ਪ੍ਰਧਾਨ ਮੰਤਰੀ ਦਫਤਰ

ਰਧਾਨ ਮੰਤਰੀ ਨੇ ਦਵਾਰਕਾ ਸੈਕਟਰ 21 ਤੋਂ ‘ਯਸ਼ੋਭੂਮੀ ਦਵਾਰਕਾ ਸੈਕਟਰ 25’ ਸਟੇਸ਼ਨ ਤੱਕ ਏਅਰਪੋਰਟ ਮੈਟਰੋ ਐਕਸਪ੍ਰੈੱਸ ਲਾਈਨ ਦੇ ਵਿਸਤਾਰ ਦਾ ਉਦਘਾਟਨ ਕੀਤਾ

Posted On: 17 SEP 2023 4:20PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਯਸ਼ੋਭੂਮੀ ਦਵਾਰਕਾ ਸੈਕਟਰ 25 ਵਿੱਚ, ਦਵਾਰਕਾ ਸੈਕਟਰ 21 ਤੋਂ ‘ਯਸ਼ੋਭੂਮੀ ਦਵਾਰਕਾ ਸੈਕਟਰ 25’ ਸਟੇਸ਼ਨ ਤੱਕ ਏਅਰਪੋਰਟ ਮੈਟਰੋ ਐਕਸਪ੍ਰੈੱਸ ਲਾਈਨ ਦੇ ਵਿਸਤਾਰ ਦਾ ਉਦਘਾਟਨ ਕੀਤਾ। ਨਵੇਂ ਮੈਟਰੋ ਸਟੇਸ਼ਨ ਵਿੱਚ ਤਿੰਨ ਸਬਵੇ ਹੋਣਗੇ – ਸਟੇਸ਼ਨ ਨੂੰ ਪ੍ਰਦਰਸ਼ਨੀ ਹਾਲ, ਕਨਵੈਨਸ਼ਨ ਸੈਂਟਰ ਅਤੇ ਸੈਂਟ੍ਰਲ ਏਰਿਨਾ ਨਾਲ ਜੋੜਣ ਵਾਲਾ 735 ਮੀਟਰ ਲੰਬਾ ਸਬਵੇ; ਦਵਾਰਕਾ ਐਕਸਪ੍ਰੈੱਸਵੇਅ ਵਿੱਚ ਪ੍ਰਵੇਸ਼/ਨਿਕਾਸ ਨੂੰ ਜੋੜਣ ਵਾਲਾ ਦੂਸਰਾ ਸਬਵੇ; ਜਦੋਂਕਿ ਤੀਸਰਾ ਸਬਵੇ ਮੈਟਰੋ ਸਟੇਸ਼ਨ ਨੂੰ ‘ਯਸ਼ੋਭੂਮੀ’ ਦੇ ਭਾਵੀ ਪ੍ਰਦਰਸ਼ਨੀ ਹਾਲ ਦੇ ਫੇਅਰ ਨਾਲ ਜੋੜਦਾ ਹੈ।

 

ਦਿੱਲੀ ਮੈਟਰੋ ਏਅਰਪੋਰਟ ਐਕਸਪ੍ਰੈੱਸ ਲਾਈਨ ‘ਤੇ ਮੈਟਰੋ ਟ੍ਰੇਨਾਂ ਦੀ ਪਰਿਚਾਲਨ ਗਤੀ ਨੂੰ 90 ਤੋਂ ਵਧਾ ਕੇ 120 ਕਿਲੋਮੀਟਰ/ਘੰਟਾ ਕਰੇਗੀ, ਜਿਸ ਨਾਲ ਯਾਤਰਾ ਸਮਾਂ ਵਿੱਚ ਕਮੀ ਆਵੇਗੀ। ‘ਨਵੀਂ ਦਿੱਲੀ’ ਤੋਂ ‘ਯਸ਼ੋਭੂਮੀ ਦਵਾਰਕਾ ਸੈਕਟਰ 25’ ਤੱਕ ਦੀ ਯਾਤਰਾ ਵਿੱਚ ਲਗਭਗ 21 ਮਿੰਟ ਲਗਣਗੇ।

ਪ੍ਰਧਾਨ ਮੰਤਰੀ ਧੌਲਾ ਕੂੰਆ ਮੈਟਰੋ ਸਟੇਸ਼ਨ ਤੋਂ ਮੈਟਰੋ ਦੇ ਜ਼ਰੀਏ ਯਸ਼ੋਭੂਮੀ ਦਵਾਰਕਾ ਸੈਕਟਰ 25 ਮੈਟਰੋ ਸਟੇਸ਼ਨ ਪਹੁੰਚੇ।

 

ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ (X) ‘ਤੇ ਪੋਸਟ ਕੀਤਾ:

“ਦਿੱਲੀ ਮੈਟਰੋ ਵਿੱਚ ਸਾਰੇ ਮੁਸਕੁਰਾਉਣ! ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਯਸ਼ੋਭੂਮੀ ਕਨਵੈਨਸ਼ਨ ਸੈਂਟਰ ਦੇ ਫੇਜ਼-1 ਦਾ ਉਦਘਾਟਨ ਕਰਨ ਦੇ ਲਈ ਦਵਾਰਕਾ ਦੀ ਆਪਣੀ ਯਾਤਰਾ ਦੇ ਦੌਰਾਨ ਵਿਭਿੰਨ ਵਰਗਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ।”

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਦਵਾਰਕਾ ਅਤੇ ਉੱਥੇ ਤੋਂ ਵਾਪਸੀ ਦੇ ਮੈਟਰੋ ਦੇ ਯਾਦਗਾਰ ਸਫਰ ਨੂੰ ਵਿਭਿੰਨ ਵਰਗਾਂ ਦੇ ਅਦਭੁਤ ਸਹਿ-ਯਾਤਰੀਆਂ ਨੇ ਹੋਰ ਵੀ ਖਾਸ ਬਣਾ ਦਿੱਤਾ।”

 

***********

ਡੀਐੱਸ/ਟੀਐੱਸ



(Release ID: 1958277) Visitor Counter : 88