ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਵਿਕਸਿਤ ਭਾਰਤ ਸੰਕਲਪ ਯਾਤਰਾ 203 ਗ੍ਰਾਮ ਪੰਚਾਇਤਾਂ ਵਿੱਚ 1232 ਹੈਲਥ ਕੈਂਪਸ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ ਕੁੱਲ 1,66,000 ਤੋਂ ਅਧਿਕ ਲੋਕਾਂ ਦੀ ਉਪਸਥਿਤੀ ਦਰਜ


ਕੈਂਪਸ ਵਿੱਚ 33,000 ਤੋਂ ਅਧਿਕ ਆਯੁਸ਼ਮਾਨ ਕਾਰਡ ਬਣਾਏ ਗਏ ਅਤੇ 21,000 ਤੋਂ ਅਧਿਕ ਕਾਰਡ ਵੰਡੇ ਗਏ

41,000 ਤੋਂ ਅਧਿਕ ਲੋਕਾਂ ਦੀ ਟੀਬੀ ਲਈ ਜਾਂਚ ਕੀਤੀ ਗਈ ਅਤੇ 4,000 ਤੋਂ ਅਧਿਕ ਲੋਕਾਂ ਨੂੰ ਉੱਚ ਜਨਤਕ ਸਿਹਤ ਸੁਵਿਧਾਵਾਂ ਵਿੱਚ ਭੇਜਿਆ ਗਿਆ

ਐੱਸਸੀਡੀ ਲਈ 24,000 ਤੋਂ ਅਧਿਕ ਲੋਕਾਂ ਦੀ ਜਾਂਚ ਕੀਤੀ ਗਈ ਅਤੇ 1100 ਨੂੰ ਉੱਚ ਜਨਤਕ ਸਿਹਤ ਸੁਵਿਧਾਵਾਂ ਦੇ ਲਈ ਰੈਫਰ ਕੀਤਾ ਗਿਆ

ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਲਈ ਲਗਭਗ 1,35,000 ਲੋਕਾਂ ਦੀ ਜਾਂਚ ਕੀਤੀ ਗਈ ਅਤੇ 10,000 ਤੋਂ ਅਧਿਕ ਲੋਕਾਂ ਨੂੰ ਉੱਚ ਜਨਤਕ ਸਿਹਤ ਸੁਵਿਧਾਵਾਂ ਦੇ ਲਈ ਰੈਫਰ ਕੀਤਾ ਗਿਆ

Posted On: 22 NOV 2023 1:51PM by PIB Chandigarh

ਪੂਰੇ ਦੇਸ਼ ਵਿੱਚ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਪਹੁੰਚਾਉਣ ਦੇ ਉਦੇਸ਼ ਨਾਲ ਇੱਕ ਬੇਮਿਸਾਲ ਪਹਿਲ ਦੀ ਲੜੀ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 15 ਨਵੰਬਰ ਨੂੰ ਝਾਰਖੰਡ ਦੇ ਖੂੰਟੀ ਤੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਸ਼ੁਰੂਆਤ ਕੀਤੀ। ਤੁਰੰਤ ਸੇਵਾ-ਸੁਵਿਧਾ ਦੇ ਲਈ, ਡਾਕ ਵਿਭਾਗ, ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੁਆਰਾ ਵਿਭਿੰਨ ਕੈਂਪਸ ਲਗਾਏ ਜਾ ਰਹੇ ਹਨ। ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਦੇ ਬਾਰੇ ਨਾਗਰਿਕਾਂ ਨੂੰ ਸੂਚਿਤ ਕਰਨ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਲਈ ਸ਼ੁਰੂ ਕੀਤੀ ਗਈ ਇਸ ਯਾਤਰਾ ਦਾ ਉਦੇਸ਼ ਜਾਗਰੂਕਤਾ ਪੈਦਾ ਕਰਨਾ ਅਤੇ ਕਲਿਆਣਕਾਰੀ ਪ੍ਰੋਗਰਾਮਾਂ ਦਾ ਲਾਭ ਸਿੱਧੇ ਲੋਕਾਂ ਤੱਕ ਪਹੁੰਚਾਉਣਾ ਹੈ। 

ਜਨਜਾਤੀਯ ਗੌਰਵ ਦਿਵਸ ਦੇ ਅਵਸਰ ‘ਤੇ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਰਕਾਰੀ ਯੋਜਨਾਵਾਂ ਦੇ ਸੰਦੇਸ਼ ਦੇਣ ਵਾਲੀ ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤੀ ਗਈ ਆਈਈਸੀ ਵੈਨ ਨੂੰ ਹਰੀ ਝੰਡੀ ਦਿਖਾਈ। ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਤਹਿਤ ਔਨ-ਸਪੌਟ ਸਰਵਿਸਿਜ਼ ਦੇ ਤਹਿਤ ਗ੍ਰਾਮ ਪੰਚਾਇਤਾਂ ਵਿੱਚ ਆਈਸੀ ਵੈਨ ਦੇ ਰੁਕਣ ਵਾਲੇ ਸਥਾਨਾਂ ‘ਤੇ ਹੈਲਥ ਕੈਂਪਸ ਦਾ ਆਯੋਜਨ ਕੀਤਾ ਜਾ ਰਿਹਾ ਹੈ। 

ਪਹਿਲੇ ਹਫ਼ਤੇ ਵਿੱਚ, 21 ਨਵੰਬਰ 2023 ਤੱਕ, 203 ਗ੍ਰਾਮ ਪੰਚਾਇਤਾਂ ਵਿੱਚ 1232 ਹੈਲਥ ਕੈਂਪਸ ਆਯੋਜਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਕੁੱਲ 1,66,000 ਤੋਂ ਅਧਿਕ ਲੋਕ ਮੌਜੂਦ ਹੋਏ।

 

ਲੋਅਰ ਸੁਬਨਸਿਰੀ, ਅਰੁਣਾਚਲ ਪ੍ਰਦੇਸ਼

ਡਾਂਗ ਗੁਜਰਾਤ 

ਰਾਜੌਰੀ, ਜੰਮੂ ਅਤੇ ਕਸ਼ਮੀਰ 

ਉੱਤਰ ਅਤੇ ਮੱਧ ਅੰਡੇਮਾਨ 

ਕੋਰਾਪੁਟ, ਓਡੀਸ਼ਾ

ਵੰਥਾਡਾਪੱਲੀ ਏਐੱਸਆਰ, ਆਂਧਰ ਪ੍ਰਦੇਸ਼ 

 

ਹੈਲਥ ਕੈਂਪਸ ਵਿੱਚ ਹੇਠ ਲਿਖੀਆਂ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ:-

1 ਆਯੁਸ਼ਮਾਨ ਭਾਰਤ- ਪ੍ਰਧਾਨ ਮੰਤਰੀ ਆਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ): ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਪ੍ਰਮੱਖ ਯੋਜਨਾ ਦੇ ਤਹਿਤ, ਆਯੁਸ਼ਮਾਨ ਐਪ ਦਾ ਉਪਯੋਗ ਕਰਕੇ ਆਯੁਸ਼ਮਾਨ ਕਾਰਡ ਬਣਾਏ ਜਾ ਰਹੇ ਹਨ ਅਤੇ ਲਾਭਾਰਥੀਆਂ ਨੂੰ ਕਾਰਡ ਵੰਡੇ ਜਾ ਰਹੇ ਹਨ। ਪਹਿਲੇ ਹਫ਼ਤੇ ਦੇ ਅੰਤ ਤੱਕ ਕੈਂਪਸ ਵਿੱਚ 33,000 ਤੋਂ ਅਧਿਕ ਆਯੁਸ਼ਮਾਨ ਕਾਰਡ ਬਣਾਏ ਗਏ ਅਤੇ 21,000 ਤੋਂ ਅਧਿਕ ਕਾਰਡ ਵੰਡੇ ਗਏ।

2 ਤਪੇਦਿਕ (ਟੀਬੀ): ਉਪਲਬਧਤਾ ਦੇ ਅਧਾਰ ‘ਤੇ ਲੱਛਣਾਂ, ਬਲਗਮ ਪ੍ਰੀਖਣ ਅਤੇ ਐੱਨਏਏਟੀ ਮਸ਼ੀਨਾਂ (NAAT machines) ਦਾ ਉਪਯੋਗ ਕਰਕੇ ਟੀਬੀ ਦੇ ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਿਨ੍ਹਾਂ ਮਾਮਲਿਆਂ ਵਿੱਚ ਟੀਬੀ ਹੋਣ ਦੀ ਸ਼ੰਕਾ ਹੁੰਦੀ ਹੈ, ਤਾਂ ਮਰੀਜ਼ਾਂ ਨੂੰ ਉੱਚ ਸੁਵਿਧਾਵਾਂ ਦੇ ਲਈ ਰੈਫਰ ਕੀਤਾ ਜਾਂਦਾ ਹੈ। ਪਹਿਲੇ ਹਫ਼ਤੇ ਦੇ ਅੰਤ ਤੱਕ, 41,000 ਤੋਂ ਅਧਿਕ ਲੋਕਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 4,000 ਤੋਂ ਅਧਿਕ ਨੂੰ ਉੱਚ ਜਨਤਕ ਸਿਹਤ ਸੁਵਿਧਾਵਾਂ ਲਈ ਰੈਫਰ ਕੀਤਾ ਗਿਆ।

ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਯਾਨ (ਪੀਐੱਮਟੀਬੀਐੱਮਏ) ਦੇ ਤਹਿਤ ਟੀਬੀ ਨਾਲ ਪੀੜ੍ਹਤ ਮਰੀਜ਼ਾਂ ਨੂੰ ਨਿਕਸ਼ੈ ਮਿੱਤਰਾਂ ਤੋਂ ਸਹਾਇਤਾ ਪ੍ਰਾਪਤ ਕਰਨ ਲਈ ਸਹਿਮਤੀ ਲਈ ਜਾ ਰਹੀ ਹੈ। ਨਿਕਸ਼ੈ ਮਿੱਤਰ ਬਣਨ ਦੇ ਇੱਛੁਕ ਪ੍ਰਤੀਭਾਗੀਆਂ ਦਾ ਔਨ-ਸਪੌਟ ਰਜਿਸਟ੍ਰੇਸ਼ਨ ਵੀ ਕੀਤਾ ਜਾ ਰਿਹਾ ਹੈ। ਪਹਿਲੇ ਹਫ਼ਤੇ ਦੇ ਅੰਤ ਤੱਕ, 2,500 ਤੋਂ ਅਧਿਕ ਮਰੀਜ਼ਾਂ ਨੇ ਪੀਐੱਮਟੀਬੀਐੱਮਬੀਏ ਦੇ ਤਹਿਤ ਸਹਿਮਤੀ ਦਿੱਤੀ ਅਤੇ 1400 ਤੋਂ ਅਧਿਕ ਨਵੇਂ ਨਿਕਸ਼ੇ ਮਿੱਤਰ ਰਜਿਸਟਰਡ ਕੀਤੇ ਗਏ। 

ਨਿਕਸ਼ੇ ਪੋਸ਼ਣ ਯੋਜਨਾ (Nikshay Poshan Yojna-ਐੱਨਪੀਵਾਈ) ਦੇ ਤਹਿਤ ਟੀਬੀ ਮਰੀਜ਼ਾਂ ਨੂੰ ਡਾਇਰੈਕਟ ਬੈਨਿਫਿਟ ਟ੍ਰਾਂਸਫਰ ਦੇ ਜ਼ਰੀਏ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਉਦੇਸ਼ ਨਾਲ ਲੰਬਿਤ ਲਾਭਾਰਥੀਆਂ ਦੇ ਬੈਂਕ ਖਾਤੇ ਦਾ ਵੇਰਵਾ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਖਾਤਿਆਂ ਨੂੰ ਆਧਾਰ ਨਾਲ ਜੋੜਿਆ ਜਾ ਰਿਹਾ ਹੈ। ਪਹਿਲੇ ਹਫ਼ਤੇ ਦੇ ਅੰਤ ਤੱਕ ਅਜਿਹੇ 966 ਲਾਭਾਰਥੀਆਂ ਦਾ ਵੇਰਵਾ ਇਕੱਠਾ ਕੀਤਾ ਗਿਆ।

3 ਸਿੱਕਲ ਸੈੱਲ ਰੋਗ: ਪ੍ਰਮੁੱਖ ਕਬਾਇਲੀ ਆਬਾਦੀ ਵਾਲੇ ਖੇਤਰਾਂ ਵਿੱਚ, ਸਿੱਕਲ ਸੈੱਲ ਰੋਗ (ਐੱਸਸੀਡੀ) ਦਾ ਪਤਾ ਲਗਾਉਣ ਲਈ ਐੱਸਸੀਡੀ ਲਈ ਪੁਆਇੰਟ ਆਫ਼ ਕੇਅਰ (ਪੀਓਸੀ) ਪ੍ਰੀਖਣਾਂ ਦੇ ਜ਼ਰੀਏ ਜਾਂ ਘੁਲਨਸ਼ੀਲਤਾ ਪ੍ਰੀਖਣ ਦੇ ਮਾਧਿਅਮ ਨਾਲ ਯੋਗ ਆਬਾਦੀ (40 ਸਾਲ ਤੱਕ ਦੀ ਉਮਰ) ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਜਿਨ੍ਹਾਂ ਮਾਮਲਿਆਂ ਵਿੱਚ ਪ੍ਰੀਖਣ ਨਾਲ ਬਿਮਾਰੀ ਦਾ ਪਤਾ ਲਗਦਾ ਹੈ, ਅਜਿਹੇ ਮਾਮਲਿਆਂ ਨੂੰ ਪ੍ਰਬੰਧਨ ਲਈ ਉੱਚ ਕੇਂਦਰਾਂ ‘ਤੇ ਭੇਜਿਆ ਜਾ ਰਿਹਾ ਹੈ। ਪਹਿਲੇ ਹਫ਼ਤੇ ਦੇ ਅੰਤ ਤੱਕ, 24,000 ਤੋਂ ਅਧਿਕ ਲੋਕਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 1100 ਲੋਕਾਂ ਵਿੱਚ ਟੀਬੀ ਦੇ ਲੱਛਣ ਪਾਏ ਗਏ। ਉਨ੍ਹਾਂ ਲੋਕਾਂ ਨੂੰ ਉੱਚ ਜਨਤਕ ਸਿਹਤ ਸੁਵਿਧਾਵਾਂ ਵਿੱਚ ਭੇਜਿਆ ਗਿਆ। 

3 ਗ਼ੈਰ ਸੰਚਾਰੀ ਰੋਗ (ਐੱਨਸੀਡੀ): ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਲਈ ਯੋਗ ਆਬਾਦੀ (30 ਸਾਲ ਅਤੇ ਉਸ ਤੋਂ ਅਧਿਕ) ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ ਅਤੇ ਰੋਗ ਦੀ ਸ਼ੰਕਾ ਹੋਣ ਵਾਲੇ ਮਾਮਲਿਆਂ ਨੂੰ ਉੱਚ ਕੇਂਦਰਾਂ ‘ਤੇ ਭੇਜਿਆ ਜਾ ਰਿਹਾ ਹੈ। ਪਹਿਲੇ ਹਫ਼ਤੇ ਦੇ ਅੰਤ ਤੱਕ, ਲਗਭਗ 1,35,000 ਲੋਕਾਂ ਦੀ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਜਾਂਚ ਕੀਤੀ ਗਈ। 7000 ਤੋਂ ਅਧਿਕ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਅਤੇ 7,000 ਤੋਂ ਅਧਿਕ ਲੋਕਾਂ ਨੂੰ ਸ਼ੂਗਰ ਦੇ ਲਈ ਸਕਾਰਾਤਮਕ ਹੋਣ ਦੀ ਸ਼ੰਕਾ ਸੀ। 10,000 ਤੋਂ ਅਧਿਕ ਲੋਕਾਂ ਨੂੰ ਉੱਚ ਜਨਤਕ ਸਿਹਤ ਸੁਵਿਧਾਵਾਂ ਵਿੱਚ ਭੇਜਿਆ ਗਿਆ।

ਯਾਤਰਾ ਦਾ ਇੱਕ ਹਫ਼ਤੇ ਪੂਰਾ ਹੋਣ ਦੇ ਬਾਅਦ ਰਾਜਾਂ ਤੋਂ ਕੁਝ ਸਕਾਰਾਤਮਕ ਰਿਪੋਰਟਾਂ ਇਸ ਪ੍ਰਕਾਰ ਹਨ:

ਝਾਰਖੰਡ- ਵੀਬੀਐੱਸਪੀ ਕੈਂਪਸ ਦੇ ਨਾਲ ਪੀਵੀਟੀਜੀ ਖੇਤਰਾਂ ਵਿੱਚ ਐੱਸਸੀਡੀ ਸਕ੍ਰੀਨਿੰਗ ਕੀਤੀ ਗਈ। ਵੀਬੀਐੱਸਵਾਈ ਦੇ ਦੌਰਾਨ ਝਾਰਖੰਡ ਦੇ ਸਾਰੇ ਜ਼ਿਲ੍ਹਿਆਂ ਵਿੱਚ ਪਹਿਲੀ ਵਾਰ ਸਿੱਕਲ ਸੈੱਲ ਸਕ੍ਰੀਨਿੰਗ ਸ਼ੁਰੂ ਹੋਈ। ਡੀਡੀ ਅਤੇ ਡੀਐੱਨਐੱਚ ਨੇ ਯਾਤਰਾ ਵੈਨ ਦੇ ਨਾਲ ਇੱਕ ਵਾਧੂ ਵੈਨ- ਸ਼੍ਰਮਯੋਗੀ ਸਵਾਸਥਯ ਸੇਵਾ ਮੋਬਾਈਲ ਵੈਨ ਵੀ ਜੋੜੀ ਹੈ। ਇਹ ਵੈਨ ਯਾਤਰਾ ਦੇ ਸਾਰੇ ਮਾਰਗਾਂ ‘ਤੇ ਨਾਲ ਰਹੇਗੀ।

ਜੰਮੂ ਅਤੇ ਕਸ਼ਮੀਰ - ਕੜਾਕੇ ਦੀ ਸਰਦੀ ਅਤੇ ਜੀਪੀ ਡਾਵਰ ਜਿਹੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਮੁਸ਼ਕਲ ਆਵਾਜਾਈ ਜਿਹੀਆਂ ਚੁਣੌਤੀਆਂ ਦੇ ਬਾਵਜੂਦ, ਲਗਭਗ 35,000 ਦੀ ਆਬਾਦੀ ਤੱਕ ਜ਼ਰੂਰੀ ਸੇਵਾਵਾਂ ਦੀ ਸਪਲਾਈ ਸੁਨਿਸ਼ਚਿਤ ਕਰਨ ਲਈ ਸੈਨਾ ਅਤੇ ਸਥਾਨਕ ਸਵੈ-ਸੇਵਕਾਂ ਦੇ ਨਾਲ ਬਿਹਤਰ ਤਾਲਮੇਲ ਕੀਤਾ ਜਾ ਰਿਹਾ ਹੈ। 

ਅਰੁਣਾਚਲ ਪ੍ਰਦੇਸ਼ - ਤਵਾਂਗ ਜ਼ਿਲ੍ਹੇ ਦੇ ਸਮੁਦਾਏ ਨੇ ਜਾਗਰੂਕਤਾ ਵਧਾਉਣ ਦੇ ਲਈ ਨੁੱਕੜ ਅਤੇ ਨਾਟਕ ਜਿਹੇ ਵਿਦਿਅਕ ਨਾਟਕ ਆਯੋਜਿਤ ਕਰਨ ਦੀ ਪਹਿਲ ਕੀਤੀ।

ਕੁਝ ਰਾਜਾਂ ਨੇ ਆਪਣੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਦੀ ਵੀ ਜਾਣਕਾਰੀ ਦਿੱਤੀ। ਮਹਾਰਾਸ਼ਟਰ ਵਿੱਚ ਕਮਿਊਨਿਟੀ ਹੈਲਥ ਅਫਸਰਾਂ (ਸੀਐੱਚਓ) ਦੀ ਹੜਤਾਲ ਕਾਰਨ ਹੈਲਥ ਕੈਂਪਸ ਦੇ ਆਯੋਜਨ ਵਿੱਚ ਚੁਣੌਤੀ ਆਈ, ਲੇਕਿਨ ਏਐੱਨਐੱਮ ਅਤੇ ਆਸ਼ਾ (ANMs and ASHAs) ਦੁਆਰਾ ਸਾਰੀਆਂ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹੋਏ ਕੈਂਪਸ ਸਫਲਤਾਪੂਰਵਕ ਆਯੋਜਿਤ ਕੀਤੇ ਗਏ। ਮਹਾਰਾਸ਼ਟਰ ਵਿੱਚ, ਇਹ ਵੀ ਦੱਸਿਆ ਗਿਆ ਕਿ ਵੈਨਸ ਦੂਰ-ਦੁਰਾਡੇ ਦੇ ਇਲਾਕਿਆਂ ਅਤੇ ਬਸਤੀਆਂ ਤੱਕ ਪਹੁੰਚੀਆਂ ਅਤੇ ਇਹ ਸੁਨਿਸ਼ਚਿਤ ਕੀਤਾ ਕਿ ਇਹ ਜ਼ਰੂਰੀ ਸੇਵਾਵਾਂ ਸਾਰਿਆਂ ਲਈ ਸੁਲਭ ਹੋਣ।

ਇਸ ਯਾਤਰਾ ਨੇ ਆਯੁਸ਼ਮਾਨ ਗੋਲਡਨ ਕਾਰਡ ਯੋਜਨਾ ਨੂੰ ਗਤੀ ਦੇਣ ਅਤੇ ਪ੍ਰਚਾਰਿਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਆਂਧਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਕਈ ਬਲਾਕਾਂ ਨੇ ਯਾਤਰਾ ਅਵਧੀ ਦੌਰਾਨ ਭਾਈਚਾਰਕ ਸ਼ਮੂਲੀਅਤ ਨੂੰ ਹੁਲਾਰਾ ਦੇਣ ਵਿੱਚ ਜ਼ਿਕਰਯੋਗ ਸਫਲਤਾ ਪ੍ਰਾਪਤ ਕੀਤੀ। ਗੁਜਰਾਤ ਨੇ ਆਧਾਰ ਕਾਰਡ ਅਤੇ ਰਾਸ਼ਨ ਕਾਰਡ ਦੀ ਕੁਸ਼ਲ ਵੰਡ ਲਈ ਯਾਤਰਾ ਮੰਚ ਦਾ ਉਪਯੋਗ ਕੀਤਾ। ਤ੍ਰਿਪੁਰਾ ਨੇ ਵੀਬੀਐੱਸਪੀ ਦੇ ਦੌਰਾਨ ਇਨਕਮ ਸਰਟੀਫਿਕੇਟ ਅਤੇ ਹੈਂਡੀਕੈਪਡ ਸਰਟੀਫਿਕੇਟ ਪ੍ਰਭਾਵੀ ਢੰਗ ਨਾਲ ਜਾਰੀ ਕਰਨ ਲਈ ਇਸ ਮੰਚ ਦਾ ਲਾਭ ਉਠਾਇਆ।

ਜ਼ਿਆਦਾਤਰ ਰਾਜਾਂ ਨੇ ਦੱਸਿਆ ਹੈ ਕਿ ਹੈਲਥ ਕੈਂਪਸ ਨੇ ਸਿੱਕਲ ਸੈੱਲ, ਟਿਊਬਰਕੁਲੋਸਿਸ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਜਿਹੀਆਂ ਬਿਮਾਰੀਆਂ ਨਾਲ ਪੀੜ੍ਹਤ ਸ਼ੱਕੀ ਵਿਅਕਤੀਆਂ ਦੀ ਅਸਾਨ ਪਹਿਚਾਣ ਅਤੇ ਉਨ੍ਹਾਂ ਨੂੰ ਰੋਗ ਨਿਵਾਰਣ ਦੀ ਸੁਵਿਧਾ ਪ੍ਰਦਾਨ ਕੀਤੀ ਹੈ।

 

***

ਐੱਮਵੀ    


(Release ID: 1978873) Visitor Counter : 130