ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਸ਼ਤਰੰਜ ਵਿੱਚ ਗੋਲਡ ਮੈਡਲ ਜਿੱਤਣ ‘ਤੇ ਦਰਪਣ ਇਨਾਨੀ ਨੂੰ ਵਧਾਈਆਂ ਦਿੱਤੀਆਂ

Posted On: 28 OCT 2023 11:50AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਾਂਗਝੂ ਵਿੱਚ ਆਯੋਜਿਤ ਏਸ਼ੀਅਨ ਪੈਰਾ ਗੇਮਸ ਵਿੱਚ ਮੈਨਸ ਚੈੱਸ (ਸ਼ਤਰੰਜ) ਵਿੱਚ ਗੋਲਡ ਮੈਡਲ ਜਿੱਤਣ ‘ਤੇ ਦਰਪਣ ਇਨਾਨੀ ਨੂੰ ਵਧਾਈਆਂ ਦਿੱਤੀਆਂ।

ਉਨ੍ਹਾਂ ਨੇ ਕਿਹਾ ਕਿ ਇਨਾਨੀ ਦੀ ਜਿੱਤ ਆਲਮੀ ਪੱਧਰ ‘ਤੇ ਭਾਰਤ ਦੀ ਅਸਧਾਰਣ ਪ੍ਰਤਿਭਾ ਦਾ ਪ੍ਰਮਾਣ ਹੈ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਏਸ਼ੀਅਨ ਪੈਰਾ ਗੇਮਸ ਵਿੱਚ ਪੁਰਸ਼ ਸ਼ਤਰੰਜ ਦੀ ਬੀ1 ਸ਼੍ਰੇਣੀ (ਇੰਡੀਵਿਜ਼ੁਅਲ) ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਦਰਪਣ ਇਨਾਨੀ ਨੂੰ ਵਧਾਈਆਂ।

ਉਨ੍ਹਾਂ ਦੀ ਅਟੁੱਟ ਸ਼ਕਤੀ ਅਤੇ ਦ੍ਰਿੜ੍ਹ ਸੰਕਲਪ ਨੇ ਨਾ ਸਿਰਫ਼ ਉਨ੍ਹਾਂ ਨੂੰ ਗੋਲਡ ਮੈਡਲ ਦਿਵਾਇਆ, ਬਲਕਿ ਆਲਮੀ ਮੰਚ ‘ਤੇ ਭਾਰਤ ਦੀ ਅਸਧਾਰਣ ਪ੍ਰਤਿਭਾ ਦਾ ਪ੍ਰਦਰਸ਼ਨ ਵੀ ਕੀਤਾ।”

****

ਡੀਐੱਸ/ਆਰਟੀ
 



(Release ID: 1972627) Visitor Counter : 71