ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਮੱਧ ਪ੍ਰਦੇਸ਼ ਦੇ ਬੀਨਾ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 14 SEP 2023 3:26PM by PIB Chandigarh

ਭਾਰਤ ਮਾਤਾ ਕੀ– ਜੈ,

ਭਾਰਤ ਮਾਤਾ ਕੀ–ਜੈ, 

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਭਾਈ ਸ਼ਿਵਰਾਜ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਹਰਦੀਪ ਸਿੰਘ ਪੁਰੀ, ਐੱਮਪੀ (ਮੱਧ ਪ੍ਰਦੇਸ਼) ਦੇ ਹੋਰ ਮੰਤਰੀਗਣ,  ਸਾਂਸਦ, ਵਿਧਾਇਕ ਅਤੇ ਮੇਰੇ ਪਿਆਰੇ ਪਰਿਵਾਰਜਨੋਂ!

ਬੁੰਦੇਲਖੰਡ ਦੀ ਇਹ ਧਰਤੀ ਵੀਰਾਂ ਦੀ ਧਰਤੀ ਹੈ, ਸੂਰਵੀਰਾਂ ਦੀ ਧਰਤੀ ਹੈ। ਇਸ ਭੂਮੀ ਨੂੰ ਬੀਨਾ ਅਤੇ ਬੇਤਵਾ, ਦੋਨਾਂ ਦਾ ਅਸ਼ੀਰਵਾਦ ਮਿਲਿਆ ਹੋਇਆ ਹੈ। ਅਤੇ ਮੈਨੂੰ ਤਾਂ ਮਹੀਨੇ ਭਰ ਵਿੱਚ ਦੂਸਰੀ ਵਾਰ, ਸਾਗਰ ਆ ਕੇ ਆਪ ਸਭ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਹੈ। ਅਤੇ ਮੈਂ ਸ਼ਿਵਰਾਜ ਜੀ ਦੀ ਸਰਕਾਰ ਦਾ ਭੀ ਅਭਿਨੰਦਨ ਅਤੇ ਧੰਨਵਾਦ ਕਰਦਾ ਹਾਂ ਕਿ ਅੱਜ ਮੈਨੂੰ ਆਪ ਸਭ ਦੇ ਦਰਮਿਆਨ ਜਾ ਕੇ ਆਪ ਸਭ ਦੇ ਦਰਸ਼ਨ ਕਰਨ ਦਾ ਅਵਸਰ ਭੀ ਦਿੱਤਾ। ਪਿਛਲੀ ਵਾਰ ਮੈਂ ਸੰਤ ਰਵਿਦਾਸ ਜੀ ਦੇ ਉਸ ਸ਼ਾਨਦਾਰ ਸਮਾਰਕ ਦੇ ਭੂਮੀਪੂਜਨ ਦੇ ਅਵਸਰ ‘ਤੇ ਤੁਹਾਡੇ ਦਰਮਿਆਨ ਆਇਆ ਸਾਂ।

ਅੱਜ ਮੈਨੂੰ ਮੱਧ ਪ੍ਰਦੇਸ਼ ਦੇ ਵਿਕਾਸ, ਉਸ ਵਿਕਾਸ ਨੂੰ ਨਵੀਂ ਗਤੀ ਦੇਣ ਵਾਲੀਆਂ ਅਨੇਕ ਪਰਿਯੋਜਨਾਵਾਂ ਦਾ ਭੂਮੀਪੂਜਨ ਕਰਨ ਦਾ ਅਵਸਰ ਮਿਲਿਆ ਹੈ। ਇਹ ਪਰਿਯੋਜਨਾਵਾਂ, ਇਸ ਖੇਤਰ ਦੇ ਉਦਯੋਗਿਕ ਵਿਕਾਸ ਨੂੰ ਨਵੀਂ ਊਰਜਾ ਦੇਣਗੀਆਂ। ਇਨ੍ਹਾਂ ਪਰਿਯੋਜਨਾਵਾਂ ‘ਤੇ ਕੇਂਦਰ ਸਰਕਾਰ 50 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰਨ ਵਾਲੀ ਹੈ। ਤੁਸੀਂ ਕਲਪਨਾ ਕਰ ਸਕਦੇ ਹੋ, ਪੰਜਾਹ ਹਜ਼ਾਰ ਕਰੋੜ ਕੀ ਹੁੰਦਾ ਹੈ? ਸਾਡੇ ਦੇਸ਼ ਦੇ ਬਹੁਤ ਸਾਰੇ ਰਾਜਾਂ ਦਾ ਪੂਰੇ ਸਾਲ ਦਾ ਬਜਟ ਭੀ ਇਤਨਾ ਨਹੀਂ ਹੁੰਦਾ ਹੈ।

ਜਿਤਨਾ ਅੱਜ ਇੱਕ ਹੀ ਕਾਰਜਕ੍ਰਮ ਦੇ ਲਈ ਭਾਰਤ ਸਰਕਾਰ ਲਗਾ ਰਹੀ ਹੈ। ਇਹ ਦਿਖਾਉਂਦਾ ਹੈ ਕਿ ਮੱਧ ਪ੍ਰਦੇਸ਼ ਦੇ ਲਈ ਸਾਡੇ ਸੰਕਲਪ ਕਿਤਨੇ ਬੜੇ ਹਨ। ਇਹ ਸਾਰੇ ਪ੍ਰੋਜੈਕਟਸ ਆਉਣ ਵਾਲੇ ਸਮੇਂ ਵਿੱਚ ਮੱਧ ਪ੍ਰਦੇਸ਼ ਵਿੱਚ ਹਜ਼ਾਰੋਂ–ਹਜ਼ਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣਗੇ। ਇਹ ਪਰਿਯੋਜਨਾਵਾਂ, ਗ਼ਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਸੁਪਨਿਆਂ ਨੂੰ ਸੱਚ ਕਰਨ ਵਾਲੀਆਂ ਹਨ। ਮੈਂ ਬੀਨਾ ਰਿਫਾਇਨਰੀ ਦੇ ਵਿਸਤਾਰੀਕਰਣ ਅਤੇ ਅਨੇਕ ਨਵੀਆਂ ਸੁਵਿਧਾਵਾਂ ਦੇ ਨੀਂਹ ਪੱਥਰ ਰੱਖਣ ਦੇ ਲਈ ਮੱਧ ਪ੍ਰਦੇਸ਼ ਦੇ ਕੋਟਿ-ਕੋਟਿ ਜਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਆਜ਼ਾਦੀ ਕੇ ਇਸ ਅੰਮ੍ਰਿਤਕਾਲ ਵਿੱਚ ਹਰ ਦੇਸ਼ਵਾਸੀ ਨੇ ਆਪਣੇ ਭਾਰਤ ਨੂੰ ਵਿਕਸਿਤ ਬਣਾਉਣ ਦਾ ਸੰਕਲਪ ਲਿਆ ਹੈ। ਇਸ ਸੰਕਲਪ ਕੀ ਸਿੱਧੀ ਦੇ ਲਈ ਇਹ ਜ਼ਰੂਰੀ ਹੈ ਕਿ ਭਾਰਤ ਆਤਮਨਿਰਭਰ ਹੋਵੇ, ਅਸੀਂ ਵਿਦੇਸ਼ਾਂ ਤੋਂ ਘੱਟ ਤੋਂ ਘੱਟ ਚੀਜ਼ਾਂ ਬਾਹਰ ਤੋਂ ਮੰਗਵਾਉਣੀਆਂ ਪੈਣ। ਅੱਜ ਭਾਰਤ ਪੈਟਰੋਲ-ਡੀਜਲ ਤਾਂ ਬਾਹਰ ਤੋਂ ਮੰਗਾਉਂਦਾ ਹੀ ਹੈ, ਅਸੀਂ ਪੈਟਰੋ-ਕੈਮੀਕਲ ਪ੍ਰੋਡਕਟਸ ਦੇ ਲਈ ਭੀ ਦੂਸਰੇ ਦੇਸ਼ਾਂ ‘ਤੇ ਨਿਰਭਰ ਰਹਿਣਾ ਪੈਂਦਾ ਹੈ। ਅੱਜ ਜੋ ਬੀਨਾ ਰਿਫਾਇਨਰੀ ਵਿੱਚ ਪੈਟਰੋ-ਕੈਮੀਕਲ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਉਹ ਭਾਰਤ ਨੂੰ ਐਸੀਆਂ ਚੀਜ਼ਾਂ ਦੇ ਉਤਪਾਦਨ ਵਿੱਚ ਆਤਮਨਿਰਭਰ ਬਣਾਉਣ ਦਾ ਕੰਮ ਕਰੇਗਾ।

ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਇਹ ਜੋ ਪਲਾਸਟਿਕ ਪਾਇਪ ਬਣਦੇ ਹਨ, ਬਾਥਰੂਮ ਵਿੱਚ ਇਸਤੇਮਾਲ ਹੋਣ ਵਾਲੀ ਪਲਾਸਟਿਕ ਦੀ ਬਾਲਟੀ ਅਤੇ ਮੱਗ ਹੁੰਦੇ ਹਨ, ਪਲਾਸਟਿਕ ਦੇ ਨਲ ਹੁੰਦੇ ਹਨ, ਪਲਾਸਟਿਕ ਦੀ ਕੁਰਸੀ-ਟੇਬਲ ਹੁੰਦੀ ਹੈ, ਘਰਾਂ ਦਾ ਪੇਂਟ ਹੁੰਦਾ ਹੈ, ਕਾਰ ਦਾ ਬੰਪਰ ਹੁੰਦਾ ਹੈ, ਕਾਰ ਦਾ ਡੈਸ਼-ਬੋਰਡ ਹੁੰਦਾ ਹੈ, ਪੈਕਿੰਗ ਮੈਟੀਰੀਅਲ ਹੁੰਦਾ ਹੈ, ਮੈਡੀਕਲ ਉਪਕਰਣ ਹੁੰਦੇ ਹਨ, ਗਲੂਕੋਜ਼ ਦੀ ਬੋਤਲ ਹੁੰਦੀ ਹੈ,

ਮੈਡੀਕਲ ਸੀਰਿੰਜ ਹੁੰਦੀ ਹੈ, ਅਲੱਗ-ਅਲੱਗ ਤਰ੍ਹਾਂ ਦੇ ਖੇਤੀਬਾੜੀ ਉਪਕਰਣ ਹੁੰਦੇ ਹਨ, ਇਨ੍ਹਾਂ ਸਾਰਿਆਂ ਵਿੱਚ ਪੈਟਰੋਕੈਮੀਕਲ ਦੀ ਬਹੁਤ ਬੜੀ ਭੂਮਿਕਾ ਹੁੰਦੀ ਹੈ। ਹੁਣ ਬੀਨਾ ਵਿੱਚ ਬਣਨ ਵਾਲਾ ਇਹ ਆਧੁਨਿਕ ਪੈਟਰੋ-ਕੈਮੀਕਲ ਕੰਪਲੈਕਸ ਇਸ ਪੂਰੇ ਖੇਤਰ ਨੂੰ ਵਿਕਾਸ ਦੀ ਨਵੀਂ ਉਚਾਈ ‘ਤੇ ਲਿਆ ਦੇਵੇਗਾ, ਇਹ ਮੈਂ ਤੁਹਾਨੂੰ ਗਰੰਟੀ ਦੇਣ ਆਇਆ ਹਾਂ। ਇਸ ਨਾਲ ਇੱਥੇ ਨਵੀਆਂ-ਨਵੀਆਂ ਇੰਡਸਟ੍ਰੀਜ਼ ਆਉਣਗੀਆਂ, ਇੱਥੋਂ ਦੇ ਕਿਸਾਨਾਂ, ਇੱਥੋਂ ਦੇ ਛੋਟੇ ਉਦੱਮੀਆਂ ਨੂੰ ਤਾਂ ਮਦਦ ਮਿਲੇਗੀ ਹੀ, ਸਭ ਤੋਂ ਬੜੀ ਬਾਤ ਹੈ, ਮੇਰੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਭੀ ਹਜ਼ਾਰਾਂ ਮੌਕੇ ਮਿਲਣ ਵਾਲੇ ਹਨ।

ਅੱਜ ਦੇ ਨਵੇਂ ਭਾਰਤ ਵਿੱਚ ਮੈਨੂਫੈਕਚਰਿੰਗ ਸੈਕਟਰ ਦਾ ਭੀ ਕਾਇਆਕਲਪ ਹੋ ਰਿਹਾ ਹੈ। ਜਿਵੇਂ-ਜਿਵੇਂ ਦੇਸ਼ ਦੀਆਂ ਜ਼ਰੂਰਤਾਂ ਵਧ ਰਹੀਆਂ ਹਨ, ਦੇਸ਼ ਦੀਆਂ ਜ਼ਰੂਰਤਾਂ ਬਦਲ ਰਹੀਆਂ ਹਨ, ਮੈਨੂਫੈਕਚਰਿੰਗ ਸੈਕਟਰ ਨੂੰ ਭੀ ਆਧੁਨਿਕ ਬਣਾਉਣਾ ਉਤਨਾ ਹੀ ਜ਼ਰੂਰੀ ਹੈ। ਇਸੇ ਸੋਚ ਦੇ ਨਾਲ ਅੱਜ ਇੱਥੇ ਇਸ ਕਾਰਜਕ੍ਰਮ ਵਿੱਚ ਐੱਮਪੀ (ਮੱਧ ਪ੍ਰਦੇਸ਼) ਦੇ 10 ਨਵੇਂ ਇੰਡਸਟ੍ਰੀਅਲ ਪ੍ਰੋਜੈਕਟ ‘ਤੇ ਭੀ ਕੰਮ ਸ਼ੁਰੂ ਕੀਤਾ ਗਿਆ ਹੈ। ਨਰਮਦਾਪੁਰਮ ਵਿੱਚ ਰੀਨਿਊਏਬਲ ਐਨਰਜੀ ਨਾਲ ਜੁੜਿਆ ਮੈਨੂਫੈਕਚਰਿੰਗ ਜ਼ੋਨ ਹੋਵੇ , ਇੰਦੌਰ ਵਿੱਚ ਦੋ ਨਵੇਂ ਆਈ-ਟੀ ਪਾਰਕਸ ਹੋਣ,  ਰਤਲਾਮ ਵਿੱਚ ਮੈਗਾ ਇੰਡਸਟ੍ਰੀਅਲ ਪਾਰਕ ਹੋਵੇ, ਇਹ ਸਾਰੇ ਮੱਧ ਪ੍ਰਦੇਸ਼ ਦੀ ਉਦਯੋਗਿਕ ਤਾਕਤ ਨੂੰ ਹੋਰ ਜ਼ਿਆਦਾ ਵਧਾਉਣਗੇ। ਅਤੇ ਜਦੋਂ ਮੱਧ ਪ੍ਰਦੇਸ਼ ਦੀ ਉਦਯੋਗਿਕ ਤਾਕਤ ਵਧੇਗੀ, ਤਾਂ ਇਸ ਦਾ ਲਾਭ ਸਭ ਨੂੰ ਹੋਣ ਵਾਲਾ ਹੈ। ਇੱਥੋਂ ਦੇ ਨੌਜਵਾਨ, ਇੱਥੋਂ ਦੇ ਕਿਸਾਨ, ਇੱਥੋਂ ਦੇ ਛੋਟੇ-ਛੋਟੇ ਉੱਦਮੀ ਸਭ ਦੀ ਕਮਾਈ ਵਧੇਗੀ, ਸਾਰਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਨਵੇਂ ਅਵਸਰ ਮਿਲਣਗੇ।

ਮੇਰੇ ਪਰਿਵਾਰਜਨੋਂ,

ਕਿਸੇ ਭੀ ਦੇਸ਼ ਜਾਂ ਫਿਰ ਕਿਸੇ ਭੀ ਰਾਜ ਦੇ ਵਿਕਾਸ ਦੇ ਲਈ ਜ਼ਰੂਰੀ ਹੈ ਕਿ ਪੂਰੀ ਪਾਰਦਰਸ਼ਤਾ ਨਾਲ ਸ਼ਾਸਨ ਚਲੇ, ਭ੍ਰਿਸ਼ਟਾਚਾਰ ‘ਤੇ  ਲਗਾਮ ਕਸੀ ਰਹੇ। ਇੱਥੇ ਮੱਧ ਪ੍ਰਦੇਸ਼ ਵਿੱਚ ਅੱਜ ਦੀ ਪੀੜ੍ਹੀ ਨੂੰ ਬਹੁਤ ਯਾਦ ਨਹੀਂ ਹੋਵੇਗਾ, ਲੇਕਿਨ ਇੱਕ ਉਹ ਭੀ ਦਿਨ ਸੀ, ਜਦੋਂ ਮੱਧ ਪ੍ਰਦੇਸ਼ ਦੀ ਪਹਿਚਾਣ ਦੇਸ਼ ਦੇ ਸਭ ਤੋਂ ਖਸਤਾਹਾਲ ਰਾਜਾਂ ਵਿੱਚ ਹੋਇਆ ਕਰਦੀ ਸੀ। ਆਜ਼ਾਦੀ ਦੇ ਬਾਅਦ ਜਿਨ੍ਹਾਂ ਨੇ ਲੰਬੇ ਸਮੇਂ ਤੱਕ ਐੱਮਪੀ (ਮੱਧ ਪ੍ਰਦੇਸ਼)  ਵਿੱਚ ਰਾਜ ਕੀਤਾ, ਉਨ੍ਹਾਂ ਨੇ ਭ੍ਰਿਸ਼ਟਾਚਾਰ ਅਤੇ ਅਪਰਾਧ ਦੇ ਸਿਵਾਏ ਐੱਮਪੀ (ਮੱਧ ਪ੍ਰਦੇਸ਼)  ਨੂੰ ਕੁਝ ਭੀ ਨਹੀਂ ਦਿੱਤਾ ਦੋਸਤੋ, ਕੁਝ ਭੀ ਨਹੀਂ ਦਿੱਤਾ। ਉਹ ਜ਼ਮਾਨਾ ਸੀ, ਐੱਮਪੀ (ਮੱਧ ਪ੍ਰਦੇਸ਼)  ਵਿੱਚ ਅਪਰਾਧੀਆਂ ਦਾ ਹੀ ਬੋਲਬਾਲਾ ਸੀ। 

ਕਾਨੂੰਨ ਵਿਵਸਥਾ ‘ਤੇ ਲੋਕਾਂ ਨੂੰ ਭਰੋਸਾ ਹੀ ਨਹੀਂ ਸੀ। ਐਸੀ ਸਥਿਤੀ ਵਿੱਚ ਆਖਰ ਮੱਧ ਪ੍ਰਦੇਸ਼ ਵਿੱਚ ਉਦਯੋਗ ਕਿਵੇਂ ਲਗਦੇ? ਕੋਈ ਵਪਾਰੀ ਇੱਥੇ ਆਉਣ ਦੀ ਹਿੰਮਤ ਕਿਵੇਂ ਕਰਦਾ? ਤੁਸੀਂ ਜਦੋਂ ਸਾਨੂੰ ਲੋਕਾਂ ਨੂੰ ਸੇਵਾ ਦਾ ਮੌਕਾ ਦਿੱਤਾ, ਸਾਡੇ ਸਾਥੀਆਂ ਨੂੰ ਸੇਵਾ ਦਾ ਮੌਕਾ ਦਿੱਤਾ ਤਾਂ ਅਸੀਂ ਪੂਰੀ ਇਮਾਨਦਾਰੀ ਨਾਲ ਮੱਧ ਪ੍ਰਦੇਸ਼ ਦਾ ਭਾਗ(ਦੀ ਕਿਸਮਤ) ਬਦਲਣ ਦਾ ਭਰਪੂਰ ਪ੍ਰਯਾਸ ਕੀਤਾ ਹੈ। ਅਸੀਂ ਮੱਧ ਪ੍ਰਦੇਸ਼ ਨੂੰ ਭੈਅ ਤੋਂ ਮੁਕਤੀ ਦਿਵਾਈ, ਇੱਥੇ ਕਾਨੂੰਨ-ਵਿਵਸਥਾ ਨੂੰ ਸਥਾਪਿਤ ਕੀਤਾ।

ਪੁਰਾਣੀ ਪੀੜ੍ਹੀ ਦੇ ਲੋਕਾਂ ਨੂੰ ਯਾਦ ਹੋਵੇਗਾ ਕਿ ਕਿਵੇਂ ਕਾਂਗਰਸ ਨੇ ਇਸੇ ਬੁੰਦੇਲਖੰਡ ਨੂੰ ਸੜਕ, ਬਿਜਲੀ ਅਤੇ ਪਾਣੀ ਜਿਹੀਆਂ ਸੁਵਿਧਾਵਾਂ ਤੋਂ ਤਰਸਾ ਕੇ ਰੱਖ ਦਿੱਤਾ ਸੀ। ਅੱਜ ਭਾਜਪਾ ਸਰਕਾਰ ਵਿੱਚ ਹਰ ਪਿੰਡ ਤੱਕ ਸੜਕ ਪਹੁੰਚ ਰਹੀ ਹੈ, ਹਰ ਘਰ ਤੱਕ ਬਿਜਲੀ ਪਹੁੰਚ ਰਹੀ ਹੈ। ਜਦੋਂ ਇੱਥੇ ਕਨੈਕਟੀਵਿਟੀ ਸੁਧਰੀ ਹੈ, ਤਾਂ ਉਦਯੋਗ-ਧੰਦਿਆਂ ਦੇ ਲਈ ਭੀ ਇੱਕ ਸਾਨੁਕੂਲ, ਪਾਜ਼ਿਟਿਵ ਮਾਹੌਲ ਬਣਿਆ ਹੈ। ਅੱਜ ਬੜੇ-ਬੜੇ ਨਿਵੇਸ਼ਕ ਮੱਧ ਪ੍ਰਦੇਸ਼ ਆਉਣਾ ਚਾਹੁੰਦੇ ਹਨ, ਇੱਥੇ ਨਵੀਆਂ-ਨਵੀਆਂ ਫੈਕਟਰੀਆਂ ਲਗਾਉਣਾ ਚਾਹੁੰਦੇ ਹਨ। ਮੈਨੂੰ ਵਿਸ਼ਵਾਸ ਹੈ, ਅਗਲੇ ਕੁਝ ਵਰ੍ਹਿਆਂ ਵਿੱਚ ਮੱਧ ਪ੍ਰਦੇਸ਼, ਉਦਯੋਗਿਕ ਵਿਕਾਸ ਦੀ ਨਵੀਂ ਉਚਾਈ ਛੂਹਣ ਜਾ ਰਿਹਾ ਹੈ।

ਮੇਰੇ ਪਰਿਵਾਰਜਨੋਂ,

ਅੱਜ ਦਾ ਨਵਾਂ ਭਾਰਤ, ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਤੁਹਾਨੂੰ ਯਾਦ ਹੋਵੇਗਾ, ਲਾਲ ਕਿਲੇ ਤੋਂ ਮੈਂ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ ਅਤੇ ਸਬਕਾ ਪ੍ਰਯਾਸ ਦੇ ਸਬੰਧ ਵਿੱਚ ਵਿਸਤਾਰ ਨਾਲ ਚਰਚਾ ਕੀਤੀ ਸੀ। ਮੈਨੂੰ ਅੱਜ ਇਹ ਦੇਖ ਕੇ ਬਹੁਤ ਗਰਵ (ਮਾਣ) ਹੁੰਦਾ ਹੈ ਕਿ ਭਾਰਤ ਨੇ, ਗ਼ੁਲਾਮੀ ਦੀ ਮਾਨਸਿਕਤਾ ਨੂੰ ਪਿੱਛੇ ਛੱਡ ਕੇ ਹੁਣ ਸੁਤੰਤਰ ਹੋਣ ਦੇ  ਸਵੈ-ਅਭਿਮਾਨ (ਆਤਮ-ਸਨਮਾਨ) ਦੇ ਨਾਲ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ। ਅਤੇ ਕੋਈ ਭੀ ਦੇਸ਼, ਜਦੋਂ ਐਸਾ ਠਾਣ ਲੈਂਦਾ ਹੈ, ਤਾਂ ਉਸ ਦਾ ਕਾਇਆਕਲਪ ਹੋਣਾ ਸ਼ੁਰੂ ਹੋ ਜਾਂਦਾ ਹੈ।   ਹੁਣੇ-ਹੁਣੇ ਤੁਸੀਂ ਇਸ ਦੀ ਇੱਕ ਤਸਵੀਰ ਜੀ-20 ਸਮਿਟ ਦੇ ਦੌਰਾਨ ਭੀ ਦੇਖੀ ਹੈ।

ਪਿੰਡ-ਪਿੰਡ ਦੇ ਬੱਚੇ ਦੀ ਜ਼ਬਾਨ ‘ਤੇ ਜੀ-20 ਸ਼ਬਦ ਆਤਮਵਿਸ਼ਵਾਸ ਨਾਲ ਗੂੰਜ ਰਿਹਾ ਹੈ ਦੋਸਤੋ। ਆਪ (ਤੁਸੀਂ) ਸਭ ਨੇ ਦੇਖਿਆ ਹੈ ਕਿ ਭਾਰਤ ਨੇ ਕਿਸ ਤਰ੍ਹਾਂ G20 ਦਾ ਸਫ਼ਲ ਆਯੋਜਨ ਕੀਤਾ ਹੈ। ਆਪ (ਤੁਸੀਂ)  ਮੈਨੂੰ ਦੱਸੋ ਮੇਰੇ ਦੋਸਤੋ,  ਦੱਸੋਗੇ ਨਾ, ਮੈਨੂੰ ਜਵਾਬ ਦਿਓਗੇ, ਹੱਥ ਉੱਪਰ ਕਰਕੇ ਜਵਾਬ ਦਿਓਗੇ, ਉਹ ਪਿੱਛੇ ਵਾਲੇ ਭੀ ਜਵਾਬ ਦਿਓਗੇ, ਸਭ ਦੇ ਸਭ ਬੋਲੋਗੇ, ਆਪ (ਤੁਸੀਂ) ਮੈਨੂੰ ਦੱਸੋ ਜੀ-20 ਦੀ ਸਫ਼ਲਤਾ ਨਾਲ ਤੁਹਾਨੂੰ ਗਰਵ(ਮਾਣ) ਹੋਇਆ ਜਾਂ ਨਹੀਂ? ਤੁਹਾਨੂੰ ਗਰਵ(ਮਾਣ) ਹੋਇਆ ਜਾਂ ਨਹੀਂ? ਦੇਸ਼ ਨੂੰ ਗਰਵ(ਮਾਣ)  ਹੋਇਆ ਕੀ ਨਹੀਂ ਹੋਇਆ? ਤੁਹਾਡਾ ਮੱਥਾ ਉੱਚਾ ਹੋਇਆ ਕੀ ਨਹੀਂ? ਤੁਹਾਡਾ ਸੀਨਾ ਚੌੜਾ ਹੋਇਆ ਕੀ ਨਹੀਂ ਹੋਇਆ?

ਮੇਰੇ ਪਿਆਰੇ ਪਰਿਵਾਰਜਨੋਂ,

ਜੋ ਤੁਹਾਡੀ ਭਾਵਨਾ ਹੈ, ਉਹ ਅੱਜ ਪੂਰੇ ਦੇਸ਼ ਦੀ ਭਾਵਨਾ ਹੈ। ਇਹ ਜੋ ਸਫ਼ਲ G20 ਹੋਇਆ ਹੈ, ਇਤਨੀ ਬੜੀ ਸਫ਼ਲਤਾ ਮਿਲੀ ਹੈ, ਇਸ ਦਾ ਕ੍ਰੈਡਿਟ  ਕਿਸ ਨੂੰ ਜਾਂਦਾ ਹੈ? ਇਸ ਦਾ ਕ੍ਰੈਡਿਟ ਕਿਸ ਨੂੰ ਜਾਂਦਾ ਹੈ? ਇਸ ਦਾ ਕ੍ਰੈਡਿਟ ਕਿਸ ਨੂੰ ਜਾਂਦਾ ਹੈ? ਇਹ ਕਿਸ ਨੇ ਕਰ ਦਿਖਾਇਆ? ਇਹ ਕਿਸ ਨੇ ਕਰ ਦਿਖਾਇਆ? ਜੀ ਨਹੀਂ, ਇਹ ਮੋਦੀ ਨੇ ਨਹੀਂ, ਇਹ ਆਪ ਸਭ ਨੇ ਕੀਤਾ ਹੈ। ਇਹ ਤੁਹਾਡੀ ਸਮਰੱਥਾ ਹੈ। ਇਹ 140 ਕਰੋੜ ਭਾਰਤਵਾਸੀਆਂ ਦੀ ਸਫ਼ਲਤਾ ਹੈ ਦੋਸਤੋ। ਇਹ ਭਾਰਤ ਦੀ ਸਮੂਹਿਕ ਸ਼ਕਤੀ ਦਾ ਪ੍ਰਮਾਣ ਹੈ। ਅਤੇ ਇਸ ਸੰਮੇਲਨ ਵਿੱਚ ਹਿੱਸਾ ਲੈਣ ਦੇ ਲਈ ਦੁਨੀਆ ਭਰ ਤੋਂ ਵਿਦੇਸ਼ੀ ਮਹਿਮਾਨ ਭਾਰਤ ਆਏ ਸਨ, ਉਹ ਭੀ ਕਹਿ ਰਹੇ ਸਨ ਕਿ ਐਸਾ ਆਯੋਜਨ ਇਸ ਦੇ ਪਹਿਲਾਂ ਉਨ੍ਹਾਂ ਨੇ ਕਦੇ ਨਹੀਂ ਦੇਖਿਆ।

ਦੇਸ਼ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਭਾਰਤ ਨੇ ਵਿਦੇਸ਼ੀ ਮਹਿਮਾਨਾਂ ਦਾ ਸੁਆਗਤ ਕੀਤਾ, ਭਾਰਤ ਦਰਸ਼ਨ ਕਰਵਾਏ, ਇਹ ਵਿਵਿਧਤਾਵਾਂ ਦੇਖ ਕੇ, ਭਾਰਤ ਦੀ ਵਿਰਾਸਤ ਨੂੰ ਦੇਖ ਕੇ, ਭਾਰਤ ਦੀ ਸਮ੍ਰਿੱਧੀ ਨੂੰ ਦੇਖ ਕੇ ਉਹ ਬਹੁਤ ਹੀ ਪ੍ਰਭਾਵਿਤ ਸਨ। ਅਸੀਂ ਇੱਥੇ ਮੱਧ ਪ੍ਰਦੇਸ਼ ਵਿੱਚ ਭੀ ਭੋਪਾਲ, ਇੰਦੌਰ ਅਤੇ ਖਜੁਰਾਹੋ ਵਿੱਚ ਭੀ ਜੀ-20 ਦੀਆਂ ਬੈਠਕਾਂ ਹੋਈਆਂ ਅਤੇ ਉਸ ਵਿੱਚ ਸ਼ਾਮਲ ਹੋ ਕੇ ਜੋ ਲੋਕ ਗਏ ਨਾ ਉਹ ਤੁਹਾਡੇ ਗੁਣਗਾਨ ਕਰ ਰਹੇ ਹਨ, ਤੁਹਾਡੇ ਗੀਤ ਗਾ ਰਹੇ ਹਨ। 

 ਮੈਂ  G20 ਦੇ ਸਫ਼ਲ ਆਯੋਜਨ ਦੇ ਲਈ, ਇੱਥੇ ਜੋ ਕੰਮ ਕਰਨ ਦਾ ਅਵਸਰ ਮਿਲਿਆ, ਇਸ ਦੇ ਲਈ ਆਪ ਲੋਕਾਂ ਦਾ ਭੀ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ। ਆਪ (ਤੁਸੀਂ) ਮੱਧ ਪ੍ਰਦੇਸ਼ ਦੀ ਸੱਭਿਆਚਾਰਕ, ਟੂਰਿਜ਼ਮ, ਖੇਤੀਬਾੜੀ ਅਤੇ ਉਦਯੋਗਿਕ ਸਮਰੱਥਾ ਨੂੰ ਦੁਨੀਆ ਦੇ ਸਾਹਮਣੇ ਲਿਆਏ ਹੋ। ਇਸ ਨਾਲ ਪੂਰੇ ਵਿਸ਼ਵ ਵਿੱਚ ਮੱਧ ਪ੍ਰਦੇਸ਼ ਦੀ ਭੀ ਨਵੀਂ ਛਵੀ ਨਿਖਰ ਕੇ ਆਈ ਹੈ। ਮੈਂ ਸ਼ਿਵਰਾਜ ਜੀ ਅਤੇ ਉਸ ਦੀ ਪੂਰੀ ਟੀਮ ਨੂੰ ਭੀ  G20 ਦਾ ਸਫ਼ਲ ਆਯੋਜਨ ਸੁਨਿਸ਼ਚਿਤ ਕਰਨ ਦੇ ਲਈ ਪ੍ਰਸ਼ੰਸਾ ਕਰਾਂਗਾ।

ਮੇਰੇ ਪਰਿਵਾਰਜਨੋਂ,

ਇੱਕ ਤਰਫ਼ ਅੱਜ ਦਾ ਭਾਰਤ ਦੁਨੀਆ ਨੂੰ ਜੋੜਨ ਦੀ ਸਮਰੱਥਾ ਦਿਖਾ ਰਿਹਾ ਹੈ। ਦੁਨੀਆ ਦੇ ਮੰਚਾਂ ‘ਤੇ ਇਹ ਸਾਡਾ ਭਾਰਤ ਵਿਸ਼ਵ-ਮਿੱਤਰ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਉੱਥੇ ਹੀ ਦੂਸਰੀ ਤਰਫ਼ ਕੁਝ ਐਸੇ ਦਲ ਭੀ ਹਨ,ਜੋ ਦੇਸ਼ ਨੂੰ, ਸਮਾਜ ਨੂੰ ਵਿਭਾਜਿਤ ਕਰਨ ਵਿੱਚ ਜੁਟੇ ਹਨ।  ਇਨ੍ਹਾਂ ਨੇ ਮਿਲ ਕੇ ਇੱਕ ਇੰਡੀ-ਅਲਾਇੰਸ ਬਣਾਇਆ ਹੈ। ਇਸ ਇੰਡੀ-ਅਲਾਇੰਸ ਨੂੰ ਕੁਝ ਲੋਕ ਘਮੰਡੀਆ ਗਠਬੰਧਨ ਭੀ ਕਹਿੰਦੇ ਹਨ। ਇਨ੍ਹਾਂ ਦਾ ਨੇਤਾ ਤੈਅ ਨਹੀਂ ਹੈ, ਅਗਵਾਈ(ਲੀਡਰਸ਼ਿਪ) ‘ਤੇ ਭਰਮ ਹੈ। ਲੇਕਿਨ ਇਨ੍ਹਾਂ ਨੇ ਪਿਛਲੇ ਦਿਨੀਂ ਜੋ ਮੁੰਬਈ ਵਿੱਚ ਉਨ੍ਹਾਂ ਦੀ ਮੀਟਿੰਗ ਹੋਈ ਸੀ। ਮੈਨੂੰ ਲਗਦਾ ਹੈ, ਉਸ ਮੀਟਿੰਗ ਵਿੱਚ ਉਨ੍ਹਾਂ ਨੇ ਅੱਗੇ ਇਹ ਘਮੰਡੀਆ ਗਠਬੰਧਨ ਕਿਵੇਂ ਕੰਮ ਕਰੇਗਾ, ਉਸ ਦੀ ਨੀਤੀ ਅਤੇ ਰਣਨੀਤੀ ਬਣਾ ਦਿੱਤੀ ਹੈ। 

ਉਨ੍ਹਾਂ ਨੇ ਆਪਣਾ ਇੱਕ hidden agenda ਭੀ ਤਿਆਰ ਕਰ ਲਿਆ ਹੈ ਅਤੇ ਇਹ ਨੀਤੀ ਰਣਨੀਤੀ ਕੀ ਹੈ? ਇਹ ਇੰਡੀ ਅਲਾਇੰਸ ਦੀ ਨੀਤੀ ਹੈ, ਇਹ ਘਮੰਡੀਆ ਗਠਬੰਧਨ ਦੀ ਨੀਤੀ ਹੈ ਭਾਰਤ ਦੀ ਸੰਸਕ੍ਰਿਤੀ ‘ਤੇ ਹਮਲਾ ਕਰਨ ਦੀ। ਇੰਡੀ ਅਲਾਇੰਸ ਦਾ ਨਿਰਣਾ ਹੈ, ਭਾਰਤੀਆਂ ਦੀ ਆਸਥਾ ‘ਤੇ ਹਮਲਾ ਕਰੋ। ਇੰਡੀ ਅਲਾਇੰਸ ਘਮੰਡੀਆ ਗਠਬੰਧਨ ਦੀ ਨੀਅਤ ਹੈ- ਭਾਰਤ ਨੂੰ ਜਿਸ ਵਿਚਾਰਾਂ ਨੇ, ਜਿਸ ਸੰਸਕਾਰਾਂ ਨੇ, ਜਿਸ ਪਰੰਪਰਾਵਾਂ ਨੇ ਹਜ਼ਾਰਾਂ ਸਾਲ ਤੋਂ ਜੋੜਿਆ ਹੈ, ਉਸ ਨੂੰ ਤਬਾਹ ਕਰ ਦਿਓ। ਜਿਸ ਸਨਾਤਨ ਤੋਂ ਪ੍ਰੇਰਿਤ ਹੋ ਕੇ ਦੇਵੀ ਅਹਿੱਲਆਬਾਈ ਹੋਲਕਰ ਨੇ ਦੇਸ਼ ਦੇ ਕੋਣੇ-ਕੋਣੇ ਵਿੱਚ ਸਮਾਜਿਕ ਕਾਰਜ ਕੀਤੇ, ਨਾਰੀ ਉਥਾਨ ਦਾ ਅਭਿਯਾਨ ਚਲਾਇਆ, ਦੇਸ਼ ਦੀ ਆਸਥਾ ਦੀ ਰੱਖਿਆ ਕੀਤੀ, ਇਹ ਘਮੰਡੀਆ ਗਠਬੰਧਨ, ਇਹ ਇੰਡੀ-ਅਲਾਇੰਸ ਉਸ ਸਨਾਤਨ ਸੰਸਕਾਰਾਂ ਨੂੰ, ਪਰੰਪਰਾ ਨੂੰ ਸਮਾਪਤ ਕਰਨ ਦਾ ਸੰਕਲਪ ਲੈ ਕੇ ਆਏ ਹਨ।

ਇਹ ਸਨਾਤਨ ਦੀ ਤਾਕਤ ਸੀ ਕਿ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਨੇ, ਅੰਗ੍ਰੇਜ਼ਾਂ ਨੂੰ ਇਹ ਕਹਿੰਦੇ ਹੋਏ ਲਲਕਾਰਾਂ ਪਾਈਆਂ ਕਿ ਮੈਂ ਆਪਣੀ ਝਾਂਸੀ ਨਹੀਂ ਦੇਵਾਂਗੀ। ਜਿਸ ਸਨਾਤਨ ਨੂੰ ਗਾਂਧੀ ਜੀ ਨੇ ਜੀਵਨ ਪਰਯੰਤ (ਭਰ) ਮੰਨਿਆ, ਜਿਨ ਭਗਵਾਨ ਸ਼੍ਰੀ ਰਾਮ ਨੇ ਉਨ੍ਹਾਂ ਨੂੰ ਜੀਵਨ ਭਰ ਪ੍ਰੇਰਣਾ ਦਿੱਤੀ, ਉਨ੍ਹਾਂ ਦੇ ਆਖਰੀ ਸ਼ਬਦ ਬਣੇ ਹੇ ਰਾਮ! ਜਿਸ ਸਨਾਤਨ ਨੇ ਉਨ੍ਹਾਂ  ਛੂਤ-ਛਾਤ ਦੇ ਖ਼ਿਲਾਫ਼ ਅੰਦੋਲਨ ਚਲਾਉਣ ਦੇ ਲਈ ਪ੍ਰੇਰਿਤ ਕੀਤਾ, ਇਹ ਇੰਡੀ ਗਠਬੰਧਨ ਦੇ ਲੋਕ, ਇਹ ਘਮੰਡੀਆ ਗਠਬੰਧਨ ਉਸ ਸਨਾਤਨ ਪਰੰਪਰਾ ਨੂੰ ਸਮਾਪਤ ਕਰਨਾ ਚਾਹੁੰਦੇ ਹਨ।

ਜਿਸ ਸਨਾਤਨ ਤੋਂ ਪ੍ਰੇਰਿਤ ਹੋ ਕੇ ਸੁਆਮੀ ਵਿਵੇਕਾਨੰਦ ਨੇ ਸਮਾਜ ਦੀਆਂ ਵਿਭਿੰਨ ਬੁਰਾਈਆਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ, ਇੰਡੀ ਗਠਬੰਧਨ ਦੇ ਲੋਕ ਉਸ ਸਨਾਤਨ ਨੂੰ ਸਮਾਪਤ ਕਰਨਾ ਚਾਹੁੰਦੇ ਹਨ। ਜਿਸ ਸਨਾਤਨ ਤੋਂ ਪ੍ਰੇਰਿਤ ਹੋ ਕੇ ਲੋਕਮਾਨਯ ਤਿਲਕ ਨੇ ਮਾਂ ਭਾਰਤੀ ਦੀ ਸੁਤੰਤਰਤਾ ਦਾ ਬੀੜਾ ਉਠਾਇਆ, ਗਣੇਸ਼ ਪੂਜਾ ਨੂੰ ਸੁਤੰਤਰਤਾ ਅੰਦੋਲਨ ਨਾਲ ਜੋੜਿਆ, ਜਨਤਕ ਗਣੇਸ਼ ਉਤਸਵ ਦੀ ਪਰੰਪਰਾ ਬਣਾਈ, ਅੱਜ ਉਸੇ ਸਨਾਤਨ ਨੂੰ ਇਹ ਇੰਡੀ ਗਠਬੰਧਨ ਤਹਿਸ-ਨਹਿਸ ਕਰਨਾ ਚਾਹੁੰਦਾ ਹੈ।

ਸਾਥੀਓ,

ਇਹ ਸਨਾਤਨ ਦੀ ਤਾਕਤ ਸੀ, ਕਿ ਸੁਤੰਤਰਤਾ ਅੰਦੋਲਨ ਵਿੱਚ ਫਾਂਸੀ ਪਾਉਣ (ਪ੍ਰਾਪਤ ਕਰਨ) ਵਾਲੇ ਵੀਰ ਕਹਿੰਦੇ ਸਨ ਕਿ ਅਗਲਾ ਜਨਮ ਮੈਨੂੰ ਫਿਰ ਇਹ ਭਾਰਤ ਮਾਂ ਦੀ ਗੋਦ ਵਿੱਚ ਦੇਣਾ। ਜੋ ਸਨਾਤਨ ਸੰਸਕ੍ਰਿਤੀ ਸੰਤ ਰਵਿਦਾਸ ਦਾ ਪ੍ਰਤੀਬਿੰਬ ਹੈ, ਜੋ ਸਨਾਤਨ ਸੰਸਕ੍ਰਿਤੀ ਮਾਤਾ ਸ਼ਬਰੀ ਦੀ ਪਹਿਚਾਣ ਹੈ, ਜੋ ਸਨਾਤਨ ਸੰਸਕ੍ਰਿਤੀ ਮਹਾਰਿਸ਼ੀ ਵਾਲਮੀਕਿ ਦਾ ਅਧਾਰ ਹੈ, ਜਿਸ ਸਨਾਤਨ ਨੇ ਹਜ਼ਾਰਾਂ ਵਰ੍ਹਿਆਂ ਤੋਂ ਭਾਰਤ ਨੂੰ ਜੋੜੀ ਰੱਖਿਆ ਹੈ, ਜੋ ਲੋਕ ਮਿਲ ਕੇ ਹੁਣ ਉਸ ਸਨਾਤਨ ਨੂੰ ਖੰਡ-ਖੰਡ ਕਰਨਾ ਚਾਹੁੰਦੇ ਹਨ। ਅੱਜ ਇਨ੍ਹਾਂ ਲੋਕਾਂ ਨੇ ਖੁੱਲ੍ਹ ਕੇ ਬੋਲਣਾ ਸ਼ੁਰੂ ਕੀਤਾ ਹੈ, ਖੁੱਲ੍ਹ ਕੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ।

ਕੱਲ੍ਹ ਇਹ ਲੋਕ ਸਾਡੇ ‘ਤੇ ਹੋਣ ਵਾਲੇ ਹਮਲੇ ਹੋਰ ਵਧਾਉਣ ਵਾਲੇ ਹਨ। ਦੇਸ਼ ਦੇ ਕੋਣੇ-ਕੋਣੇ ਵਿੱਚ ਹਰ ਸਨਾਤਨੀ ਨੂੰ, ਇਸ  ਦੇਸ਼ ਨੂੰ ਪਿਆਰ ਕਰਨ ਵਾਲੇ ਨੂੰ, ਇਸ ਦੇਸ਼ ਦੀ ਮਿੱਟੀ ਨੂੰ ਪਿਆਰ ਕਰਨ ਵਾਲੇ ਨੂੰ, ਇਸ ਦੇਸ਼ ਦੇ ਕੋਟਿ-ਕੋਟਿ ਜਨਾਂ ਨੂੰ ਪਿਆਰ ਕਰਨ ਵਾਲਿਆਂ ਨੂੰ, ਹਰ ਕਿਸੇ ਨੂੰ ਸਤਰਕ ਰਹਿਣ ਦੀ ਜ਼ਰੂਰਤ ਹੈ। ਸਨਾਤਨ ਨੂੰ ਮਿਟਾਕੇ ਇਹ ਦੇਸ਼ ਨੂੰ ਫਿਰ ਇੱਕ ਹਜ਼ਾਰ ਸਾਲ ਦੀ ਗ਼ੁਲਾਮੀ ਵਿੱਚ ਧਕੇਲਣਾ ਚਾਹੁੰਦੇ ਹਨ। ਲੇਕਿਨ ਸਾਨੂੰ ਮਿਲ ਕੇ ਐਸੀਆਂ ਤਾਕਤਾਂ ਨੂੰ ਰੋਕਣਾ ਹੈ, ਸਾਡੇ ਸੰਗਠਨ ਦੀ ਸ਼ਕਤੀ ਨਾਲ, ਸਾਡੀ ਇਕਜੁੱਟਤਾ ਨਾਲ ਉਨ੍ਹਾਂ ਦੇ ਮਨਸੂਬਿਆਂ ਨੂੰ ਨਾਕਾਮ ਕਰਨਾ ਹੈ।

ਮੇਰੇ ਪਰਿਵਾਰਜਨੋਂ,

ਭਾਰਤੀ ਜਨਤਾ ਪਾਰਟੀ ਰਾਸ਼ਟਰ-ਭਗਤੀ ਦੀ, ਜਨਸ਼ਕਤੀ ਦੀ ਭਗਤੀ ਦੀ ਅਤੇ ਜਨਸੇਵਾ ਦੀ ਰਾਜਨੀਤੀ ਦੇ ਲਈ ਸਮਰਪਿਤ ਹੈ।

ਵੰਚਿਤਾਂ ਨੂੰ ਪਹਿਲ (ਵਰੀਅਤਾ) ਇਹੀ ਭਾਜਪਾ ਦੇ ਸੁਸ਼ਾਸਨ ਦਾ ਮੂਲ ਮੰਤਰ ਹੈ। ਭਾਜਪਾ ਦੀ ਸਰਕਾਰ ਇੱਕ ਸੰਵੇਦਨਸ਼ੀਲ ਸਰਕਾਰ ਹੈ। ਦਿੱਲੀ ਹੋਵੇ ਜਾਂ ਭੋਪਾਲ, ਅੱਜ ਸਰਕਾਰ ਤੁਹਾਡੇ ਘਰ ਤੱਕ ਪਹੁੰਚ ਕੇ ਤੁਹਾਡੀ ਸੇਵਾ ਕਰਨ ਦਾ ਪ੍ਰਯਾਸ ਕਰਦੀ ਹੈ। ਜਦੋਂ ਕੋਵਿਡ ਦਾ ਇਤਨਾ ਭਿਅੰਕਰ ਸੰਕਟ ਆਇਆ ਤਾਂ ਸਰਕਾਰ ਨੇ ਕਰੋੜਾਂ ਦੇਸ਼ਵਾਸੀਆਂ ਦਾ ਮੁਫ਼ਤ ਟੀਕਾਕਰਣ ਕਰਵਾਇਆ। ਅਸੀਂ ਤੁਹਾਡੇ ਸੁਖ-ਦੁਖ ਦੇ ਸਾਥੀ ਹਾਂ।

ਸਾਡੀ ਸਰਕਾਰ ਨੇ 80 ਕਰੋੜ ਤੋਂ ਅਧਿਕ ਦੇਸ਼ਵਾਸੀਆਂ ਨੂੰ ਮੁਫ਼ਤ ਰਾਸ਼ਨ ਦਿੱਤਾ, ਗ਼ਰੀਬ ਦੇ ਘਰ ਦਾ ਚੁੱਲ੍ਹਾ ਜਲਦੇ ਰਹਿਣਾ ਚਾਹੀਦਾ ਹੈ, ਗ਼ਰੀਬ ਦਾ ਪੇਟ ਭੁੱਖਾ ਨਹੀਂ ਰਹਿਣਾ ਚਾਹੀਦਾ ਹੈ। ਸਾਡੀ ਕੋਸ਼ਿਸ਼ ਇਹੀ ਸੀ ਕਿ ਕੋਈ ਗ਼ਰੀਬ, ਦਲਿਤ, ਪਿਛੜੇ, ਆਦਿਵਾਸੀ ਪਰਿਵਾਰ ਦੀ ਮਾਂ ਨੂੰ ਆਪਣਾ ਪੇਟ ਬੰਨ੍ਹ ਕੇ ਸੌਣਾ ਨਾ ਪਵੇ। ਉਹ ਮਾਂ ਇਸ ਬਾਤ ਤੋਂ ਨਾ ਤੜਪੇ ਕਿ ਮੇਰਾ ਬੱਚਾ ਭੁੱਖਾ ਹੈ। ਇਸ ਲਈ ਗ਼ਰੀਬ ਦੇ ਇਸ ਬੇਟੇ ਨੇ ਗ਼ਰੀਬ ਦੇ ਘਰ ਦੇ ਰਾਸ਼ਨ ਦੀ ਚਿੰਤਾ ਕੀਤੀ, ਗ਼ਰੀਬ ਮਾਂ ਦੀ ਪਰੇਸ਼ਾਨੀ ਦੀ ਚਿੰਤਾ ਕੀਤੀ। ਅਤੇ ਇਹ ਜ਼ਿੰਮੇਵਾਰੀ ਆਪ ਸਭ ਦੇ ਅਸ਼ੀਰਵਾਦ ਨਾਲ ਅੱਜ ਭੀ ਮੈਂ ਨਿਭਾ ਰਿਹਾ ਹਾਂ।

ਮੇਰੇ ਪਰਿਵਾਰਜਨੋਂ,

ਸਾਡਾ ਇਹ ਨਿਰੰਤਰ ਪ੍ਰਯਾਸ ਹੈ ਕਿ ਮੱਧ ਪ੍ਰਦੇਸ਼ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹੇ, ਮੱਧ ਪ੍ਰਦੇਸ਼ ਦੇ ਹਰ ਪਰਿਵਾਰ ਦਾ ਜੀਵਨ ਅਸਾਨ ਹੋਵੇ, ਘਰ-ਘਰ ਸਮ੍ਰਿੱਧੀ ਆਵੇ। ਮੋਦੀ ਦੀ ਗਰੰਟੀ ਦਾ ਟ੍ਰੈਕ ਰਿਕਾਰਡ ਤੁਹਾਡੇ ਸਾਹਮਣੇ ਹੈ। ਉਨ੍ਹਾਂ ਦਾ ਟ੍ਰੈਕ ਰਿਕਾਰਡ ਯਾਦ ਕਰੋ, ਮੇਰਾ ਟ੍ਰੈਕ ਰਿਕਾਰਡ ਦੇਖਿਆ ਕਰੋ। ਮੋਦੀ ਨੇ ਗ਼ਰੀਬਾਂ ਨੂੰ ਪੱਕੇ ਘਰ ਦੀ ਗਰੰਟੀ ਦਿੱਤੀ ਸੀ।

ਅੱਜ ਮੱਧ ਪ੍ਰਦੇਸ਼ ਵਿੱਚ ਹੀ 40 ਲੱਖ ਤੋਂ ਜ਼ਿਆਦਾ ਪਰਿਵਾਰਾਂ ਨੂੰ ਪੱਕੇ ਘਰ ਮਿਲ ਚੁੱਕੇ ਹਨ। ਅਸੀਂ ਘਰ-ਘਰ ਟਾਇਲਟ ਦੀ ਗਰੰਟੀ ਦਿੱਤੀ ਸੀ-ਇਹ ਗਰੰਟੀ ਭੀ ਅਸੀਂ ਪੂਰੀ ਕਰਕੇ ਦਿਖਾਈ। ਅਸੀਂ ਗ਼ਰੀਬ ਤੋਂ ਗ਼ਰੀਬ ਨੂੰ ਮੁਫ਼ਤ ਇਲਾਜ ਦੀ ਗਰੰਟੀ ਦਿੱਤੀ ਸੀ। ਅਸੀਂ ਹਰ ਘਰ ਬੈਂਕ ਅਕਾਊਂਟ ਖੁੱਲ੍ਹਵਾਉਣ ਦੀ ਗਰੰਟੀ ਦਿੱਤੀ ਸੀ। ਅਸੀਂ ਮਾਤਾਵਾਂ-ਭੈਣਾਂ ਨੂੰ ਧੂੰਏਂ ਤੋਂ ਮੁਕਤ ਰਸੋਈ ਦੀ ਗਰੰਟੀ ਦਿੱਤੀ ਸੀ। ਇਹ ਹਰ ਗਰੰਟੀ ਤੁਹਾਡਾ ਸੇਵਕ, ਇਹ ਮੋਦੀ ਅੱਜ ਪੂਰੀ ਕਰ ਰਿਹਾ ਹੈ। ਅਸੀਂ ਭੈਣਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਰਕਸ਼ਾਬੰਧਨ (ਰੱਖੜੀ) ‘ਤੇ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਭੀ ਬੜੀ ਕਮੀ ਕਰ ਦਿੱਤੀ।

ਇਸ ਨਾਲ ਉੱਜਵਲਾ ਦੀ ਲਾਭਰਥੀ ਭੈਣਾਂ ਨੂੰ ਹੁਣ ਸਿਲੰਡਰ 400 ਰੁਪਏ ਹੋਰ ਸਸਤਾ ਮਿਲ ਰਿਹਾ ਹੈ। ਉੱਜਵਲਾ ਦੀ ਯੋਜਨਾ, ਕਿਵੇਂ ਸਾਡੀਆਂ ਭੈਣਾਂ-ਬੇਟੀਆਂ ਦਾ ਜੀਵਨ ਬਚਾ ਰਹੀ ਹੈ, ਇਹ ਅਸੀਂ ਸਭ ਜਾਣਦੇ ਹਾਂ। ਸਾਡਾ ਪ੍ਰਯਾਸ ਹੈ, ਇੱਕ ਭੀ ਭੈਣ-ਬੇਟੀ ਨੂੰ ਧੂੰਏਂ ਵਿੱਚ ਖਾਣਾ ਨਾ ਬਣਾਉਣਾ ਪਵੇ। ਅਤੇ ਇਸ ਲਈ ਕਲ੍ਹ ਹੀ ਕੇਂਦਰ ਸਰਕਾਰ ਨੇ ਇੱਕ ਹੋਰ ਬੜਾ ਨਿਰਣਾ ਲਿਆ ਹੈ। ਹੁਣ ਦੇਸ਼ ਵਿੱਚ 75 ਲੱਖ ਹੋਰ ਭੈਣਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਦਿੱਤਾ ਜਾਵੇਗਾ। ਕੋਈ ਭੀ ਭੈਣ ਗੈਸ ਕਨੈਕਸ਼ਨ ਤੋਂ ਛੁਟੇ ਨਾ, ਇਹ ਸਾਡਾ ਮਕਸਦ ਹੈ। ਇਕ ਵਾਰ ਤਾਂ ਅਸੀਂ ਕੰਮ ਪੂਰਾ ਕਰ ਦਿੱਤਾ, ਲੇਕਨ ਕੁਝ ਪਰਿਵਾਰਾਂ ਵਿੱਚ ਵਿਸਤਾਰ ਹੋਇਆ, ਪਰਿਵਾਰ ਵਿੱਚ ਦੋ ਹਿੱਸੇ ਹੋਏ ਤਾਂ ਦੂਸਰੇ ਪਰਿਵਾਰ ਨੂੰ ਗੈਸ ਚਾਹੀਦੀ ਹੈ। ਉਸ ਵਿੱਚ ਜੋ ਕੁਝ ਨਾਮ ਆਏ ਹਨ ਉਨ੍ਹਾਂ ਦੇ ਲਈ ਇਹ ਨਵੀਂ ਯੋਜਨਾ ਲੈ ਕੇ ਅਸੀਂ ਆਏ ਹਾਂ।

ਸਾਥੀਓ,

ਅਸੀਂ ਆਪਣੀ ਹਰ ਗਰੰਟੀ ਨੂੰ ਪੂਰਾ ਕਰਨ ਦੇ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ। ਅਸੀਂ ਵਿਚੋਲੇ ਨੂੰ ਖ਼ਤਮ ਕਰਕੇ ਹਰ ਲਾਭਾਰਥੀ ਨੂੰ ਪੂਰਾ ਲਾਭ ਦੇਣ ਦੀ ਗਰੰਟੀ ਦਿੱਤੀ ਸੀ। ਇਸ ਦੀ ਇੱਕ ਉਦਾਹਰਣ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਭੀ ਹੈ। ਇਸ ਯੋਜਨਾ ਦੇ ਲਾਭਾਰਥੀ ਹਰ ਕਿਸਾਨ ਨੂੰ 28 ਹਜ਼ਾਰ ਰੁਪਏ ਸਿੱਧੇ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਭੇਜੇ ਗਏ। ਇਸ ਯੋਜਨਾ ‘ਤੇ ਸਰਕਾਰ 2 ਲੱਖ ਸੱਠ ਹਜ਼ਾਰ ਕਰੋੜ ਰੁਪਏ ਤੋਂ ਅਧਿਕ ਖਰਚ ਕਰ ਚੁੱਕੀ ਹੈ।

ਸਾਥੀਓ,

ਬੀਤੇ 9 ਵਰ੍ਹਿਆਂ ਵਿੱਚ ਕੇਂਦਰ ਸਰਕਾਰ ਦਾ ਇਹ ਭੀ ਪ੍ਰਯਾਸ ਰਿਹਾ ਹੈ ਕਿ ਕਿਸਾਨਾਂ ਦੀ ਲਾਗਤ ਘੱਟ ਹੋਵੇ, ਉਨ੍ਹਾਂ ਨੂੰ ਸਸਤੀ ਖਾਦ ਮਿਲੇ। ਇਸ ਦੇ ਲਈ ਸਾਡੀ ਸਰਕਾਰ ਨੇ 9 ਵਰ੍ਹਿਆਂ ਵਿੱਚ 10 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਸਰਕਾਰੀ ਤਿਜੌਰੀ ਵਿੱਚੋਂ ਖਰਚ ਕੀਤੇ ਹਨ। ਅੱਜ ਯੂਰੀਆ ਦੀ ਬੋਰੀ, ਆਪ (ਤੁਸੀਂ) ਜੋ ਖੇਤ ਵਿੱਚ ਯੂਰੀਆ ਲੈ ਕੇ ਜਾਂਦੇ ਹੋ ਨਾ, ਮੇਰੇ ਕਿਸਾਨ ਭਾਈਓ-ਭੈਣੋਂ ਇਹ ਯੂਰੀਆ ਦੀ ਥੈਲੀ ਅਮਰੀਕਾ ਵਿੱਚ 3000 ਰੁਪਏ ਵਿੱਚ ਵਿਕਦੀ ਹੈ, ਲੇਕਿਨ ਉਹੀ ਬੋਰੀ ਮੇਰੇ ਦੇਸ਼ ਦੇ ਕਿਸਾਨਾਂ ਨੂੰ ਅਸੀਂ ਸਿਰਫ਼ 300 ਰੁਪਏ ਵਿੱਚ ਪਹੁੰਚਾਉਂਦੇ ਹਾਂ, ਅਤੇ ਇਸ ਦੇ ਲਈ ਦਸ ਲੱਖ ਕਰੋੜ ਰੁਪਈਆ ਸਰਕਾਰੀ ਖਜ਼ਾਨੇ ‘ਚੋਂ ਖਰਚ ਕੀਤਾ ਹੈ। ਆਪ (ਤੁਸੀਂ) ਯਾਦ ਕਰੋ, ਜਿਸ ਯੂਰੀਆ ਦੇ ਨਾਮ ‘ਤੇ ਪਹਿਲਾਂ ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲੇ ਹੋ ਜਾਂਦੇ ਸਨ, ਜਿਸ ਯੂਰੀਆ ਦੇ ਲਈ ਕਿਸਾਨਾਂ ਨੂੰ ਦਿਨ-ਰਾਤ ਲਾਠੀਆਂ ਖਾਣੀਆਂ ਪੈਂਦੀਆਂ ਸਨ, ਹੁਣ ਉਹੀ ਯੂਰੀਆ, ਕਿਤਨੀ ਅਸਾਨੀ ਨਾਲ ਹਰ ਜਗ੍ਹਾ ਉਪਲਬਧ ਹੋ ਰਿਹਾ ਹੈ।

ਮੇਰੇ ਪਰਿਵਾਰਜਨੋਂ,

ਸਿੰਚਾਈ ਦਾ ਮਹੱਤਵ ਕੀ ਹੁੰਦਾ ਹੈ, ਇਹ ਬੁੰਦੇਲਖੰਡ ਤੋਂ ਬਿਹਤਰ ਕੌਣ ਜਾਣਦਾ ਹੈ। ਭਾਜਪਾ ਦੀ ਡਬਲ ਇੰਜਣ ਸਰਕਾਰ ਨੇ ਬੁੰਦੇਲਖੰਡ ਵਿੱਚ ਅਨੇਕ ਸਿੰਚਾਈ ਪਰਿਯੋਜਨਾਵਾਂ ‘ਤੇ ਕੰਮ ਕੀਤਾ ਹੈ। ਕੇਨ-ਬੇਤਵਾ ਲਿੰਕ ਨਹਿਰ ਤੋਂ ਬੁੰਦੇਲਖੰਡ ਸਹਿਤ ਇਸ ਖੇਤਰ ਦੇ ਲੱਖਾਂ ਕਿਸਾਨਾਂ ਨੂੰ ਬਹੁਤ ਲਾਭ ਹੋਣ ਵਾਲਾ ਹੈ ਅਤੇ ਜੀਵਨ ਭਰ ਹੋਣ ਵਾਲਾ ਹੈ, ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਭੀ ਹੋਣ ਵਾਲਾ ਹੈ। ਦੇਸ਼ ਦੀ ਹਰ ਭੈਣ ਨੂੰ ਉਸ ਦੇ ਘਰ ਵਿੱਚ ਪਾਈਪ ਰਾਹੀਂ ਪਾਣੀ ਪਹੁੰਚਾਉਣ ਦੇ ਲਈ ਭੀ ਸਾਡੀ ਸਰਕਾਰ ਨਿਰੰਤਰ ਪਰਿਸ਼੍ਰਮ (ਮਿਹਨਤ) ਕਰ ਰਹੀ ਹੈ। ਸਿਰਫ਼ 4 ਵਰ੍ਹਿਆਂ ਵਿੱਚ ਹੀ ਦੇਸ਼ ਭਰ ਵਿੱਚ ਲਗਭਗ 10 ਕਰੋੜ ਨਵੇਂ ਪਰਿਵਾਰਾਂ ਤੱਕ ਨਲ ਸੇ ਜਲ ਪਹੁੰਚਾਇਆ ਗਿਆ ਹੈ। ਮੱਧ ਪ੍ਰਦੇਸ਼ ਵਿੱਚ ਭੀ 65 ਲੱਖ ਪਰਿਵਾਰਾਂ ਤੱਕ ਪਾਈਪ ਨਾਲ ਪਾਣੀ ਪਹੁੰਚਾਇਆ ਜਾ ਚੁੱਕਿਆ ਹੈ। ਇਸ ਦਾ ਬਹੁਤ ਅਧਿਕ ਲਾਭ ਮੇਰੇ ਬੁੰਦੇਲਖੰਡ ਦੀਆਂ ਮਾਤਾਵਾਂ-ਭੈਣਾਂ ਨੂੰ ਹੋ ਰਿਹਾ ਹੈ। ਬੁੰਦੇਲਖੰਡ ਵਿੱਚ ਅਟਲ ਭੂਜਲ ਯੋਜਨਾ ਦੇ ਤਹਿਤ ਪਾਣੀ ਦੇ ਸਰੋਤ ਬਣਾਉਣ ‘ਤੇ ਭੀ ਬੜੇ ਪੱਧਰ ‘ਤੇ ਕੰਮ ਹੋ ਰਿਹਾ ਹੈ।

ਸਾਥੀਓ,

ਸਾਡੀ ਸਰਕਾਰ ਇਸ ਖੇਤਰ ਦੇ ਵਿਕਾਸ ਦੇ ਲਈ, ਇਸ ਖੇਤਰ ਦੇ ਗੌਰਵ ਨੂੰ ਵਧਾਉਣ ਦੇ ਲਈ ਭੀ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹੈ, ਪੂਰੀ ਤਰ੍ਹਾਂ ਨਾਲ ਆਪ ਦੇ (ਤੁਹਾਡੇ) ਪ੍ਰਤੀ ਸਮਰਪਿਤ ਹੈ। ਇਸ ਸਾਲ 5 ਅਕਤੂਬਰ ਨੂੰ ਰਾਣੀ ਦੁਰਗਾਵਤੀ ਜੀ ਦੀ 500ਵੀਂ ਜਨਮ ਜਯੰਤੀ ਹੈ। ਡਬਲ ਇੰਜਣ ਦੀ ਸਰਕਾਰ, ਇਸ ਪੁਣਯ (ਪਵਿੱਤਰ) ਅਵਸਰ ਨੂੰ ਭੀ ਬਹੁਤ ਧੂਮਧਾਮ ਨਾਲ ਮਨਾਉਣ ਜਾ ਰਹੀ ਹੈ।

ਸਾਥੀਓ, 

ਸਾਡੀ ਸਰਕਾਰ ਦੇ ਪ੍ਰਯਾਸਾਂ ਦਾ ਸਭ ਤੋਂ ਅਧਿਕ ਲਾਭ ਗ਼ਰੀਬ ਨੂੰ ਹੋਇਆ ਹੈ, ਦਲਿਤ, ਪਿਛੜੇ, ਆਦਿਵਾਸੀ ਨੂੰ ਹੋਇਆ ਹੈ। ਵੰਚਿਤਾਂ ਨੂੰ ਪਹਿਲ ਦਾ, ਸਬਕਾ ਸਾਥ, ਸਬਕਾ ਵਿਕਾਸ ਦਾ ਇਹੀ ਮਾਡਲ ਅੱਜ ਵਿਸ਼ਵ ਨੂੰ ਭੀ ਰਸਤਾ ਦਿਖਾ ਰਿਹਾ ਹੈ। ਹੁਣ ਭਾਰਤ ਦੁਨੀਆ ਦੀ ਟੌਪ-3 ਅਰਥਵਿਵਸਥਾ ਵਿੱਚ ਆਉਣ ਦਾ ਲਕਸ਼ ਲੈ ਕੇ ਕਾਰਜ ਕਰ ਰਿਹਾ ਹੈ। ਭਾਰਤ ਨੂੰ ਟੌਪ-3 ਬਣਾਉਣ ਵਿੱਚ ਮੱਧ ਪ੍ਰਦੇਸ਼ ਦੀ ਬੜੀ ਭੂਮਿਕਾ ਹੈ ਅਤੇ ਮੱਧ ਪ੍ਰਦੇਸ਼ ਉਸ ਨੂੰ ਨਿਭਾਏਗਾ। ਇਸ ਨਾਲ ਇੱਥੋਂ ਦੇ ਕਿਸਾਨਾਂ, ਇੱਥੋਂ ਦੇ ਉਦਯੋਗਾਂ, ਇੱਥੋਂ ਦੇ ਨੌਜਵਾਨਾਂ ਉਨ੍ਹਾਂ ਦੇ ਲਈ ਨਵੇਂ-ਨਵੇਂ ਅਵਸਰ ਤਿਆਰ ਹੋਣ ਵਾਲੇ ਹਨ। ਆਉਣ ਵਾਲੇ 5 ਸਾਲ ਮੱਧ ਪ੍ਰਦੇਸ਼ ਦੇ ਵਿਕਾਸ ਨੂੰ ਨਵੀਂ  ਬੁਲੰਦੀ ਦੇਣ ਦੇ ਹਨ। ਅੱਜ ਜਿਨ੍ਹਾਂ ਪ੍ਰੋਜੈਕਟਸ ਦੀ ਨੀਂਹ ਅਸੀਂ ਰੱਖੀ ਹੈ, ਇਹ ਮੱਧ ਪ੍ਰਦੇਸ਼ ਦੇ ਤੇਜ਼ ਵਿਕਾਸ ਨੂੰ ਹੋਰ ਤੇਜ਼ੀ ਦੇਣਗੇ। ਇਤਨੀ ਬੜੀ ਤਾਦਾਦ ਵਿੱਚ ਆਪ (ਤੁਸੀਂ) ਵਿਕਾਸ ਦੇ ਇਸ ਉਤਸਵ ਨੂੰ ਮਨਾਉਣ ਦੇ ਲਈ ਆਏ, ਵਿਕਾਸ ਦੇ ਉਤਸਵ ਵਿੱਚ ਭਾਗੀਦਾਰ ਹੋਏ ਅਤੇ ਤੁਸੀਂ ਅਸ਼ੀਰਵਾਦ ਦਿੱਤਾ, ਇਸ ਦੇ ਲਈ ਮੈਂ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ, ਤੁਹਾਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।

ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ–ਜੈ,

ਭਾਰਤ ਮਾਤਾ ਕੀ–ਜੈ,

ਭਾਰਤ ਮਾਤਾ ਕੀ–ਜੈ,

ਧੰਨਵਾਦ!

***

ਡੀਐੱਸ/ਐੱਸਟੀ/ਡੀਕੇ   



(Release ID: 1957529) Visitor Counter : 105