ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸ਼੍ਰੀ ਅਪੂਰਵ ਚੰਦਰਾ ਨੇ ਭਾਰਤ ਦੀ ਜੀ-20 ਪ੍ਰਧਾਨਗੀ 'ਤੇ 'ਪੀਪਲਜ਼ ਜੀ-20' ਨਾਮਕ ਈ-ਬੁੱਕ ਦੀ ਘੁੰਡ ਚੁਕਾਈ ਕੀਤੀ

Posted On: 18 SEP 2023 4:08PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਅਪੂਰਵ ਚੰਦਰਾ ਨੇ ਅੱਜ ਨਵੀਂ ਦਿੱਲੀ ਵਿੱਚ ਜੀ-20 ਦੀ ਭਾਰਤ ਦੀ ਪ੍ਰਧਾਨਗੀ ‘ਤੇ ‘ਪੀਪਲਜ਼ ਜੀ-20’ ਨਾਮਕ ਈ-ਬੁੱਕ ਦੀ ਘੁੰਡ ਚੁਕਾਈ ਕੀਤੀ। ਪੱਤਰ ਸੂਚਨਾ ਦਫ਼ਤਰ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਸ਼੍ਰੀ ਮਨੀਸ਼ ਦੇਸਾਈ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਤੇ ਪੀਆਈਬੀ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਰਿਲੀਜ ਕੀਤੀ ਗਈ।

ਇਹ ਪੁਸਤਕ ਭਾਰਤ ਦੀ ਜੀ-20 ਪ੍ਰਧਾਨਗੀ ਦੀ ਪੂਰੀ ਯਾਤਰਾ ਨੂੰ ਪੇਸ਼ ਕਰਦੀ ਹੈ। ਪੁਸਤਕ ਦੇ ਤਿੰਨ ਭਾਗ ਹਨਪਹਿਲਾਂ ਭਾਗ ਨਵੀਂ ਦਿੱਲੀ ਵਿੱਚ 9-10 ਸਤੰਬਰ 2023 ਦੌਰਾਨ ਆਯੋਜਿਤ ਜੀ-20 ਸਮਿਟ ਨਾਲ ਜੁੜਿਆ ਹੈ। ਇਸ ਪੁਸਤਕ ਵਿੱਚ ਜੀ-20 ਦੀ ਸੰਰਚਨਾ ਅਤੇ ਕੰਮਕਾਜ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਸਮੂਹ ਦੀ ਭਾਰਤ ਦੀ ਪ੍ਰਧਾਨਗੀ ਦੇ ਤਹਿਤ ਕੀਤੀਆਂ ਗਈਆਂ ਪਹਿਲਾਂ ਬਾਰੇ ਵਿਸਤਾਰ ਵਿੱਚ ਦੱਸਿਆ ਗਿਆ ਹੈ।

ਪੁਸਤਕ ਦੇ ਦੂਜੇ ਭਾਗ ਵਿੱਚ ਸ਼ੇਰਪਾ ਅਤੇ ਵਿੱਤ ਟ੍ਰੈਕ ਦੇ ਤਹਿਤ ਹੋਈਆਂ ਵਿਭਿੰਨ ਕਾਰਜ ਸਮੂਹਾਂ ਦੀਆਂ ਮੀਟਿੰਗਾਂ ਦਾ ਸਾਰ ਦਿੱਤਾ ਗਿਆ ਹੈ ਅਤੇ ਨਾਲ ਹੀ ਪਿਛਲੇ ਇੱਕ ਵਰ੍ਹੇ ਵਿੱਚ ਭਾਰਤ ਦੇ ਪ੍ਰਧਾਨ ਦੇ ਰੂਪ ਵਿੱਚ ਕਾਰਜਭਾਰ ਸੰਭਾਲਣ ਤੋਂ ਬਾਅਦ ਦੇਸ਼ ਵਿੱਚ ਆਯੋਜਿਤ ਸੰਵਾਦ ਸਮੂਹਾਂ ਦੀਆਂ ਬੈਠਕਾਂ ਦਾ ਸਾਰਾਂਸ ਵੀ ਦਿੱਤਾ ਗਿਆ ਹੈ।  

ਈ-ਬੁੱਕ ਦੇ ਆਖਰੀ ਭਾਗ ਵਿੱਚ ਪਿਛਲੇ ਇੱਕ ਵਰ੍ਹੇ ਵਿੱਚ ਦੇਸ਼ ਵਿੱਚ ਆਯੋਜਿਤ ਜਨ-ਭਾਗੀਦਾਰੀ ਪ੍ਰੋਗਰਾਮਾਂ  ਬਾਰੇ ਇੱਕ ਫੋਟੋ ਲੇਖ  ਵੀ ਦਿੱਤਾ ਗਿਆ ਹੈ,  ਜਿਸ ਨੇ ਭਾਰਤ ਦੀ ਜੀ-20 ਪ੍ਰਧਾਨਗੀ ਨੂੰ ਲੋਕ ਦੁਆਰਾ ਸੰਚਾਲਿਤ ਅਭਿਆਨ ਵਿੱਚ ਬਦਲ ਦਿੱਤਾ ਹੈ।

ਇਸ  ਪੁਸਤਕ ਨੂੰ ਹੇਠਾਂ ਦਿੱਤੇ ਯੂਆਰਐੱਲ 'ਤੇ ਦੇਖਿਆ ਕੀਤਾ ਜਾ ਸਕਦਾ ਹੈ:

https://static.pib.gov.in/WriteReadData/userfiles/People_g20_flipbook/index.html

https://static.pib.gov.in/WriteReadData/userfiles/People_g20_flipbook/index.html

********

ਪ੍ਰਗਿਆ ਪਾਲੀਵਾਲ/ਸੌਰਭ ਸਿੰਘ


(Release ID: 1958835) Visitor Counter : 100