ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨੈਸ਼ਨਲ ਸਕਿਉਰਿਟੀ ਗਾਰਡ(ਐੱਨਐੱਸਜੀ) ਦੇ ਸਥਾਪਨਾ ਦਿਵਸ 'ਤੇ ਐੱਨਐੱਸਜੀ ਕਰਮੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
Posted On:
16 OCT 2023 3:47PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੈਸ਼ਨਲ ਸਕਿਉਰਿਟੀ ਗਾਰਡ(ਐੱਨਐੱਸਜੀ) ਕਰਮੀਆਂ ਨੂੰ ਐੱਨਐੱਸਜੀ ਦੇ ਸਥਾਪਨਾ ਦਿਵਸ ’ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਇਸ ਅਵਸਰ ’ਤੇ ਪ੍ਰਧਾਨ ਮੰਤਰੀ ਨੇ ਫੋਰਸ ਦੇ ਸਾਰੇ ਬਹਾਦਰ ਜਵਾਨਾਂ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਆਪਣੀ ਡਿਊਟੀ ਦੇ ਦੌਰਾਨ, ਅਟੁੱਟ ਪੇਸ਼ਾਵਰੀ, ਸਾਡੇ ਰਾਸ਼ਟਰ ਲਈ ਗਹਿਰਾ ਪ੍ਰੇਮ ਅਤੇ ਅਜਿੱਤ ਸਾਹਸ ਦਾ ਪ੍ਰਦਰਸ਼ਨ ਕੀਤਾ।
ਇੱਕ ਐਕਸ(X)ਪੋਸਟ ’ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;
“ਐੱਨਐੱਸਜੀ (NSG) ਦੇ ਸਾਰੇ ਕਰਮੀਆਂ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ ’ਤੇ ਸ਼ੁਭਕਾਮਨਾਵਾਂ।
ਐੱਨਐੱਸਜੀ ਬਲੈਕ ਕੈਟਸ (@nsgblackcats) ਨੇ ਵਿਸ਼ਿਸ਼ਟ ਸ਼ਕਤੀਪੁੰਜ ਦੇ ਰੂਪ ਵਿੱਚ ਸੁਦ੍ਰਿੜ੍ਹਤਾ ਨਾਲ ਖ਼ੁਦ ਨੂੰ ਸਥਾਪਿਤ ਕੀਤਾ ਹੈ, ਜੋ ਵਿਭਿੰਨ ਖ਼ਤਰਿਆਂ ਤੋਂ ਸਾਡੀ ਰੱਖਿਆ ਕਰ ਰਹੇ ਹਨ।
ਇਸ ਵਿਸ਼ੇਸ਼ ਅਵਸਰ ’ਤੇ, ਮੈਂ ਫੋਰਸ ਦੇ ਸਾਰੇ ਬਹਾਦਰ ਕਰਮੀਆਂ ਦੀ ਸ਼ਲਾਘਾ ਕਰਦਾ ਹਾਂ, ਜਿਨ੍ਹਾਂ ਨੇ ਆਪਣੀ ਡਿਊਟੀ ਦੇ ਦੌਰਾਨ ਅਟੁੱਟ ਪੇਸ਼ੇਵਰ, ਰਾਸ਼ਟਰ ਦੇ ਪ੍ਰਤੀ ਗਹਿਰਾ ਪ੍ਰੇਮ ਅਤੇ ਅਜਿੱਤ ਸਾਹਸ ਦਾ ਪ੍ਰਦਰਸ਼ਨ ਕੀਤਾ।”
***
ਡੀਐੱਸ/ਐੱਸਟੀ
(Release ID: 1968218)
ਵਿਜ਼ੀਟਰ ਕਾਊਂਟਰ : 192
Read this release in:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam