾਂ ਦੇ ਦੁਆਰ ਤੱਕ ਪਹੁੰਚੀ ਹੈ, ਜਿਨ੍ਹਾਂ ਨੂੰ ਕਦੇ ਕੋਈ ਲਾਭ ਨਹੀਂ ਮਿਲਿਆ ਸੀ।” ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਦਾ ਪ੍ਰਯਾਸ ਕਰ ਰਹੀ ਹੈ, ਜੋ ਆਜ਼ਾਦੀ ਦੇ ਬਆਦ ਦਹਾਕਿਆਂ ਤੱਕ ਉਪੇਖਿਅਤ ਰਹੇ। ਸਰਕਾਰ ਦੀ ਸੋਚ ਅਤੇ ਕਾਰਜ ਸੱਭਿਆਚਾਰ ਵਿੱਚ ਬਦਲਾਅ ਸਦਕਾ ਅੱਜ ਦੇਖੇ ਜਾ ਸਕਣ ਵਾਲੇ ਅਭੂਤਪੂਰਵ ਪਰਿਵਰਤਨਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਲੇ ਹੀ ਨੌਕਰਸ਼ਾਹੀ, ਲੋਕ ਅਤੇ ਫਾਈਲਾਂ ਉਹੀ ਹਨ, ਲੇਕਿਨ ਗ਼ਰੀਬਾਂ ਅਤੇ ਗ਼ਰੀਬਾਂ ਦੇ ਵਿਕਾਸ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ।

 

ਮੱਧ ਵਰਗ ਨੇ ਪੂਰੀ ਵਿਵਸਥਾ ਦੀ ਕਾਰਜਪ੍ਰਣਾਲੀ ਅਤੇ ਸ਼ੈਲੀ ਵਿੱਚ ਸੰਪੂਰਨ ਪਰਿਵਰਤਨ ਲਿਆ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਆਮ ਲੋਕਾਂ ਦੀ ਖੁਸ਼ਹਾਲੀ ਦੇ ਸਕਾਰਾਤਮਕ ਪਰਿਣਾਮ ਸਾਹਮਣੇ ਆਏ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ  ਇੱਕ ਹਾਲੀਆ ਅਧਿਐਨ ਦੇ ਅਨੁਸਾਰ ਪਿਛਲੇ ਪੰਜ ਵਰ੍ਹਿਆਂ ਵਿੱਚ 13 ਕਰੋੜ ਤੋਂ ਅਧਿਕ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਉਨ੍ਹਾਂ ਨੇ ਕਿਹਾ, “ਇਹ ਸਰਕਾਰੀ ਯੋਜਨਾਵਾਂ ਦਾ ਗ਼ਰੀਬਾਂ ਤੱਕ ਪਹੁੰਚਣ ਵਾਲੇ ਪ੍ਰਭਾਵ ਦਾ ਪ੍ਰਮਾਣ ਹੈ।” ਸਰਕਾਰੀ ਯੋਜਨਾਵਾਂ ਨੂੰ ਆਮ ਨਾਗਰਿਕਾਂ ਦੇ ਦੁਆਰ ਤੱਕ ਲੈ ਜਾਣ ਵਾਲੀ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat SankalpYatra) ਦੀ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨਵਨਿਯੁਕਤਾਂ ਨੂੰ ਲੋਕਾਂ ਦੀ ਸੇਵਾ ਵਿੱਚ ਆਪਣਾ ਸਮਾਂ ਉਪਯੋਗ ਕਰਨ ਦੀ ਤਾਕੀਦ ਕੀਤੀ।

 

ਪ੍ਰਧਾਨ ਮੰਤਰੀ ਨੇ ਨਵਨਿਯੁਕਤਾਂ ਨੂੰ ਕਿਹਾ ਕਿ ਉਹ ਬਦਲਦੇ ਭਾਰਤ ਵਿੱਚ ਆਧੁਨਿਕ ਰਾਜਮਾਰਗਾਂ, ਰੇਲਵੇ ਸਟੇਸ਼ਨਾਂ, ਹਵਾਈ ਅੱਡਿਆਂ ਅਤੇ ਜਲਮਾਰਗਾਂ ਦੇ ਖੇਤਰ ਵਿੱਚ ਬੁਨਿਆਦੀ-ਢਾਂਚਾ ਕ੍ਰਾਂਤੀ (infrastructure revolution) ਦੇਖ ਰਹੇ ਹਨ। ਬੁਨਿਆਦੀ ਢਾਂਚੇ ਵਿੱਚ ਭਾਰੀ ਨਿਵੇਸ਼ ਨਾਲ ਲੱਖਾਂ ਨਵੀਆਂ ਨੌਕਰੀਆਂ ਪੈਦਾ ਹੋ ਰਹੀਆਂ ਹਨ।

 

ਪ੍ਰੋਜੈਕਟਾਂ ਨੂੰ ਪੂਰਾ ਕਰਨ ਵਿੱਚ ਮਿਸ਼ਨ ਮੋਡ ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਅਧੂਰੇ ਪ੍ਰੋਜੈਕਟ ਦੇਸ਼ ਦੇ ਇਮਾਨਦਾਰ ਟੈਕਸਪੇਅਰਸ ਦੇ ਨਾਲ ਇੱਕ ਬੜਾ ਅਨਿਆਂ (great injustice) ਹੈ। ਹਾਲ ਦੇ ਵਰ੍ਹਿਆਂ ਵਿੱਚ ਕੇਂਦਰ ਸਰਕਾਰ ਨੇ ਲੱਖਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਹੈ ਅਤੇ ਉਨ੍ਹਾਂ ਨੂੰ ਤੇਜ਼ੀ ਨਾਲ ਪੂਰਾ ਕਰਵਾਇਆ ਹੈ, ਜਿਸ ਨਾਲ ਰੋਜ਼ਗਾਰ ਦੇ ਨਵੇਂ ਰਸਤੇ ਖੁੱਲ੍ਹੇ ਹਨ।” ਉਨ੍ਹਾਂ ਨੇ ਲੰਬਿਤ ਪ੍ਰੋਜੈਕਟਾਂ ਦੀ ਉਦਾਹਰਣ ਦਿੱਤੀ, ਜੋ ਹਾਲ ਦੇ ਦਿਨਾਂ ਵਿੱਚ ਪ੍ਰਕਾਸ਼ ਵਿੱਚ ਆਏ, ਜਿਵੇਂ ਬਿਦਰ ਕਲਬੁਰਗੀ ਰੇਲਵੇ ਲਾਈਨ (BidarKalburgi railway line) ਜੋ 22-23 ਸਾਲ ਪਹਿਲਾਂ ਸ਼ੁਰੂ ਹੀ ਸੀ ਅਤੇ ਹੁਣ ਜਾ ਕੇ ਤਿੰਨ ਸਾਲ ਵਿੱਚ ਪੂਰੇ ਹੋਈ ਹੈ; ਸਿੱਕਿਮ ਵਿੱਚ ਪਾਕਯੋਂਗ ਹਵਾਈ ਅੱਡੇ (Pakyong airport in Sikkim) ਦੀ ਕਲਪਨਾ 2008 ਵਿੱਚ ਕੀਤੀ ਗਈ ਸੀ, ਲੇਕਿਨ 2014 ਤੱਕ ਕੇਵਲ ਕਾਗਜ਼ਾਂ ‘ਤੇ ਹੀ ਰਿਹਾ ਅਤੇ 2014 ਦੇ ਬਾਅਦ ਇਹ ਪ੍ਰੋਜੈਕਟ 2018 ਤੱਕ ਪੂਰਾ ਹੋ ਗਿਆ। ਪਾਰਾਦੀਪ ਰਿਫਾਇਨਰੀ (Paradip refinery) ਬਿਨਾ ਕਿਸੇ ਮਹੱਤਵਪੂਰਨ ਪ੍ਰਗਤੀ ਦੇ 20-22 ਵਰ੍ਹਿਆਂ ਤੋਂ ਚਰਚਾ ਵਿੱਚ ਸੀ। ਇਹ ਰਿਫਾਇਨਰੀ ਹਾਲ ਹੀ ਵਿੱਚ ਪੂਰੀ ਹੋਈ ਹੈ।

 

ਦੇਸ਼ ਦੇ ਰੀਅਲ ਇਸਟੇਟ ਸੈਕਟਰ ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਹ ਬਿਲਡਰਾਂ ਦੇ ਨਾਲ-ਨਾਲ ਮੱਧ ਵਰਗ ਦੇ ਪਤਨ (decline) ਵੱਲ ਵਧ ਰਿਹਾ ਸੀ, ਲੇਕਿਨ ਇਹ ਰੇਰਾ ਕਾਨੂੰਨ (RERA law)ਸੀ, ਜਿਸ ਨੇ ਪਾਰਦਰਸ਼ਤਾ ਸਥਾਪਿਤ ਕੀਤੀ ਅਤੇ ਨਿਵੇਸ਼ ਨੂੰ ਹੁਲਾਰਾ ਦਿੱਤਾ। ਸ਼੍ਰੀ ਮੋਦੀ ਨੇ ਕਿਹਾ “ਅੱਜ, ਦੇਸ਼ ਵਿੱਚ ਇੱਕ ਲੱਖ ਤੋਂ ਅਧਿਕ ਰੀਅਲ ਇਸਟੇਟ ਪ੍ਰੋਜੈਕਟ ਰੇਰਾ (RERA) ਦੇ ਤਹਿਤ ਰਜਿਸਟਰਡ ਹਨ।” ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਕਿਵੇਂ ਪ੍ਰੋਜੈਕਟ ਰੁਕ ਜਾਂਦੇ ਸਨ, ਜਿਸ ਨਾਲ ਰੋਜ਼ਗਾਰ ਦੇ ਅਵਸਰ ਪਣਪ ਨਹੀਂ ਪਾਉਂਦੇ ਸਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਵਧਦੀ ਰੀਅਲ ਇਸਟੇਟ ਅੱਜ ਬੜੀ ਸੰਖਿਆ ਵਿੱਚ ਰੋਜ਼ਗਾਰ ਦੇ ਅਵਸਰ ਪੈਦਾ ਕਰ ਰਿਹਾ ਹੈ। 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਸਰਕਾਰ ਦੀਆਂ ਨੀਤੀਆਂ ਅਤੇ ਫ਼ੈਸਲਿਆਂ ਨੇ ਅੱਜ ਦੇਸ਼ ਦੀ ਅਰਥਵਿਵਸਥਾ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਦੀਆਂ ਉੱਘੀਆਂ ਸੰਸਥਾਵਾਂ ਭਾਰਤ ਦੀ ਵਿਕਾਸ ਦਰ ਨੂੰ ਲੈ ਕੇ ਬੇਹੱਦ ਆਸਵੰਦ ਹਨ। ਉਨ੍ਹਾਂ ਨੇ ਦੱਸਿਆ ਕਿ ਇਨਵੈਸਟਮੈਂਟ ਰੇਟਿੰਗਸ ਵਿੱਚ ਇੱਕ ਗਲੋਬਲ ਲੀਡਰ ਨੇ ਹਾਲ ਹੀ ਵਿੱਚ ਵਧਦੇ ਰੋਜ਼ਗਾਰ ਦੇ ਅਵਸਰਾਂ, ਕੰਮਕਾਜੀ ਉਮਰ ਦੀ ਆਬਾਦੀ ਦੇ ਇੱਕ ਬੜੇ  ਸਮੂਹ ਅਤੇ ਕਿਰਤ ਉਤਪਾਦਕਤਾ ਵਿੱਚ ਵਾਧੇ ਦੇ ਕਾਰਨ ਭਾਰਤ ਦੇ ਤੀਬਰ ਵਾਧੇ ‘ਤੇ ਆਪਣੀ ਮੋਹਰ ਲਗਾ ਦਿੱਤੀ ਹੈ। ਉਨ੍ਹਾਂ ਨੇ ਇਸ ਦੇ ਲਈ ਭਾਰਤ ਦੇ ਮੈਨੂਫੈਕਚਰਿੰਗ ਅਤੇ ਕੰਸਟ੍ਰਕਸ਼ਨ ਸੈਕਟਰ (manufacturing and construction sector)ਦੀ ਤਾਕਤ ਨੂੰ ਭੀ ਇੱਕ ਪ੍ਰਮੁੱਖ ਕਾਰਨ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਤੱਥ ਇਸ ਬਾਤ ਦੇ ਪ੍ਰਮਾਣ ਹਨ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਵਿੱਚ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੀ ਅਣਗਿਣਤ ਸੰਭਾਵਨਾਵਾਂ ਪੈਦਾ ਹੁੰਦੀਆਂ ਰਹਿਣਗੀਆਂ।

 

ਸ਼੍ਰੀ ਮੋਦੀ ਨੇ ਇਹ ਸੁਨਿਸ਼ਚਿਤ ਕਰਨ ਦੇ ਲਈ ਸਰਕਾਰੀ ਕਰਮਚਾਰੀਆਂ ਦੇ ਰੂਪ ਵਿੱਚ ਨਿਯੁਕਤ ਲੋਕਾਂ ਦੀ ਭੂਮਿਕਾ ‘ਤੇ ਜ਼ੋਰ ਦਿੱਤਾ ਕਿ ਭਾਰਤ ਵਿੱਚ ਹੋ ਰਹੇ ਵਿਕਾਸ ਦਾ ਲਾਭ ਸਮਾਜ ਦੇ ਅੰਤਿਮ ਵਿਅਕਤੀ (last person of the society) ਤੱਕ ਪਹੁੰਚੇ। ਉਨ੍ਹਾਂ ਨੇ ਕਿਹਾ, “ਚਾਹੇ ਕੋਈ ਖੇਤਰ ਕਿਤਨਾ ਭੀ ਦੂਰ ਕਿਉਂ ਨਾ ਹੋਵੇ, ਇਹ ਤੁਹਾਡੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਕੋਈ ਫਰਕ ਨਹੀਂ ਪੈਂਦਾ ਕਿ ਕੋਈ ਵਿਅਕਤੀ ਕਿਤਨਾ ਦੂਰ ਹੈ, ਤੁਹਾਨੂੰ ਉਸ ਤੱਕ ਪਹੁੰਚਣਾ ਹੋਵੇਗਾ।” ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਵਿਕਸਿਤ ਭਾਰਤ ਦਾ ਸੁਪਨਾ ਤਦੇ ਸਾਕਾਰ ਹੋਵੇਗਾ, ਜਦੋਂ ਨਿਯੁਕਤ ਵਿਅਕਤੀ ਭਾਰਤ ਸਰਕਾਰ ਦੇ ਕਰਮਚਾਰੀ ਦੇ ਰੂਪ ਵਿੱਚ ਇਸੇ ਦ੍ਰਿਸ਼ਟੀਕੋਣ ਦੇ ਨਾਲ ਅੱਗੇ ਵਧਣਗੇ।

 

ਪ੍ਰਧਾਨ ਮੰਤਰੀ ਨੇ ਦੇਸ਼ ਦੇ ਲੇਈ ਅਗਲੇ 25 ਵਰ੍ਹਿਆਂ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਨਵਨਿਯੁਕਤ ਵਿਅਕਤੀਆਂ ਨੂੰ ਨਵੇਂ ਸਿੱਖਿਆ ਮੌਡਿਊਲ ‘ਕਰਮਯੋਗੀ ਪ੍ਰਾਰੰਭ’(new learning module ‘KarmyogiPrarambh’)ਨਾਲ ਜੁੜਨ ਅਤੇ ਆਪਣੀ ਸਿੱਖਣ ਦੀ ਪ੍ਰਕਿਰਿਆ ਜਾਰੀ ਰੱਖਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇੱਕ ਸਾਲ ਪਹਿਲਾਂ ਲਾਂਚ ਹੋਣ ਦੇ ਬਾਅਦ ਤੋਂ ਲੱਖਾਂ ਨਵੇਂ ਸਰਕਾਰੀ ਕਰਮਚਾਰੀਆਂ ਨੇ ‘ਕਰਮਯੋਗੀ ਪ੍ਰਾਰੰਭ’ ਮੌਡਿਊਲ‘(KarmyogiPrarambh’ module) ਦੇ ਜ਼ਰੀਏ ਟ੍ਰੇਨਿੰਗ ਲਈ ਹੈ। ਉਨ੍ਹਾਂ ਨੇ ਕਿਹਾ ਕਿ ਔਨਲਾਈਨ ਟ੍ਰੇਨਿੰਗ ਪਲੈਟਫਾਰਮ ਆਈ-ਜੀਓਟੀ ਕਰਮਯੋਗੀ (online training platform iGoTKarmayogi) ‘ਤੇ 800 ਤੋਂ ਅਧਿਕ ਕੋਰਸ ਭੀ ਉਪਲਬਧ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਆਪਣੇ ਕੌਸ਼ਲ  ਨੂੰ ਵਧਾਉਣ ਦੇ ਲਈ ਇਸ ਦਾ ਉਪਯੋਗ ਕਰੋ।” ਉਨ੍ਹਾਂ ਨੇ ਨਵਨਿਯੁਕਤਾਂ ਨੂੰ ਉਨ੍ਹਾਂ ਦੀ ਸਫ਼ਲਤਾ ਦੇ ਲਈ ਇੱਕ ਵਾਰ ਫਿਰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ, “ਰਾਸ਼ਟਰ-ਨਿਰਮਾਣ ਦੀ ਦਿਸ਼ਾ ਵਿੱਚ ਤੁਹਾਡੇ ਉੱਜਵਲ ਭਵਿੱਖ ਦੇ ਲਈ ਸੁਭਕਾਮਨਾਵਾਂ।”

 

ਪਿਛੋਕੜ

ਰੋਜ਼ਗਾਰ ਮੇਲਾ (Rozgar Mela), ਰੋਜ਼ਗਾਰ ਸਿਰਜਣਾ ਨੂੰ ਸਰਬਉੱਚ ਪ੍ਰਾਥਮਿਕਤਾ ਦੇਣ ਦੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਉਮੀਦ ਹੈ ਕਿ ਰੋਜ਼ਗਾਰ ਮੇਲਾ (Rozgar Mela) ਅੱਗੇ ਰੋਜ਼ਗਾਰ ਸਿਰਜਣਾ ਵਿੱਚ ਉਤਪ੍ਰੇਰਕ ਦੇ ਰੂਪ ਵਿੱਚ ਕਾਰਜ ਕਰੇਗਾ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਸ਼ਸਕਤੀਕਰਣ ਅਤੇ ਰਾਸ਼ਟਰੀ ਵਿਕਾਸ ਵਿੱਚ ਭਾਗੀਦਾਰੀ ਦੇ ਲਈ ਸਾਰਥਕ ਅਵਸਰ ਪ੍ਰਦਾਨ ਕਰੇਗਾ।

 

ਨਵੇਂ ਨਿਯੁਕਤ ਵਿਅਕਤੀ ਆਪਣੇ ਨਵੀਨ ਵਿਚਾਰਾਂ ਅਤੇ ਭੂਮਿਕਾ-ਸਬੰਧਿਤ ਦਕਸ਼ਤਾਵਾਂ(role-related competencies) ਦੇ ਨਾਲ, ਦੇਸ਼ ਦੇ ਉਦਯੋਗਿਕ, ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਮਜ਼ਬੂਤ ਕਰਨ ਦੇ ਕਾਰਜ ਵਿੱਚ ਯੋਗਦਾਨ ਦੇਣਗੇ, ਜਿਸ ਨਾਲ ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ (Prime Minister’s vision of Viksit Bharat) ਨੂੰ ਸਾਕਾਰ ਕਰਨ ਵਿੱਚ ਮਦਦ ਮਿਲੇਗੀ।

 

ਨਵਨਿਯੁਕਤਾਂ ਨੂੰ ਆਈ-ਜੀਓਟੀ ਕਰਮਯੋਗੀ ਪੋਰਟਲ (iGOTKarmayogi portal) ‘ਤੇ ਇੱਕ ਔਨਲਾਈਨ ਮੌਡਿਊਲ ਕਰਮਯੋਗੀ ਪ੍ਰਾਰੰਭ(KarmayogiPrarambh) ਦੇ ਜ਼ਰੀਏ ਖ਼ੁਦ ਨੂੰ ਟ੍ਰੇਨਿਂਗ ਦੇਣ ਦਾ ਅਵਸਰ ਭੀ ਮਿਲ ਰਿਹਾ ਹੈ, ਜਿੱਥੇ ‘ਕਿਤੇ ਭੀ ਕਿਸੇ ਭੀ ਡਿਵਾਇਸ’(‘anywhere any device’) ਤੋਂ ਸਿੱਖਣ ਵਾਲੇ ਫਾਰਮੈਟ (ਪ੍ਰਾਰੂਪ) ਦੇ ਲਈ 800 ਤੋਂ ਅਧਿਕ ਈ-ਲਰਨਿੰਗ ਕੋਰਸ(e-learning courses) ਉਪਲਬਧ ਕਰਵਾਏ ਗਏ ਹਨ।

 

************

ਡੀਐੱਸ/ਟੀਐੱਸ


(Release ID: 1981410) Visitor Counter : 91