ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਨਾਈਪਰ (NIPER) ਅਹਿਮਦਾਬਾਦ ਦੇ ਉਦਘਾਟਨ 'ਤੇ ਵਧਾਈ ਸੰਦੇਸ਼ ਭੇਜਿਆ

Posted On: 30 SEP 2023 8:46PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਸਿਹਤ ਮੰਤਰੀ ਸ਼੍ਰੀ ਮਨਸੁਖ ਮਾਂਡਵੀਆ ਦੁਆਰਾ ਨਾਈਪਰ (NIPER) ਅਹਿਮਦਾਬਾਦ ਦੇ ਉਦਘਾਟਨ 'ਤੇ ਇੱਕ ਵਧਾਈ ਸੰਦੇਸ਼ ਭੇਜਿਆ ਹੈ।

ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਨਾਈਪਰ ਅਹਿਮਦਾਬਾਦ ਗਿਆਨ, ਵਿਗਿਆਨ ਅਤੇ ਖੋਜ ਦੇ ਇੱਕ ਸ਼ਕਤੀਸ਼ਾਲੀ ਪੁਲ ਵਜੋਂ ਕੰਮ ਕਰਕੇ ਭਾਰਤ ਨੂੰ ਫਾਰਮਾਸਿਊਟੀਕਲ ਦੇ ਖੇਤਰ ਵਿੱਚ ਆਤਮ-ਨਿਰਭਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਉਨ੍ਹਾਂ ਨੇ ਐਕਸ (X) 'ਤੇ ਪੋਸਟ ਕੀਤਾ:

"ਬਹੁਤ-ਬਹੁਤ ਵਧਾਈਆਂ ਅਤੇ ਸ਼ੁੱਭਕਾਮਨਾਵਾਂ! ਮੈਨੂੰ ਵਿਸ਼ਵਾਸ ਹੈ ਕਿ ਅਹਿਮਦਾਬਾਦ ਦਾ ਨਾਈਪਰ ਗਿਆਨ, ਵਿਗਿਆਨ ਅਤੇ ਖੋਜ ਦਾ ਇੱਕ ਸ਼ਕਤੀਸ਼ਾਲੀ ਪੁਲ ਬਣ ਕੇ ਭਾਰਤ ਨੂੰ ਫਾਰਮਾਸਿਊਟੀਕਲ ਦੇ ਖੇਤਰ ਵਿੱਚ ਸਵੈ-ਨਿਰਭਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।"

 

 

*******

 

ਡੀਐੱਸ/ਆਰਟੀ



(Release ID: 1963423) Visitor Counter : 59