ਵਿੱਤ ਮੰਤਰਾਲਾ
azadi ka amrit mahotsav

ਵਿੱਤਰ ਮੰਤਰਾਲੇ ਨੇ ਐੱਲਆਈਸੀ ਏਜੰਟਾਂ ਅਤੇ ਕਰਮਚਾਰੀਆਂ ਦੇ ਲਈ ਕਲਿਆਣਕਾਰੀ ਉਪਾਵਾਂ ਨੂੰ ਮਨਜ਼ੂਰੀ ਦਿੱਤੀ ਹੈ


ਇਨ੍ਹਾਂ ਕਲਿਆਣਕਾਰੀ ਉਪਾਵਾਂ ਵਿੱਚ ਗ੍ਰੇਚਿਊਟੀ ਲਿਮਿਟ ਵਿੱਚ ਵਾਧਾ, ਨਵੀਕਰਣ ਕਮਿਸ਼ਨ ਦੇ ਲਈ ਯੋਗਤਾ, ਟਰਮ ਇਨਸ਼ਯੋਰੈਂਸ ਕਵਰ ਅਤੇ ਐੱਲਆਈਸੀ ਏਜੰਟਾਂ ਅਤੇ ਕਰਮਚਾਰੀਆਂ ਦੇ ਲਈ ਪਰਿਵਾਰ ਪੈਂਸ਼ਨ ਦੀ ਇੱਕ ਬਰਾਬਰ ਦਰ ਸ਼ਾਮਲ ਹੈ

Posted On: 18 SEP 2023 2:04PM by PIB Chandigarh

ਵਿੱਤ ਮੰਤਰਾਲੇ ਨੇ ਭਾਰਤੀ ਜੀਵਨ ਬੀਮਾ ਨਿਗਮ ਦੇ ਏਜੰਟਾਂ ਅਤੇ ਕਰਮਚਾਰੀਆਂ ਦੇ ਲਾਭ ਦੇ ਲਈ ਕਲਿਆਣਕਾਰੀ ਉਪਾਵਾਂ ਦੀ ਇੱਕ ਲੜੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਕਲਿਆਣਕਾਰੀ ਉਪਾਅ ਐੱਲਆਈਸੀ (ਏਜੰਟ) ਵਿਨਿਯਮ, 2017 ਵਿੱਚ ਸੰਸ਼ੋਧਨ, ਗ੍ਰੇਚਿਊਟੀ ਲਿਮਿਟ ਵਿੱਚ ਵਾਧਾ ਅਤੇ ਪਰਿਵਾਰ ਪੈਂਸ਼ਨ ਦੀ ਇੱਕ ਬਰਾਬਰ ਦਰ ਵਿੱਚ ਸੰਸ਼ੋਦਨ ਨਾਲ ਸਬੰਧਿਤ ਹਨ। 

 

ਐੱਲਆਈਸੀ ਏਜੰਟਾਂ ਅਤੇ ਕਰਮਚਾਰੀਆਂ ਦੇ ਲਈ ਨਿਮਨਲਿਖਿਤ ਕਲਿਆਣਕਾਰੀ ਉਪਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ:

  • ਐੱਲਆਈਸੀ ਏਜੰਟਾਂ ਦੇ ਲਈ ਗ੍ਰੈਚਿਊਟੀ ਲਿਮਿਟ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਨਾ- ਇਸ ਨਾਲ ਐੱਲਆਈਸੀ ਏਜੰਟਾਂ ਦੀ ਕੰਮ-ਕਾਜ ਸਥਿਤੀ ਅਤੇ ਲਾਭ ਵਿੱਚ ਲੁੜੀਂਦਾ ਸੁਧਾਰ ਆਵੇਗਾ।

  • ਮੁੜ-ਨਿਯੁਕਤ ਏਜੰਟਾਂ ਨੂੰ ਨਵੀਕਰਣ ਕਮਿਸ਼ਨ ਦੇ ਲਈ ਯੋਗ ਹੋਣ ਵਿੱਚ ਸਮਰੱਥ ਬਣਾਉਣਾ, ਜਿਸ ਨਾਲ ਉਨ੍ਹਾਂ ਨੂੰ ਵਧੀ ਹੋਈ ਵਿੱਤੀ ਸਥਿਰਤਾ ਪ੍ਰਦਾਨ ਕੀਤੀ ਜਾ ਸਕੇਗੀ। ਵਰਤਮਾਨ ਵਿੱਚ, ਐੱਲਆਈਸੀ ਏਜੰਟ ਪੁਰਾਣੀ ਏਜੰਸੀ ਦੇ ਤਹਿਤ ਕੀਤ ਗਏ ਕਿਸੇ ਵੀ ਬਿਜ਼ਨਸ ‘ਤੇ ਨਵੀਕਰਣ ਕਮਿਸ਼ਨ ਦੇ ਲਈ ਯੋਗ ਨਹੀਂ ਹਨ।

  • ਏਜੰਟਾਂ ਦੇ ਲਈ ਟਰਮ ਇਨਸ਼ਯੋਰੈਂਸ ਕਵਰ ਨੂੰ 3,000-10,000 ਰੁਪਏ ਦੀ ਮੌਜੂਦਾ ਸੀਮਾ ਤੋਂ ਵਧਾ ਕੇ 25,000-1,50,000 ਰੁਪਏ ਕਰ ਦਿੱਤਾ ਗਿਆ ਹੈ। ਟਰਮ ਇਨਸ਼ਯੋਰੈਂਸ ਵਿੱਚ ਇਹ ਵਾਧਾ ਮ੍ਰਿਤਕ ਏਜੰਟਾਂ ਦੇ ਪਰਿਵਾਰਾਂ ਦੇ ਲਈ ਬਹੁਤ ਲਾਭਦਾਇਕ ਹੋਵੇਗਾ, ਜਿਸ ਨਾਲ ਉਨ੍ਹਾਂ ਨੂੰ ਵੱਧ ਕਲਿਆਣਕਾਰੀ ਲਾਭ ਪ੍ਰਾਪਤ ਹੋਵੇਗਾ।

  • ਐੱਲਆਈਸੀ ਕਰਮਚਾਰੀਆਂ ਦੇ ਪਰਿਵਾਰਾਂ ਦੇ ਕਲਿਆਣ ਦੇ ਲਈ ਪਰਿਵਾਰ ਪੈਂਸ਼ਨ ਦੀ @30 ਪ੍ਰਤੀਸ਼ਤ ਦੀ ਇੱਕ ਬਰਾਬਰ ਦਰ ਲਾਗੂ ਹੋਵੇਗੀ।

 

ਇਨ੍ਹਾਂ ਕਲਿਆਣਕਾਰੀ ਉਪਾਵਾਂ ਨਾਲ ਉਨ੍ਹਾਂ 13 ਲੱਖ ਤੋਂ ਵੱਧ ਏਜੰਟਾਂ ਅਤੇ ਇੱਕ ਲੱਖ ਤੋਂ ਵੱਧ ਨਿਯਮਿਤ ਕਰਮਚਾਰੀ ਨੂੰ ਲਾਭ ਹੋਵੇਗਾ, ਜੋ ਐੱਲਆਈਸੀ ਦੇ ਵਿਕਾਸ ਅਤੇ ਭਾਰਤ ਵਿੱਚ ਬੀਮਾ ਦੀ ਗਹਿਰੀ ਪੈਠ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

****

ਐੱਨਬੀ/ਵੀਐੱਮ/ਕੇਐੱਮਐੱਨ


(Release ID: 1958519) Visitor Counter : 171