ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਵਾਤਾਵਰਣ ਦੇ ਖਤਰਿਆਂ ਅਤੇ ਚੁਣੌਤੀਆਂ ਨਾਲ ਨਜਿੱਠਣ ਲਈ ਤੁਰੰਤ ਕਾਰਵਾਈਆਂ ਤੇਜ਼ ਕਰਨ ਲਈ ਜੀ20 ਦੇਸ਼ਾਂ ਦੀ ਪ੍ਰਤੀਬੱਧਤਾ ਲਈ ਆਭਾਰ ਵਿਅਕਤ ਕੀਤਾ

Posted On: 16 SEP 2023 3:05PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਦੇ ਇੱਕ ਲੇਖ ਜ਼ਰੀਏ ਜਲਵਾਯੂ ਪਰਿਵਰਤਨ ਸਮੇਤ ਵਾਤਾਵਰਨ ਸੰਕਟਾਂ ਅਤੇ ਚੁਣੌਤੀਆਂ ਦਾ ਸਮਾਧਾਨ ਕਰਨ ਲਈ ਤੁਰੰਤ ਕਾਰਵਾਈਆਂ ਵਿੱਚ ਤੇਜ਼ੀ ਲਿਆਉਣ ਲਈ ਜੀ20 ਦੇਸ਼ਾਂ ਦੀ ਪ੍ਰਤੀਬੱਧਤਾ ਲਈ ਆਭਾਰ ਵਿਅਕਤ ਕੀਤਾ ਹੈ। 

 

ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਦੀ ਐਕਸ (X) 'ਤੇ ਇੱਕ ਪੋਸਟ ਸਾਂਝੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ:

"ਕੇਂਦਰੀ ਵਾਤਾਵਰਣ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਨੇ ਵਿਸਤਾਰ ਨਾਲ ਦੱਸਿਆ ਹੈ ਕਿ ਦਿੱਲੀ ਘੋਸ਼ਣਾ ਦੇ ਨਾਲ, ਜੀ20 ਦੇਸ਼ਾਂ ਨੇ ਜਲਵਾਯੂ ਪਰਿਵਰਤਨ ਸਮੇਤ ਵਾਤਾਵਰਣ ਸੰਕਟ ਅਤੇ ਚੁਣੌਤੀਆਂ ਦਾ ਸਮਾਧਾਨ ਕਰਨ ਲਈ 'ਤੁਰੰਤ ਤੇਜ਼ੀ' ਨਾਲ ਕਾਰਵਾਈਆਂ ਕਰਨ ਲਈ ਪ੍ਰਤੀਬੱਧਤਾ ਜਤਾਈ ਹੈ।”

 

 

 *******

 

ਡੀਐੱਸ/ਟੀਐੱਸ

 


(Release ID: 1958135) Visitor Counter : 106