ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
azadi ka amrit mahotsav

ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ- ਐਕਸੀਲਿਰੇਟਿਡ ਇਰੀਗੇਸ਼ਨ ਬੈਨੇਫਿਟ ਪ੍ਰੋਗਰਾਮਸ (ਪੀਐੱਮਕੇਐੱਸਵਾਈ-ਏਆਈਬੀਪੀ) ਦੇ ਤਹਿਤ ਉੱਤਰਾਖੰਡ ਦੀ ਜਮਰਾਨੀ ਡੈਮ ਮਲਟੀਪਰਪਸ ਪ੍ਰੋਜੈਕਟ ਨੂੰ ਸ਼ਾਮਲ ਕਰਨ ਦੀ ਮਨਜ਼ੂਰੀ ਦਿੱਤੀ


ਪੀਐੱਮਕੇਐੱਸਵਾਈ-ਏਆਈਬੀਪੀ ਦੇ ਤਹਿਤ ਪ੍ਰੋਜੈਕਟ ਦੇ ਬਾਕੀ ਕਾਰਜਾਂ ਦੇ ਘਟਕਾਂ ਦੇ ਲਈ ਅਨੁਪਾਤ 90 (ਕੇਂਦਰ): 10 (ਰਾਜ) ਵਿੱਚ ਕੇਂਦਰੀ ਸਹਾਇਤਾ।

ਪ੍ਰੋਜੈਕਟ ਦੀ ਅਨੁਮਾਨ ਲਾਗਤ 2,584.10 ਕਰੋੜ ਰੁਪਏ ਹੈ, ਜਿਸ ਵਿੱਚ ਉੱਤਰਾਖੰਡ ਨੂੰ 1,557.18 ਕਰੋੜ ਦੀ ਕੇਂਦਰੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ

ਉੱਤਰਾਖੰਡ ਦੇ ਨੈਨੀਤਾਲ ਅਤੇ ਉਧਮ ਸਿੰਘ ਨਗਰ ਜ਼ਿਲ੍ਹਿਆਂ ਅਤੇ ਉੱਤਰ ਪ੍ਰਦੇਸ਼ ਦੇ ਰਾਮਪੁਰ ਅਤੇ ਬਰੇਲੀ ਜ਼ਿਲ੍ਹਿਆਂ ਵਿੱਚ 57 ਹਜ਼ਾਰ ਹੈਕਟੇਅਰ ਦੀ ਵਾਧੂ ਸਿੰਚਾਈ

ਇਸ ਦੇ ਇਲਾਵਾ, ਹਲਦਵਾਨੀ ਅਤੇ ਆਸ-ਪਾਸ ਦੇ ਖੇਤਰਾਂ ਨੂੰ 42.07 ਮਿਲੀਅਨ ਕਿਊਬਿਕ ਮੀਟਰ (ਐੱਮਸੀਐੱਮ) ਪੀਣ ਦੇ ਪਾਣੀ ਦਾ ਪ੍ਰਾਵਧਾਨ, ਜਿਸ ਨਾਲ 10.65 ਲੱਖ ਤੋਂ ਅਧਿਕ ਆਬਾਦੀ ਲਾਭਵੰਦ ਹੋਵੇਗੀ।

14 ਮੈਗਾਵਾਟ ਪਾਵਰ ਪਲਾਂਟ ਦੀ ਸਥਾਪਿਤ ਸਮਰੱਥਾ ਦੇ ਨਾਲ ਲਗਭਗ 63.4 ਮਿਲੀਅਨ ਯੂਨਿਟ ਹਾਈਡ੍ਰੋ ਪਾਵਰ ਜਨਰੇਸ਼ਨ

Posted On: 25 OCT 2023 3:18PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ(ਸੀਸੀਈਏ) ਨੇ ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਸੰਭਾਲ਼ ਵਿਭਾਗ ਦੇ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ- ਐਕਸੀਲਿਰੇਟਿਡ ਇਰੀਗੇਸ਼ਨ ਬੈਨੇਫਿਟ ਪ੍ਰੋਗਰਾਮ (ਪੀਐੱਮਕੇਐੱਸਵਾਈ-ਏਆਈਬੀਪੀ) ਦੇ ਤਹਿਤ ਉੱਤਰਾਖੰਡ ਦੇ ਜਮਰਾਨੀ ਡੈਮ ਮਲਟੀਪਰਪਸ ਪ੍ਰੋਜੈਕਟ ਨੂੰ ਸ਼ਾਮਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।

ਆਰਥਿਕ ਮਾਮਲਿਆਂ ਬਾਰੇ ਕੈਬਨਿਟ ਨੇ ਮਾਰਚ, 2028 ਤੱਕ 2,584.10 ਕਰੋੜ ਦੀ ਅਨੁਮਾਨਤ ਲਾਗਤ ਵਾਲੇ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਲਈ ਉੱਤਰਾਖੰਡ ਨੂੰ 1,557.18 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਪ੍ਰੋਜੈਕਟ ਵਿੱਚ ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਵਿੱਚ ਰਾਮ ਗੰਗਾ ਨਦੀ ਦੀ ਸਹਾਇਕ ਨਦੀ ਗੋਲਾ ਨਦੀ ‘ਤੇ ਜਮਰਾਨੀ ਪਿੰਡ ਦੇ ਕੋਲ ਇੱਕ ਡੈਮ ਦੇ ਨਿਰਮਾਣ ਦੀ ਪਰਿਕਲਪਨਾ ਕੀਤੀ ਗਈ ਹੈ। ਇਹ ਡੈਮ ਮੌਜੂਦਾ ਗੋਲਾ ਬੈਰਾਜ ਨੂੰ ਆਪਣੀ 40.5 ਕਿਲੋਮੀਟਰ ਲੰਬੀ ਨਹਿਰ ਪ੍ਰਣਾਲੀ ਅਤੇ 244 ਕਿਲੋਮੀਟਰ ਲੰਬੀ ਨਹਿਰ ਪ੍ਰਣਾਲੀ ਦੇ ਮਾਧਿਅਮ ਨਾਲ ਪਾਣੀ ਦੇਵੇਗਾ, ਜੋ 1981 ਵਿੱਚ ਪੂਰਾ ਹੋਇਆ ਸੀ।

ਇਸ ਪ੍ਰੋਜੈਕਟ ਵਿੱਚ ਉੱਤਰਾਖੰਡ ਦੇ ਨੈਨੀਤਾਲ ਅਤ ਉਧਮ ਸਿੰਘ ਨਗਰ ਜ਼ਿਲ੍ਹਿਆਂ ਅਤੇ ਉੱਤਰ ਪ੍ਰਦੇਸ਼ ਦੇ ਰਾਮਪੁਰ ਅਤੇ ਬਰੇਲੀ ਜ਼ਿਲ੍ਹਿਆਂ ਵਿੱਚ 57,065 ਹੈਕਟੇਅਰ (ਉੱਤਰਾਖੰਡ ਵਿੱਚ 9,458 ਹੈਕਟੇਅਰ ਅਤੇ ਉੱਤਰ ਪ੍ਰਦੇਸ਼ ਵਿੱਚ 47,607 ਹੈਕਟੇਅਰ) ਦੀ ਵਾਧੂ ਸਿੰਚਾਈ ਦੀ ਪਰਿਕਲਪਨਾ ਕੀਤੀ ਗਈ ਹੈ। ਦੋ ਨਵੀਂਆਂ ਫੀਡਰ ਨਹਿਰਾਂ ਦੇ ਨਿਰਮਾਣ ਦੇ ਇਲਾਵਾ, 207 ਕਿਲੋਮੀਟਰ ਮੌਜੂਦਾ ਨਹਿਰਾਂ ਦਾ ਨਵੀਨੀਕਰਣ ਕੀਤਾ ਜਾਣਾ ਹੈ ਅਤੇ ਪ੍ਰੋਜੈਕਟ ਦੇ ਤਹਿਤ 278 ਕਿਲੋਮੀਟਰ ਪੱਕੇ ਫੀਲਡ ਚੈਨਲ ਵੀ ਲਾਗੂ ਕੀਤੇ ਜਾਣੇ ਹਨ। ਇਸ ਦੇ ਇਲਾਵਾ, ਇਸ ਪ੍ਰੋਜੈਕਟ ਵਿੱਚ 14ਮੈਗਾਵਾਟ ਦੀ ਜਲ ਬਿਜਲੀ ਉਤਪਾਦਨ ਦੇ ਨਾਲ-ਨਾਲ ਹਲਦਵਾਨੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ 42.70 ਮਿਲੀਅਨ ਕਿਊਬਿਕ ਮੀਟਰ (ਐੱਮਸੀਐੱਮ) ਪੀਣ ਦੇ ਪਾਣੀ ਦੇ ਪ੍ਰਾਵਧਾਨ ਦੀ ਵੀ ਪਰਿਕਲਪਨਾ ਕੀਤੀ ਗਈ ਹੈ, ਜਿਸ ਨਾਲ 10.65 ਲੱਖ ਤੋਂ ਅਧਿਕ ਆਬਾਦੀ ਲਾਭਵੰਦ ਹੋਵੇਗੀ।

 ਪ੍ਰੋਜੈਕਟ ਦੇ ਸਿੰਚਾਈ ਲਾਭਾਂ ਦਾ ਇੱਕ ਵੱਡਾ ਹਿੱਸਾ ਪੜੋਸੀ ਰਾਜ ਉੱਤਰ ਪ੍ਰਦੇਸ਼ ਨੂੰ ਵੀ ਹੋਵੇਗਾ, ਅਤੇ ਦੋਨਾਂ ਰਾਜਾਂ ਦੇ ਵਿੱਚ ਲਾਗਤ/ਲਾਭ ਸਾਂਝਾਕਰਣ 2017 ਵਿੱਚ ਦਸਤਖਤ ਕੀਤੇ ਇੱਕ ਸਹਿਮਤੀ ਪੱਤਰ ਦੇ ਅਨੁਸਾਰ ਕੀਤਾ ਜਾਣਾ ਹੈ। ਹਾਲਾਕਿ, ਪੀਣ ਦਾ ਪਾਣੀ ਅਤੇ ਬਿਜਲੀ ਲਾਭ ਉਪਲਬਧ ਹੋਣਗੇ ਪੂਰੀ ਤਰ੍ਹਾਂ ਉੱਤਰਾਖੰਡ ਦੇ ਲਈ ਹੀ ਪਰਿਕਲਪਿਤ ਹਨ। 

ਪਿਛੋਕੜ:

ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ (ਪੀਐੱਮਕੇਐੱਸਵਾਈ) ਵਰ੍ਹੇ 2015-16 ਦੇ ਦੌਰਾਨ ਸ਼ੁਰੂ ਕੀਤੀ ਗਈ ਸੀ, ਜਿਸ ਦਾ ਉਦੇਸ਼ ਖੇਤ ‘ਤੇ ਪਾਣੀ ਦੀ ਪਹੁੰਚ ਨੂੰ ਵਧਾਉਣਾ ਅਤੇ ਸੁਨਿਸ਼ਚਿਤ ਸਿੰਚਾਈ ਦੇ ਤਹਿਤ ਖੇਤੀ ਯੋਗ ਖੇਤਰ ਦਾ ਵਿਸਤਾਰ ਕਰਨਾ, ਖੇਤ ਵਿੱਚ ਪਾਣੀ ਦੇ ਉਪਯੋਗ ਦੀ ਕੁਸ਼ਲਤਾ ਵਿੱਚ ਸੁਧਾਰ ਕਰਨਾ, ਟਿਕਾਊ ਜਲ ਸੰਭਾਲ ਅਭਿਆਸਾਂ ਨੂੰ ਲਾਗੂ ਕਰਨਾ ਆਦਿ ਹੈ। ਭਾਰਤ ਸਰਕਾਰ ਨੇ ਦਸੰਬਰ 2021 ਵਿੱਚ 2021-26 ਦੇ ਦੌਰਾਨ ਪੀਐੱਮਕੇਐੱਸਵਾਈ ਦੇ ਲਾਗੂਕਰਨ ਨੂੰ ਰੁਪਏ 93,068.56 ਕਰੋੜ (37,454 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ) ਦੇ ਸਮੁੱਚੇ ਖਰਚ ਦੇ ਨਾਲ ਮਨਜ਼ੂਰੀ ਦਿੱਤੀ ਸੀ।

ਪੀਐੱਮਕੇਐੱਸਵਾਈ ਦਾ ਐਕਸੀਲਿਰੇਟਿਡ ਇਰੀਗੇਸ਼ਨ ਬੈਨੇਫਿਟ ਪ੍ਰੋਗਰਾਮ (ਏਆਈਬੀਪੀ) ਘਟਕ ਪ੍ਰਮੁੱਖ ਅਤੇ ਮੱਧ ਸਿੰਚਾਈ ਪ੍ਰੋਜੈਕਟਾਂ ਦੇ ਮਾਧਿਅਮ ਨਾਲ ਸਿੰਚਾਈ ਸਮਰੱਥਾ ਦੇ ਨਿਰਮਾਣ ਨਾਲ ਸਬੰਧਿਤ ਹੈ। ਪੀਐੱਮਕੇਐੱਸਵਾਈ-ਏਆਈਬੀਪੀ ਦੇ ਤਹਿਤ ਹੁਣ ਤੱਕ 53 ਪ੍ਰੋਜੈਕਟ ਪੂਰੇ ਕੀਤੇ ਜਾ ਚੁੱਕੇ ਹਨ ਅਤੇ 25.14 ਲੱਖ ਹੈਕਟੇਅਰ ਵਾਧੂ ਸਿੰਚਾਈ ਸਮਰੱਥਾ ਸਿਰਜਿਤ ਹੋਈ ਹੈ। 2021-22 ਦੇ ਬਾਅਦ ਪੀਐੱਮਕੇਐੱਸਵਾਈ ਦੇ ਏਆਈਬੀਪੀ ਘਟਕ ਦੇ ਤਹਿਤ ਹੁਣ ਤੱਕ ਛੇ ਪ੍ਰੋਜੈਕਟਾਂ ਨੂੰ ਸ਼ਾਮਲ ਕੀਤਾ ਗਿਆ ਸੀ। ਜਮਰਾਨੀ ਡੈਮ ਮਲਟੀਪਰਪਸ ਪ੍ਰੋਜੈਕਟ ਏਆਈਬੀਪੀ ਦੇ ਤਹਿਤ ਸ਼ਾਮਲ ਹੋਣ ਵਾਲਾ ਸੱਤਵਾਂ ਪ੍ਰੋਜੈਕਟ ਹੈ।

******

ਡੀਐੱਸ/ਐੱਸਕੇਐੱਸ


(Release ID: 1971095) Visitor Counter : 120