ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਇੰਡੀਆ ਸਮਾਰਟ ਸਿਟੀਜ਼ ਕਨਕਲੇਵ 2023 ਦਾ 26-27 ਸਤੰਬਰ, 2023 ਨੂੰ ਇੰਦੌਰ ਵਿੱਚ ਆਯੋਜਨ ਕੀਤਾ ਜਾਵੇਗਾ


ਰਾਸ਼ਟਰਪਤੀ ਇੰਡੀਆ ਸਮਾਰਟ ਸਿਟੀਜ਼ ਪੁਰਸਕਾਰ ਪ੍ਰਤੀਯੋਗਿਤਾ (ਆਈਐੱਸਏਸੀ) 2022 ਦੇ ਜੇਤੂਆਂ ਨੂੰ ਸਨਮਾਨ ਕਰਨਗੇ

Posted On: 24 SEP 2023 11:42AM by PIB Chandigarh

ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲਾ, ਭਾਰਤ ਸਰਕਾਰ 26-27 ਸਤੰਬਰ 2023 ਨੂੰ ਬ੍ਰਿਲੀਅੰਟ ਕਨਵੈਨਸ਼ਨ ਸੈਂਟਰ, ਇੰਦੌਰ (ਮੱਧ ਪ੍ਰਦੇਸ਼) ਵਿੱਚ ਇੰਡੀਆ ਸਮਾਰਟ ਸਿਟੀਜ਼ ਕਨਕਲੇਵ 2023 ਦਾ ਆਯੋਜਨ ਕਰ ਰਿਹਾ ਹੈ। ਇਸ ਕਨਕਲੇਵ ਵਿੱਚ ਉਨ੍ਹਾਂ ਸਾਰੇ 100 ਸਮਾਰਟ ਸ਼ਹਿਰਾਂ ਦੀ ਭਾਗੀਦਾਰੀ ਦੇਖੀ ਜਾਵੇਗੀ ਜੋ ਸ਼ਹਿਰੀ ਇਨੋਵੇਸ਼ਨ ਵਿੱਚ ਸਭ ਤੋਂ ਅੱਗੇ ਰਹਿ ਕੇ ਸ਼ਹਿਰ ਦੇ ਵਿਕਾਸ ਦੀ ਪ੍ਰਕਿਰਿਆ ਵਿੱਚ ਇੱਕ ਪ੍ਰਤੀਮਾਨ ਪਰਿਵਰਤਨ ਦੀ ਅਗਵਾਈ ਕਰ ਰਹੇ ਹਨ। ਇਹ ਆਯੋਜਨ ਦੇਸ਼ ਵਿੱਚ ਸ਼ਹਿਰੀ ਪਰਿਵਰਤਨ ਦੇ ਭਵਿੱਖ ਦੇ ਲਈ ਰੋਡਮੈਪ ਨੂੰ ਨਿਸ਼ਚਿਤ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਨ ਦੇ ਲਈ ਇੱਕ ਮਿਸ਼ਨ ਦੇ ਤਹਿਤ ਕੀਤੇ ਗਏ ਮਿਸਾਲੀ ਕਾਰਜਾਂ ਨੂੰ ਪ੍ਰਦਰਸ਼ਿਤ ਕਰਨ ਬਾਰੇ ਮੰਚ ਪ੍ਰਦਾਨ ਕਰੇਗਾ।

 

ਰਾਸ਼ਟਰਪਤੀ, ਸ਼੍ਰੀ ਦ੍ਰੌਪਦੀ ਮੁਰਮੂ 27 ਸਤੰਬਰ, 2023 ਨੂੰ ਇੰਡੀਆ ਸਮਾਰਟ ਸਿਟੀਜ਼ ਪੁਰਸਕਾਰ ਪ੍ਰਤੀਯੋਗਿਤਾ ਆਈਐੱਸਏਸੀ 2022 ਦੇ ਚੌਥੇ ਐਡੀਸ਼ਨ ਦੇ ਜੇਤੂਆਂ ਨੂੰ ਸਨਮਾਨਤ ਕਰਨਗੇ। ਇਸ ਪ੍ਰਤੀਯੋਗਿਤਾ ਦਾ ਆਯੋਜਨ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੁਆਰਾ ਵਰ੍ਹੇ 2018 ਤੋਂ ਸਮਾਰਟ ਸਿਟੀਜ਼ ਮਿਸ਼ਨ ਦੇ ਤਹਿਤ ਕੀਤਾ ਜਾ ਰਿਹਾ ਹੈ। ਇਹ ਮਿਸ਼ਨ ਦੇ ਤਹਿਤ ਸ਼ੁਰੂ ਕੀਤੀਆਂ ਗਈਆਂ ਮੁੱਖ ਗਤੀਵਿਧੀਆਂ ਵਿੱਚੋਂ ਇੱਕ ਹੈ, ਜਿਸ ਵਿੱਚ ਮਿਸਾਲੀ ਪ੍ਰਦਰਸ਼ਨ ਨੂੰ ਪ੍ਰਰਸਕ੍ਰਿਤ ਕਰਨ ਅਤੇ ਸਹਿਕਰਮੀਆਂ ਨੂੰ ਪਰਸਪਰ ਸਿੱਖਣ ਵਿੱਚ ਸਮਰੱਥ ਬਣਾਉਣ ਤੇ ਸਰਵਸ਼੍ਰੇਸ਼ਠ ਪ੍ਰਕਿਰਿਆਵਾਂ ਦਾ ਪ੍ਰਸਾਰ ਕਰਨ ਦੇ ਲਈ ਮੋਹਰੀ ਸ਼ਹਿਰੀ ਰਣਨੀਤੀਆਂ, ਪ੍ਰੋਜੈਕਟਾਂ ਅਤੇ ਵਿਚਾਰਾਂ ਨੂੰ ਮਾਣਤਾ ਦਿੱਤੀ ਜਾਂਦੀ ਹੈ।

 

ਇਸ ਕਨਕਲੇਵ ਵਿੱਚ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਮੰਗੂਭਾਈ ਸੀ. ਪਟੇਲ, ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਕਿਰਤ ਤੇ ਰੋਜ਼ਗਾਰ, ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ, ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ, ਸੰਚਾਰ ਤੇ ਰੇਲਵੇ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ, ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਰਾਜ ਮੰਤਰੀ ਸ਼੍ਰੀ ਕੌਸ਼ਲ ਕਿਸ਼ੋਰ ਅਤੇ ਮੱਧ ਪ੍ਰਦੇਸ਼ ਦੇ ਸ਼ਹਿਰੀ ਵਿਕਾਸ ਮੰਤਰੀ, ਸ਼੍ਰੀ ਭੂਪੇਂਦਰ ਸਿੰਘ ਸਹਿਤ ਵਿਭਿੰਨ ਪਤਵੰਤੇ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।

 

ਇਸ ਦੇ ਇਲਾਵਾ, ਮੱਧ ਪ੍ਰਦੇਸ਼ ਸਰਕਾਰ ਦੇ ਸੀਨੀਅਰ ਅਧਿਕਾਰੀ, ਸਾਰੇ 100 ਸਮਾਰਟ ਸ਼ਹਿਰਾਂ ਦੇ ਮੇਅਰਸ ਅਤੇ ਕਮਿਸ਼ਨਰਸ, ਸਮਾਰਟ ਸਿਟੀ ਮਿਸ਼ਨ ਨਾਲ ਜੁੜੇ ਉਦਯੋਗ ਭਾਗੀਦਾਰ, ਅਕਾਦਮੀ ਅਤੇ ਸਿਵਿਲ ਸੋਸਾਇਟੀ ਸਮਾਜ ਸੰਗਠਨ ਵੀ ਇਸ ਆਯੋਜਨ ਵਿੱਚ ਹਿੱਸਾ ਲੈਣਗੇ।

 

ਇਹ 26 ਅਤੇ 27 ਸਤੰਬਰ 2023 ਨੂੰ ਆਯੋਜਿਤ ਕੀਤੇ ਜਾਣ ਵਾਲਾ ਦੋ ਦਿਨਾਂ ਦਾ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਦਾ ਵਿਸਤ੍ਰਿਤ ਏਜੰਡਾ ਅਨੁਬੰਧ ਏ ਵਿੱਚ ਦਿੱਤਾ ਗਿਆ ਹੈ। ਇਸ ਕਨਕਲੇਵ ਦੇ ਪਹਿਲੇ ਦਿਨ ਆਈਐੱਸਏਸੀ 2022 ਦੇ ਤਹਿਤ ਪੁਰਸਕਾਰ ਜੇਤੂ ਪ੍ਰੋਜੈਕਟਾਂ ਦਾ ਪ੍ਰਦਰਸ਼ਨ ਕਰਨ ਵਾਲੀ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਜਾਵੇਗਾ। ਸਮਾਰਟ ਸ਼ਹਿਰਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓ) ਦੇ ਨਾਲ ਸੰਵਾਦ ਅਤੇ ਇੰਦੌਰ ਤੇ ਉੱਜੈਨ ਵਿੱਚ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਲਾਗੂਕਰਨ ਪ੍ਰਤਿਸ਼ਠਿਤ ਪ੍ਰੋਜੈਕਟਾਂ ਦਾ ਸਥਲ-ਦੌਰਾ ਵੀ ਆਯੋਜਿਤ ਕੀਤਾ ਜਾਵੇਗਾ।

 

ਕਨਕਲੇਵ ਦੇ ਦੂਸਰੇ ਦਿਨ ਮੁੱਖ ਮਹਿਮਾਨ ਦੁਆਰਾ ਆਈਐੱਸਏਸੀ 2022 ਪੁਰਸਕਾਰਾਂ ਦੀ ਵੰਡ ਕੀਤੀ ਜਾਵੇਗੀ, ਜਿਸ ਵਿੱਚ 5 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ 31 ਵਿਸ਼ਿਸ਼ਟ ਸ਼ਹਿਰਾਂ ਅਤੇ 7 ਭਾਗੀਦਾਰ ਸੰਗਠਨਾਂ ਨੂੰ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾਵੇਗਾ। ਆਈਐੱਸਏਸੀ ਪੁਰਸਕਾਰਾਂ ਦੇ ਕੁੱਲ 66 ਜੇਤੂ ਹਨ, ਜਿਨ੍ਹਾਂ ਦੀ ਵਿਸਤ੍ਰਿਤ ਸੂਚੀ ਅਨੁਬੰਧ ਬੀ ਵਿੱਚ ਦਿੱਤੀ ਗਈ ਹੈ।

 

ਇਸ ਦੇ ਇਲਾਵਾ, ਸਮਾਰਟ ਸਿਟੀਜ਼ ਮਿਸ਼ਨ ਚਾਰ ਰਿਪੋਰਟ – ਆਈਐੱਸਏਸੀ 2022 ਸੰਗ੍ਰਿਹ, ਯੂਐੱਨ ਹੈਬੀਟੇਟ ਦੀ ਰਿਪੋਰਟ: ਸਮਾਰਟ ਸਿਟੀਜ਼ ਮਿਸ਼ਨ – ਟਿਕਾਊ ਵਿਕਾਲ ਲਕਸ਼ਾਂ ਦਾ ਸਥਾਨੀਕਰਨ, ਐੱਸਸੀਐੱਮ ਦੇ ਨਿਊਜ਼ਲੇਟਰਸ ਦਾ ਸੰਗ੍ਰਿਹ ਅਤੇ ਆਈਐੱਸਏਸੀ 2023 ਪੁਰਸਕਾਰ ਪੁਸਤਿਕਾ ਵੀ ਇਸ ਕਨਕਲੇਵ ਦੇ ਦੌਰਾਨ ਜਾਰੀ ਕੀਤੀ ਜਾਵੇਗੀ। ਪੁਰਸਕਾਰਾਂ ਦੀ ਵੰਡ ਅਤੇ ਪੁਸਤਿਕਾ ਦੇ ਲਾਂਚ ਦੇ ਬਾਅਦ, ਪੁਰਸਕਾਰ ਜੇਤੂ ਸਮਾਰਟ ਸ਼ਹਿਰਾਂ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਆਪਣੇ ਅਨੁਭਵ ਅਤੇ ਸਿੱਖਿਆਵਾਂ ਨੂੰ ਸਾਂਝਾ ਕਰਨਗੇ। ਦਿਨ ਦਾ ਸਮਾਪਨ ਸੱਭਿਆਚਾਰਕ ਪ੍ਰੋਗਰਾਮ ਦੇ ਨਾਲ ਹੋਵੇਗਾ।

 

ਸਮਾਰਟ ਸਿਟੀ ਮਿਸ਼ਨ ਦਾ ਸੰਖੇਪ ਜਾਣਕਾਰੀ

25 ਜੂਨ 2015 ਨੂੰ ਲਾਂਚ ਕੀਤੇ ਗਏ ਸਮਾਰਟ ਸਿਟੀ ਮਿਸ਼ਨ ਦਾ ਉਦੇਸ਼ ਸਮਾਰਟ ਸਮਾਧਾਨਾਂ ਦੇ ਅਨੁਪ੍ਰਯੋਗ ਦੇ ਮਾਧਿਅਮ ਨਾਲ ਆਪਣੇ ਨਾਗਰਿਕਾਂ ਨੂੰ ਮੁੱਖ ਬੁਨਿਆਦੀ ਢਾਂਚਾ, ਸਵੱਛ ਅਤੇ ਟਿਕਾਊ ਵਾਤਾਵਰਣ ਅਤੇ ਜੀਵਨ ਦੀ ਚੰਗੀ ਗੁਣਵੱਤਾ ਪ੍ਰਦਾਨ ਕਰਨਾ ਹੈ। ਇਹ ਇੱਕ ਪਰਿਵਰਤਨਕਾਰੀ ਮਿਸ਼ਨ ਹੈ ਜਿਸ ਦਾ ਉਦੇਸ਼ ਦੇਸ਼ ਵਿੱਚ ਸ਼ਹਿਰੀ ਵਿਕਾਸ ਪ੍ਰਕਿਰਿਆ ਵਿੱਚ ਪੂਰੀ ਤਰ੍ਹਾਂ ਬਦਲਾਵ ਲਿਆਉਣਾ ਹੈ। ਅੱਜ ਤੱਕ, 1.1 ਲੱਖ ਕਰੋੜ ਰੁਪਏ ਤੋਂ ਅਧਿਕ ਲਾਗਤ ਦੀ 6000 ਤੋਂ ਵੱਧ ਪ੍ਰੋਜੈਕਟ ਪੂਰੇ ਹੋ ਚੁੱਕੇ ਹਨ ਅਤੇ ਬਾਕੀ ਪ੍ਰੋਜੈਕਟਾਂ 30 ਜੂਨ, 2024 ਤੱਕ ਪੂਰੀ ਹੋ ਜਾਵੇਗੀ।

 

ਇਸ ਮਿਸ਼ਨ ਵਿੱਚ ਅਰਜਿਤ ਕੀਤੇ ਗਈ ਸਭ ਤੋਂ ਮਹੱਤਵਪੂਰਨ ਉਪਲਬਧੀ ਏਕੀਕ੍ਰਿਤ ਕਮਾਨ ਅਤੇ ਕੰਟ੍ਰੋਲ ਸੈਂਟਰ (ਆਈਸੀਸੀਸੀ) ਹਨ ਜੋ ਸਾਰੇ 100 ਸਮਾਰਟ ਸ਼ਹਿਰਾਂ ਵਿੱਚ ਸੰਚਾਲਿਤ ਹਨ। ਇਹ ਆਈਸੀਸੀਸੀ ਸ਼ਹਿਰੀ ਪ੍ਰਬੰਧਨ ਦੇ ਲਈ ਟੈਕਨੋਲੋਜੀ ਦਾ ਉਪਯੋਗ ਕਰਦੇ ਹੋਏ, ਸ਼ਹਿਰ ਦੇ ਸੰਚਾਲਨ ਦੇ ਲਈ ਮਸਤਿਸ਼ਕ ਅਤੇ ਨਰਵਸ ਸਿਸਟਮ ਦੇ ਰੂਪ ਵਿੱਚ ਕੰਮ ਕਰਦੇ ਹਾਂ। ਇਨ੍ਹਾਂ ਨਾਲ ਅਪਰਾਧ ‘ਤੇ ਨਜ਼ਰ ਰੱਖਣ, ਨਾਗਰਿਕਾਂ ਦੀ ਸੁਰੱਖਿਆ, ਟ੍ਰਾਂਸਪੋਰਟ ਮੈਨੇਜਮੈਂਟ, ਸੋਲਿਡ ਵੇਸਟ ਮੈਨੇਜਮੈਂਟ, ਜਲ ਸਪਲਾਈ, ਆਪਦਾ ਪ੍ਰਬੰਧਨ ਆਦਿ ਜਿਹੇ ਵਿਭਿੰਨ ਖੇਤਰਾਂ ਦੀ ਸ਼ਹਿਰੀ ਸੇਵਾਵਾਂ ਵਿੱਚ ਜ਼ਿਕਰਯੋਗ ਸੁਧਾਰ ਹੋਇਆ ਹੈ।

 

100 ਸਮਾਰਟ ਸ਼ਹਿਰਾਂ ਨੇ ਗਤੀਸ਼ੀਲਤਾ, ਊਰਜਾ, ਜਲ, ਸਵੱਛਤਾ, ਸੋਲਿਡ ਵੇਸਟ ਮੈਨੇਜਮੈਂਟ, ਜੀਵੰਤ ਜਨਤਕ ਸਥਾਨ, ਸਮਾਜਿਕ ਬੁਨਿਆਦੀ ਢਾਂਚੇ, ਸਮਾਰਟ ਪ੍ਰਸ਼ਾਸਨ ਆਦਿ ਨਾਲ ਸਬੰਧਿਤ ਵਿਭਿੰਨ ਖੇਤਰਾਂ ਵਿੱਚ ਪ੍ਰੋਜੈਕਟ ਸ਼ੁਰੂ ਕੀਤੇ ਹਨ। ਉਦਾਹਰਣ ਦੇ ਲਈ ਸਮਾਰਟ ਗਤੀਸ਼ੀਲਤਾ ਵਿੱਚ 24,625 ਕਰੋੜ ਰੁਪਏ ਲਾਗਤ ਦੇ 1.192 ਪ੍ਰੋਜੈਕਟ ਪੂਰੇ ਹੋ ਚੁੱਕੇ ਹਨ ਅਤੇ 16,905 ਕਰੋੜ ਰੁਪਏ ਲਾਗਤ ਦੀ ਹੋਰ 494 ਪ੍ਰੋਜੈਕਟ ਚਲ ਰਹੇ ਹਨ। ਸਮਾਰਟ ਊਰਜਾ ਵਿੱਚ 573 ਪ੍ਰੋਜੈਕਟ ਪੂਰੇ ਹੋ ਚੁੱਕੇ ਹਨ ਅਤੇ 94 ਪ੍ਰੋਜੈਕਟ ‘ਤੇ ਕੰਮ ਚਲ ਰਿਹਾ ਹੈ। ਜਲ ਸਪਲਾਈ, ਸਵੱਛਤਾ ਅਤੇ ਸਾਫ ਸਫਾਈ ਦੀ 34,751 ਕਰੋੜ ਰੁਪਏ ਦੀ ਲਗਾਤ ਦੇ 1,162 ਤੋਂ ਵੱਧ ਪ੍ਰੋਜੈਕਟ ਪੂਰੇ ਹੋ ਚੁੱਕੇ ਹਨ ਅਤੇ 18,716 ਕਰੋੜ ਰੁਪਏ ਦੀ ਲਾਗਤ ਦੇ 333 ਪ੍ਰੋਜੈਕਟਾਂ ‘ਤੇ ਕੰਮ ਚਲ ਰਿਹਾ ਹੈ।

 

100 ਸਮਾਰਟ ਸ਼ਹਿਰਾਂ ਨੇ 6,403 ਕਰੋੜ ਰੁਪਏ ਲਾਗਤ ਦੇ 1,063 ਤੋਂ ਅਧਿਕ ਜਨਤਕ ਸਥਾਨ ਵਿਕਸਿਤ ਕਰ ਲਏ ਹਨ ਅਤੇ 5,470 ਕਰੋੜ ਰੁਪਏ ਦੇ ਹੋਰ 260 ਪ੍ਰੋਜੈਕਟਾਂ ‘ਤੇ ਕੰਮ ਚਲ ਰਿਹਾ ਹੈ। ਇਸ ਦੇ ਇਲਾਵਾ, 8,228 ਕਰੋੜ ਰੁਪਏ ਲਾਗਤ ਦੀ 180 ਜਨਤਕ ਨਿਜੀ ਭਾਗੀਦਾਰੀ (ਪੀਪੀਪੀ) ਪ੍ਰੋਜੈਕਟ ਪੂਰੇ ਹੋ ਚੁੱਕੇ ਹਨ ਅਤੇ ਹੋਰ 27 ਪ੍ਰੋਜੈਕਟਾਂ ‘ਤੇ ਕੰਮ ਚਲ ਰਿਹਾ ਹੈ। ਬਜ਼ਾਰ ਪੁਨਰਵਿਕਾਸ ਅਤੇ ਸਟਾਰਟ-ਅੱਪ ਇਨਕਿਊਬੇਸ਼ਨ ਕੇਂਦਰਾਂ ਜਿਹੇ ਆਰਥਿਕ ਬੁਨਿਆਦੀ ਢਾਂਚੇ ਨਾਲ ਸਬੰਧਿਤ 652 ਪ੍ਰੋਜੈਕਟ ਪੂਰੇ ਹੋ ਚੁੱਕੇ ਹਨ ਅਤੇ ਹੋਰ 267 ਪ੍ਰੋਜੈਕਟਾਂ ‘ਤੇ ਕੰਮ ਚਲ ਰਿਹਾ ਹੈ। ਸਮਾਜਿਕ ਬੁਨਿਆਦੀ ਢਾਂਚੇ ਖੇਤਰ (ਸਿਹਤ, ਸਿੱਖਿਆ, ਆਵਾਸ ਆਦਿ) ਵਿੱਚ 679 ਪ੍ਰੋਜੈਕਟ ਪੂਰੇ ਹੋ ਚੁੱਕੇ ਹਨ ਅਤੇ 153 ‘ਤੇ ਕੰਮ ਚਲ ਰਿਹਾ ਹੈ।

 

ਆਈਐੱਸਏਸੀ ਪੁਰਸਕਾਰਾਂ ਦੀ ਸੰਖੇਪ ਜਾਣਕਾਰੀ

ਆਈਐੱਸਏਸੀ ਦੇ ਪਿਛਲੇ ਤਿੰਨ ਐਡੀਸ਼ਨ 2018, 2019 ਅਤੇ 2020 ਵਿੱਚ ਆਯੋਜਿਤ ਹੋ ਚੁੱਕੇ ਹਨ। ਆਈਐੱਸਏਸੀ ਉਨ੍ਹਾਂ ਸ਼ਹਿਰਾਂ, ਪ੍ਰੋਜੈਕਟਾਂ ਅਤੇ ਇਨੋਵੇਟਿਵ ਵਿਚਾਰਾਂ ਨੂੰ ਮਾਣਤਾ ਦਿੰਦਾ ਹੈ ਅਤੇ ਪੁਰਸਕ੍ਰਿਤ ਕਰਦਾ ਹੈ ਜੋ ਇਨ੍ਹਾਂ 100 ਸਮਾਰਟ ਸ਼ਹਿਰਾਂ ਵਿੱਚ ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਸਮਾਵੇਸ਼ੀ, ਸਮਾਨ, ਸੁਰੱਖਿਅਤ, ਸਿਹਤ ਅਤੇ ਸਹਿਯੋਗਾਤਮਕ ਸ਼ਹਿਰਾਂ ਨੂੰ ਪ੍ਰੋਤਸਾਹਿਤ ਕਰਦੇ ਹਨ ਅਤੇ ਸਭ ਦੇ ਲਈ ਜੀਵਨ ਦੀ ਗੁਣਵੱਤਾ ਨੂੰ ਵਧਾਉਂਦੇ ਹਨ।  ਆਈਐੱਸਏਸੀ ਦਾ ਚੌਥਾ ਸੰਸਕਰਣ ਅਪ੍ਰੈਲ 2022 ਵਿੱਚ ਸੂਰਤ ਵਿੱਚ ਆਯੋਜਿਤ ‘ਸਮਾਰਟ ਸਿਟੀਜ਼-ਸਮਾਰਟ ਸ਼ਹਿਰੀਕਰਣ’ ਪ੍ਰੋਗਰਾਮ ਦੇ ਦੌਰਾਨ ਲਾਂਚ ਕੀਤਾ ਗਿਆ ਸੀ। ਆਈਐੱਸਏਸੀ 2022 ਪੁਰਸਕਾਰ ਵਿੱਚ ਦੋ ਪੜਾਅ ਦੀ ਪ੍ਰਸਤੁਤੀ ਪ੍ਰਕਿਰਿਆ ਅਪਣਾਈ ਗਈ ਸੀ ਇਸ ਵਿੱਚ ‘ਯੋਗਤਾ ਪੜਾਅ’ ਸ਼ਾਮਲ ਸੀ, ਜਿਸ ਵਿੱਚ ਸ਼ਹਿਰ ਦੇ ਪ੍ਰਦਰਸ਼ਨ ਦਾ ਸਮੁੱਚਾ ਮੁਲਾਂਕਣ ਸ਼ਾਮਲ ਸੀ, ਅਤੇ ‘ਪ੍ਰਸਤਾਵ ਪੜਾਅ’ ਵਿੱਚ ਸਮਾਰਟ ਸ਼ਹਿਰਾਂ ਦੇ ਲਈ ਨਿਮਨਅਨੁਸਾਰ ਛੇ ਪੁਰਸਕਾਰ ਸ਼੍ਰੇਣੀਆਂ ਵਿੱਚ ਆਪਣੇ ਨਾਮਾਂਕਨ ਜਮ੍ਹਾਂ ਕਰਨ ਦੀ ਜ਼ਰੂਰਤ ਸੀ:-

  • ਪ੍ਰੋਜੈਕਟ ਅਵਾਰਡ: 10 ਵਿਭਿੰਨ ਵਿਸ਼ਿਆਂ ਵਿੱਚ,

  • ਇਨੋਵੇਸ਼ਨ ਅਵਾਰਡ: 2 ਅਲੱਗ-ਅਲੱਗ ਵਿਸ਼ਿਆਂ ਵਿੱਚ, 

  • ਸ਼ਹਿਰ ਪੁਰਸਕਾਰ: ਰਾਸ਼ਟਰੀ ਅਤੇ ਖੇਤਰੀ 2 ਵਿਸ਼ਿਆਂ ਵਿੱਚ

  • ਰਾਜ ਅਵਾਰਡ,

  • ਕੇਂਦਰ ਸ਼ਾਸਿਤ ਪ੍ਰਦੇਸ਼ ਪੁਰਸਕਾਰ, ਅਤੇ

  • ਭਾਗੀਦਾਰ ਪੁਰਸਕਾਰ, 3 ਅਲੱਗ-ਅਲੱਗ ਵਿਸ਼ਿਆਂ ਵਿੱਚ

 

ਆਈਐੱਸਏਸੀ 2022 ਦੇ ਲਈ 80 ਯੋਗ ਸਮਾਰਟ ਸ਼ਹਿਰਾਂ ਦੇ ਕੁੱਲ 845 ਨਾਮਾਂਕਨ ਪ੍ਰਾਪਤ ਹੋਏ ਸਨ। ਇਨ੍ਹਾਂ ਐਂਟਰੀਆਂ ਦਾ 5 ਪੜਾਵਾਂ ਵਿੱਚ ਮੁਲਾਂਕਣ ਕੀਤਾ ਗਿਆ। ਪਹਿਲੇ ਪੜਾਅ ਵਿੱਚ 845 ਪ੍ਰਸਤਾਵਾਂ ਦੀ ਪ੍ਰੀ-ਸਕ੍ਰੀਨਿੰਗ ਕੀਤੀ ਗਈ। 423 ਪ੍ਰਸਤਾਵ ਯਾਨੀ 50 ਪ੍ਰਤੀਸ਼ਤ ਅਗਲੇ ਪੜਾਅ ਵਿੱਚ ਗਏ। ਦੂਸਰੇ ਪੜਾਅ ਵਿੱਚ, ਹਰੇਕ ਪੁਰਸਕਾਰ ਸ਼੍ਰੇਣੀ ਦੇ ਲਈ ਟੋਪ 12 ਪ੍ਰਸਤਾਵਾਂ ਦੀ ਨੈਸ਼ਨਲ ਇੰਸਟੀਟਿਊਟ ਆਵ੍ ਅਰਬਨ ਅਫੇਅਰਸ (ਐੱਨਆਈਯੂਏ) ਦੀ ਜਿਊਰੀ ਦੁਆਰਾ ਪਹਿਚਾਣ ਕੀਤੀ ਗਈ। ਤੀਸਰੇ ਪੜਾਅ ਵਿੱਚ, ਹਰੇਕ ਪ੍ਰਸਤਾਵਕ ਨੇ ਵਿਸ਼ਾ ਮਾਹਿਰਾਂ ਦੇ ਇੱਕ ਪੈਨਲ ਦੇ ਸਾਹਮਣੇ ਇੱਕ ਪ੍ਰਸਤੁਤੀ ਦਿੱਤੀ, ਜਿਸ ਦੇ ਬਾਅਦ ਟੋਪ 6 ਪ੍ਰਸਤਾਵਾਂ ਦੀ ਚੋਣ ਹੋਈ। ਚੌਥੇ ਅਤੇ ਆਖਰੀ ਪੜਾਅ ਵਿੱਚ, ਟੋਪ 6 ਪ੍ਰਸਤਾਵਕਾਂ ਨੇ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਡਾਇਰੈਕਟਰਾਂ ਦੀ ਪ੍ਰਧਾਨਗੀ ਵਾਲੀ ਜਿਊਰੀ ਦੇ ਸਾਹਮਣੇ ਵਿਸਤ੍ਰਿਤ ਪ੍ਰਸਤੁਤੀ ਦਿੱਤੀ। ਇਸ ਚੌਥੇ ਪੜਾਅ ਦੇ ਬਾਅਦ, ਸਮਾਰਟ ਸਿਟੀ ਮਿਸ਼ਨ ਦੀ ਟੋਪ ਕਮੇਟੀ ਦੁਆਰਾ ਹਰੇਕ ਸ਼੍ਰੇਣੀ ਦੇ ਪੁਰਸਕਾਰ ਦੇ ਲਈ ਟੋਪ 3 ਪ੍ਰਸਤਾਵਾਂ ਦੀ ਪਹਿਚਾਣ ਕੀਤੀ ਗਈ ਹੈ। ਕੁੱਲ ਪੰਜ ਪੁਰਸਕਾਰ ਸ਼੍ਰੇਣੀਆਂ ਦੇ ਤਹਿਤ ਪ੍ਰਾਪਤ ਕੀਤੇ ਗਏ ਕੁੱਲ 845 ਆਵੇਦਨਾਂ ਵਿੱਚੋਂ, 66 ਅੰਤਿਮ ਜੇਤੂਆਂ ਦੀ ਪਹਿਚਾਣ ਕੀਤੀ ਗਈ ਹੈ ਜਿਸ ਵਿੱਚ 35 ਪ੍ਰੋਜੈਕਟ ਪੁਰਸਕਾਰ, 6 ਇਨੋਵੇਸ਼ਨ ਪੁਰਸਕਾਰ, 13 ਰਾਸ਼ਟਰੀ/ਖੇਤਰੀ ਸ਼ਹਿਰ ਪੁਰਸਕਾਰ, 5 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਪੁਰਸਕਾਰ ਅਤੇ 7 ਭਾਗੀਦਾਰ ਪੁਰਸਕਾਰ ਸ਼੍ਰੇਣੀਆਂ ਸ਼ਾਮਲ ਹਨ। 66 ਜੇਤੂਆਂ ਦੀ ਅੰਤਿਮ ਸੂਚੀ ਅਨੁਬੰਧ ਬੀ ਵਿੱਚ ਉਪਲਬਧ ਹੈ।

******

ਆਰਕੇਜੇ/ਐੱਮ



(Release ID: 1960713) Visitor Counter : 80