ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਰੋਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ


ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵ ਨਿਯੁਕਤਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ

"ਰੋਜ਼ਗਾਰ ਮੇਲੇ ਦੀ ਯਾਤਰਾ ਇੱਕ ਮਹੱਤਵਪੂਰਨ ਮੀਲ ਪੱਥਰ 'ਤੇ ਪਹੁੰਚ ਗਈ ਹੈ"

"ਸਾਡੀ ਸਰਕਾਰ ਨੌਜਵਾਨਾਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਸ਼ਨ ਮੋਡ ਵਿੱਚ ਕੰਮ ਕਰ ਰਹੀ ਹੈ"

"ਅਸੀਂ ਨਾ ਸਿਰਫ਼ ਰੋਜ਼ਗਾਰ ਪ੍ਰਦਾਨ ਕਰ ਰਹੇ ਹਾਂ, ਬਲਕਿ ਇੱਕ ਪਾਰਦਰਸ਼ੀ ਪ੍ਰਣਾਲੀ ਨੂੰ ਵੀ ਕਾਇਮ ਰੱਖ ਰਹੇ ਹਾਂ"

"ਰੋਜ਼ਗਾਰ ਪੱਤਰ ਤੋਂ ਰੋਜ਼ਗਾਰ ਦੀ ਸੂਚਨਾ ਦਰਮਿਆਨ ਸਮੁੱਚਾ ਸਮਾਂ ਬਹੁਤ ਘੱਟ ਕੀਤਾ ਗਿਆ ਹੈ"

"ਅੱਜ, ਭਾਰਤ ਦੀ ਟ੍ਰੈਜੈਕਟਰੀ ਅਤੇ ਇਸ ਦੀ ਪ੍ਰਗਤੀ ਦੀ ਰਫ਼ਤਾਰ ਸਾਰੇ ਖੇਤਰਾਂ ਵਿੱਚ ਰੋਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਕਰ ਰਹੀ ਹੈ"

"ਸਰਕਾਰ ਅਖੁੱਟ ਊਰਜਾ, ਪੁਲਾੜ, ਆਟੋਮੇਸ਼ਨ ਅਤੇ ਰੱਖਿਆ ਨਿਰਯਾਤ ਵਰਗੇ ਨਵੇਂ ਖੇਤਰਾਂ ਨੂੰ ਉਤਸ਼ਾਹਿਤ ਕਰਦੇ ਹੋਏ ਰਵਾਇਤੀ ਸੈਕਟਰਾਂ ਨੂੰ ਮਜ਼ਬੂਤ ਕਰ ਰਹੀ ਹੈ"

ਅੱਜ, ਭਾਰਤ ਉੱਭਰ ਰਹੇ ਮੌਕਿਆਂ ਦੀ ਵਰਤੋਂ ਕਰਨ ਲਈ ਆਪਣੇ ਨੌਜਵਾਨਾਂ ਨੂੰ ਹੁਨਰ ਅਤੇ ਸਿੱਖਿਆ ਨਾਲ ਲੈਸ ਕਰ ਰਿਹਾ ਹੈ

"ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਰਾਸ਼ਟਰ ਨਿਰਮਾਣ ਪ੍ਰਕਿਰਿਆ ਦਾ ਇੱਕ ਮਹੱਤਵਪੂਰਨ ਹਿੱਸਾ ਹੈ"

Posted On: 28 OCT 2023 1:53PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਰਾਸ਼ਟਰੀ ਰੋਜ਼ਗਾਰ ਮੇਲੇ ਨੂੰ ਸੰਬੋਧਿਤ ਕੀਤਾ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵ ਨਿਯੁਕਤਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ। ਦੇਸ਼ ਭਰ ਵਿੱਚੋਂ ਚੁਣੇ ਗਏ ਨਵ ਨਿਯੁਕਤ ਰੇਲ ਮੰਤਰਾਲੇ, ਡਾਕ ਵਿਭਾਗ, ਗ੍ਰਹਿ ਮੰਤਰਾਲੇ, ਮਾਲ ਵਿਭਾਗ, ਉੱਚ ਸਿੱਖਿਆ ਵਿਭਾਗ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਸਮੇਤ ਵੱਖ-ਵੱਖ ਮੰਤਰਾਲਿਆਂ/ਵਿਭਾਗਾਂ ਵਿੱਚ ਨਿਯੁਕਤ ਹੋਣਗੇ। ਪ੍ਰਧਾਨ ਮੰਤਰੀ ਦੇ ਸੰਬੋਧਨ ਦੌਰਾਨ ਦੇਸ਼ ਭਰ ਵਿੱਚ 37 ਸਥਾਨਾਂ ਨੂੰ ਮੇਲੇ ਨਾਲ ਜੋੜਿਆ ਗਿਆ।

ਸਭਾ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਰੋਜ਼ਗਾਰ ਮੇਲਿਆਂ ਦੀ ਯਾਤਰਾ ਇੱਕ ਮਹੱਤਵਪੂਰਨ ਮੀਲ ਪੱਥਰ 'ਤੇ ਪਹੁੰਚ ਗਈ ਹੈ, ਕਿਉਂਕਿ ਰੋਜ਼ਗਾਰ ਮੇਲਿਆਂ ਦੀ ਸ਼ੁਰੂਆਤ ਪਿਛਲੇ ਸਾਲ ਅਕਤੂਬਰ ਵਿੱਚ ਕੇਂਦਰ ਅਤੇ ਐੱਨਡੀਏ ਸ਼ਾਸਤ ਰਾਜਾਂ ਵਿੱਚ ਵੱਖ-ਵੱਖ ਰੋਜ਼ਗਾਰ ਮੇਲਿਆਂ ਵਿੱਚ ਲੱਖਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਪ੍ਰਦਾਨ ਕੀਤੇ ਜਾ ਚੁੱਕੇ ਹਨ। ਕੇਂਦਰ ਸ਼ਾਸਤ ਪ੍ਰਦੇਸ਼ ਅੱਜ ਵੀ 50,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਗਈਆਂ ਹਨ। ਪ੍ਰਧਾਨ ਮੰਤਰੀ ਨੇ ਨਵ ਨਿਯੁਕਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਆਯੋਜਿਤ ਰੋਜ਼ਗਾਰ ਮੇਲੇ ਨੌਜਵਾਨਾਂ ਦੇ ਭਵਿੱਖ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੇ ਸੰਕੇਤ ਹਨ, ਜਿੱਥੇ ਮਿਸ਼ਨ ਮੋਡ ਵਿੱਚ ਕੰਮ ਚੱਲ ਰਿਹਾ ਹੈ। ਸ਼੍ਰੀ ਮੋਦੀ ਨੇ ਜ਼ੋਰ ਦਿੱਤਾ, "ਅਸੀਂ ਨਾ ਸਿਰਫ਼ ਰੋਜ਼ਗਾਰ ਪ੍ਰਦਾਨ ਕਰ ਰਹੇ ਹਾਂ, ਬਲਕਿ ਇੱਕ ਪਾਰਦਰਸ਼ੀ ਪ੍ਰਣਾਲੀ ਨੂੰ ਵੀ ਕਾਇਮ ਰੱਖ ਰਹੇ ਹਾਂ।" ਉਨ੍ਹਾਂ ਭਰਤੀ ਪ੍ਰਕਿਰਿਆਵਾਂ ਵਿੱਚ ਨੌਜਵਾਨਾਂ ਦੇ ਵਧੇ ਹੋਏ ਵਿਸ਼ਵਾਸ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨਾ ਸਿਰਫ਼ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਬਲਕਿ ਪ੍ਰੀਖਿਆ ਪ੍ਰਕਿਰਿਆ ਦਾ ਪੁਨਰਗਠਨ ਕਰਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਅਮਲਾ ਚੋਣ ਚੱਕਰ ਤਹਿਤ ਭਰਤੀ ਲਈ ਲੱਗਣ ਵਾਲਾ ਸਮਾਂ ਵੀ ਅੱਧਾ ਕਰ ਦਿੱਤਾ ਗਿਆ ਹੈ। ਸ਼੍ਰੀ ਮੋਦੀ ਨੇ ਦੱਸਿਆ, "ਰੋਜ਼ਗਾਰ ਪੱਤਰ ਤੋਂ ਰੁਜ਼ਗਾਰ ਦੀ ਸੂਚਨਾ ਦਰਮਿਆਨ ਸਮੁੱਚਾ ਸਮਾਂ ਕਾਫ਼ੀ ਘੱਟ ਗਿਆ ਹੈ"। ਐੱਸਐੱਸਸੀ ਦੇ ਤਹਿਤ ਕੁਝ ਪ੍ਰੀਖਿਆਵਾਂ ਬਾਰੇ ਬੋਲਦਿਆਂ, ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਪ੍ਰੀਖਿਆਵਾਂ ਹੁਣ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ 13 ਵੱਖ-ਵੱਖ ਖੇਤਰੀ ਭਾਸ਼ਾਵਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ, ਤਾਂ ਜੋ ਉਨ੍ਹਾਂ ਉਮੀਦਵਾਰਾਂ ਲਈ ਭਾਸ਼ਾ ਦੀ ਰੁਕਾਵਟ ਨੂੰ ਤੋੜਨਾ ਆਸਾਨ ਹੋ ਸਕੇ।

ਵਿਕਾਸ ਦੀ ਗਤੀ ਦਾ ਹਵਾਲਾ ਦਿੰਦੇ ਹੋਏ ਜੋ ਹਰ ਖੇਤਰ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਰਹੀ ਹੈ, ਉਨ੍ਹਾਂ ਨੇ ਢੋਰਡੋ ਪਿੰਡ ਦਾ ਜ਼ਿਕਰ ਕੀਤਾ, ਜਿਸ ਨੂੰ ਸੰਯੁਕਤ ਰਾਸ਼ਟਰ ਵਲੋਂ ਸਰਵੋਤਮ ਸੈਰ-ਸਪਾਟਾ ਪਿੰਡ ਦਾ ਪੁਰਸਕਾਰ ਦਿੱਤਾ ਗਿਆ ਹੈ ਅਤੇ ਹੋਇਸਾਲਾ ਮੰਦਰ ਕੰਪਲੈਕਸ ਅਤੇ ਸ਼ਾਂਤੀ ਨਿਕੇਤਨ ਲਈ ਵਿਸ਼ਵ ਵਿਰਾਸਤੀ ਸਥਾਨ ਦੀ ਮਾਨਤਾ ਦਿੱਤੀ ਗਈ ਹੈ। ਇਹ ਵਿਕਾਸ ਅਤੇ ਵਧਿਆ ਸੈਰ-ਸਪਾਟਾ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਖੇਡਾਂ ਵਿੱਚ ਪ੍ਰਗਤੀ ਵੀ ਨਵੇਂ ਰਾਹ ਬਣਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ, "ਸਰਕਾਰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਾਲੇ ਰਵਾਇਤੀ ਖੇਤਰਾਂ ਨੂੰ ਮਜ਼ਬੂਤ ਕਰ ਰਹੀ ਹੈ, ਜਦਕਿ ਅਖੁੱਟ ਊਰਜਾ, ਪੁਲਾੜ, ਆਟੋਮੇਸ਼ਨ ਅਤੇ ਰੱਖਿਆ ਨਿਰਯਾਤ ਵਰਗੇ ਨਵੇਂ ਖੇਤਰਾਂ ਨੂੰ ਵੀ ਉਤਸ਼ਾਹਿਤ ਕਰ ਰਹੀ ਹੈ।" ਉਨ੍ਹਾਂ ਡ੍ਰੋਨ ਟੈਕਨੋਲੌਜੀ ਸੈਕਟਰ ਵਿੱਚ ਨਵੇਂ ਰਾਹ ਖੋਲ੍ਹਣ ਬਾਰੇ ਵੀ ਗੱਲ ਕੀਤੀ ਅਤੇ ਇਸਦੀ ਮਦਦ ਨਾਲ ਫਸਲਾਂ ਦੇ ਮੁਲਾਂਕਣ ਅਤੇ ਪੌਸ਼ਟਿਕ ਤੱਤਾਂ ਦੇ ਛਿੜਕਾਅ ਦੀਆਂ ਉਦਾਹਰਣਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਵਾਮਿਤਵ ਯੋਜਨਾ ਦੇ ਤਹਿਤ ਭੂ ਮੈਪਿੰਗ ਲਈ ਡ੍ਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਡ੍ਰੋਨ ਦੀ ਵਰਤੋਂ ਕਰਕੇ ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਖੇਤਰ ਵਿੱਚ ਦਵਾਈਆਂ ਦੀ ਡਿਲਿਵਰੀ ਦਾ ਵੀ ਜ਼ਿਕਰ ਕੀਤਾ, ਜਿਸ ਨਾਲ ਅੰਦਾਜ਼ਨ ਸਮਾਂ 2 ਘੰਟੇ ਤੋਂ ਘਟ ਕੇ 20-30 ਮਿੰਟ ਤੋਂ ਵੀ ਘੱਟ ਹੋ ਗਿਆ ਹੈ। ਸਟਾਰਟਅੱਪਸ ਨੂੰ ਡ੍ਰੋਨ ਤੋਂ ਵੀ ਬਹੁਤ ਫਾਇਦਾ ਹੋਇਆ ਹੈ ਅਤੇ ਨਵੇਂ ਡਿਜ਼ਾਈਨ ਅਤੇ ਟੈਕਨੋਲੌਜੀਆਂ ਦੇ ਨਿਰਮਾਣ ਵਿੱਚ ਮਦਦ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਖਾਦੀ ਦੇ ਪੁਨਰ-ਉਥਾਨ ਦਾ ਜ਼ਿਕਰ ਕੀਤਾ, ਜਿਸ ਨੇ 10 ਸਾਲ ਪਹਿਲਾਂ ਮਹਿਜ਼ 30 ਹਜ਼ਾਰ ਕਰੋੜ ਦੀ ਵਿਕਰੀ ਦੇ ਮੁਕਾਬਲੇ 1.25 ਲੱਖ ਕਰੋੜ ਤੋਂ ਵੱਧ ਦੀ ਵਿਕਰੀ ਦਰਜ ਕੀਤੀ ਹੈ। ਇਸ ਨਾਲ ਖਾਦੀ ਅਤੇ ਗ੍ਰਾਮ ਉਦਯੋਗ ਖੇਤਰ ਵਿੱਚ ਬਹੁਤ ਸਾਰੀਆਂ ਨੌਕਰੀਆਂ ਪੈਦਾ ਹੋਈਆਂ ਹਨ, ਖਾਸ ਤੌਰ 'ਤੇ ਮਹਿਲਾਵਾਂ ਨੂੰ ਲਾਭ ਹੋਇਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਕਿਸੇ ਵੀ ਪ੍ਰਤੀਯੋਗਤਾ ਦੇ ਲਾਭ ਨੂੰ ਪ੍ਰਾਪਤ ਕਰਨ ਲਈ ਨੌਜਵਾਨ ਸ਼ਕਤੀ ਦੀ ਲੋੜ ਹੁੰਦੀ ਹੈ। ਉਨ੍ਹਾਂ ਹੁਨਰ ਅਤੇ ਸਿੱਖਿਆ ਦੀਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ, ਜੋ ਨੌਜਵਾਨਾਂ ਨੂੰ ਨਵੇਂ ਮੌਕਿਆਂ ਦਾ ਪੂਰਾ ਲਾਭ ਉਠਾਉਣ ਲਈ ਤਿਆਰ ਕਰ ਰਹੀਆਂ ਹਨ। ਨਵੀਂ ਰਾਸ਼ਟਰੀ ਸਿੱਖਿਆ ਨੀਤੀ, ਨਵੇਂ ਮੈਡੀਕਲ ਕਾਲਜ, ਆਈਆਈਟੀ, ਆਈਆਈਐੱਮ ਅਤੇ ਆਈਆਈਆਈਟੀ ਦਾ ਨਿਰਮਾਣ ਹੋਇਆ ਹੈ ਅਤੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਕਰੋੜਾਂ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ ਹੈ। ਵਿਸ਼ਵਕਰਮਾ ਮਿੱਤਰਾਂ ਲਈ ਪੀਐੱਮ ਵਿਸ਼ਵਕਰਮਾ ਯੋਜਨਾ ਸ਼ੁਰੂ ਕੀਤੀ ਗਈ ਹੈ। ਮੁੜ ਹੁਨਰਮੰਦੀ ਅਤੇ ਹੁਨਰ ਨਿਖ਼ਾਰ ਨੂੰ ਅੱਜ ਦਾ ਕ੍ਰਮ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐੱਮ ਵਿਸ਼ਵਕਰਮਾ ਯੋਜਨਾ ਵਿਸ਼ਵਕਰਮਿਆਂ ਨੂੰ ਆਧੁਨਿਕ ਟੈਕਨੋਲੌਜੀ ਅਤੇ ਸੰਦਾਂ ਨਾਲ ਜੋੜ ਰਹੀ ਹੈ।

ਇਹ ਜ਼ਿਕਰ ਕਰਦੇ ਹੋਏ ਕਿ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਰਾਸ਼ਟਰ ਨਿਰਮਾਣ ਪ੍ਰਕਿਰਿਆ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜੋ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਨ ਦਾ ਰਾਹ ਪੱਧਰਾ ਕਰੇਗਾ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਨਵੇਂ ਨਿਯੁਕਤ ਕਰਮਚਾਰੀ ਹੀ ਹਨ, ਜੋ ਸਰਕਾਰੀ ਯੋਜਨਾਵਾਂ ਨੂੰ ਅੱਗੇ ਲਿਜਾਣਗੇ ਅਤੇ ਜ਼ਮੀਨੀ ਪੱਧਰ 'ਤੇ ਲਾਗੂ ਕਰਨਗੇ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਅੱਜ, ਤੁਸੀਂ ਸਾਰੇ ਰਾਸ਼ਟਰ ਨਿਰਮਾਣ ਦੀ ਸਾਡੀ ਯਾਤਰਾ ਵਿੱਚ ਮਹੱਤਵਪੂਰਨ ਸਹਿਯੋਗੀ ਬਣ ਰਹੇ ਹੋ।” ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਭਾਰਤ ਦੇ ਟੀਚੇ ਨੂੰ ਸਾਕਾਰ ਕਰਨ ਲਈ ਆਪਣੀ ਪੂਰੀ ਤਾਕਤ ਨਾਲ ਯੋਗਦਾਨ ਪਾਉਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਆਪਣੀ ਸਿੱਖਣ ਦੀ ਪ੍ਰਕਿਰਿਆ ਨੂੰ ਜਾਰੀ ਰੱਖਣ ਅਤੇ ਆਈਜੀਓਟੀ (iGOT) ਕਰਮਯੋਗੀ ਪੋਰਟਲ ਦੀ ਵਰਤੋਂ ਕਰਨ ਦੀ ਵੀ ਤਾਕੀਦ ਕੀਤੀ। ਉਨ੍ਹਾਂ ਕਿਹਾ, ''ਤੁਹਾਡਾ ਹਰ ਕਦਮ ਦੇਸ਼ ਨੂੰ ਤੇਜ਼ੀ ਨਾਲ ਵਿਕਾਸ ਦੇ ਰਾਹ 'ਤੇ ਲਿਜਾਣ 'ਚ ਮਦਦ ਕਰੇਗਾ। ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸ਼ਰਦ ਪੂਰਨਿਮਾ ਦੇ ਸ਼ੁਭ ਮੌਕੇ ਦਾ ਜ਼ਿਕਰ ਕੀਤਾ ਅਤੇ ਨਵ ਨਿਯੁਕਤਾਂ ਨੂੰ 'ਵੋਕਲ ਫਾਰ ਲੋਕਲ' ਦੇ ਸੰਦੇਸ਼ ਨੂੰ ਫੈਲਾਉਣ ਦੀ ਅਪੀਲ ਕੀਤੀ, ਜੋ ਦੇਸ਼ ਦੇ ਅੰਦਰ ਰੋਜ਼ਗਾਰ ਸਿਰਜਣ ਦਾ ਇੱਕ ਮਾਧਿਅਮ ਵੀ ਹੈ।

ਪਿਛੋਕੜ

ਰੋਜ਼ਗਾਰ ਮੇਲਾ ਦੇਸ਼ ਭਰ ਵਿੱਚ 37 ਥਾਵਾਂ 'ਤੇ ਲਗਾਇਆ ਜਾਵੇਗਾ। ਇਸ ਪਹਿਲਕਦਮੀ ਦਾ ਸਮਰਥਨ ਕਰਨ ਵਾਲੇ ਕੇਂਦਰ ਸਰਕਾਰ ਦੇ ਵਿਭਾਗਾਂ ਅਤੇ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਭਰਤੀਆਂ ਹੋ ਰਹੀਆਂ ਹਨ। ਦੇਸ਼ ਭਰ ਵਿੱਚੋਂ ਚੁਣੇ ਗਏ ਨਵ ਨਿਯੁਕਤ ਰੇਲ ਮੰਤਰਾਲੇ, ਡਾਕ ਵਿਭਾਗ, ਗ੍ਰਹਿ ਮੰਤਰਾਲੇ, ਮਾਲ ਵਿਭਾਗ, ਉੱਚ ਸਿੱਖਿਆ ਵਿਭਾਗ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਸਮੇਤ ਵੱਖ-ਵੱਖ ਮੰਤਰਾਲਿਆਂ/ਵਿਭਾਗਾਂ ਵਿੱਚ ਸਰਕਾਰ ਵਿੱਚ ਨਿਯੁਕਤ ਹੋਣਗੇ। 

ਇਹ ਰੋਜ਼ਗਾਰ ਮੇਲਾ ਪ੍ਰਧਾਨ ਮੰਤਰੀ ਦੀ ਰੋਜ਼ਗਾਰ ਸਿਰਜਣ ਨੂੰ ਸਭ ਤੋਂ ਵੱਧ ਤਰਜੀਹ ਦੇਣ ਦੀ ਵਚਨਬੱਧਤਾ ਦੀ ਪੂਰਤੀ ਵੱਲ ਇੱਕ ਕਦਮ ਹੈ। ਰੋਜ਼ਗਾਰ ਮੇਲੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਇਹ ਰੋਜ਼ਗਾਰ ਪੈਦਾ ਕਰਨ ਲਈ ਇੱਕ ਉਤਪ੍ਰੇਰਕ ਵਜੋਂ ਕੰਮ ਕਰੇਗਾ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਸਸ਼ਕਤੀਕਰਨ ਅਤੇ ਰਾਸ਼ਟਰੀ ਵਿਕਾਸ ਵਿੱਚ ਭਾਗੀਦਾਰੀ ਲਈ ਸਾਰਥਕ ਮੌਕੇ ਪ੍ਰਦਾਨ ਕਰੇਗਾ।

ਨਵੇਂ ਸ਼ਾਮਲ ਕੀਤੇ ਗਏ ਨਿਯੁਕਤੀਆਂ ਨੂੰ ਆਈਜੀਓਟੀ ਕਰਮਯੋਗੀ ਪੋਰਟਲ 'ਤੇ ਇੱਕ ਔਨਲਾਈਨ ਮਾਡਿਊਲ, ਕਰਮਯੋਗੀ ਪ੍ਰਾਰੰਭ ਰਾਹੀਂ ਆਪਣੇ ਆਪ ਨੂੰ ਸਿਖਲਾਈ ਦੇਣ ਦਾ ਮੌਕਾ ਵੀ ਮਿਲ ਰਿਹਾ ਹੈ, ਜਿੱਥੇ 'ਕਿਸੇ ਵੀ ਉਪਕਰਣ 'ਤੇ, ਕਿਤੇ ਵੀ' ਸਿੱਖਣ ਦੇ ਫਾਰਮੈਟ ਲਈ 750 ਤੋਂ ਵੱਧ ਈ-ਲਰਨਿੰਗ ਕੋਰਸ ਉਪਲਬਧ ਕਰਵਾਏ ਗਏ ਹਨ।

https://twitter.com/narendramodi/status/1718172037422735794

https://twitter.com/PMOIndia/status/1718172804711923775

https://twitter.com/PMOIndia/status/1718172804711923775

https://twitter.com/PMOIndia/status/1718173413926158653

https://twitter.com/PMOIndia/status/1718175225429331999

https://youtu.be/cIVYkj2hq0s

**** 

ਡੀਐੱਸ/ਟੀਐੱਸ


(Release ID: 1972633) Visitor Counter : 121