ਪ੍ਰਧਾਨ ਮੰਤਰੀ ਦਫਤਰ

ਰਾਸ਼ਟਰੀ ਏਕਤਾ ਦਿਵਸ ਦੇ ਸ਼ੁਭ ਅਵਸਰ ‘ਤੇ ਪ੍ਰਧਾਨ ਮੰਤਰੀ ਮੇਰੀ ਮਾਟੀ ਮੇਰਾ ਦੇਸ਼ ਅਭਿਯਾਨ ਦੀ ਅੰਮ੍ਰਿਤ ਕਲਸ਼ ਯਾਤਰਾ ਦੇ ਸਮਾਪਤੀ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ


ਪ੍ਰਧਾਨ ਮੰਤਰੀ ਦੇਸ਼ ਭਰ ਤੋਂ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਹਜ਼ਾਰਾਂ ਅੰਮ੍ਰਿਤ ਕਲਸ਼ ਯਾਤਰੀਆਂ ਨੂੰ ਸੰਬੋਧਨ ਕਰਨਗੇ

ਪ੍ਰਧਾਨ ਮੰਤਰੀ ਦੇਸ਼ ਦੇ ਹਰੇਕ ਹਿੱਸੇ ਤੋਂ ਇਕੱਠੀ ਕੀਤੀ ਗਈ ਮਿੱਟੀ ਨਾਲ ਵਿਕਸਿਤ ਅੰਮ੍ਰਿਤ ਵਾਟਿਕਾ ਅਤੇ ਅੰਮ੍ਰਿਤ ਮਹੋਤਸਵ ਸਮਾਰਕ ਦਾ ਨੀਂਹ ਪੱਥਰ ਰੱਖਣਗੇ

ਇਹ ਪ੍ਰੋਗਰਾਮ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦਾ ਸਮਾਪਤੀ ਸਮਾਰੋਹ ਵੀ ਹੋਵੇਗਾ

ਪ੍ਰਧਾਨ ਮੰਤਰੀ ਨੌਜਵਾਨਾਂ ਦੇ ਲਈ ‘ਮੇਰਾ ਯੁਵਾ ਭਾਰਤ’ (MY Bharat) ਪਲੈਟਫਾਰਮ ਦੀ ਸ਼ੁਰੂਆਤ ਕਰਨਗੇ

ਦੇਸ਼ ਦੇ ਨੌਜਵਾਨਾਂ ਦੇ ਲਈ ‘MY Bharat’, ਇੱਹ ਹੀ ਸਥਾਨ ‘ਤੇ ਸੰਪੂਰਣ-ਸਰਕਾਰ ਦਾ ਪਲੈਟਫਾਰਮ ਹੋਵੇਗਾ

Posted On: 30 OCT 2023 9:11AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 31 ਅਕਤੂਬਰ 2023 ਨੂੰ ਸ਼ਾਮ ਲਗਭਗ 5 ਵਜੇ ਕਰਤਵਯ ਪਥ ‘ਤੇ ਮੇਰੀ ਮਾਟੀ ਮੇਰਾ ਦੇਸ਼ ਅਭਿਯਾਨ ਦੀ ਅੰਮ੍ਰਿਤ ਕਲਸ਼ ਯਾਤਰਾ ਦੀ ਸਮਾਪਤੀ ‘ਤੇ ਆਯੋਜਿਤ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਹ ਪ੍ਰੋਗਰਾਮ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦਾ ਸਮਾਪਤੀ ਸਮਾਰੋਹ ਵੀ ਹੋਵੇਗਾ।

ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਅੰਮ੍ਰਿਤ ਵਾਟਿਕਾ ਅਤੇ ਅੰਮ੍ਰਿਤ ਮਹੋਤਸਵ ਸਮਾਰਕ ਦਾ ਨੀਂਹ ਪੱਥਰ ਰੱਖਣਗੇ। ਉਹ ਦੇਸ਼ ਭਰ ਤੋਂ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਹਜ਼ਾਰਾਂ ਅੰਮ੍ਰਿਤ ਕਲਸ਼ ਯਾਤਰੀਆਂ ਨੂੰ ਸੰਬੋਧਨ ਕਰਨਗੇ।

ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦੇਸ਼ ਦੇ ਨੌਜਵਾਨਾਂ ਦੇ ਲਈ ‘ਮੇਰਾ ਯੁਵਾ ਭਾਰਤ’ (MY Bharat) ਪਲੈਟਫਾਰਮ ਦੀ ਸ਼ੁਰੂਆਤ ਵੀ ਕਰਨਗੇ।

ਮੇਰੀ ਮਾਟੀ ਮੇਰਾ ਦੇਸ਼

ਮੇਰੀ ਮਾਟੀ ਮੇਰਾ ਦੇਸ਼ ਅਭਿਯਾਨ ਉਨ੍ਹਾਂ ਵੀਰਾਂ ਅਤੇ ਵੀਰਾਂਗਣਾਂ ਨੂੰ ਇੱਕ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਦੇਸ਼ ਦੇ ਲਈ ਸਰਵਉੱਚ ਬਲਿਦਾਨ ਦਿੱਤਾ ਹੈ। ਜਨ-ਭਾਗੀਦਾਰੀ ਦੀ ਭਾਵਨਾ ਦੇ ਨਾਲ, ਇਸ ਅਭਿਯਾਨ ਵਿੱਚ ਦੇਸ਼ ਭਰ ਦੇ ਪੰਚਾਇਤ/ਪਿੰਡ, ਬਲਾਕ, ਸ਼ਹਿਰੀ ਸਥਾਨਕ ਸੰਸਥਾ, ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਆਯੋਜਿਤ ਕਈ ਗਤੀਵਿਧੀਆਂ ਅਤੇ ਸਮਾਰੋਹ ਸ਼ਾਮਲ ਸਨ। ਗਤੀਵਿਧੀਆਂ ਵਿੱਚ ਸਰਵਉੱਚ ਬਲਿਦਾਨ ਦੇਣ ਵਾਲੇ ਸਾਰੇ ਬਹਾਦਰ ਵਿਅਕਤੀਆਂ ਦੇ ਪ੍ਰਤੀ ਹਾਰਦਿਕ ਆਭਾਰ ਵਿਅਕਤ ਕਰਨ ਦੇ ਲਈ ਸ਼ਿਲਾਫਲਕਮ (ਸਮਾਰਕ) ਦਾ ਨਿਰਮਾਣ; ਸ਼ਿਲਾਫਲਕਮ ਵਿੱਚ ਲੋਕਾਂ ਦੁਆਰਾ ‘ਪੰਚ ਪ੍ਰਾਣ’ ਪ੍ਰੱਤਿਗਿਆ ਲੈਣਾ; ਸਵਦੇਸ਼ੀ ਪ੍ਰਜਾਤੀਆਂ ਦੇ ਪੌਦੇ ਲਗਾਉਣਾ ਅਤੇ ‘ਅੰਮ੍ਰਿਤ ਵਾਟਿਕਾ’ (ਵਸੁਧਾ ਵੰਦਨ) ਵਿਕਸਿਤ ਕਰਨਾ ਤੇ ਸੁਤੰਤਰਤਾ ਸੈਨਾਨੀਆਂ ਅਤੇ ਸ਼ਹੀਦ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ (ਵੀਰਾਂ ਦਾ ਵੰਦਨ) ਦੇ ਸਨਮਾਨ ਦੇ ਲਈ ਅਭਿਨੰਦਨ ਸਮਾਰੋਹ ਸ਼ਾਮਲ ਸਨ।

ਇਸ ਅਭਿਯਾਨ ਨੂੰ ਭਾਰੀ ਸਫ਼ਲਤਾ ਮਿਲੀ; 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 2.3 ਲੱਖ ਤੋਂ ਅਧਿਕ ਸ਼ਿਲਾਫਲਕਮਾਂ ਦਾ ਨਿਰਮਾਣ ਹੋਇਆ; ਲਗਭਗ 4 ਕਰੋੜ ਪੰਚ ਪ੍ਰਾਣ ਪ੍ਰਤਿੱਗਿਆ ਸੈਲਫੀਆਂ ਅਪਲੋਡ ਕੀਤੀਆਂ ਗਈਆਂ; ਦੇਸ਼ ਭਰ ਵਿੱਚ 2 ਲੱਖ ਤੋਂ ਅਧਿਕ ‘ਵੀਰਾਂ ਦਾ ਵੰਦਨ’ ਪ੍ਰੋਗਰਾਮਾਂ ਦਾ ਆਯੋਜਨ ਹੋਇਆ; 2.36 ਕਰੋੜ ਤੋਂ ਅਧਿਕ ਸਵਦੇਸ਼ੀ ਪੌਦੇ ਲਗਾਏ ਗਏ ਅਤੇ ਦੇਸ਼ ਭਰ ਵਿੱਚ ਵਸੁਧਾ ਵੰਦਨ ਥੀਮ ਦੇ ਤਹਿਤ 2.63 ਲੱਖ ਅੰਮ੍ਰਿਤ ਵਾਟਿਕਾਵਾਂ ਵਿਕਸਿਤ ਕੀਤੀਆਂ ਗਈਆਂ।

 ‘ਮੇਰੀ ਮਾਟੀ ਮੇਰਾ ਦੇਸ਼’ ਅਭਿਯਾਨ ਵਿੱਚ ਅੰਮ੍ਰਿਤ ਕਲਸ਼ ਯਾਤਰਾ ਵੀ ਸ਼ਾਮਲ ਹੈ, ਜਿਸ ਦੇ ਤਹਿਤ ਗ੍ਰਾਮੀਣ ਖੇਤਰਾਂ ਦੇ 6 ਲੱਖ ਤੋਂ ਅਧਿਕ  ਪਿੰਡਾਂ ਅਤੇ ਸ਼ਹਿਰੀ ਖੇਤਰਾਂ ਦੇ ਵਾਰਡਾਂ ਤੋਂ ਮਿੱਟੀ ਅਤੇ ਚੌਲਾਂ ਦਾ ਸੰਗ੍ਰਿਹ ਕੀਤਾ ਗਿਆ ਹੈ। ਪਿੰਡਾਂ ਦੀ ਮਿੱਟੀ ਨੂੰ ਬਲਾਕ ਪੱਧਰ ‘ਤੇ ਮਿਸ਼ਰਿਤ ਕੀਤਾ ਜਾਂਦਾ ਹੈ ਅਤੇ ਫਿਰ ਇਸ ਨੂੰ ਰਾਜ ਦੀ ਰਾਜਧਾਨੀ ਤੱਕ ਪਹੁੰਚਾਇਆ ਜਾਂਦਾ ਹੈ। ਹਜ਼ਾਰਾਂ ਅੰਮ੍ਰਿਤ ਕਲਸ਼ ਯਾਤਰੀਆਂ ਦੇ ਨਾਲ ਰਾਜ ਪੱਧਰ ਨੂੰ ਮਿੱਟੀ ਰਾਸ਼ਟਰੀ ਰਾਜਧਾਨੀ ਭੇਜੀ ਜਾਵੇਗੀ।

30 ਅਕਤੂਬਰ, 2023 ਨੂੰ, ਅੰਮ੍ਰਿਤ ਕਲਸ਼ ਯਾਤਰਾ ਦੇ ਅਧੀਨ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਪ੍ਰਤੀਨਿਧੀਤੱਵ ਕਰਨ ਵਾਲੇ ਬਲਾਕ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਦੇ ਤਹਿਤ ਆਪਣੇ ਕਲਸ਼ ਤੋਂ ਮਿੱਟੀ ਨੂੰ ਇੱਕ ਵਿਸ਼ਾਲ ਅੰਮ੍ਰਿਤ ਕਲਸ਼ ਵਿੱਚ ਮਿਸ਼ਰਿਤ ਕਰਨਗੇ। 31 ਅਕਤੂਬਰ ਨੂੰ ਪ੍ਰਧਾਨ ਮੰਤਰੀ ਦੇਸ਼ ਭਰ ਤੋਂ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਹਜ਼ਾਰਾਂ ਅੰਮ੍ਰਿਤ ਕਲਸ਼ ਯਾਤਰੀਆਂ ਨੂੰ ਸੰਬੋਧਨ ਕਰਨਗੇ।

ਅੰਮ੍ਰਿਤ ਵਾਟਿਕਾ ਅਤੇ ਅੰਮ੍ਰਿਤ ਮਹੋਤਸਵ ਸਮਾਰਕ, ਜਿਸ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਦੁਆਰਾ ਰੱਖਿਆ ਜਾਵੇਗਾ, ਦੇਸ਼ ਦੇ ਹਰੇਕ ਹਿੱਸੇ ਤੋਂ ਇਕੱਠੀ ਕੀਤੀ ਗਈ ਮਿੱਟੀ ਨਾਲ ਕਰਤਵਯ ਪਥ ‘ਤੇ ਵਿਕਸਿਤ ਅਤੇ ਨਿਰਮਿਤ ਕੀਤਾ ਗਿਆ ਹੈ।

ਮੇਰੀ ਮਾਟੀ ਮੇਰਾ ਦੇਸ਼ ਅਭਿਯਾਨ ਦੀ ਕਲਪਨਾ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਸਮਾਪਤੀ ਪ੍ਰੋਗਰਾਮ ਦੇ ਰੂਪ ਵਿੱਚ ਕੀਤੀ ਗਈ ਸੀ। ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦਾ ਉਤਸਵ ਮਨਾਉਣ ਦੇ ਕ੍ਰਮ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ 12 ਮਾਰਚ 2021 ਨੂੰ ਸ਼ੁਰੂ ਹੋਇਆ। ਇਸ ਦੇ ਬਾਅਦ ਤੋਂ, ਪੂਰੇ ਦੇਸ਼ ਵਿੱਚ ਉਤਸ਼ਾਹਪੂਰਨ ਜਨ-ਭਾਗੀਦਾਰੀ ਦੇ ਨਾਲ ਦੋ ਲੱਖ ਤੋਂ ਅਧਿਕ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ।

ਮਾਈ ਭਾਰਤ (MY Bharat)

ਦੇਸ਼ ਦੇ ਨੌਜਵਾਨਾਂ ਨੂੰ ਇੱਕ ਹੀ ਸਥਾਨ ‘ਤੇ ਸੰਪੂਰਣ-ਸਰਕਾਰ ਪਲੈਟਫਾਰਮ ਦੇ ਰੂਪ ਵਿੱਚ ਸੇਵਾ ਪ੍ਰਦਾਨ ਕਰਨ ਦੇ ਲਈ ਮੇਰਾ ਯੁਵਾ ਭਾਰਤ (MY Bharat) ਨੂੰ ਖੁਦਮੁਖਤਿਆਰ ਸੰਸਥਾ ਵਜੋਂ ਸਥਾਪਿਤ ਕੀਤਾ ਜਾ ਰਿਹਾ ਹੈ। ਦੇਸ਼ ਦੇ ਹਰੇਕ ਯੁਵਾ ਨੂੰ ਸਮਾਨ ਅਵਸਰ ਪ੍ਰਦਾਨ ਕਰਨ ਦੇ ਲਈ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ, ਮਾਈ ਭਾਰਤ, ਸਰਕਾਰ ਦੇ ਸਾਰੇ ਸਪੈਕਟ੍ਰਮ ਦੇ ਸੰਦਰਭ ਵਿੱਚ ਇੱਕ ਸਮਰੱਥ ਵਿਵਸਥਾ ਪ੍ਰਦਾਨ ਕਰਨ ਦੇ ਲਈ ਟੈਕਨੋਲੋਜੀ ਦਾ ਲਾਭ ਉਠਾਏਗਾ,

 ਤਾਕਿ ਉਹ ਆਪਣੀਆਂ ਆਕਾਂਖਿਆਵਾਂ ਨੂੰ ਸਾਕਾਰ ਕਰ ਸਕਣ ਅਤੇ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਦੇ ਸਕਣ। MY Bharat ਦਾ ਉਦੇਸ਼ ਨੌਜਵਾਨਾਂ ਨੂੰ ਸਮੁਦਾਇਕ ਪਰਿਵਰਤਨ ਦੇ ਏਜੰਟ ਅਤੇ ਰਾਸ਼ਟਰ ਨਿਰਮਾਤਾ ਬਣਨ ਦੇ ਲਈ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਸਰਕਾਰ ਅਤੇ ਨਾਗਰਿਕਾਂ ਦੇ ਦਰਮਿਆਨ ‘ਯੁਵਾ ਸੇਤੁ’ ਦੇ ਵਜੋਂ ਕੰਮ ਕਰਨ ਵਿੱਚ ਸਮਰੱਥ ਬਣਾਉਣਾ ਹੈ। ਇਸ ਅਰਥ ਵਿੱਚ, ‘MY Bharat’ ਦੇਸ਼ ਵਿੱਚ ‘ਯੁਵਾ ਦੀ ਅਗਵਾਈ ਵਿੱਚ ਵਿਕਾਸ’ ਨੂੰ ਹੁਲਾਰਾ ਮਿਲੇਗਾ।

************

ਡੀਐੱਸ/ਐੱਲਪੀ 



(Release ID: 1973075) Visitor Counter : 67