ਪ੍ਰਧਾਨ ਮੰਤਰੀ ਦਫਤਰ
ਕਈ ਵਰ੍ਹਿਆਂ ਦੇ ਬਾਅਦ ਪਾਰਵਤੀ ਕੁੰਡ ਅਤੇ ਜਾਗੇਸ਼ਵਰ ਮੰਦਿਰ ਦੀ ਯਾਤਰਾ ਵਿਸ਼ੇਸ਼ ਰਹੀ: ਪ੍ਰਧਾਨ ਮੰਤਰੀ
प्रविष्टि तिथि:
14 OCT 2023 11:52AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਤਰਾਖੰਡ ਦੇ ਕੁਮਾਊਂ ਖੇਤਰ ਵਿੱਚ ਪਾਰਵਤੀ ਕੁੰਡ ਅਤੇ ਜਾਗੇਸ਼ਵਰ ਮੰਦਿਰ ਨੂੰ ਜ਼ਰੂਰ ਦੇਖਣ ਦਾ ਸੁਝਾਅ ਦਿੱਤਾ ਹੈ।
ਉਨ੍ਹਾਂ ਨੇ ਐਕਸ (X) ‘ਤੇ ਪੋਸਟ ਕੀਤਾ:
“ਅਗਰ ਕੋਈ ਮੇਰੇ ਤੋਂ ਪੁੱਛੇ-ਕਿ ਤੁਹਾਨੂੰ ਉੱਤਰਾਖੰਡ ਵਿੱਚ ਕੋਈ ਇੱਕ ਜਗ੍ਹਾ ਜ਼ਰੂਰ ਦੇਖਣੀ ਚਾਹੀਦੀ ਹੈ ਤਾਂ ਉਹ ਕਿਹੜੀ ਜਗ੍ਹਾ ਹੋਵੇਗੀ, ਮੈਂ ਕਹਾਂਗਾ ਕਿ ਤੁਹਾਨੂੰ ਰਾਜ ਦੇ ਕੁਮਾਊਂ ਖੇਤਰ ਵਿੱਚ ਪਾਰਵਤੀ ਕੁੰਡ ਅਤੇ ਜਾਗੇਸ਼ਵਰ ਮੰਦਿਰ ਜ਼ਰੂਰ ਦੇਖਣੇ ਚਾਹੀਦੇ ਹਨ। ਇਨ੍ਹਾਂ ਦੀ ਪ੍ਰਾਕ੍ਰਿਤਿਕ ਸੁੰਦਰਤਾ ਅਤੇ ਦਿੱਬਤਾ ਤੁਹਾਡਾ ਮਨ ਮੋਹ ਲਵੇਗੀ।
ਨਿਰਸੰਦੇਹ, ਉੱਤਰਾਖੰਡ ਵਿੱਚ ਘੁੰਮਣ ਲਾਇਕ ਕਈ ਪ੍ਰਸਿੱਧ ਥਾਵਾਂ ਹਨ ਅਤੇ ਮੈਂ ਭੀ ਅਕਸਰ ਰਾਜ ਦਾ ਦੌਰਾ ਕੀਤਾ ਹੈ। ਇਸ ਵਿੱਚ ਕੇਦਾਰਨਾਥ ਅਤੇ ਬਦਰੀਨਾਥ ਦੇ ਪਵਿੱਤਰ ਸਥਾਨ ਸ਼ਾਮਲ ਹਨ, ਜੋ ਸਭ ਤੋਂ ਯਾਦਗਾਰੀ ਅਨੁਭਵ ਹਨ। ਲੇਕਿਨ, ਕਈ ਵਰ੍ਹਿਆਂ ਦੇ ਬਾਅਦ ਪਾਰਵਤੀ ਕੁੰਡ ਅਤੇ ਜਾਗੇਸ਼ਵਰ ਮੰਦਿਰ ਦੀ ਯਾਤਰਾ ਵਿਸ਼ੇਸ਼ ਰਹੀ ਹੈ।”
*****
ਡੀਐੱਸ/ਐੱਸਕੇ
(रिलीज़ आईडी: 1967772)
आगंतुक पटल : 167
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam