ਪ੍ਰਧਾਨ ਮੰਤਰੀ ਦਫਤਰ

ਭਾਰਤ ਦੇ ਨਾਗਪੱਟੀਨਮ ਅਤੇ ਸ੍ਰੀ ਲੰਕਾ ਦੇ ਕਾਂਕੇਸਨਥੁਰਈ ਦੇ ਦਰਮਿਆਨ ਫੈਰੀ ਸੇਵਾਵਾਂ (ferry services) ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਨੇ ਸੰਬੋਧਨ ਕੀਤਾ


"ਭਾਰਤ ਅਤੇ ਸ੍ਰੀ ਲੰਕਾ ਡਿਪਲੋਮੈਟਿਕ ਅਤੇ ਆਰਥਿਕ ਸਬੰਧਾਂ ਦੇ ਦਰਮਿਆਨ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਕਰ ਰਹੇ ਹਨ"

"ਫੈਰੀ ਸੇਵਾ (Ferry service) ਸਾਰੇ ਇਤਿਹਾਸਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਜੀਵਨ ਪ੍ਰਦਾਨ ਕਰੇਗੀ"

“ਕਨੈਕਟੀਵਿਟੀ ਸਿਰਫ਼ ਦੋ ਸ਼ਹਿਰਾਂ ਨੂੰ ਨਾਲ ਜੋੜਨ ਬਾਰੇ ਨਹੀਂ ਹੈ। ਇਹ ਦੇਸ਼ਾਂ ਨੂੰ ਨਜ਼ਦੀਕ ਲਿਆਉਂਦੀ ਹੈ, ਸਾਡੇ ਲੋਕਾਂ ਨੂੰ ਨਜ਼ਦੀਕ ਲਿਆਉਂਦੀ ਹੈ ਅਤੇ ਸਾਡੇ ਦਿਲਾਂ ਨੂੰ ਜੋੜਦੀ ਹੈ”

“ਪ੍ਰਗਤੀ ਅਤੇ ਵਿਕਾਸ ਦੇ ਲਈ ਭਾਰਤ-ਸ੍ਰੀ ਲੰਕਾ ਦੁਵੱਲੇ ਸਬੰਧਾਂ ਦੇ ਦਰਮਿਆਨ ਸਾਂਝੇਦਾਰੀ ਸਭ ਤੋਂ ਮਜ਼ਬੂਤ ਅਧਾਰ ਥੰਮ੍ਹਾਂ ਵਿੱਚੋਂ ਇੱਕ ਹੈ ”

“ਸ੍ਰੀ ਲੰਕਾ ਵਿੱਚ ਭਾਰਤ ਦੀ ਸਹਾਇਤਾ ਨਾਲ ਲਾਗੂ ਕੀਤੇ ਗਏ ਪ੍ਰੋਜੈਕਟਾਂ ਨੇ ਲੋਕਾਂ ਦੇ ਜੀਵਨ ਨੂੰ ਨਵਾਂ ਰੂਪ ਦਿੱਤਾ ਹੈ”

Posted On: 14 OCT 2023 8:58AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਜ਼ਰੀਏ ਭਾਰਤ ਦੇ ਨਾਗਪੱਟੀਨਮ (Nagapattinam, India) ਅਤੇ ਸ੍ਰੀ ਲੰਕਾ ਦੇ ਕਾਂਕੇਸਨਥੁਰਈ (Kankesanthurai, Sri Lanka) ਦੇ ਦਰਮਿਆਨ ਫੈਰੀ ਸੇਵਾਵਾਂ ਦੀ ਸ਼ੁਰੂਆਤ (launch of ferry services) ਦੇ ਅਵਸਰ ‘ਤੇ ਸੰਬੋਧਨ ਕੀਤਾ।

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਸ੍ਰੀ ਲੰਕਾ ਡਿਪਲੋਮੈਟਿਕ ਅਤੇ ਆਰਥਿਕ ਸਬੰਧਾਂ ਦੀ ਦਿਸ਼ਾ ਵਿੱਚ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਕਰ ਰਹੇ ਹਨ ਅਤੇ ਨਾਗਪੱਟੀਨਮ ਅਤੇ ਕਾਂਕੇਸਨਥੁਰਈ ਦੇ ਦਰਮਿਆਨ ਫੈਰੀ ਸੇਵਾ ਦੀ ਸ਼ੁਰੂਆਤ (launch of a ferry service between Nagapattinam and Kankesanthurai) ਸਬੰਧਾਂ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ।

 

ਭਾਰਤ ਅਤੇ ਸ੍ਰੀ ਲੰਕਾ ਦੇ ਦਰਮਿਆਨ ਸੰਸਕ੍ਰਿਤੀ, ਵਣਜ ਅਤੇ ਸੱਭਿਅਤਾ (culture, commerce and civilization) ਦੇ ਸਾਂਝੇ ਇਤਿਹਾਸ (shared history ) ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਗਪੱਟੀਨਮ (Nagapattinam) ਅਤੇ ਇਸ ਨਾਲ ਜੁੜੇ ਆਸਪਾਸ ਦੇ ਸ਼ਹਿਰ ਸ੍ਰੀ ਲੰਕਾ ਸਹਿਤ ਕਈ ਦੇਸ਼ਾਂ ਦੇ ਨਾਲ ਸਮੁੰਦਰੀ ਵਪਾਰ ਦੇ ਲਈ ਜਾਣੇ ਜਾਂਦੇ ਰਹੇ ਹਨ ਅਤੇ ਪ੍ਰਾਚੀਨ ਤਮਿਲ ਸਾਹਿਤ (ancient Tamil literature) ਵਿੱਚ ਭੀ ਪੂੰਪੁਹਾਰ (Poompuhar) ਦੀ ਇਤਿਹਾਸਿਕ ਬੰਦਰਗਾਹ ਨੂੰ ਪ੍ਰਮੁੱਖ ਕੇਂਦਰ ਦੱਸਿਆ ਗਿਆ ਹੈ। ਉਨ੍ਹਾਂ ਨੇ ਪੱਟੀਨੱਪਲਾਈ ਅਤੇ ਮਣਿਮੇਕਲਾਈ ਜਿਹੇ ਸੰਗਮ ਯੁਗ ਦੇ ਸਾਹਿਤ (Sangam age literature like Pattinappalai and Manimekalai) ਬਾਰੇ ਭੀ ਆਪਣੇ ਵਿਚਾਰ ਰੱਖੇ, ਜਿਸ ਵਿੱਚ ਦੋਨੋਂ ਦੇਸ਼ਾਂ ਦੇ ਦਰਮਿਆਨ ਫੈਰੀ ਸੇਵਾ ਅਤੇ ਸਮੁੰਦਰੀ ਜਹਾਜ਼ਾਂ ਦੇ ਪਰਿਚਾਲਨ ਦਾ ਵਰਣਨ ਹੈ। ਉਨ੍ਹਾਂ ਨੇ ਮਹਾਨ ਕਵੀ ਸੁਬਰਮਣਯਮ ਭਾਰਤੀ ਦੇ (great poet Subramania Bharti’s) ਗੀਤ ‘ਸਿੰਧੁ ਨਧਿਯਿਨ ਮਿਸਾਈ’ (‘Sindhu Nadhiyin Misai’) ਨੂੰ ਭੀ ਯਾਦ ਕੀਤਾ, ਜਿਸ ਵਿੱਚ ਭਾਰਤ ਅਤੇ ਸ੍ਰੀ ਲੰਕਾ ਨੂੰ ਆਪਸ ਵਿੱਚ ਜੋੜਨ ਵਾਲੇ ਪੁਲ਼ ਦਾ ਵਰਣਨ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਫੈਰੀ ਸੇਵਾ ਉਨ੍ਹਾਂ ਸਾਰੇ ਇਤਿਹਾਸਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਜੀਵਨ ਦੇਵੇਗੀ।

 

 

ਰਾਸ਼ਟਰਪਤੀ ਵਿਕਰਮਸਿੰਘੇ (President Wickremesinghe) ਦੀ ਹਾਲ ਹੀ ਦੀ ਯਾਤਰਾ ਦੇ ਦੌਰਾਨ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਾਣਕਾਰੀ ਦਿੱਤੀ ਕਿ ਕਨੈਕਟੀਵਿਟੀ ਦੇ ਕੇਂਦਰੀ ਵਿਸ਼ੇ ਵਸਤੂ ਦੇ ਨਾਲ ਆਰਥਿਕ ਸਾਂਝੇਦਾਰੀ ਦੇ ਲਈ ਸੰਯੁਕਤ ਰੂਪ ਵਿੱਚ ਇੱਕ ਦ੍ਰਿਸ਼ਟੀ ਪੱਤਰ (ਵਿਜ਼ਨ ਡਾਕੂਮੈਂਟ-vision document) ਅਪਣਾਇਆ ਗਿਆ ਸੀ। ਉਨ੍ਹਾਂ ਨੇ ਕਿਹਾ, “ਕਨੈਕਟੀਵਿਟੀ ਦੋ ਸ਼ਹਿਰਾਂ ਨੂੰ ਨਾਲ ਜੋੜਨ ਦੇ ਬਾਰੇ ਹੀ ਨਹੀਂ ਹੈ। ਇਹ ਸਾਡੇ ਦੇਸ਼ਾਂ ਨੂੰ ਭੀ ਨਜ਼ਦੀਕ ਲਿਆਉਂਦੀ ਹੈ, ਸਾਡੇ ਲੋਕ ਹੋਰ ਨਜ਼ਦੀਕ ਆਉਂਦੇ ਹਨ ਅਤੇ ਸਾਡੇ ਦਿਲਾਂ ਨੂੰ ਭੀ ਜੋੜਦੀ ਹੈ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਨੈਕਟੀਵਿਟੀ, ਵਪਾਰ, ਟੂਰਿਜ਼ਮ ਅਤੇ ਲੋਕਾਂ ਦੇ ਦਰਮਿਆਨ ਸਬੰਧਾਂ (trade, tourism and people-to-people ties) ਨੂੰ ਵਧਾਉਂਦੀ ਹੈ, ਨਾਲ ਹੀ ਦੋਨੋਂ ਦੇਸ਼ਾਂ ਦੇ ਨੌਜਵਾਨਾਂ ਦੇ ਲਈ ਨਵੇਂ ਸੁਅਵਸਰਾਂ ਦੀ ਸਿਰਜਣਾ ਕਰਦੀ ਹੈ।

 

ਪ੍ਰਧਾਨ ਮੰਤਰੀ ਨੇ ਸਾਲ 2015 ਵਿੱਚ ਆਪਣੇ ਸ੍ਰੀ ਲੰਕਾ ਦੌਰੇ ਨੂੰ ਯਾਦ ਕੀਤਾ ਜਦੋਂ ਦਿੱਲੀ ਅਤੇ ਕੋਲੰਬੋ ਦਰਮਿਆਨ  ਸਿੱਧੀ ਉਡਾਣ ਸ਼ੁਰੂ ਕੀਤੀ ਗਈ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਲੰਕਾ ਤੋਂ ਤੀਰਥ ਨਗਰੀ ਕੁਸ਼ੀਨਗਰ (pilgrim town of Kushinagar) ਵਿੱਚ ਪਹਿਲੀ ਅੰਤਰਰਾਸ਼ਟਰੀ ਉਡਾਣ ਦੇ ਆਉਣ ਦਾ ਉਤਸਵ ਭੀ ਮਨਾਇਆ ਗਿਆ ਸੀ। ਉਨ੍ਹਾਂ ਨੇ ਇਹ ਜਾਣਕਾਰੀ ਭੀ ਦਿੱਤੀ ਕਿ ਚੇਨਈ ਅਤੇ ਜਾਫਨਾ ਦੇ ਦਰਮਿਆਨ ਸਿੱਧੀਆਂ ਉਡਾਣਾਂ(direct flights between Chennai and Jaffna) ਸਾਲ 2019 ਵਿੱਚ ਸ਼ੁਰੂ ਕੀਤੀਆਂ ਗਈਆਂ ਸਨ ਅਤੇ ਹੁਣ ਨਾਗਪੱਟੀਨਮ ਅਤੇ ਕਾਂਕੇਸਨਥੁਰਈ ਦੇ ਦਰਮਿਆਨ ਫੈਰੀ ਸੇਵਾ(ferry service between Nagapattinam and Kankesanthurai) ਇਸ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਹੈ।

 

"ਕਨੈਕਟੀਵਿਟੀ ਦੇ ਲਈ ਸਾਡਾ ਵਿਜ਼ਨ ਟ੍ਰਾਂਸਪੋਰਟ ਸੈਕਟਰ ਦੀਆਂ ਸੀਮਾਵਾਂ ਤੋਂ ਬਹੁਤ ਅੱਗੇ ਦੀ ਤਰਫ਼ ਦੇਖਦਾ ਹੈ," ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਾਰਤ ਅਤੇ ਸ੍ਰੀ ਲੰਕਾ ਫਿਨ-ਟੈੱਕ ਅਤੇ ਊਰਜਾ (fin-tech and energy) ਜਿਹੇ ਖੇਤਰਾਂ ਦੀ ਇੱਕ ਵਿਸਤ੍ਰਿਤ ਲੜੀ (wide range) ਵਿੱਚ ਸਹਿਯੋਗ ਦਿੰਦੇ ਹਨ। ਇਹ ਉਲੇਖ ਕਰਦੇ ਹੋਏ ਕਿ ਯੂਪੀਆਈ (UPI) ਦੇ ਕਾਰਨ ਡਿਜੀਟਲ ਭੁਗਤਾਨ (digital payments) ਭਾਰਤ ਵਿੱਚ ਵਿੱਚ ਇੱਕ ਜਨ ਅੰਦੋਲਨ (mass movement) ਅਤੇ ਜੀਵਨ ਜੀਣ ਦਾ ਇੱਕ ਤਰੀਕਾ (a way of life) ਬਣ ਗਿਆ ਹੈ, ਸ਼੍ਰੀ ਮੋਦੀ ਨੇ ਦੱਸਿਆ ਕਿ ਦੋਨੋਂ ਦੇਸ਼ਾਂ ਦੀਆਂ ਸਰਕਾਰਾਂ ਯੂਪੀਆਈ ਅਤੇ ਲੰਕਾ-ਪੇਅ ਨੂੰ ਇਕੱਠੇ ਜੋੜ ਕੇ (by linking UPI and Lanka Pay) ਫਿਨ-ਟੈੱਕ ਸੈਕਟਰ ਕਨੈਕਟੀਵਿਟੀ (fin-tech sector connectivity) 'ਤੇ ਕਾਰਜ ਕਰ ਰਹੀਆਂ ਹਨ। ਉਨ੍ਹਾਂ ਨੇ ਊਰਜਾ ਸੁਰੱਖਿਆ ਅਤੇ ਭਰੋਸੇਯੋਗਤਾ (energy security and reliability) ਵਧਾਉਣ ਦੇ ਲਈ ਦੋਨੋਂ ਦੇਸ਼ਾਂ ਦੇ ਦਰਮਿਆਨ ਊਰਜਾ ਗ੍ਰਿੱਡ ਨੂੰ ਜੋੜਨ ਬਾਰੇ ਭੀ ਦੱਸਿਆ, ਕਿਉਂਕਿ ਊਰਜਾ ਸੁਰੱਖਿਆ(energy security) ਭਾਰਤ ਅਤੇ ਸ੍ਰੀ ਲੰਕਾ ਦੋਨੋਂ ਦੀ ਵਿਕਾਸ ਯਾਤਰਾ (development journey) ਦੇ ਲਈ ਮਹੱਤਵਪੂਰਨ (crucial) ਹੈ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਗਤੀ ਅਤੇ ਵਿਕਾਸ ਦੇ ਲਈ ਸਾਂਝੇਦਾਰੀ (partnership for progress and development) ਭਾਰਤ-ਸ੍ਰੀ ਲੰਕਾ ਦੇ ਦੁਵੱਲੇ ਸਬੰਧਾਂ (India - Sri Lanka's bilateral relationship) ਦੇ ਸਭ ਤੋਂ ਮਜ਼ਬੂਤ ਥੰਮ੍ਹਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ, “ਸਾਡਾ ਵਿਜ਼ਨ ਵਿਕਾਸ ਨੂੰ ਸਾਰਿਆਂ ਤੱਕ ਲੈ ਕੇ ਜਾਣਾ ਹੈ, ਕਿਸੇ ਨੂੰ ਭੀ ਇਸ ਤੋਂ ਵੰਚਿਤ ਨਹੀਂ ਰੱਖਣਾ ਹੈ।” (“Our vision is to take development to everyone, leaving none behind”) ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਲੰਕਾ ਵਿੱਚ ਭਾਰਤ ਦੀ ਸਹਾਇਤਾ ਨਾਲ ਲਾਗੂ ਕੀਤੇ ਗਏ ਪ੍ਰੋਜੈਕਟਾਂ ਨੇ ਲੋਕਾਂ ਦੇ ਜੀਵਨ ਨੂੰ ਇੱਕ ਨਵਾਂ ਰੂਪ ਦਿੱਤਾ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਉੱਤਰੀ ਪ੍ਰਾਂਤ (Northern province) ਵਿੱਚ ਆਵਾਸ, ਜਲ, ਸਿਹਤ ਅਤੇ ਆਜੀਵਿਕਾ ਸਹਾਇਤਾ (housing, water, health, and livelihood support) ਨਾਲ ਸਬੰਧਿਤ ਕਈ ਪ੍ਰੋਜੈਕਟ ਪੂਰੇ ਹੋ ਗਏ ਹਨ ਅਤੇ ਕਾਂਕੇਸਨਥੁਰਈ ਬੰਦਰਗਾਹ ਦੀ ਅੱਪਗ੍ਰੇਡੇਸ਼ਨ (upgradation of the Kankesanthurai Harbour) ਵਿੱਚ ਸਮਰਥਨ ਦੇਣ ਵਿੱਚ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ, “ਚਾਹੇ ਉੱਤਰ ਨਾਲ ਦੱਖਣ ਨੂੰ ਜੋੜਨ ਵਾਲੀਆਂ ਰੇਲਵੇ ਲਾਈਨਾਂ ਦੀ ਬਹਾਲੀ ਹੋਵੇ; ਪ੍ਰਤਿਸ਼ਠਿਤ ਜਾਫਨਾ ਸੱਭਿਆਚਾਰਕ ਕੇਂਦਰ (iconic Jaffna Cultural Centre) ਦਾ ਨਿਰਮਾਣ; ਪੂਰੇ ਸ੍ਰੀ ਲੰਕਾ ਵਿੱਚ ਐਮਰਜੈਂਸੀ ਐਂਬੂਲੈਂਸ ਸੇਵਾ ਸ਼ੁਰੂ ਕਰਨਾ; ਡਿਕ ਓਯਾ ਵਿਖੇ ਮਲਟੀ-ਸਪੈਸ਼ਲਿਟੀ ਹਸਪਤਾਲ (multi-speciality hospital at Dick Oya), ਅਸੀਂ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ (Sabka Saath, Sabka Vikas, Sabka Vishwas and Sabka Prayas) ਦੇ ਵਿਜ਼ਨ ਦੇ ਨਾਲ ਕਾਰਜ ਕਰ ਰਹੇ ਹਾਂ।”

 

 

ਹਾਲ ਹੀ ਵਿੱਚ ਭਾਰਤ ਦੁਆਰਾ ਆਯੋਜਿਤ ਜੀ-20 ਸਮਿਟ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਸੁਧੈਵ ਕੁਟੁੰਬਕਮ (Vasudhaiva Kutumbakam) ਦੇ ਭਾਰਤ ਦੇ ਵਿਜ਼ਨ (India’s vision) ‘ਤੇ ਭੀ ਪ੍ਰਕਾਸ਼ ਪਾਇਆ, ਜਿਸ ਦਾ ਅੰਤਰਰਾਸ਼ਟਰੀ ਸਮੁਦਾਇ  ਨੇ ਹਾਰਦਿਕ ਸੁਆਗਤ ਕੀਤਾ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਸ ਵਿਜ਼ਨ ਦਾ ਇੱਕ ਹਿੱਸਾ ਗੁਆਂਢੀ ਦੇਸ਼ਾਂ ਦੇ ਨਾਲ ਪ੍ਰਗਤੀ ਅਤੇ ਸਮ੍ਰਿੱਧੀ ਸਾਂਝੇ ਕਰਨ ਨੂੰ ਪ੍ਰਾਥਮਿਕਤਾ ਦੇ ਰਿਹਾ ਹੈ। ਉਨ੍ਹਾਂ ਨੇ ਜੀ-20 ਸਮਿਟ ਦੇ ਦੌਰਾਨ ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਗਲਿਆਰੇ ਦੀ ਸ਼ੁਰੂਆਤ (launch of the India-Middle East-Europe Economic Corridor) ਦਾ ਭੀ ਉਲੇਖ ਕੀਤਾ ਅਤੇ ਦੱਸਿਆ ਕਿ ਇਹ ਇੱਕ ਮਹੱਤਵਪੂਰਨ ਕਨੈਕਟੀਵਿਟੀ ਕੌਰੀਡੋਰ ਹੈ ਜੋ ਪੂਰੇ ਖੇਤਰ ਵਿੱਚ ਬੜੇ ਪੈਮਾਨੇ 'ਤੇ ਆਰਥਿਕ ਪ੍ਰਭਾਵ ਦੀ ਸਿਰਜਣਾ ਕਰੇਗਾ। ਉਨ੍ਹਾਂ ਨੇ ਕਿਹਾ ਕਿ ਸ੍ਰੀ ਲੰਕਾ ਦੇ ਲੋਕਾਂ ਨੂੰ ਭੀ ਇਸ ਨਾਲ ਲਾਭ ਹੋਵੇਗਾ, ਕਿਉਂਕਿ ਦੋਨੋਂ ਦੇਸ਼ਾਂ ਦੇ ਦਰਮਿਆਨ ਮਲਟੀਮੋਡਲ ਕਨੈਕਟੀਵਿਟੀ (multimodal connectivity) ਮਜ਼ਬੂਤ ਹੋਈ ਹੈ। ਪ੍ਰਧਾਨ ਮੰਤਰੀ ਨੇ ਅੱਜ ਫੈਰੀ ਸੇਵਾ ਦੀ ਸਫ਼ਲ ਸ਼ੁਰੂਆਤ ਦੇ ਲਈ ਸ੍ਰੀ ਲੰਕਾ ਦੇ ਰਾਸ਼ਟਰਪਤੀ, ਸਰਕਾਰ ਅਤੇ ਜਨਤਾ ਦਾ ਆਭਾਰ ਵਿਅਕਤ ਕੀਤਾ ਅਤੇ ਨਾਲ ਹੀ ਉਨ੍ਹਾਂ ਨੇ ਰਾਮੇਸ਼ਵਰਮ ਅਤੇ ਤਲਾਈਮੱਨਾਰ ਦੇ ਦਰਮਿਆਨ ਫੈਰੀ ਸੇਵਾ (ferry service between Rameswaram and Talaimannar) ਦੇ ਮੁੜ ਸ਼ੁਰੂ ਕਰਨ ਬਾਰੇ ਭੀ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਆਪਣੇ ਲੋਕਾਂ ਦੇ ਪਰਸਪਰ ਲਾਭ ਦੇ ਲਈ ਸਾਡੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਸ੍ਰੀ ਲੰਕਾ ਦੇ ਨਾਲ ਮਿਲ ਕੇ ਕਾਰਜ ਕਰਨ ਦੇ ਲਈ ਪ੍ਰਤੀਬੱਧ ਹੈ।"

 

 

************

 

ਡੀਐੱਸ/ਟੀਐੱਸ



(Release ID: 1967843) Visitor Counter : 89