ਵਿੱਤ ਮੰਤਰਾਲਾ

ਅਪ੍ਰੈਲ 2023 ਤੋਂ ਬਾਅਦ, ਅਕਤੂਬਰ 2023 ਲਈ ਜੀਐੱਸਟੀ ਮਾਲੀਆ ਕਲੈਕਸ਼ਨ ਹੁਣ ਤੱਕ ਦਾ ਦੂਜਾ ਸਭ ਤੋਂ ਵੱਧ ਮਾਲੀਆ ਕਲੈਕਸ਼ਨ ਹੈ, ਜੋ 1.72 ਲੱਖ ਕਰੋੜ ਰੁਪਏ ਰਿਹਾ; ਸਾਲ ਦਰ ਸਾਲ ’ਚ 13% ਦਾ ਰਿਕਾਰਡ ਵਾਧਾ


ਘਰੇਲੂ ਲੈਣ-ਦੇਣ (ਸੇਵਾਵਾਂ ਦੇ ਆਯਾਤ ਸਮੇਤ) ਤੋਂ ਮਾਲੀਏ ਵਿੱਚ ਵੀ 13% ਦਾ ਸਾਲ ਦਰ ਸਾਲ ਵਾਧਾ

ਵਿੱਤ ਵਰ੍ਹੇ 2023-24 ਵਿੱਚ ਔਸਤ ਮਾਸਿਕ ਜੀਐੱਸਟੀ ਕਲੈਕਸ਼ਨ ਹੁਣ ₹1.66 ਲੱਖ ਕਰੋੜ ਹੈ; ਸਾਲ ਦਰ ਸਾਲ 11% ਦਾ ਵਾਧਾ

Posted On: 01 NOV 2023 2:31PM by PIB Chandigarh

ਅਕਤੂਬਰ, 2023 ਦੇ ਮਹੀਨੇ ਵਿੱਚ ਕੁੱਲ ਜੀਐੱਸਟੀ ਮਾਲੀਆ ₹1,72,003 ਕਰੋੜ ਹੈ, ਜਿਸ ਵਿੱਚੋਂ ₹30,062 ਕਰੋੜ ਸੀਜੀਐੱਸਟੀ, ₹38,171 ਕਰੋੜ ਐੱਸਜੀਐੱਸਟੀ, ₹91,315 ਕਰੋੜ (ਵਸਤਾਂ ਦੇ ਆਯਾਤ ਤੋਂ ਇਕੱਠੇ ਕੀਤੇ ₹42,127 ਕਰੋੜ ਸਮੇਤ) ਆਈਜੀਐੱਸਟੀ ਅਤੇ ₹12,456 ਕਰੋੜ (ਵਸਤਾਂ ਦੇ ਆਯਾਤ ਤੋਂ ਇਕੱਠੇ ਕੀਤੇ ₹1,294 ਕਰੋੜ ਸਮੇਤ) ਸੈੱਸ ਹੈ।

 

ਸਰਕਾਰ ਨੇ ਸੀਜੀਐੱਸਟੀ ਰਾਹੀਂ ₹42,873 ਕਰੋੜ; ਅਤੇ ਆਈਜੀਐੱਸਟੀ ਤੇ ਐੱਸਜੀਐੱਸਟੀ ਰਾਹੀਂ ₹36,614 ਕਰੋੜ ਇਕੱਠੇ ਕਰਨਾ ਤੈਅ ਕੀਤਾ ਸੀ। ਨਿਯਮਤ ਨਿਪਟਾਰੇ ਤੋਂ ਬਾਅਦ ਅਕਤੂਬਰ, 2023 ਦੇ ਮਹੀਨੇ ਵਿੱਚ ਕੇਂਦਰ ਅਤੇ ਰਾਜਾਂ ਦਾ ਕੁੱਲ ਮਾਲੀਆ ਸੀਜੀਐੱਸਟੀ ਲਈ ₹72,934 ਕਰੋੜ ਅਤੇ ਐੱਸਜੀਐੱਸਟੀ ਲਈ ₹74,785 ਕਰੋੜ ਰਿਹਾ ਹੈ।

 

ਅਕਤੂਬਰ, 2023 ਦੇ ਮਹੀਨੇ ਲਈ ਕੁੱਲ ਜੀਐੱਸਟੀ ਮਾਲੀਆ ਪਿਛਲੇ ਸਾਲ ਦੇ ਇਸੇ ਮਹੀਨੇ ਨਾਲੋਂ 13% ਵੱਧ ਹੈ। ਮਹੀਨੇ ਦੇ ਦੌਰਾਨ, ਘਰੇਲੂ ਲੈਣ-ਦੇਣ (ਸੇਵਾਵਾਂ ਦੇ ਆਯਾਤ ਸਮੇਤ) ਤੋਂ ਮਾਲੀਆ ਵੀ ਪਿਛਲੇ ਸਾਲ ਦੇ ਇਸੇ ਮਹੀਨੇ ਦੌਰਾਨ ਇਨ੍ਹਾਂ ਸਰੋਤਾਂ ਤੋਂ ਹੋਏ ਮਾਲੀਏ ਨਾਲੋਂ 13% ਵੱਧ ਹੈ। ਵਿੱਤ ਵਰ੍ਹੇ 2023-24 ਵਿੱਚ ਔਸਤ ਮਾਸਿਕ ਜੀਐੱਸਟੀ ਕਲੈਕਸ਼ਨ ਹੁਣ 1.66 ਲੱਖ ਕਰੋੜ ਰੁਪਏ ਹੈ ਅਤੇ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਦੇ ਮੁਕਾਬਲੇ 11% ਵੱਧ ਹੈ।

 

ਹੇਠਾਂ ਦਿੱਤਾ ਚਾਰਟ ਮੌਜੂਦਾ ਸਾਲ ਦੌਰਾਨ ਮਾਸਿਕ ਕੁੱਲ ਜੀਐੱਸਟੀ ਮਾਲੀਏ ਵਿੱਚ ਰੁਝਾਨ ਦਿਖਾਉਂਦਾ ਹੈ। ਹੇਠਾਂ ਦਿੱਤੀ ਸਾਰਣੀ ਅਕਤੂਬਰ 2023 ਦੇ ਮਹੀਨੇ ਤੱਕ ਹਰੇਕ ਰਾਜ ਦੇ ਨਿਪਟਾਰੇ ਤੋਂ ਬਾਅਦ ਦੇ ਜੀਐੱਸਟੀ ਮਾਲੀਏ ਦੇ ਰਾਜ-ਵਾਰ ਅੰਕੜੇ ਦਰਸਾਉਂਦੀ ਹੈ।

ਚਾਰਟ: ਜੀਐੱਸਟੀ ਕਲੈਕਸ਼ਨ ਵਿੱਚ ਰੁਝਾਨ

 

 

ਸਾਰਣੀ: ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸੈਟਲ ਕੀਤਾ ਗਿਆ ਆਈਜੀਐੱਸਟੀ ਦਾ ਐੱਸਜੀਐੱਸਟੀ ਅਤੇ ਐੱਸਜੀਐੱਸਟੀ ਹਿੱਸਾ

ਅਪ੍ਰੈਲ-ਅਕਤੂਬਰ (ਰੁਪਏ ਕਰੋੜਾਂ ਵਿੱਚ)

 

ਪ੍ਰੀ-ਸੈਟਲਮੈਂਟ ਐੱਸਜੀਐੱਸਟੀ

ਪੋਸਟ-ਸੈਟਲਮੈਂਟ ਐੱਸਜੀਐੱਸਟੀ [1]

ਰਾਜ/ ਯੂਟੀ

2022-23

2023-24

ਵਾਧਾ

2022-23

2023-24

ਵਾਧਾ

ਜੰਮੂ ਅਤੇ ਕਸ਼ਮੀਰ

1,318

1,762

34%

4,299

4,817

12%

ਹਿਮਾਚਲ ਪ੍ਰਦੇਸ਼

1,341

1,546

15%

3,368

3,302

-2%

ਪੰਜਾਬ

4,457

4,903

10%

11,378

13,115

15%

ਚੰਡੀਗੜ੍ਹ

351

389

11%

1,227

1,342

9%

ਉੱਤਰਾਖੰਡ

2,805

3,139

12%

4,513

4,890

8%

ਹਰਿਆਣਾ

10,657

11,637

9%

18,291

20,358

11%

ਦਿੱਲੀ

8,000

9,064

13%

16,796

18,598

11%

ਰਾਜਸਥਾਨ

8,832

9,859

12%

19,922

22,571

13%

ਉੱਤਰ ਪ੍ਰਦੇਸ਼

15,848

18,880

19%

38,731

42,482

10%

ਬਿਹਾਰ

4,110

4,731

15%

13,768

15,173

10%

ਸਿੱਕਮ

179

297

66%

489

629

29%

ਅਰੁਣਾਚਲ ਪ੍ਰਦੇਸ਼

282

378

34%

932

1,155

24%

ਨਾਗਾਲੈਂਡ

125

177

42%

564

619

10%

ਮਣੀਪੁਰ

166

210

27%

812

659

-19%

ਮਿਜ਼ੋਰਮ

105

168

60%

488

573

18%

ਤ੍ਰਿਪੁਰਾ

242

299

23%

847

928

9%

ਮੇਘਾਲਿਆ

265

353

33%

841

988

17%

ਅਸਾਮ

2,987

3,428

15%

7,237

8,470

17%

ਪੱਛਮੀ ਬੰਗਾਲ

12,682

13,799

9%

22,998

24,607

7%

ਝਾਰਖੰਡ

4,329

5,152

19%

6,466

7,128

10%

ਓਡੀਸ਼ਾ

8,265

9,374

13%

11,031

12,723

15%

ਛੱਤੀਸਗੜ੍ਹ

4,285

4,773

11%

6,421

7,656

19%

ਮੱਧ ਪ੍ਰਦੇਸ਼

6,062

7,384

22%

15,418

18,100

17%

ਗੁਜਰਾਤ

21,644

24,005

11%

32,943

36,322

10%

ਦਾਦਰ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ

381

372

-3%

709

606

-15%

ਮਹਾਰਾਸ਼ਟਰ

48,870

58,057

19%

74,612

84,712

14%

ਕਰਨਾਟਕ

20,165

23,400

16%

37,924

42,657

12%

ਗੋਆ

1,111

1,307

18%

2,024

2,299

14%

ਲਕਸ਼ਦੀਪ

6

16

162%

18

66

259%

ਕੇਰਲ

7,016

8,082

15%

17,450

18,370

5%

ਤਮਿਲ ਨਾਡੂ

20,836

23,661

14%

34,334

37,476

9%

ਪੁਡੂਚੇਰੀ

271

288

6%

695

833

20%

ਅੰਡੇਮਾਨ ਅਤੇ ਨਿਕੋਬਾਰ ਟਾਪੂ

112

125

12%

287

311

8%

ਤੇਲੰਗਾਨਾ

9,538

11,377

19%

21,301

23,478

10%

ਆਂਧਰ ਪ੍ਰਦੇਸ਼

7,347

8,128

11%

16,441

18,488

12%

ਲੱਦਾਖ

81

121

49%

311

377

21%

ਹੋਰ ਖੇਤਰ

97

140

44%

281

685

144%

ਕੁੱਲ ਗਿਣਤੀ

2,35,167

2,70,777

15%

4,46,167

4,97,562

12%

 

**********

ਐੱਨਬੀ/ ਵੀਐੱਮ/ ਕੇਐੱਮਐੱਨ

 


[1] ਪੋਸਟ-ਸੈਟਲਮੈਂਟ ਜੀਐੱਸਟੀ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਜੀਐੱਸਟੀ ਮਾਲੀਏ ਦਾ ਸੰਚਤ ਹੈ ਅਤੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸੈਟਲ ਕੀਤੇ ਆਈਜੀਐੱਸਟੀ ਦਾ ਐੱਸਜੀਐੱਸਟੀ ਹਿੱਸਾ ਹੈ।



(Release ID: 1974177) Visitor Counter : 65