ਪ੍ਰਧਾਨ ਮੰਤਰੀ ਦਫਤਰ
ਉੱਤਰਾਖੰਡ ਦੇ ਪਿਥੌਰਾਗੜ੍ਹ ਵਿੱਚ ਕਈ ਪਰਿਯੋਜਨਾਵਾਂ ਦੇ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਦੇ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
12 OCT 2023 9:12PM by PIB Chandigarh
ਭਾਰਤ ਮਾਤਾ ਕੀ-ਜੈ!
ਭਾਰਤ ਮਾਤਾ ਕੀ-ਜੈ!
ਉੱਤਰਾਖੰਡ ਦੇ ਲੋਕਪ੍ਰਿਯ, ਯੁਵਾ ਮੁੱਖ ਮੰਤਰੀ ਭਾਈ ਪੁਸ਼ਕਰ ਸਿੰਘ ਧਾਮੀ ਜੀ, ਕੇਂਦਰੀ ਮੰਤਰੀ ਸ਼੍ਰੀ ਅਜੈ ਭੱਟ ਜੀ, ਸਾਬਕਾ ਮੁੱਖ ਮੰਤਰੀ ਰਮੇਸ਼ ਪੋਖਰਿਯਾਲ ਨਿਸ਼ੰਕ ਜੀ, ਰਾਜ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮਹੇਂਦਰ ਭੱਟ ਜੀ, ਉੱਤਰਾਖੰਡ ਸਰਕਾਰ ਦੇ ਮੰਤਰੀ, ਸਾਰੇ ਸਾਂਸਦ, ਵਿਧਾਇਕ, ਹੋਰ ਮਹਾਨੁਭਾਵ ਅਤੇ ਦੇਵਭੂਮੀ ਦੇ ਮੇਰੇ ਪਿਆਰੇ ਪਰਿਵਾਰਜਨੋਂ, ਆਪ ਸਭ ਨੂੰ ਪ੍ਰਣਾਮ। ਅੱਜ ਤਾਂ ਉੱਤਰਾਖੰਡ ਨੇ ਕਮਾਲ ਕਰ ਦਿੱਤਾ ਜੀ। ਸ਼ਾਇਦ ਐਸਾ ਦ੍ਰਿਸ਼ ਦੇਖਣ ਦਾ ਸੁਭਾਗ ਸ਼ਾਇਦ ਹੀ ਪਹਿਲਾਂ ਕਿਸੇ ਨੂੰ ਮਿਲਿਆ ਹੋਵੇ। ਅੱਜ ਸੁਬ੍ਹਾ ਤੋਂ ਮੈਂ ਉੱਤਰਾਖੰਡ ਵਿੱਚ ਜਿੱਥੇ ਗਿਆ, ਅਦਭੁਤ ਪਿਆਰ, ਅਪਾਰ ਅਸ਼ੀਰਵਾਦ; ਐਸਾ ਲਗ ਰਿਹਾ ਸੀ ਜਿਵੇਂ ਸਨੇਹ ਦੀ ਗੰਗਾ ਵਹਿ ਰਹੀ ਹੈ।
ਅਧਿਆਤਮ ਅਤੇ ਅਪ੍ਰਤਿਮ ਸ਼ੌਰਯ ਦੀ ਇਸ ਧਰਾ ਦਾ ਮੈਂ ਵੰਦਨ ਕਰਦਾ ਹਾਂ। ਵੀਰ ਮਾਤਾਵਾਂ ਨੂੰ ਵਿਸ਼ੇਸ਼ ਤੌਰ ‘ਤੇ ਵੰਦਨ ਕਰਦਾ ਹਾਂ। ਜਦੋਂ ਬਦਰੀਨਾਥ ਧਾਮ ਵਿੱਚ “ਜੈ ਬਦਰੀ-ਵਿਸ਼ਾਲ” ਦਾ ਉਦਘੋਸ਼ ਹੁੰਦਾ ਹੈ, ਤਾਂ ਗੜ੍ਹਵਾਲ ਰਾਇਫਲਸ ਦੇ ਵੀਰਾਂ ਦਾ ਜੋਸ਼ ਵਧ ਜਾਂਦਾ ਹੈ। ਜਦੋਂ ਗੰਗੋਲੀਹਾਟ ਦੇ ਕਾਲਿਕਾ ਮੰਦਿਰ ਦੀਆਂ ਘੰਟੀਆਂ “ਜੈ ਮਹਾਕਾਲੀ” ਦੇ ਜੈਕਾਰਿਆਂ ਨਾਲ ਗੂੰਜਦੀਆਂ ਹਨ, ਤਾਂ ਕੁਮਾਊਂ ਰੈਜੀਮੈਂਟ ਦੇ ਵੀਰਾਂ ਵਿੱਚ ਅਜਿੱਤ ਸਾਹਸ ਦਾ ਸੰਚਾਰ ਹੋਣ ਲਗਦਾ ਹੈ। ਇੱਥੇ ਮਾਨਸਖੰਡ ਵਿੱਚ ਬਾਗੇਸ਼ਵਰ, ਬੈਜਨਾਥ, ਨੰਦਾ ਦੇਵੀ, ਗੋਲੂ ਦੇਵਤਾ, ਪੂਰਣਾਗਿਰੀ, ਕਸਾਰ ਦੇਵੀ, ਕੈਂਚੀ ਧਾਮ, ਕਟਾਰਮਲ, ਨਾਨਕਮੱਤਾ, ਰੀਠਾਸਾਹਿਬ, ਅਣਗਿਣਤ, ਅਣਗਿਣਤ ਦੇਵ ਸਥਲਾਂ ਦੀ ਸ਼੍ਰਿੰਖਲਾ(ਲੜੀ,ਸੀਰੀਜ਼) ਦਾ ਵੈਭਵ, ਸਾਡੇ ਪਾਸ ਬਹੁਤ ਬੜੀ ਵਿਰਾਸਤ ਹੈ। ਰਾਸ਼ਟਰ ਰੱਖਿਆ ਅਤੇ ਆਸਥਾ ਦੀ ਇਸ ਤੀਰਥਭੂਮੀ ‘ਤੇ ਮੈਂ ਜਦੋਂ-ਜਦੋਂ ਆਇਆ ਹਾਂ, ਜਦੋਂ ਭੀ ਤੁਹਾਨੂੰ ਯਾਦ ਕੀਤਾ ਹੈ, ਮੈਂ ਧੰਨ ਹੋ ਜਾਂਦਾ ਹਾਂ।
ਮੇਰੇ ਪਰਿਵਾਰਜਨੋਂ,
ਇੱਥੇ ਆਉਣ ਤੋਂ ਪਹਿਲੇ ਮੈਨੂੰ ਪਾਰਵਤੀ ਕੁੰਡ ਅਤੇ ਜੋਗੇਸ਼ਵਰਧਾਮ ਵਿੱਚ ਪੂਜਾ-ਅਰਚਨਾ ਕਰਨ ਦਾ ਸੁਭਾਗ ਮਿਲਿਆ। ਮੈਂ ਹਰ ਦੇਸ਼ਵਾਸੀ ਦੀ ਅੱਛੀ ਸਿਹਤ ਅਤੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਮਜ਼ਬੂਤ ਕਰਨ ਦੇ ਲਈ ਅਤੇ ਮੇਰੇ ਉੱਤਰਾਖੰਡ ਦੇ ਸਾਰੇ ਸੁਪਨੇ, ਸਾਰੇ ਸੰਕਲਪ ਪੂਰੇ ਹੋਣ, ਇਸ ਲਈ ਅਸ਼ੀਰਵਾਦ ਮੰਗਿਆ ਹੈ। ਕੁਝ ਹੀ ਦੇਰ ਪਹਿਲਾਂ ਮੇਰੀ ਮੁਲਾਕਾਤ, ਸਾਡੀ ਸੀਮਾ ਦੇ ਪ੍ਰਹਰੀਆਂ(ਪਹਿਰੇਦਾਰਾਂ), ਸਾਡੇ ਜਵਾਨਾਂ ਦੇ ਨਾਲ ਭੀ ਹੋਈ ਹੈ। ਮੈਨੂੰ ਸਥਾਨਕ ਕਲਾ ਅਤੇ ਸਵੈ ਸਹਾਇਤਾ ਸਮੂਹਾਂ ਨਾਲ ਜੁੜੇ ਸਾਡੇ ਸਾਰੇ ਭੈਣਾਂ, ਭਾਈ, ਉਨ੍ਹਾਂ ਨੂੰ ਭੀ ਮਿਲਣ ਦਾ ਮੌਕਾ ਮਿਲਿਆ। ਯਾਨੀ, ਭਾਰਤ ਦੀ ਸੰਸਕ੍ਰਿਤੀ, ਭਾਰਤ ਦੀ ਸੁਰੱਖਿਆ, ਭਾਰਤ ਦੀ ਸਮ੍ਰਿੱਧੀ ਨਾਲ ਜੁੜੇ ਹੋਏ ਇਨ੍ਹਾਂ ਤਿੰਨਾਂ ਸਵਰੂਪਾਂ ਵਿੱਚ ਇਸ ਪ੍ਰਕਾਰ ਨਾਲ ਮੇਰੀ ਇਹ ਨਵੇਂ ਪ੍ਰਕਾਰ ਦੀ ਯਾਤਰਾ ਭੀ ਜੁੜ ਗਈ। ਸਭ ਦੇ ਦਰਸ਼ਨ ਇੱਕਠਿਆਂ ਹੋ ਗਏ। ਉੱਤਰਾਖੰਡ ਦੀ ਇਹ ਸਮਰੱਥਾ, ਅਦਭੁਤ ਹੈ, ਅਤੁਲਨੀਯ ਹੈ। ਇਸ ਲਈ ਮੇਰਾ ਵਿਸ਼ਵਾਸ ਹੈ ਅਤੇ ਇਹ ਵਿਸ਼ਵਾਸ ਮੈਂ ਬਾਬਾ ਕੇਦਾਰ ਦੇ ਚਰਨਾਂ ਵਿੱਚ ਬੈਠ ਕੇ ਵਿਅਕਤ ਕੀਤਾ ਸੀ। ਮੇਰਾ ਵਿਸ਼ਵਾਸ ਹੈ ਕਿ ਇਹ ਦਹਾਕਾ ਉੱਤਰਾਖੰਡ ਦਾ ਦਹਾਕਾ ਹੋਣ ਵਾਲਾ ਹੈ। ਅਤੇ ਅੱਜ ਮੈਂ ਆਦਿ ਕੈਲਾਸ਼ ਦੇ ਚਰਨਾਂ ਵਿੱਚ ਬੈਠ ਕੇ ਆਇਆ ਹਾਂ, ਮੇਰੇ ਉਸ ਵਿਸ਼ਵਾਸ ਨੂੰ ਫਿਰ ਇੱਕ ਵਾਰ ਦੁਹਰਾਉਂਦਾ ਹਾਂ।
ਉੱਤਰਾਖੰਡ ਵਿਕਾਸ ਦੀ ਨਵੀਂ ਉਚਾਈ ‘ਤੇ ਪਹੁੰਚੇ, ਆਪ (ਤੁਸੀਂ) ਲੋਕਾਂ ਦਾ ਜੀਵਨ ਅਸਾਨ ਹੋਵੇ, ਇਸ ਦੇ ਲਈ ਸਾਡੀ ਸਰਕਾਰ ਪੂਰੀ ਇਮਾਨਦਾਰੀ ਨਾਲ, ਪੂਰੇ ਸਮਰਪਣ ਭਾਵ ਨਾਲ ਅਤੇ ਇੱਕ ਹੀ ਲਕਸ਼ ਲੈ ਕੇ ਅੱਜ ਕੰਮ ਕਰ ਰਹੀ ਹੈ। ਹੁਣੇ ਇੱਥੇ, 4 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਲੋਕਅਰਪਣ ਹੋਇਆ ਹੈ। ਇੱਕ ਹੀ ਕਾਰਜਕ੍ਰਮ ਵਿੱਚ 4 ਹਜ਼ਾਰ ਕਰੋੜ ਰੁਪਏ, ਮੇਰੇ ਉੱਤਰਾਖੰਡ ਦੇ ਭਾਈ-ਭੈਣ, ਆਪ (ਤੁਸੀਂ) ਕਲਪਨਾ ਕਰ ਸਕਦੇ ਹੋ? ਮੈਂ ਆਪ ਸਭ ਨੂੰ ਇਨ੍ਹਾਂ ਪਰਿਯੋਜਨਾਵਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਮੇਰੇ ਪਰਿਵਾਰਜਨੋਂ,
ਮੇਰੇ ਲਈ ਨਾ ਤਾਂ ਇਹ ਰਸਤੇ ਨਵੇਂ ਹਨ ਅਤੇ ਨਾ ਹੀ ਆਪ ਸਭ ਸਾਥੀ ਨਵੇਂ ਹੋ। ਉੱਤਰਾਖੰਡ ਵਿੱਚ ਆਪਣੇਪਣ (ਅਪਣੱਤ) ਦੀ ਅਨੁਭੂਤੀ ਹਮੇਸ਼ਾ ਮੇਰੇ ਨਾਲ ਰਹਿੰਦੀ ਹੈ। ਅਤੇ ਮੈਂ ਦੇਖਦਾ ਹਾਂ ਕਿ ਆਪ (ਤੁਸੀਂ) ਭੀ ਆਪਣੇਪਣ (ਅਪਣੱਤ) ਦੇ ਉਸੇ ਹੱਕ ਦੇ ਨਾਲ, ਉਸੇ ਆਤਮੀਅਤਾ ਨਾਲ ਮੇਰੇ ਨਾਲ ਜੁੜੇ ਰਹਿੰਦੇ ਹੋ। ਅਨੇਕ ਸਾਥੀ ਉੱਤਰਾਖੰਡ ਦੇ , ਦੂਰ-ਦੂਰ ਪਿੰਡ ਦੇ ਭੀ ਮੈਨੂੰ ਚਿੱਠੀ ਲਿਖਦੇ ਹਨ। ਹਰ ਅੱਛੇ-ਬੁਰੇ ਵਕਤ ‘ਤੇ ਨਾਲ ਖੜ੍ਹੇ ਰਹਿੰਦੇ ਹਨ। ਪਰਿਵਾਰ ਵਿੱਚ ਕੋਈ ਨਵੇਂ ਮਹਿਮਾਨ ਦਾ ਜਨਮ ਹੋਇਆ ਹੋਵੇ ਤਾਂ ਭੀ ਮੈਨੂੰ ਖ਼ਬਰ ਭੇਜਦੇ ਹਨ। ਬੇਟੀ ਪੜ੍ਹਾਈ ਵਿੱਚ ਕਿਤੇ ਅੱਗੇ ਵਧੀ ਹੋਵੇ ਤਾਂ ਭੀ ਚਿੱਠੀ ਲਿਖਦੇ ਹਨ। ਯਾਨੀ ਜਿਵੇਂ ਪੂਰੇ ਉੱਤਰਾਖੰਡ ਪਰਿਵਾਰ ਦਾ ਮੈਂ ਇੱਕ ਮੈਂਬਰ ਹਾਂ ਤਿਵੇਂ ਉੱਤਰਾਖੰਡ ਮੇਰੇ ਨਾਲ ਜੁੜ ਗਿਆ ਹੈ।
ਦੇਸ਼ ਜਦੋਂ ਕੋਈ ਬੜੀ ਉਪਲਬਧੀ ਹਾਸਲ ਕਰਦਾ ਹੈ, ਤਦ ਭੀ ਆਪ ਖੁਸ਼ੀ ਸਾਂਝੀ ਕਰਦੇ ਹੋ। ਕੁਝ ਸੁਧਾਰ ਦੀ ਗੁੰਜਾਇਸ਼ ਅਗਰ ਕਿਤੇ ਦਿਖਦੀ ਹੈ, ਤਾਂ ਉਹ ਭੀ ਆਪ (ਤੁਸੀਂ) ਮੈਨੂੰ ਦੱਸਣ ਵਿੱਚ ਕਦੇ ਪਿੱਛੇ ਨਹੀਂ ਰਹਿੰਦੇ। ਹਾਲ ਹੀ ਵਿੱਚ ਦੇਸ਼ ਨੇ ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਮਹਿਲਾਵਾਂ ਦੇ ਲਈ 33 ਪ੍ਰਤੀਸ਼ਤ ਸੀਟਾਂ ਰਾਖਵੀਆਂ ਕਰਨ ਦਾ ਬਹੁਤ ਬੜਾ ਇਤਿਹਾਸਿਕ ਫ਼ੈਸਲਾ ਲਿਆ ਹੈ। 30-30,40-40 ਸਾਲ ਤੋਂ ਲਟਕਿਆ ਹੋਇਆ ਕੰਮ, ਮਾਤਾਓ-ਭੈਣੋਂ ਤੁਹਾਡੇ ਅਸ਼ੀਰਵਾਦ ਨਾਲ ਇਹ ਤੁਹਾਡਾ ਭਾਈ, ਤੁਹਾਡਾ ਬੇਟਾ ਕਰ ਪਾਇਆ ਹੈ। ਅਤੇ ਮਜ਼ਾ ਦੇਖੋ, ਉਸ ਦੌਰਾਨ ਭੀ ਮੈਨੂੰ ਇੱਥੋਂ ਦੀਆਂ ਭੈਣਾਂ ਨੇ ਬਹੁਤ ਸਾਰੀਆਂ ਚਿੱਠੀਆਂ ਭੇਜੀਆਂ ਹਨ।
ਮੇਰੇ ਪਰਿਵਾਰਜਨੋਂ,
ਆਪ ਸਭ ਦੇ ਅਸ਼ੀਰਵਾਦ ਨਾਲ ਅੱਜ ਭਾਰਤ, ਵਿਕਾਸ ਦੀ ਨਵੀਂ ਬੁਲੰਦੀ ਦੀ ਤਰਫ਼ ਵਧ ਰਿਹਾ ਹੈ। ਪੂਰੀ ਦੁਨੀਆ ਵਿੱਚ ਭਾਰਤ ਅਤੇ ਭਾਰਤੀਆਂ ਦਾ ਗੌਰਵ ਗਾਨ ਹੋ ਰਿਹਾ ਹੈ। ਹੋ ਰਿਹਾ ਹੈ ਨਾ, ਹੋ ਰਿਹਾ ਹੈ ਨਾ, ਪੂਰੀ ਦੁਨੀਆ ਵਿੱਚ ਭਾਰਤ ਦਾ ਡੰਕਾ ਵਜ ਰਿਹਾ ਹੈ ਨਾ? ਇੱਕ ਸਮਾਂ ਸੀ ਚਾਰੋਂ ਤਰਫ਼ ਨਿਰਾਸ਼ਾ ਦਾ ਮਾਹੌਲ ਸੀ। ਪੂਰਾ ਦੇਸ਼ ਜਿਵੇਂ ਮੰਨੋ ਨਿਰਾਸ਼ਾ ਵਿੱਚ ਡੁੱਬ ਗਿਆ ਸੀ। ਤਦ ਅਸੀਂ ਲੋਕ ਹਰ ਮੰਦਿਰ ਵਿੱਚ ਜਾ ਕੇ ਇਹੀ ਕਾਮਨਾ ਕਰਦੇ ਸਾਂ ਕਿ ਭਾਰਤ ਜਲਦੀ ਤੋਂ ਜਲਦੀ ਮੁਸ਼ਕਿਲਾਂ ਤੋਂ ਬਾਹਰ ਨਿਕਲੇ। ਹਰ ਭਾਰਤੀ ਸੋਚਦਾ ਸੀ ਕਿ ਹਜ਼ਾਰਾਂ ਕਰੋੜ ਦੇ ਘੁਟਾਲਿਆਂ ਤੋਂ ਦੇਸ਼ ਨੂੰ ਮੁਕਤੀ ਮਿਲੇ। ਸਭ ਦੀ ਕਾਮਨਾ ਸੀ ਕੀ ਭਾਰਤ ਦਾ ਯਸ਼ ਵਧੇ।
ਅੱਜ ਦੇਖੋ, ਚੁਣੌਤੀਆਂ ਨਾਲ ਘਿਰੀ ਇਸ ਦੁਨੀਆ ਵਿੱਚ, ਦੁਨੀਆ ਦਾ ਹਾਲ ਆਪ ਦੇਖ ਰਹੇ ਹੋ, ਚੁਣੌਤੀਆਂ ਨਾਲ ਘਿਰੀ ਦੁਨੀਆ ਵਿੱਚ ਭਾਰਤ ਦੀ ਆਵਾਜ਼ ਕਿਤਨੀ ਬੁਲੰਦ ਹੁੰਦੀ ਜਾ ਰਹੀ ਹੈ। ਹੁਣ ਕੁਝ ਸਪਤਾਹ ਪਹਿਲਾਂ ਹੀ G-20 ਦਾ ਇਤਨਾ ਬੜਾ ਸ਼ਾਨਦਾਰ ਆਯੋਜਨ ਹੋਇਆ। ਉਸ ਵਿੱਚ ਭੀ ਤੁਸੀਂ ਦੇਖਿਆ ਕਿ ਕਿਵੇਂ ਦੁਨੀਆ ਨੇ ਸਾਡਾ ਭਾਰਤੀਆਂ ਦਾ ਲੋਹਾ ਮੰਨਿਆ ਹੈ। ਆਪ (ਤੁਸੀਂ) ਮੈਨੂੰ ਦੱਸੋ, ਜਦੋਂ ਦੁਨੀਆ ਭਾਰਤ ਦਾ ਗੌਰਵ ਗਾਨ ਕਰਦੀ ਹੈ, ਜਦੋਂ ਦੁਨੀਆ ਵਿੱਚ ਭਾਰਤ ਦਾ ਡੰਕਾ ਵਜਦਾ ਹੈ, ਆਪ (ਤੁਸੀਂ) ਦੱਸੋਗੇ, ਜਵਾਬ ਦਿਓਗੇ, ਮੈਂ ਪੁੱਛਾਂ, ਜਵਾਬ ਦਿਓਗੇ? ਜਦੋਂ ਦੁਨੀਆ ਵਿੱਚ ਭਾਰਤ ਦਾ ਨਾਮ ਉੱਚਾ ਹੁੰਦਾ ਹੈ ਤੁਹਾਨੂੰ ਅੱਛਾ ਲਗਦਾ ਹੈ? ਪੂਰੀ ਤਾਕਤ ਨਾਲ ਦੱਸਿਓ ਤੁਹਾਨੂੰ ਅੱਛਾ ਲਗਦਾ ਹੈ? ਜਦੋਂ ਭਾਰਤ ਦੁਨੀਆ ਨੂੰ ਦਿਸ਼ਾ ਦਿਖਾਉਂਦਾ ਹੈ, ਤਾਂ ਤੁਹਾਨੂੰ ਅੱਛਾ ਲਗਦਾ ਹੈ?
ਇਹ ਸਭ ਕਿਸ ਨੇ ਕੀਤਾ ਹੈ? ਇਹ ਸਭ ਕਿਸ ਨੇ ਕੀਤਾ ਹੈ? ਇਹ ਮੋਦੀ ਨੇ ਨਹੀਂ ਕੀਤਾ ਹੈ, ਇਹ ਸਭ ਕੁਝ ਆਪ ਮੇਰੇ ਪਰਿਵਾਰਜਨਾਂ ਨੇ ਕੀਤਾ ਹੈ, ਇਸ ਦਾ ਯਸ਼ ਆਪ ਸਭ ਜਨਤਾ ਜਨਾਰਦਨ ਨੂੰ ਜਾਂਦਾ ਹੈ। ਕਿਉਂ? ਯਾਦ ਰੱਖੋ ਕਿਉਂ? ਕਿਉਂਕਿ ਤੁਸੀਂ 30 ਸਾਲ ਦੇ ਬਾਅਦ ਦਿੱਲੀ ਵਿੱਚ ਸਥਿਰ ਅਤੇ ਮਜ਼ਬੂਤ ਸਰਕਾਰ ਬਣਾਕੇ ਮੈਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਤੁਹਾਡੀ ਵੋਟ ਦੀ ਤਾਕਤ ਹੈ, ਜਦੋਂ ਮੈਂ ਦੁਨੀਆ ਦੇ ਬੜੇ-ਬੜੇ ਲੋਕਾਂ ਨਾਲ ਹੱਥ ਮਿਲਾਉਂਦਾ ਹਾਂ ਨਾ, ਤੁਸੀਂ ਦੇਖਿਆ ਹੋਵੇਗਾ ਅੱਛੇ-ਅੱਛਿਆਂ ਤੋਂ ਹੋ ਰਿਹਾ ਹੈ ਮਾਮਲਾ। ਲੇਕਿਨ ਜਦੋਂ ਮੈਂ ਹੱਥ ਮਿਲਾਉਂਦਾ ਹਾਂ ਨਾ ਤਾਂ ਬਰਾਬਰ ਅੱਖ ਭੀ ਮਿਲਾਉਂਦਾ ਹਾਂ। ਅਤੇ ਜੋਂ ਮੇਰੀ ਤਰਫ਼ ਉਹ ਦੇਖਦੇ ਹਨ ਨਾ ਤਾਂ ਮੈਨੂੰ ਨਹੀਂ ਦੇਖਦੇ ਹਨ, 140 ਕਰੋੜ ਹਿੰਦੁਸਤਾਨੀਆਂ ਨੂੰ ਦੇਖਦੇ ਹਨ।
ਮੇਰੇ ਪਰਿਵਾਰਜਨੋਂ,
ਦੂਰ-ਸੁਦੂਰ ਪਹਾੜਾਂ ‘ਤੇ, ਦੇਸ਼ ਦੇ ਕੋਣੇ-ਕੋਣੇ ਵਿੱਚ ਜੋ ਲੋਕ ਰਹਿੰਦੇ ਹਨ, ਅਸੀਂ ਉਨ੍ਹਾਂ ਦੀ ਭੀ ਚਿੰਤਾ ਕੀਤੀ। ਇਸ ਲਈ, ਸਿਰਫ਼ 5 ਵਰ੍ਹਿਆਂ ਵਿੱਚ ਹੀ ਦੇਸ਼ ਵਿੱਚ ਸਾਢੇ 13 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆਏ। ਸਾਢੇ 13 ਕਰੋੜ ਲੋਕ, ਇਹ ਅੰਕੜਾ ਯਾਦ ਰੱਖੋਗੇ? ਅੰਕੜਾ ਯਾਦ ਰੱਖੋਗੇ? ਸਾਢੇ 13 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਪੰਜ ਸਾਲ ਵਿੱਚ ਆਉਣਾ ਇਹ ਆਪਣੇ-ਆਪ ਵਿੱਚ ਦੁਨੀਆ ਅਚਰਜ ਕਰ ਰਹੀ ਹੈ। ਇਹ ਸਾਢੇ 13 ਕਰੋੜ ਲੋਕ ਕੌਣ ਹਨ? ਇਨ੍ਹਾਂ ਵਿੱਚੋ ਬਹੁਤ ਸਾਰੇ ਲੋਕ ਤੁਹਾਡੀ ਤਰ੍ਹਾਂ ਹੀ ਪਹਾੜਾਂ ਵਿੱਚ ਰਹਿਣ ਵਾਲੇ ਹਨ, ਸੁਦੂਰ ਇਲਾਕਿਆਂ ਵਿੱਚ ਰਹਿੰਦੇ ਹਨ। ਇਹ ਸਾਢੇ 13 ਕਰੋੜ ਲੋਕ, ਇਸ ਬਾਤ ਦੀ ਉਦਹਾਰਣ ਹਨ ਕਿ ਭਾਰਤ ਆਪਣੀ ਗ਼ਰੀਬੀ ਮਿਟਾ ਸਕਦਾ ਹੈ।
ਸਾਥੀਓ,
ਪਹਿਲੇ ਨਾਅਰਾ ਦਿੱਤਾ ਜਾਂਦਾ ਸੀ ਗ਼ਰੀਬੀ ਹਟਾਓ। ਮਤਲਬ ਆਪ ਹਟਾਓ, ਉਨ੍ਹਾਂ ਨੇ ਕਹਿ ਦਿੱਤਾ ਗ਼ਰੀਬੀ ਹਟਾਓ। ਮੋਦੀ ਕਹਿ ਰਿਹਾ ਹੈ ਅਸੀਂ ਮਿਲ ਕੇ ਗ਼ਰੀਬੀ ਹਟਾਉਂਦੇ ਰਹਾਂਗੇ। ਅਸੀਂ (35.54) ਮੁਨਰਸਿਬ ਲੈਂਦੇ ਹਾਂ ਜ਼ਿੰਮੇਦਾਰੀ ਲੈਂਦੇ ਹਾਂ ਅਤੇ ਜੀ-ਜਾਨ ਨਾਲ ਜੁਟ ਜਾਂਦੇ ਹਾਂ। ਅੱਜ ਹਰ ਖੇਤਰ, ਹਰ ਮੈਦਾਨ ਵਿੱਚ ਸਾਡਾ ਤਿਰੰਗਾ ਉੱਚੇ ਤੋਂ ਉੱਚਾ ਲਹਿਰਾ ਰਿਹਾ ਹੈ। ਸਾਡਾ ਚੰਦਰਯਾਨ, ਇਹ ਚੰਦਰਯਾਨ ਜਿੱਥੇ ਪਹੁੰਚਿਆ ਹੈ, ਜਿੱਥੇ ਦੁਨੀਆ ਦਾ ਕੋਈ ਭੀ ਦੇਸ਼ ਨਹੀਂ ਪਹੁੰਚ ਪਾਇਆ। ਅਤੇ ਭਾਰਤ ਨੇ ਜਿੱਥੇ ਆਪਣਾ ਚੰਦਰਯਾਨ ਗਿਆ ਹੈ ਉਸ ਸਥਾਨ ਨੂੰ ਨਾਮ ਦਿੱਤਾ ਹੈ ਸ਼ਿਵ-ਸ਼ਕਤੀ। ਮੇਰੇ ਉੱਤਰਾਖੰਡ ਦੇ ਲੋਕ ਇਹ ਸ਼ਿਵ-ਸ਼ਕਤੀ ਦੇ ਵਿਚਾਰ ਨਾਲ ਆਪ ਖੁਸ਼ ਹੋ ਕਿ ਨਹੀਂ ਹੋ? ਤੁਹਾਡਾ ਮਨ ਆਨੰਦਿਤ ਹੋ ਗਿਆ ਕਿ ਨਹੀਂ ਹੋ ਗਿਆ? ਯਾਨੀ ਉੱਥੇ ਭੀ ਮੇਰੇ ਉੱਤਰਾਖੰਡ ਦੀ ਪਹਿਚਾਣ ਪਹੁੰਚ ਗਈ। ਸ਼ਿਵ ਅਤੇ ਸ਼ਕਤੀ ਦਾ ਇਹ ਯੋਗ ਕੀ ਮਤਲਬ ਹੁੰਦਾ ਹੈ, ਇਹ ਸਾਡੇ ਉੱਤਰਾਖੰਡ ਵਿੱਚ ਸਿੱਖਾਉਣ ਦੀ ਜ਼ਰੂਰਤ ਨਹੀਂ, ਇੱਥੇ ਤਾਂ ਡਗਰ-ਡਗਰ ‘ਤੇ ਸਾਖਿਆਤ ਦਿਖਦਾ ਹੈ।
ਸਾਥੀਓ,
Space ਵਿੱਚ ਹੀ ਨਹੀਂ, sports ਵਿੱਚ ਭੀ ਭਾਰਤ ਦਾ ਦਮ ਅੱਜ ਦੁਨੀਆ ਦੇਖ ਰਹੀ ਹੈ। ਹਾਲ ਹੀ ਵਿੱਚ ਏਸ਼ਿਆਈ ਖੇਡਾਂ ਸਮਾਪਤ ਹੋਈਆਂ ਹਨ। ਇਸ ਵਿੱਚ ਭਾਰਤ ਨੇ ਇਤਿਹਾਸ ਦੇ ਸਾਰੇ record ਤੋੜ ਦਿੱਤੇ ਹਨ। ਪਹਿਲੀ ਵਾਰ ਭਾਰਤ ਦੇ ਖਿਡਾਰੀਆਂ ਨੇ century ਲਗਾਈ, 100 ਤੋਂ ਜ਼ਿਆਦਾ medals ਜਿੱਤਣ ਦਾ record ਬਣਾਇਆ ਹੈ। ਅਤੇ ਆਪ (ਤੁਸੀਂ) ਜ਼ਰਾ ਜ਼ੋਰ ਨਾਲ ਤਾੜੀ ਬਜਾਉਣਾ, Asian Games ਵਿੱਚ ਉੱਤਰਾਖੰਡ ਦੇ ਭੀ 8 ਬੇਟੇ-ਬੇਟੀਆਂ ਆਪਣਾ ਦਮ-ਖਮ ਦਿਖਾਉਣ ਗਏ ਸਨ। ਅਤੇ ਇਸ ਵਿੱਚ ਸਾਡੇ ਲਕਸ਼ਯ ਸੇਨ ਦੀ team ਨੇ ਭੀ medal ਜਿੱਤਿਆ ਅਤੇ ਵੰਦਨਾ ਕਟਾਰੀਆ ਦੀ hockey team ਨੇ ਭੀ ਸ਼ਾਨਦਾਰ medal ਦੇਸ਼ ਨੂੰ ਦਿੱਤਾ ਹੈ। ਇੱਕ ਕੰਮ ਕਰੋਗੇ, ਇਹ ਉੱਤਰਾਖੰਡ ਦੇ ਬੱਚਿਆਂ ਨੇ ਕਮਾਲ ਕੀਤਾ ਹੈ, ਇੱਕ ਕੰਮ ਕਰੋਗੇ, ਕਰੋਗੇ? ਆਪਣਾ mobile phone ਬਾਹਰ ਨਿਕਾਲੋ(ਕੱਢੋ), mobile ਨਿਕਾਲ (ਕੱਢ) ਕੇ ਉਸ ਦਾ flash ਚਾਲੂ ਕਰੋ। ਅਤੇ ਉਨ੍ਹਾਂ ਸਾਰਿਆਂ ਨੂੰ ਇਨ੍ਹਾਂ ਖਿਡਾਰੀਆਂ ਦਾ ਅਭਿਨੰਦਨ ਕਰੋ ਆਪਣਾ flashlight ਕਰਕੇ। ਸਭ ਆਪਣਾ-ਆਪਣਾ mobile phone ਨਿਕਾਲ (ਕੱਢ) ਕੇ flashlight ਕਰਕੇ, ਸ਼ਾਬਾਸ਼। ਇਹ ਸਾਡੇ ਉੱਤਰਾਖੰਡ ਦੇ ਬੱਚਿਆਂ ਦਾ ਅਭਿਵਾਦਨ ਹੈ, ਸਾਡੇ ਖਿਡਾਰੀਆਂ ਦਾ ਅਭਿਵਾਦਨ ਹੈ। ਮੈਂ ਫਿਰ ਤੋਂ ਇੱਕ ਵਾਰ ਦੇਵਭੂਮੀ ਦੇ ਮੇਰੇ ਇਨ੍ਹਾਂ ਯੁਵਾ ਬੇਟੇ-ਬੇਟੀਆਂ ਨੂੰ,
ਇਨ੍ਹਾਂ ਖਿਡਾਰੀਆਂ ਨੂੰ ਫਿਰ ਤੋਂ ਆਪਣੀਆਂ ਵਧਾਈਆਂ ਦਿੰਦਾ ਹਾਂ। ਅਤੇ ਤੁਸੀਂ ਭੀ ਅੱਜ ਇੱਕ ਨਵਾਂ ਰੰਗ ਭਰ ਦਿੱਤਾ।
ਸਾਥੀਓ,
ਬੈਠੋ, ਬਹੁਤ ਆਭਾਰੀ ਹਾਂ ਮੈਂ ਤੁਹਾਡਾ (ਆਪਕਾ)। ਭਾਰਤ ਦੇ ਖਿਡਾਰੀ, ਦੇਸ਼-ਦੁਨੀਆ ਵਿੱਚ ਆਪਣਾ ਪਰਚਮ ਲਹਿਰਾਉਣ, ਇਸ ਦੇ ਲਈ ਸਰਕਾਰ ਖਿਡਾਰੀਆਂ ਦੀ ਪੂਰੀ ਮਦਦ ਕਰ ਰਹੀ ਹੈ। ਖਿਡਾਰੀਆਂ ਦੇ ਖਾਣ-ਪੀਣ ਤੋਂ ਲੈ ਕੇ ਆਧੁਨਿਕ training ਤੱਕ, ਸਰਕਾਰ ਕਰੋੜਾਂ ਰੁਪਏ ਖਰਚ ਕਰ ਰਹੀ ਹੈ। ਇਹ ਤਾਂ ਸਹੀ ਹੈ ਲੇਕਿਨ ਇੱਕ ਉਲਟਾ ਭੀ ਚਲ ਰਿਹਾ ਹੈ। ਸਰਕਾਰ ਤਾਂ ਕਰ ਰਹੀ ਹੈ ਲੇਕਿਨ ਲਕਸ਼ ਦਾ ਜੋ ਪਰਿਵਾਰ ਹੈ ਨਾ ਅਤੇ ਲਕਸ਼ ਜੋ ਹੈ ਉਹ ਮੈਨੂੰ ਹਮੇਸ਼ਾ ਜਦੋਂ ਵਿਜਈ (ਜੇਤੂ) ਹੁੰਦਾ ਹੈ ਤਾਂ ਆਪਣੀ ਬਾਲ ਮਿਠਾਈ (ਮਠਿਆਈ) ਲੈ ਕੇ ਆਉਂਦਾ ਹੈ। ਖਿਡਾਰੀਆਂ ਨੂੰ ਬਹੁਤ ਦੂਰ ਨਾ ਜਾਣਾ ਪਵੇ, ਇਸ ਦੇ ਲਈ ਸਰਕਾਰ ਜਗ੍ਹਾ-ਜਗ੍ਹਾ ਖੇਡ ਦੇ ਮੈਦਾਨ ਭੀ ਬਣਵਾ ਰਹੀ ਹੈ। ਅੱਜ ਹੀ ਹਲਦਵਾਨੀ ਵਿੱਚ hockey ground ਅਤੇ ਰੁਦਰਪੁਰ ਵਿੱਚ Velodrome Stadium ਦਾ ਭੀ ਨੀਂਹ ਪੱਥਰ ਰੱਖਿਆ ਗਿਆ ਹੈ। ਮੇਰੇ ਨੌਜਵਾਨੋਂ ਤਾੜੀਆਂ ਵਜਾਓ, ਤੁਹਾਡਾ ਕੰਮ ਹੋ ਰਿਹਾ ਹੈ। ਇਸ ਦਾ ਲਾਭ ਮੇਰੇ ਉੱਤਰਾਖੰਡ ਦੇ ਨੌਜਵਾਨਾਂ ਨੂੰ ਮਿਲੇਗਾ। ਮੈਂ ਧਾਮੀ ਜੀ ਅਤੇ ਉਨ੍ਹਾਂ ਦੀ ਪੂਰੀ team ਨੂੰ ਭੀ ਬਹੁਤ-ਬਹੁਤ ਵਧਾਈਆਂ ਭੀ ਦਿੰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਭੀ ਦੇਵਾਂਗਾ ਜੋ ਰਾਸ਼ਟਰੀ ਖੇਡਾਂ ਦੀ ਤਿਆਰੀ ਵਿੱਚ ਪੂਰੇ ਜੋਸ਼ ਨਾਲ ਜੁਟੀ ਹੋਈ ਹੈ। ਬਹੁਤ-ਬਹੁਤ ਵਧਾਈ, ਤੁਹਾਨੂੰ ਅਤੇ ਤੁਹਾਡੀ ਪੂਰੀ team ਨੂੰ ਵਧਾਈ।
ਮੇਰੇ ਪਰਿਵਾਰਜਨੋਂ,
ਉੱਤਰਾਖੰਡ ਦੇ ਹਰ ਪਿੰਡ ਵਿੱਚ ਦੇਸ਼ ਦੇ ਰੱਖਿਅਕ ਹਨ। ਇੱਥੋਂ ਦੀਆਂ ਵੀਰ ਮਾਤਾਵਾਂ ਨੇ ਵੀਰ ਪੁੱਤਰਾਂ ਨੂੰ ਜਨਮ ਦਿੱਤਾ ਹੈ ਜੋ ਮੇਰੇ ਦੇਸ਼ ਦੀ ਰੱਖਿਆ ਕਰ ਰਹੇ ਹਨ। One Rank One Pension ਦੀ ਉਨ੍ਹਾਂ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਸਾਡੀ ਹੀ ਸਰਕਾਰ ਨੇ ਪੂਰਾ ਕੀਤਾ ਹੈ। ਹੁਣ ਤੱਕ One Rank One Pension ਦੇ ਤਹਿਤ 70 ਹਜ਼ਾਰ ਕਰੋੜ ਰੁਪਏ, ਉਸ ਤੋਂ ਭੀ ਜ਼ਿਆਦਾ ਸਾਡੀ ਸਰਕਾਰ ਨੇ ਸਾਬਕਾ ਸੈਨਿਕਾਂ ਨੂੰ ਦਿੱਤੇ ਹਨ। ਇਸ ਦਾ ਲਾਭ ਉੱਤਰਾਖੰਡ ਦੇ ਭੀ 75 ਹਜ਼ਾਰ ਤੋਂ ਜ਼ਿਆਦਾ ਸਾਬਕਾ ਸੈਨਿਕਾਂ ਦੇ ਪਰਿਵਾਰਾਂ ਨੂੰ ਮਿਲਿਆ ਹੈ। ਸਾਡੀ ਸਰਕਾਰ ਦੀ ਬਹੁਤ ਬੜੀ ਪ੍ਰਾਥਮਿਕਤਾ, border areas ਵਿੱਚ ਵਿਕਾਸ ਦੀ ਭੀ ਹੈ। ਅੱਜ border areas ਵਿੱਚ ਸੁਵਿਧਾਵਾਂ ਦਾ ਨਿਰਮਾਣ ਬਹੁਤ ਤੇਜ਼ ਗਤੀ ਨਾਲ ਹੋ ਰਿਹਾ ਹੈ। ਆਪ (ਤੁਸੀਂ) ਸੋਚ ਰਹੇ ਹੋਵੋਗੇ ਕਿ ਤੁਹਾਡੀ ਕੀ ਗਲਤੀ ਸੀ... ਇਹ ਕੰਮ ਪਹਿਲਾਂ ਦੀਆਂ ਸਰਕਾਰਾਂ ਨੇ ਕਿਉਂ ਨਹੀਂ ਕੀਤਾ? ਗਲਤੀ ਤੁਹਾਡੀ ਨਹੀਂ ਸੀ। ਪਹਿਲਾਂ ਦੀਆਂ ਸਰਕਾਰਾਂ ਨੇ ਇਸ ਡਰ ਤੋਂ border areas ਦਾ ਵਿਕਾਸ ਨਹੀਂ ਕੀਤਾ ਕਿ ਕਿਤੇ ਦੁਸ਼ਮਣ ਇਸ ਦਾ ਫਾਇਦਾ ਉਠਾ ਕੇ ਅੰਦਰ ਨਾ ਆ ਜਾਏ, ਦੱਸੋ ਕੀ ਤਰਕ ਦਿੰਦੇ ਸਨ। ਅੱਜ ਦਾ ਨਵਾਂ ਭਾਰਤ, ਪਹਿਲਾਂ ਦੀਆਂ ਸਰਕਾਰਾਂ ਦੀ ਇਸ ਡਰੀ ਹੋਈ ਸੋਚ ਨੂੰ ਪਿੱਛੇ ਛੱਡ ਕੇ ਅੱਗੇ ਵਧ ਰਿਹਾ ਹੈ। ਨਾ ਅਸੀਂ ਡਰਦੇ ਹਾਂ ਨਾ ਅਸੀਂ ਡਰਾਉਂਦੇ ਹਾਂ।
ਭਾਰਤ ਦੀ ਪੂਰੀ ਸੀਮਾ, ਉਸ ‘ਤੇ ਅਸੀਂ ਆਧੁਨਿਕ ਸੜਕਾਂ ਬਣਾ ਰਹੇ ਹਾਂ, ਸੁਰੰਗਾਂ ਬਣਾ ਰਹੇ ਹਾਂ, ਪੁਲ਼ ਬਣਾ ਰਹੇ ਹਾਂ। ਬੀਤੇ 9 ਵਰ੍ਹਿਆਂ ਵਿੱਚ ਸਿਰਫ਼ border areas ਵਿੱਚ ਹੀ 4200 ਕਿਲੋਮੀਟਰ ਤੋਂ ਜ਼ਿਆਦਾ ਲੰਬੀਆਂ ਸੜਕਾਂ ਬਣਾਈਆਂ ਗਈਆਂ ਹਨ। ਅਸੀਂ border ਦੇ ਕਿਨਾਰੇ ਕਰੀਬ ਢਾਈ ਸੌ ਬੜੇ ਪੁਲ਼ ਅਤੇ 22 ਸੁਰੰਗਾਂ ਭੀ ਬਣਾਈਆਂ ਹਨ। ਅੱਜ ਭੀ ਇਸ ਕਾਰਜਕ੍ਰਮ ਵਿੱਚ ਕਈ ਨਵੇਂ ਪੁਲ਼ਾਂ ਦੇ ਲਈ ਨੀਂਹ ਪੱਥਰ ਰੱਖਿਆ ਗਿਆ ਹੈ। ਹੁਣ ਤਾਂ ਅਸੀਂ border ਤੱਕ trains ਨੂੰ ਭੀ ਲੈ ਕੇ ਆਉਣ ਦੀ ਤਿਆਰੀ ਕਰ ਰਹੇ ਹਾਂ। ਇਸ ਬਦਲੀ ਹੋਈ ਸੋਚ ਦਾ ਲਾਭ ਉੱਤਰਾਖੰਡ ਨੂੰ ਭੀ ਮਿਲਣ ਜਾ ਰਿਹਾ ਹੈ।
ਮੇਰੇ ਪਰਿਵਾਰਜਨੋਂ,
ਪਹਿਲਾਂ ਸੀਮਾਵਰਤੀ ਖੇਤਰਾਂ ਨੂੰ, ਸੀਮਾਵਰਤੀ ਪਿੰਡਾਂ ਨੂੰ ਦੇਸ਼ ਦਾ ਅੰਤਿਮ ਪਿੰਡ ਮੰਨਿਆ ਜਾਂਦਾ ਸੀ। ਜੋ ਅੰਤਿਮ ਹੈ, ਵਿਕਾਸ ਦੇ ਮਾਮਲੇ ਵਿੱਚ ਉਸ ਦਾ ਨੰਬਰ ਭੀ ਆਖਰੀ ਵਿੱਚ ਹੀ ਆਉਂਦਾ ਸੀ। ਇਹ ਭੀ ਇੱਕ ਪੁਰਾਣੀ ਸੋਚ ਸੀ। ਅਸੀਂ ਸੀਮਾਵਰਤੀ ਪਿੰਡਾਂ ਨੂੰ ਅੰਤਿਮ ਨਹੀਂ, ਬਲਕਿ ਦੇਸ਼ ਦੇ ਪਹਿਲੇ ਪਿੰਡ ਦੇ ਰੂਪ ਵਿੱਚ ਵਿਕਸਿਤ ਕਰਨਾ ਸ਼ੁਰੂ ਕੀਤਾ ਹੈ। Vibrant Village Programme ਦੇ ਤਹਿਤ, ਐਸੇ ਹੀ ਸੀਮਾਵਰਤੀ ਪਿੰਡਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਸਾਡੀ ਕੋਸ਼ਿਸ਼ ਇਹੀ ਹੈ ਕਿ ਇੱਥੋਂ ਜੋ ਲੋਕ ਪਲਾਇਨ ਕਰਕੇ ਗਏ ਹਨ, ਉਹ ਫਿਰ ਪਰਤ ਕੇ ਆ ਜਾਣ। ਅਸੀਂ ਚਾਹੁੰਦੇ ਹਾਂ ਇਨ੍ਹਾਂ ਪਿੰਡਾਂ ਵਿੱਚ ਟੂਰਿਜ਼ਮ ਵਧੇ, ਤੀਰਥ-ਯਾਤਰਾ ਦਾ ਵਿਸਤਾਰ ਹੋਵੇ।
ਮੇਰੇ ਪਰਿਵਾਰਜਨੋਂ,
ਇੱਕ ਪੁਰਾਣੀ ਕਹਾਵਤ ਹੈ ਕਿ ਪਹਾੜ ਦਾ ਪਾਣੀ ਅਤੇ ਪਹਾੜ ਦੀ ਜਵਾਨੀ ਪਹਾੜ ਦੇ ਕੰਮ ਨਹੀਂ ਆਉਂਦੀ। ਮੈਂ ਸੰਕਲਪ ਲਿਆ ਹੈ ਕਿ ਮੈਂ ਇਸ ਅਵਧਾਰਨਾ ਨੂੰ ਭੀ ਬਦਲ ਕੇ ਰਹਾਂਗਾ। ਤੁਸੀਂ ਭੀ ਦੇਖਿਆ ਹੈ ਕਿ ਅਤੀਤ ਦੀਆਂ ਗਲਤ ਨੀਤੀਆਂ ਦੇ ਕਾਰਨ ਉੱਤਰਾਖੰਡ ਦੇ ਅਨੇਕ ਪਿੰਡ ਵੀਰਾਨ ਹੋ ਗਏ। ਸੜਕ, ਬਿਜਲੀ, ਪਾਣੀ, ਪੜ੍ਹਾਈ, ਦਵਾਈ, ਕਮਾਈ, ਹਰ ਚੀਜ਼ ਦਾ ਅਭਾਵ ਅਤੇ ਇਸ ਅਭਾਵ ਦੇ ਕਾਰਨ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ। ਹੁਣ ਸਥਿਤੀਆਂ ਬਦਲ ਰਹੀਆਂ ਹਨ। ਜਿਵੇਂ-ਜਿਵੇਂ ਉੱਤਰਾਖੰਡ ਵਿੱਚ ਨਵੇਂ ਅਵਸਰ ਬਣ ਰਹੇ ਹਨ, ਨਵੀਆਂ ਸੁਵਿਧਾਵਾਂ ਬਣ ਰਹੀਆਂ ਹਨ, ਵੈਸੇ-ਵੈਸੇ, ਅਨੇਕ ਸਾਥੀ ਪਿੰਡ ਪਰਤਣ ਲਗੇ ਹਨ। Double engine ਸਰਕਾਰ ਦਾ ਪ੍ਰਯਾਸ ਹੈ ਕਿ ਪਿੰਡ ਵਾਪਸੀ ਦਾ ਇਹ ਕੰਮ ਤੇਜ਼ੀ ਨਾਲ ਹੋਵੇ। ਇਸ ਲਈ ਇਨ੍ਹਾਂ ਸੜਕਾਂ ‘ਤੇ, ਬਿਜਲੀ ਦੇ projects ‘ਤੇ, ਹਸਪਤਾਲਾਂ ‘ਤੇ, ਸਕੂਲਾਂ-ਕਾਲਜਾਂ ‘ਤੇ, mobile phone ਦੇ tower ‘ਤੇ ਇਤਨਾ ਬੜਾ ਨਿਵੇਸ਼ ਕੀਤਾ ਜਾ ਰਿਹਾ ਹੈ। ਅੱਜ ਭੀ ਇੱਥੇ ਇਨ੍ਹਾਂ ਨਾਲ ਜੁੜੇ ਹੋਏ ਕਈ projects ਸ਼ੁਰੂ ਹੋਏ ਹਨ।
ਇੱਥੇ ਸੇਬ ਦੇ ਬਾਗਾਨ ਅਤੇ ਫਲਾਂ-ਸਬਜ਼ੀਆਂ ਦੇ ਲਈ ਬਹੁਤ ਸੰਭਾਵਨਾਵਾਂ ਹਨ। ਹੁਣ ਜਦੋਂ ਇੱਥੇ ਸੜਕਾਂ ਬਣ ਰਹੀਆਂ ਹਨ, ਪਾਣੀ ਪਹੁੰਚ ਰਿਹਾ ਹੈ, ਤਾਂ ਮੇਰੇ ਕਿਸਾਨ ਭਾਈ-ਭੈਣ ਭੀ ਪ੍ਰੋਤਸਾਹਿਤ ਹੋ ਰਹੇ ਹਨ। ਅੱਜ ਜੋ polyhouse ਬਣਾਉਣ ਅਤੇ ਸੇਬ ਦੇ ਬਾਗ ਵਿਕਸਿਤ ਕਰਨ ਦੀ ਯੋਜਨਾ ਭੀ ਸ਼ੁਰੂ ਹੋਈ ਹੈ। ਇਨ੍ਹਾਂ ਯੋਜਨਾਵਾਂ ‘ਤੇ 1100 ਕਰੋੜ ਰੁਪਏ ਖਰਚ ਹੋਣ ਵਾਲੇ ਹਨ। ਇਤਨਾ ਸਾਰਾ ਪੈਸਾ, ਉੱਤਰਾਖੰਡ ਦੇ ਸਾਡੇ ਛੋਟੇ-ਛੋਟੇ ਕਿਸਾਨਾਂ ਦਾ ਜੀਵਨ ਬਿਹਤਰ ਬਣਾਉਣ ਦੇ ਲਈ ਖਰਚ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਤਹਿਤ ਭੀ ਉੱਤਰਾਖੰਡ ਦੇ ਕਿਸਾਨਾਂ ਨੂੰ ਹੁਣ ਤੱਕ 2200 ਕਰੋੜ ਰੁਪਏ ਤੋਂ ਅਧਿਕ ਮਿਲ ਚੁੱਕੇ ਹਨ।
ਸਾਥੀਓ,
ਇੱਥੇ ਤਾਂ ਮੋਟਾ ਅਨਾਜ-ਸ਼੍ਰੀਅੰਨ ਭੀ ਅਨੇਕ ਪੀੜ੍ਹੀਆਂ ਤੋਂ ਉਗਾਇਆ ਜਾਂਦਾ ਹੈ। ਮੈਂ ਜਦੋਂ ਤੁਹਾਡੇ ਵਿਚਕਾਰ ਰਿਹਾ ਕਰਦਾ ਸਾਂ, ਬਹੁਤ ਸਮਾਂ ਕੱਟਿਆ ਹੈ ਤੁਹਾਡੇ ਦਰਮਿਆਨ। ਤਦ ਘਰ-ਘਰ ਵਿੱਚ ਮੋਟਾ ਅਨਾਜ ਭੀ ਖੂਬ ਖਾਇਆ ਜਾਂਦਾ ਸੀ। ਹੁਣ ਕੇਂਦਰ ਸਰਕਾਰ, ਇਸ ਮੋਟੇ ਅਨਾਜ ਨੂੰ, ਸ਼੍ਰੀਅੰਨ ਨੂੰ ਦੁਨੀਆ ਦੇ ਕੋਣੇ-ਕੋਣੇ ਤੱਕ ਪਹੁੰਚਾਉਣਾ ਚਾਹੁੰਦੀ ਹੈ। ਇਸ ਦੇ ਲਈ ਦੇਸ਼ ਭਰ ਵਿੱਚ ਇੱਕ ਅਭਿਯਾਨ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਦਾ ਭੀ ਬਹੁਤ ਬੜਾ ਫਾਇਦਾ ਸਾਡੇ ਉੱਤਰਾਖੰਡ ਦੇ ਛੋਟੇ ਕਿਸਾਨਾਂ ਨੂੰ ਮਿਲਣ ਜਾ ਰਿਹਾ ਹੈ।
ਮੇਰੇ ਪਰਿਵਾਰਜਨੋਂ,
ਸਾਡੀ ਸਰਕਾਰ, ਮਾਤਾਵਾਂ-ਭੈਣਾਂ ਦੀ ਹਰ ਮੁਸ਼ਕਿਲ, ਹਰ ਅਸੁਵਿਧਾ ਨੂੰ ਦੂਰ ਕਰਨ ਦੇ ਲਈ ਪ੍ਰਤੀਬੱਧ ਹੈ। ਇਸ ਲਈ ਸਾਡੀ ਸਰਕਾਰ ਨੇ ਗ਼ਰੀਬ ਭੈਣਾਂ ਨੂੰ ਪੱਕਾ ਘਰ ਦਿੱਤਾ। ਅਸੀਂ ਭੈਣਾਂ-ਬੇਟੀਆਂ ਨੂੰ ਸ਼ੌਚਾਲਯ (ਪਖਾਨੇ) ਬਣਾ ਕੇ ਦਿੱਤੇ, gas connection ਦਿੱਤੇ, ਬੈਂਕ ਵਿੱਚ ਖਾਤਾ ਖੁੱਲ੍ਹਵਾਇਆ, ਮੁਫ਼ਤ ਇਲਾਜ ਕੀਤਾ, ਮੁਫ਼ਤ ਰਾਸ਼ਨ ਅੱਜ ਭੀ ਚਲ ਰਿਹਾ ਹੈ ਤਾਕਿ ਗ਼ਰੀਬ ਦੇ ਘਰ ਦਾ ਚੁੱਲ੍ਹਾ ਜਲਦਾ ਰਹੇ। ਹਰ ਘਰ ਜਲ ਯੋਜਨਾ ਦੇ ਤਹਿਤ ਉੱਤਰਾਖੰਡ ਵਿੱਚ 11 ਲੱਖ ਪਰਿਵਾਰਾਂ ਦੀਆਂ ਭੈਣਾਂ ਨੂੰ pipe ਨਾਲ ਪਾਣੀ ਦੀ ਸੁਵਿਧਾ ਮਿਲ ਰਹੀ ਹੈ। ਹੁਣ ਭੈਣਾਂ ਦੇ ਲਈ ਇੱਕ ਹੋਰ ਕੰਮ ਕੀਤਾ ਜਾ ਰਿਹਾ ਹੈ। ਇਸ ਸਾਲ ਲਾਲ ਕਿਲੇ ਤੋਂ ਮੈਂ ਮਹਿਲਾ ਸਵੈ ਸਹਾਇਤਾ ਸਮੂਹਾਂ ਨੂੰ drone ਦੇਣ ਦਾ ਐਲਾਨ ਕੀਤਾ ਹੈ। Drone ਦੇ ਮਾਧਿਅਮ ਨਾਲ ਖੇਤਾਂ ਵਿੱਚ ਦਵਾਈ, ਖਾਦ, ਬੀਜ, ਐਸੇ ਅਨੇਕ ਕੰਮ ਕੀਤੇ ਜਾ ਸਕਣਗੇ। ਹੁਣ ਤਾਂ ਐਸੇ drone ਭੀ ਬਣਾਏ ਜਾ ਰਹੇ ਹਨ, ਜੋ ਫਲ–ਸਬਜ਼ੀਆਂ ਨੂੰ ਨਿਕਟ ਦੀ ਸਬਜ਼ੀ ਮੰਡੀ ਤੱਕ ਪਹੁੰਚਾ ਸਕਣ। ਪਹਾੜ ਵਿੱਚ drone ਨਾਲ ਦਵਾਈਆਂ ਦੀ delivery ਭੀ ਤੇਜ਼ੀ ਨਾਲ ਕਰਵਾ ਸਕੀਏ, ਯਾਨੀ ਮਹਿਲਾ ਸਵੈ ਸਹਾਇਤਾ ਸਮੂਹਾਂ ਨੂੰ ਮਿਲਣ ਵਾਲੇ ਇਹ drone, ਉੱਤਰਾਖੰਡ ਨੂੰ ਆਧੁਨਿਕਤਾ ਦੀ ਨਵੀਂ ਉਚਾਈ ‘ਤੇ ਲੈ ਜਾਣ ਵਾਲੇ ਹਨ।
ਮੇਰੇ ਪਰਿਵਾਰਜਨੋਂ,
ਉੱਤਰਾਖੰਡ ਦੇ ਤਾਂ ਪਿੰਡ-ਪਿੰਡ ਵਿੱਚ ਗੰਗਾ ਹੈ, ਗੰਗੋਤਰੀ ਹੈ। ਇੱਥੋਂ ਦੇ ਹਿਮਸਿਖਰਾਂ ਵਿੱਚ ਸ਼ਿਵ ਜੀ ਅਤੇ ਨੰਦਾ ਵਿਰਾਜਦੇ ਹਨ। ਉੱਤਰਾਖੰਡ ਦੇ ਮੇਲੇ, ਕੌਥਿਗ, ਥੌਲ, ਗੀਤ-ਸੰਗੀਤ, ਖਾਨ-ਪਾਨ ਆਪਣੀ ਵਿਸ਼ਿਸ਼ਟ ਪਹਿਚਾਣ ਰੱਖਦੇ ਹਨ। ਪਾਂਡਵ ਨ੍ਰਿਤਯ, ਛੋਲਿਯਾ ਨ੍ਰਿਤਯ, ਮਾਂਗਲ ਗੀਤ, ਫੁਲਦੇਈ, ਹਰੇਲਾ, ਬਗਵਾਲ ਅਤੇ ਰੱਮਾਣ ਜਿਹੇ ਸੱਭਿਆਚਾਰਕ ਆਯੋਜਨਾਂ ਨਾਲ ਇਹ ਧਰਤੀ ਸਮ੍ਰਿੱਧ ਹੈ। ਲੋਕ ਜੀਵਨ ਦੇ ਸੁਆਦ ਰੋਟ, ਅਰਸੇ, ਝੰਗੋਰੇ ਦੀ ਖੀਰ, ਕਫਲੀ, ਪਕੌੜੇ, ਰਾਇਤਾ, ਅਲਮੋੜਾ ਦੀ ਬਾਲ ਮਠਿਆਈ, ਸਿੰਗੋਰੀ... ਇਨ੍ਹਾਂ ਦਾ ਸੁਆਦ ਕੌਣ ਭੁੱਲ ਸਕਦਾ ਹੈ। ਅਤੇ ਇਹ ਜੋ ਕਾਲੀ ਗੰਗਾ ਦੀ ਭੂਮੀ ਹੈ, ਉਸ ਭੂਮੀ ਨਾਲ ਤਾਂ ਮੇਰਾ ਨਾਤਾ ਭੀ ਬਹੁਤ ਰਿਹਾ ਹੈ। ਇੱਥੇ ਚੰਪਾਵਤ ਸਥਿਤ ਅਦਵੈਤ ਆਸ਼ਰਮ (अद्वैत आश्रम) ਭੀ, ਉਸ ਨਾਲ ਭੀ ਮੇਰਾ ਗਹਿਰਾ ਸਬੰਧ ਰਿਹਾ ਹੈ। ਉਹ ਮੇਰੀ ਜ਼ਿੰਦਗੀ ਦਾ ਇੱਕ ਕਾਲਖੰਡ ਸੀ।
ਮੇਰੀਆਂ ਕਿਤਨੀਆਂ ਹੀ ਯਾਦਾਂ ਇੱਥੋਂ ਦੀ ਇੰਚ-ਇੰਚ ਜ਼ਮੀਨ ‘ਤੇ ਪਈਆਂ ਹੋਈਆਂ ਹਨ। ਇਸ ਵਾਰ ਬਹੁਤ ਇੱਛਾ ਸੀ ਕਿ ਮੈਂ ਇਸ ਦੈਵੀਯ (ਦੈਵੀ) ਪਰਿਸਰ ਵਿੱਚ ਜ਼ਿਆਦਾ ਸਮਾਂ ਬਿਤਾਵਾਂ। ਲੇਕਿਨ ਕੱਲ੍ਹ ਦਿੱਲੀ ਵਿੱਚ G-20 ਨਾਲ ਜੁੜਿਆ ਇੱਕ ਹੋਰ ਬੜਾ ਸੰਮੇਲਨ ਹੈ। ਸਾਰੀ ਦੁਨੀਆ ਦੇ Parliament ਦੇ ਜੋ ਸਪੀਕਰ (speaker) ਹਨ G-20 ਦੇ, ਉਨ੍ਹਾਂ ਦਾ ਇੱਕ ਬਹੁਤ ਬੜਾ summit ਹੈ। ਅਤੇ ਇਸ ਵਜ੍ਹਾ ਨਾਲ ਮੈਂ ਅਦਵੈਤ ਆਸ਼ਰਮ ਚੰਪਾਵਤ (अद्वैत आश्रम चंपावत) ਨਹੀਂ ਜਾ ਪਾ ਰਿਹਾ ਹਾਂ। ਮੇਰੀ ਈਸ਼ਵਰ ਤੋਂ ਕਾਮਨਾ ਹੈ ਕਿ ਮੈਨੂੰ ਜਲਦੀ ਹੀ ਇਸ ਆਸ਼ਰਮ ਵਿੱਚ ਆਉਣ ਦਾ ਫਿਰ ਇੱਕ ਵਾਰ ਮੌਕਾ ਮਿਲੇ।
ਮੇਰੇ ਪਰਿਵਾਰਜਨੋਂ,
ਉੱਤਰਾਖੰਡ ਵਿੱਚ ਟੂਰਿਜ਼ਮ ਅਤੇ ਤੀਰਥ ਯਾਤਰਾ ਦੇ ਵਿਕਾਸ ਨਾਲ ਜੁੜੇ double engine ਸਰਕਾਰ ਦੇ ਪ੍ਰਯਾਸ ਹੁਣ ਰੰਗ ਲਿਆ ਰਹੇ ਹਨ। ਇਸ ਵਰ੍ਹੇ ਉੱਤਰਾਖੰਡ ਵਿੱਚ ਚਾਰਧਾਮ ਯਾਤਰਾ ਦੇ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਸੰਖਿਆ 50 ਲੱਖ ਦੇ ਆਸਪਾਸ ਪਹੁੰਚ ਰਹੀ ਹੈ, ਸਾਰੇ record ਟੁੱਟ ਚੁੱਕੇ ਹਨ। ਬਾਬਾ ਕੇਦਾਰ ਦੇ ਅਸ਼ੀਰਵਾਦ ਨਾਲ ਕੇਦਾਰਨਾਥ ਧਾਮ ਦੇ ਪੁਨਰਨਿਰਮਾਣ ਨਾਲ ਜੁੜਿਆ ਪਹਿਲਾ ਪੜਾਅ ਪੂਰਾ ਹੋ ਚੁੱਕਿਆ ਹੈ। ਸ਼੍ਰੀ ਬਦਰੀਨਾਥ ਧਾਮ ਵਿੱਚ ਭੀ ਸੈਂਕੜੋਂ ਕਰੋੜ ਰੁਪਏ ਦੀ ਲਾਗਤ ਨਾਲ ਅਨੇਕ ਕੰਮ ਹੋ ਰਹੇ ਹਨ। ਕੇਦਾਰਨਾਥ ਧਾਮ ਅਤੇ ਸ਼੍ਰੀ ਹੇਮਕੁੰਡ ਸਾਹਿਬ ਵਿੱਚ ropeway ਦਾ ਭੀ ਕੰਮ ਪੂਰਾ ਹੁੰਦੇ ਹੀ, ਦਿਵਯਾਂਗ ਅਤੇ ਬਜ਼ੁਰਗ ਤੀਰਥਯਾਤਰੀਆਂ ਨੂੰ ਬਹੁਤ ਸੁਵਿਧਾ ਹੋਣ ਵਾਲੀ ਹੈ। ਸਾਡੀ ਸਰਕਾਰ, ਕੇਦਾਰਖੰਡ ਦੇ ਨਾਲ-ਨਾਲ ਅਤੇ ਮੈਂ ਅੱਜ ਇਸ ਲਈ ਇੱਥੇ ਆਇਆ ਹਾਂ, ਮੈਨੂੰ ਮਾਨਸਖੰਡ ਨੂੰ ਭੀ ਉਸ ਉਚਾਈ ‘ਤੇ ਲੈ ਕੇ ਜਾਣਾ ਹੈ। ਕੇਦਾਰਖੰਡ ਅਤੇ ਮਾਨਸਖੰਡ ਦੀ ਕਨੈਕਟੀਵਿਟੀ (connectivity) ‘ਤੇ ਭੀ ਅਸੀਂ ਬਹੁਤ ਬਲ ਦੇ ਰਹੇ ਹਾਂ। ਜੋ ਲੋਕ ਕੇਦਾਰਨਾਥ ਅਤੇ ਬਦਰੀਨਾਥ ਧਾਮ ਜਾਂਦੇ ਹਨ, ਉਹ ਜਾਗੇਸ਼ਵਰ ਧਾਮ, ਆਦਿ ਕੈਲਾਸ਼ ਅਤੇ ਓਮ ਪਰਵਤ ਭੀ ਅਸਾਨੀ ਨਾਲ ਆ ਸਕਣ, ਇਹ ਪ੍ਰਯਾਸ ਕੀਤਾ ਜਾ ਰਿਹਾ ਹੈ। ਅੱਜ ਜੋ ਮਾਨਸਖੰਡ ਮੰਦਿਰ ਮਾਲਾ ਮਿਸ਼ਨ ਸ਼ੁਰੂ ਹੋਇਆ ਹੈ, ਉਸ ਨਾਲ ਭੀ ਕੁਮਾਊਂ ਦੇ ਅਨੇਕ ਮੰਦਿਰਾਂ ਤੱਕ ਆਉਣਾ-ਜਾਣਾ ਅਸਾਨ ਹੋਵੇਗਾ।
ਮੇਰਾ ਅਨੁਭਵ ਕਹਿੰਦਾ ਹੈ ਕਿ ਜੋ ਲੋਕ ਬਦਰੀਨਾਥ ਅਤੇ ਕੇਦਾਰਨਾਥ ਆਉਂਦੇ ਹਨ, ਉਹ ਭਵਿੱਖ ਵਿੱਚ ਇਸ ਤਰਫ਼ ਜ਼ਰੂਰ ਆਉਣਗੇ। ਉਨ੍ਹਾਂ ਨੂੰ ਇਸ ਖੇਤਰ ਦਾ ਪਤਾ ਨਹੀਂ ਹੈ। ਅਤੇ ਅੱਜ ਜੋ ਲੋਕ ਵੀਡੀਓ ਜਦੋਂ ਟੀਵੀ ‘ਤੇ ਦੇਖਣਗੇ ਨਾ ਕਿ ਮੋਦੀ ਚੱਕਰ ਕੱਟ ਕੇ ਆਇਆ ਹੈ, ਆਪ (ਤੁਸੀਂ) ਦੇਖ ਲੈਣਾ ਹਰ ਇੱਕ ਨੂੰ ਕਹਿਣਗੇ ਯਾਰ ਕੁਝ ਤਾਂ ਹੋਵੇਗਾ, ਅਤੇ ਆਪ (ਤੁਸੀਂ) ਤਿਆਰੀ ਕਰੋ ਯਾਤਰੀਆਂ ਦੀ ਸੰਖਿਆ ਵਧਣ ਵਾਲੀ ਹੈ, ਮੇਰਾ ਮਾਨਸਖੰਡ ਧਮ-ਧਮ ਹੋਣ ਵਾਲਾ ਹੈ।
ਸਾਥੀਓ,
ਉੱਤਰਾਖੰਡ ਦੀ ਵਧਦੀ ਹੋਈ connectivity, ਇੱਥੋਂ ਦੇ ਵਿਕਾਸ ਨੂੰ ਨਵੀਂ ਉਚਾਈ ‘ਤੇ ਲੈ ਜਾਣ ਵਾਲੀ ਹੈ। ਚਾਰਧਾਮ ਮਹਾਪਰਿਯੋਜਨਾ ਨਾਲ, all-weather road ਨਾਲ ਤੁਹਾਨੂੰ (ਆਪ ਨੂੰ) ਬਹੁਤ ਸੁਵਿਧਾ ਹੋਈ ਹੈ। ਰਿਸ਼ੀਕੇਸ਼-ਕਰਣਪ੍ਰਯਾਗ ਰੇਲ ਪਰਿਯੋਜਨਾ ਪੂਰੀ ਹੋਣ ਦੇ ਬਾਅਦ ਤਾਂ ਪੂਰੇ ਖੇਤਰ ਦਾ ਕਾਇਆਕਲਪ ਹੋ ਜਾਵੇਗਾ। ਇਸ ਪੂਰੇ ਖੇਤਰ ਵਿੱਚ ਉਡਾਨ ਯੋਜਨਾ ਦੇ ਤਹਿਤ ਸਸਤੀਆਂ ਹਵਾਈ ਸੇਵਾਵਾਂ ਦਾ ਭੀ ਵਿਸਤਾਰ ਕੀਤਾ ਜਾ ਰਿਹਾ ਹੈ। ਅੱਜ ਹੀ ਇੱਥੇ ਬਾਗੇਸ਼ਵਰ ਤੋਂ ਕਨਾਲੀਚਿਨਾ ਤੱਕ, ਗੰਗੋਲੀਹਾਟ ਤੋਂ ਅਲਮੋੜਾ ਤੱਕ ਅਤੇ ਟਨਕਪੁਰ ਘਾਟ ਤੋਂ ਪਿਥੌਰਾਗੜ੍ਹ ਤੱਕ ਦੀਆਂ ਸੜਕਾਂ ਦਾ ਕੰਮ ਸ਼ੁਰੂ ਹੋਇਆ ਹੈ। ਇਸ ਨਾਲ ਸਾਧਾਰਣ ਜਨ ਨੂੰ ਸੁਵਿਧਾ ਦੇ ਨਾਲ-ਨਾਲ ਟੂਰਿਜ਼ਮ ਤੋਂ ਕਮਾਈ ਦੇ ਅਵਸਰ ਭੀ ਵਧਣਗੇ। ਮੈਨੂੰ ਖੁਸ਼ੀ ਹੈ ਕਿ ਇੱਥੋਂ ਦੀ ਸਰਕਾਰ, homestay ਨੂੰ ਪ੍ਰੋਤਸਾਹਨ ਦੇ ਰਹੀ ਹੈ। ਟੂਰਿਜ਼ਮ ਤਾਂ, ਇੱਕ ਐਸਾ sector ਹੈ, ਜਿੱਥੇ ਸਭ ਤੋਂ ਅਧਿਕ ਰੋਜ਼ਗਾਰ ਹੈ ਅਤੇ ਘੱਟ ਤੋਂ ਘੱਟ ਪੂੰਜੀ ਲਗਦੀ ਹੈ। ਆਉਣ ਵਾਲੇ ਸਮੇਂ ਵਿੱਚ ਤਾਂ tourism sector ਦਾ ਬਹੁਤ ਅਧਿਕ ਵਿਸਤਾਰ ਹੋਣ ਵਾਲਾ ਹੈ। ਕਿਉਂਕਿ ਪੂਰੀ ਦੁਨੀਆ ਅੱਜ ਭਾਰਤ ਆਉਣਾ ਚਾਹੁੰਦੀ ਹੈ। ਭਾਰਤ ਨੂੰ ਦੇਖਣਾ ਚਾਹੁੰਦੀ ਹੈ। ਭਾਰਤ ਨੂੰ ਜਾਣਨਾ ਚਾਹੁੰਦੀ ਹੈ। ਅਤੇ ਜੋ ਭਾਰਤ ਨੂੰ ਦੇਖਣਾ ਚਾਹੁੰਦਾ ਹੈ, ਉਹ ਉੱਤਰਾਖੰਡ ਆਏ ਬਿਨਾ, ਭਾਰਤ ਨੂੰ ਦੇਖਣਾ ਉਸ ਦਾ ਪੂਰਾ ਨਹੀਂ ਹੁੰਦਾ ਹੈ।
ਮੇਰੇ ਪਰਿਵਾਰਜਨੋਂ,
ਬੀਤੇ ਸਮੇਂ ਵਿੱਚ ਉੱਤਰਾਖੰਡ ਜਿਸ ਤਰ੍ਹਾਂ ਪ੍ਰਾਕ੍ਰਿਤਿਕ ਆਪਦਾਵਾਂ ਨਾਲ ਘਿਰਿਆ ਰਿਹਾ ਹੈ, ਉਸ ਤੋਂ ਭੀ ਮੈਂ ਭਲੀ-ਭਾਂਤ ਪਰੀਚਿਤ ਹਾਂ। ਅਸੀਂ ਆਪਣੇ ਬਹੁਤ ਸਾਰੇ ਸਵਜਨ(ਸੱਜਣ) ਖੋਏ ਹਨ। ਪ੍ਰਾਕ੍ਰਿਤਿਕ ਆਪਦਾਵਾਂ ਨਾਲ ਨਿਪਟਣ (ਨਜਿੱਠਣ) ਦੇ ਲਈ ਆਪਣੀ ਤਿਆਰੀ ਨੂੰ ਅਸੀਂ ਬਿਹਤਰ ਕਰਦੇ ਰਹਿਣਾ ਹੀ ਹੈ ਅਤੇ ਅਸੀਂ ਕਰਦੇ ਰਹਾਂਗੇ। ਇਸ ਦੇ ਲਈ ਆਉਣ ਵਾਲੇ 4-5 ਸਾਲਾਂ ਵਿੱਚ ਉੱਤਰਾਖੰਡ ਵਿੱਚ 4 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ। ਉੱਤਰਾਖੰਡ ਵਿੱਚ ਅਜਿਹੀਆਂ ਸੁਵਿਧਾਵਾਂ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ਨਾਲ ਆਪਦਾ ਦੀ ਸਥਿਤੀ ਵਿੱਚ ਰਾਹਤ ਅਤੇ ਬਚਾਅ ਦਾ ਕੰਮ ਤੇਜ਼ੀ ਨਾਲ ਹੋ ਸਕੇ।
ਮੇਰੇ ਪਰਿਵਾਰਜਨੋਂ,
ਇਹ ਭਾਰਤ ਦਾ ਅੰਮ੍ਰਿਤਕਾਲ ਹੈ। ਇਹ ਅੰਮ੍ਰਿਤਕਾਲ, ਦੇਸ਼ ਦੇ ਹਰ ਖੇਤਰ, ਹਰ ਵਰਗ ਨੂੰ ਸੁਵਿਧਾ, ਸਨਮਾਨ ਅਤੇ ਸਮ੍ਰਿੱਧੀ ਨਾਲ ਜੋੜਨ ਦਾ ਕਾਲ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਬਾਬਾ ਕੇਦਾਰ ਅਤੇ ਬਦਰੀ ਵਿਸ਼ਾਲ ਦੇ ਅਸ਼ੀਰਵਾਦ ਨਾਲ, ਆਦਿ ਕੈਲਾਸ਼ ਦੇ ਅਸ਼ੀਰਵਾਦ ਨਾਲ ਅਸੀਂ ਆਪਣੇ ਸੰਕਲਪਾਂ ਨੂੰ ਤੇਜ਼ੀ ਨਾਲ ਸਿੱਧ ਕਰ ਪਾਵਾਂਗੇ। ਇੱਕ ਵਾਰ ਫਿਰ ਇਤਨਾ ਪਿਆਰ ਦੇਣ ਦੇ ....7 ਕਿਲੋਮੀਟਰ, ਮੈਂ ਸੱਚਮੁੱਚ ਵਿੱਚ, ਮੇਰੇ ਪਾਸ ਵਰਣਨ ਕਰਨ ਦੇ ਲਈ ਸ਼ਬਦ ਨਹੀਂ ਹਨ। ਮੈਂ ਹੈਲੀਕੌਪਟਰ ਤੋਂ ਨਿਕਲਿਆ, 7 ਕਿਲੋਮੀਟਰ ਇੱਥੇ ਆਇਆ। ਅਤੇ ਆਉਣ ਵਿੱਚ ਭੀ ਦੇਰ ਇਸ ਲਈ ਹੋਈ, 7 ਕਿਲੋਮੀਟਰ ਦੋਨੋਂ ਤਰਫ਼ ਉਹ human chain ਨਹੀਂ ਸੀ, human wall ਸੀ। ਐਸੀ ਭੀੜ ਲਗੀ ਸੀ ਅਤੇ ਜਿਵੇਂ ਪਰਿਵਾਰ ਵਿੱਚ ਕੋਈ ਅਵਸਰ ਹੋਵੇ ਵੈਸੇ ਉਤਸਵ ਦੇ ਕਪੜੇ ਪਹਿਨ ਕੇ, ਸ਼ੁਭ ਪ੍ਰਸੰਗ ਦੇ ਕਪੜੇ ਪਹਿਨ ਕੇ, ਮੰਗਲ ਵਾਤਾਵਰਣ ਵਿੱਚ, ਮਾਤਾਵਾਂ ਦੇ ਹੱਥ ਵਿੱਚ ਆਰਤੀ, ਫੁੱਲਾਂ ਦੇ ਗੁਲਦਸਤੇ, ਅਸ਼ੀਰਵਾਦ ਦੇਣ ਤੋਂ ਉਹ ਰੁਕਦੇ ਨਹੀਂ ਸਨ। ਇਹ ਮੇਰੇ ਲਈ ਬੜੇ ਭਾਵੁਕ ਪਲ ਸਨ। ਅੱਜ ਪਿਥੌਰਾਗੜ੍ਹ ਨੂੰ ਅਤੇ ਪਿਥੌਰਾਗੜ੍ਹ ਜ਼ਿਲ੍ਹੇ ਦੇ ਸਭ ਲੋਕਾਂ ਨੂੰ, ਇਸ ਪੂਰੇ ਖੰਡ ਨੂੰ ਮੇਰਾ ਮਾਨਸਖੰਡ, ਉਸ ਨੇ ਅੱਜ ਜੋ ਪਿਆਰ ਬਰਸਾਇਆ, ਉਤਸ਼ਾਹ ਦਿਖਾਇਆ ਹੈ; ਮੈਂ ਸ਼ਤ-ਸ਼ਤ ਨਮਨ ਕਰਦਾ ਹਾਂ। ਆਪ ਦਾ ਆਭਾਰ ਵਿਅਕਤ ਕਰਦਾ ਹਾਂ।
ਇੱਕ ਵਾਰ ਫਿਰ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਮੇਰੇ ਨਾਲ ਬੋਲੋ- ਦੋਨੋਂ ਹੱਥ ਉੱਪਰ ਕਰਕੇ ਪੂਰੀ ਤਾਕਤ ਨਾਲ ਬੋਲੋ-
ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!
ਬਹੁਤ-ਬਹੁਤ ਧੰਨਵਾਦ !
***
ਡੀਐੱਸ/ਆਰਟੀ/ਐੱਨਐੱਸ
(Release ID: 1967590)
Visitor Counter : 125
Read this release in:
English
,
Urdu
,
Hindi
,
Marathi
,
Bengali
,
Assamese
,
Manipuri
,
Gujarati
,
Odia
,
Tamil
,
Kannada
,
Malayalam