ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ 69ਵੇਂ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕੀਤੇ


ਵਹੀਦਾ ਰਹਿਮਾਨ ਉਦਾਹਰਣ ਹਨ ਕਿ ਮਹਿਲਾਵਾਂ ਹੀ ਮਹਿਲਾ ਸਸ਼ਕਤੀਕਰਣ ਦਾ ਪ੍ਰਕਾਸ਼ ਥੰਮ੍ਹ ਬਣ ਰਹੀਆਂ ਹਨ: ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ

ਕਲਾਕਾਰ ਬਦਲਾਅ ਲਿਆਉਂਦੇ ਹਨ, ਉਹ ਉਤਕ੍ਰਿਸ਼ਟਤਾ ਦੇ ਮਿਆਰ ਇੰਝ ਹੀ ਸਥਾਪਿਤ ਕਰਦੇ ਰਹਿਣਗੇ ਅਤੇ ਵਿਕਸਿਤ ਭਾਰਤ ਦਾ ਨਿਰਮਾਣ ਜਾਰੀ ਰੱਖਣਗੇ: ਸ਼੍ਰੀਮਤੀ ਮੁਰਮੂ

ਕੋਈ ਵੀ ਕੰਟੈਂਟ ਖੇਤਰੀ ਨਹੀਂ ਹੈ, ਚੰਗੇ ਖੇਤਰੀ ਕੰਟੈਂਟ ਨੂੰ ਆਲਮੀ ਦਰਸ਼ਕ ਜ਼ਰੂਰ ਮਿਲਣਗੇ: ਸ਼੍ਰੀ ਅਨੁਰਾਗ ਠਾਕੁਰ

ਪਾਇਰੇਸੀ ਦੇ ਖ਼ਿਲਾਫ਼ ਲੜਾਈ ਵਿੱਚ ਸਰਕਾਰ ਫਿਲਮ ਜਗਤ ਦੇ ਨਾਲ ਖੜ੍ਹੀ ਹੈ, ਏਵੀਜੀਸੀ ‘ਤੇ ਨੀਤੀ ਜਲਦ ਹੀ: ਸ਼੍ਰੀ ਠਾਕੁਰ

Posted On: 17 OCT 2023 6:10PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਵਿੱਚ ਆਯੋਜਿਤ 69ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਵਿੱਚ ਵਰ੍ਹੇ 2021 ਦੇ ਜੇਤੂਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ। ਇਸ ਅਵਸਰ ਤੇ ਪ੍ਰਤਿਸ਼ਠਿਤ ਦਾਦਾ ਸਾਹੇਬ ਫਾਲਕੇ ਪੁਰਸਕਾਰ ਸੁਸ਼੍ਰੀ ਵਹੀਦਾ ਰਹਿਮਾਨ ਨੂੰ ਪ੍ਰਦਾਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ, ਡਾ. ਐੱਲ. ਮੁਰੂਗਨ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ, ਸ਼੍ਰੀ ਅਪੂਰਵ ਚੰਦ੍ਰ, ਜਿਊਰੀ ਦੇ ਚੇਅਰਪਰਸਨ ਅਤੇ ਹੋਰ ਪਤਵੰਤੇ ਲੋਕ ਮੌਜੂਦ ਸਨ।

 

ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਸੁਸ਼੍ਰੀ ਵਹੀਦਾ ਰਹਿਮਾਨ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੇ ਆਪਣੀ ਕਲਾ ਅਤੇ ਸ਼ਖ਼ਸੀਅਤ ਨਾਲ ਫਿਲਮ ਉਦਯੋਗ ਦੇ ਸਿਖਰ ਤੇ ਖ਼ੁਦ ਨੂੰ ਸਥਾਪਿਤ ਕੀਤਾ ਹੈ। ਆਪਣੇ ਨਿਜੀ ਜੀਵਨ ਵਿੱਚ ਵੀ ਉਨ੍ਹਾਂ ਨੇ ਇੱਕ ਗਰਿਮਾ, ਆਤਮਵਿਸ਼ਵਾਸ ਅਤੇ ਮੌਲਿਕਤਾ ਨਾਲ ਓਤ-ਪ੍ਰੋਤ ਮਹਿਲਾ ਦੀ ਪਹਿਚਾਣ ਬਣਾਈ। ਉਨ੍ਹਾਂ ਨੇ ਕਈ ਫਿਲਮਾਂ ਅਜਿਹੀਆਂ ਚੁਣੀਆਂ ਜਿਨ੍ਹਾਂ ਵਿੱਚ ਉਨ੍ਹਾਂ ਦੀਆਂ ਭੂਮਿਕਾਵਾਂ ਨੇ ਆਮ ਤੌਰ ਤੇ ਮਹਿਲਾਵਾਂ ਨਾਲ ਜੋੜੀਆਂ ਜਾਣ ਵਾਲੀਆਂ ਕਈ ਸੀਮਾਵਾਂ ਨੂੰ ਤੋੜਿਆ। ਵਹੀਦਾ ਜੀ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਮਹਿਲਾ ਸਸ਼ਕਤੀਕਰਣ ਦੇ ਲਈ ਮਹਿਲਾਵਾਂ ਨੂੰ ਖ਼ੁਦ ਵੀ ਪਹਿਲ ਕਰਨੀ ਚਾਹੀਦੀ ਹੈ।

 

ਰਾਸ਼ਟਰੀ ਫਿਲਮ ਪੁਰਸਕਾਰਾਂ ਬਾਰੇ ਗੱਲ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਇਹ ਪੁਰਸਕਾਰ ਸਮਾਰੋਹ ਭਾਰਤ ਦੀ ਵਿਵਿਧਤਾ ਅਤੇ ਉਸ ਵਿੱਚ ਨਿਹਿਤ ਏਕਤਾ ਦੀ ਤਸਵੀਰ ਪੇਸ਼ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਮਾਰੋਹ ਵਿੱਚ ਉਪਸਥਿਤ ਪ੍ਰਤਿਭਾਸ਼ਾਲੀ ਲੋਕਾਂ ਨੇ ਕਈ ਭਾਸ਼ਾਵਾਂ, ਖੇਤਰੀ ਮਾਹਿਰਾਂ, ਸਮਾਜਿਕ ਮਾਨਤਾਵਾਂ, ਉਪਲਬਧੀਆਂ ਅਤੇ ਸਮੱਸਿਆਵਾਂ ਦਾ ਸਾਰਥਕ ਪ੍ਰਗਟਾਵਾ ਕੀਤਾ ਹੈ ਅਤੇ ਇਹ ਕਿ ਇਨ੍ਹਾਂ ਰਾਸ਼ਟਰੀ ਫਿਲਮ ਪੁਰਸਕਾਰਾਂ ਵਿੱਚ ਕਈ ਪੀੜ੍ਹੀਆਂ ਅਤੇ ਵਰਗਾਂ ਦੇ ਲੋਕ ਇਕੱਠੇ ਆਏ ਹਨ।

 

ਫਿਲਮ ਜਗਤ ਅਤੇ ਕਲਾਕਾਰਾਂ ਨੂੰ ਪਰਿਵਰਤਨ ਦਾ ਵਾਹਕ ਦੱਸਦੇ ਹੋਏ, ਉਨ੍ਹਾਂ ਨੇ ਕਿਹਾ ਕਿ ਉਹ ਆਪਣੀਆਂ ਫਿਲਮਾਂ ਦੇ ਮਾਧਿਅਮ ਨਾਲ ਭਾਰਤੀ ਸਮਾਜ ਦੀ ਵਿਵਿਧ ਵਾਸਤਵਿਕਤਾ ਦਾ ਜੀਵੰਤ ਪਰਿਚੈ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਿਨੇਮਾ ਸਾਡੇ ਸਮਾਜ ਦਾ ਇੱਕ ਦਸਤਾਵੇਜ਼ ਵੀ ਹੈ ਅਤੇ ਉਸ ਨੂੰ ਬਿਹਤਰ ਬਣਾਉਣ ਦਾ ਇੱਕ ਮਾਧਿਅਮ ਵੀ ਅਤੇ ਉਨ੍ਹਾਂ ਦਾ ਕੰਮ ਲੋਕਾਂ ਨੂੰ ਇੱਕ-ਦੂਸਰੇ ਨਾਲ ਜੋੜਦਾ ਹੈ।

 

ਸ਼੍ਰੀਮਤੀ ਮੁਰਮੂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਪ੍ਰਤਿਭਾ ਨਾਲ ਸਮ੍ਰਿੱਧ ਇਸ ਦੇਸ਼ ਵਿੱਚ ਸਿਨੇਮਾ ਨਾਲ ਜੁੜੇ ਲੋਕ ਵਿਸ਼ਵ ਪੱਧਰੀ ਉਤਕ੍ਰਿਸ਼ਟਤਾ ਦੇ ਨਵੇਂ ਮਿਆਰ ਸਥਾਪਿਤ ਕਰਦੇ ਰਹਿਣਗੇ ਅਤੇ ਫਿਲਮਾਂ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਰਹਿਣਗੀਆਂ।

 

ਕੇਂਦਰੀ ਮੰਤਰੀ, ਸ਼੍ਰੀ ਅਨੁਰਾਗ ਠਾਕੁਰ ਨੇ ਭਾਰਤੀ ਫਿਲਮ ਉਦਯੋਗ ਤੇ ਮਾਣ ਵਿਅਕਤ ਕੀਤਾ ਅਤੇ ਕਿਹਾ ਕਿ ਅੱਜ ਕੁਝ ਵੀ ਖੇਤਰੀ ਨਹੀਂ ਹੈ, ਜੇਕਰ ਸਮੱਗਰੀ ਚੰਗੀ ਹੋਵੇ ਤਾਂ ਖੇਤਰੀ ਸਮੱਗਰੀ ਨੂੰ ਵੀ ਆਲਮੀ ਪੱਧਰ ਤੇ ਦਰਸ਼ਕ ਮਿਲਣਗੇ। ਦਿੱਗਜ ਅਭਿਨੇਤ੍ਰੀ ਸੁਸ਼੍ਰੀ ਵਹੀਦਾ ਰਹਿਮਾਨ ਬਾਰੇ ਬੋਲਦੇ ਹੋਏ, ਸ਼੍ਰੀ ਠਾਕੁਰ ਨੇ ਕਿਹਾ ਕਿ ਕਿਉਂਕਿ ਭਾਰਤੀ ਫਿਲਮਾਂ ਅੰਤਰਰਾਸ਼ਟਰੀ ਸੀਮਾਵਾਂ ਤੋਂ ਪਰੇ ਜਾਂਦੀਆਂ ਹਨ, ਇਸ ਲਈ ਇਸੇ ਪ੍ਰਕਾਰ ਦੀ ਪ੍ਰਸਿੱਧੀ ਦਾ ਦਾਅਵਾ ਉਨ੍ਹਾਂ ਦੇ ਸੰਦਰਭ ਵਿੱਚ ਵੀ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਦਾਦਾ ਸਾਹੇਬ ਫਾਲਕੇ ਪੁਰਸਕਾਰ ਨਾਲ ਸਨਮਾਨਤ ਹੋਣ ਤੇ ਹਾਰਦਿਕ ਵਧਾਈ ਦਿੱਤੀ।

 

ਸ਼੍ਰੀ ਅਨੁਰਾਗ ਠਾਕੁਰ ਨੇ ਸਰੋਤਿਆਂ ਨੂੰ ਸੂਚਿਤ ਕੀਤਾ ਕਿ ਸਰਕਾਰ ਫਿਲਮ ਪਾਇਰੇਸੀ ਨਾਲ ਨਿਪਟਣ ਦੇ ਆਪਣੇ ਪ੍ਰਯਤਨਾਂ ਵਿੱਚ ਫਿਲਮ ਉਦਯੋਗ ਦੇ ਨਾਲ ਮੌਢੇ ਨਾਲ ਮੌਢਾ ਮਿਲਾ ਕੇ ਖੜੀ ਹੈ। ਸਰਕਾਰ ਨੇ ਸਿਨੇਮੈਟੋਗ੍ਰਾਫ ਐਕਟ ਪੇਸ਼ ਕੀਤਾ ਹੈ, ਜੋ ਇਸ ਖਤਰੇ ਨੂੰ ਰੋਕਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਸ਼੍ਰੀ ਅਨੁਰਾਗ ਠਾਕੁਰ ਨੇ ਭਾਰਤ ਵਿੱਚ ਏਵੀਜੀਸੀ ਖੇਤਰ ਦੀ ਸਮਰੱਥਾ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਸਰਕਾਰ ਇਸ ਖੇਤਰ ਦੇ ਲਈ ਇੱਕ ਨੀਤੀ ਲਿਆਉਣ ਜਾ ਰਹੀ ਹੈ ਅਤੇ ਇਸ ਨਾਲ ਭਾਰਤ ਨੂੰ ਦੁਨੀਆ ਦਾ ਕੰਟੈਂਟ ਕੇਂਦਰ ਦੇ ਰੂਪ ਵਿੱਚ ਆਪਣੀ ਸਮਰੱਥਾ ਦਾ ਉਪਯੋਗ ਕਰਨ ਵਿੱਚ ਮਦਦ ਮਿਲੇਗੀ।

 

ਸਕੱਤਰ, ਸ਼੍ਰੀ ਅਪੂਰਵ ਚੰਦ੍ਰ ਨੇ ਦੱਸਿਆ ਕਿ ਪੁਰਸਕਾਰ ਵਰ੍ਹੇ 2021 ਦੇ ਲਈ ਪ੍ਰਦਾਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਦਾ ਵਰ੍ਹਾ ਦੇ ਦੌਰਾਨ ਸਿਨੇਮਾ ਹਾਲ ਬੰਦ ਰਹੇ ਸਨ ਅਤੇ ਫਿਲਮ ਉਦਯੋਗ ਸੰਘਰਸ਼ ਕਰ ਰਿਹਾ ਸੀ। ਹਾਲਾਕਿ, ਅਸੀਂ ਜਲਦੀ ਹੀ ਵਾਪਸੀ ਕੀਤੀ। ਹੁਣ ਦੇਸ਼ ਅਤੇ ਫਿਲਮ ਉਦਯੋਗ ਦੋਨੋਂ ਦੀ ਵਿਕਾਸ ਦੀ ਰਾਹ ਤੇ ਵਾਪਸ ਆ ਗਏ ਹਨ ਅਤੇ ਪਿਛਲੀ ਤਿਮਾਹੀ ਭਾਰਤ ਦੇ ਫਿਲਮ ਉਦਯੋਗ ਦੇ ਲਈ ਸਭ ਤੋਂ ਚੰਗੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਬੌਕਸ ਔਫਿਸ ਤੇ ਸਫ਼ਲਤਾ ਮਹੱਤਵਪੂਰਨ ਹੈ, ਉੱਥੇ ਹੀ ਫਿਲਮ ਪੁਰਸਕਾਰ ਗਣਵੱਤਾ ਦਾ ਉਤਸਵ ਮਨਾਉਂਦੇ ਹਨ। ਸ਼੍ਰੀ ਅਪੂਰਵ ਚੰਦ੍ਰ ਨੇ ਦਾਦਾ ਸਾਹੇਬ ਫਾਲਕੇ ਪੁਰਸਕਾਰ ਸਵੀਕਾਰ ਕਰਨ ਦੇ ਲਈ ਸੁਸ਼੍ਰੀ ਵਹੀਦਾ ਰਹਿਮਾਨ ਦਾ ਆਭਾਰ ਵਿਅਕਤ ਕੀਤਾ।

ਪੁਰਸਕਾਰਾਂ ਦੀ ਪੂਰੀ ਸੂਚੀ ਹੇਠਾਂ ਦਿੱਤੇ ਗਏ ਲਿੰਕ ਤੇ ਉਪਲਬਧ ਹੈ

https://pib.gov.in/PressReleasePage.aspx?PRID=1951758

 

ਇਵੈਂਟ ਦਾ ਲਾਈਵਸਟ੍ਰੀਮ ਹੇਠਾਂ ਦਿੱਤੇ ਗਏ ਲਿੰਕ ਤੇ ਉਪਲਬਧ ਹੈ

*********

ਪ੍ਰਾਗਯਾ ਪਾਲੀਵਾਰ/ਸੌਰਭ ਸਿੰਘ



(Release ID: 1969060) Visitor Counter : 63