ਕਬਾਇਲੀ ਮਾਮਲੇ ਮੰਤਰਾਲਾ

ਟ੍ਰਾਇਫੈਡ ਦਾ ਕਲਾਤਮਕ ਖਜਾਨਾ ਜੀ-20 ਸਮਿਟ ਦਾ ਮੁੱਖ ਆਕਰਸ਼ਣ ਰਿਹਾ

Posted On: 11 SEP 2023 4:14PM by PIB Chandigarh

ਜੀ-20 ਸਮਿਟ ਵਿੱਚ ਭਾਰਤ ਦੀ ਸਮ੍ਰਿੱਧ ਕਬਾਇਲੀ ਵਿਰਾਸਤ ਅਤੇ ਸ਼ਿਲਪ ਕੌਸ਼ਲ ਦਾ ਜ਼ਿਕਰਯੋਗ ਪ੍ਰਦਰਸ਼ਨ ਕੀਤਾ ਗਿਆ, ਜਿਸ ਨੂੰ ਟ੍ਰਾਇਫੈਡ (ਟ੍ਰਾਇਬਲ ਕੋਆਪ੍ਰੇਟਿਵ ਮਾਰਕੀਟਿੰਗ ਡਿਵੈਲਪਮੈਂਟ ਫੈਡਰੇਸ਼ਨ ਆਵ੍ ਇੰਡੀਆ), ਕਬਾਇਲੀ ਮਾਮਲਾ ਮੰਤਰਾਲੇ ਦੁਆਰਾ ਚੁਣਿਆ ਗਿਆ ਅਤੇ ਪ੍ਰਦਰਸ਼ਿਤ ਕੀਤਾ ਗਿਆ। ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਕਬਾਇਲੀ ਕਾਰੀਗਰਾਂ ਦੁਆਰਾ ਤਿਆਰ ਕੀਤ ਗਏ ਕਈ ਸ੍ਰੇਸ਼ਠ ਉਤਪਾਦਾਂ ਨੇ ਦੁਨੀਆ ਭਰ ਦੇ ਪ੍ਰਤੀਨਿਧੀਆਂ ਦਾ ਧਿਆਨ ਖਿੱਚਿਆ ਅਤੇ ਨਾਲ ਹੀ ਪ੍ਰਤੀਨਿਧੀਆਂ ਨੇ ਸ਼ਲਾਘਾ ਵੀ ਕੀਤੀ। ਆਪਣੇ ਸ਼ਾਨਦਾਰ ਯੋਗਦਾਨ ਲਈ ਲੋਕਪ੍ਰਿਯ ਸ਼੍ਰੀ ਪਰੇਸ਼ਭਾਈ ਜਯੰਤੀਭਾਈ ਰਾਠਵਾ ਨੇ ਜੀ-20 ਸ਼ਿਲਪ ਬਜ਼ਾਰ ਵਿੱਚ ਪਿਥੌਰਾ ਕਲਾ ਦੇ ਲਾਈਵ ਪ੍ਰਦਰਸ਼ਨ  ਨਾਲ ਆਪਣੀ ਜ਼ਿਕਰਯੋਗ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

 “ਸ਼੍ਰੀ ਪਰੇਸ਼ਭਾਈ ਜਯੰਤੀਭਾਈ ਰਾਠਵਾ ਪਿਥੌਰਾ ਕਲਾ ਦੀ ਆਪਣੀ ਜ਼ਿਕਰਯੋਗ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ”

 

ਪੇਸ਼ਕਸ਼ਾਂ ਦੀ ਲੜੀ ਵਿੱਚੋ, ਹੇਠਾਂ ਦਿੱਤੇ ਲੇਖ ਸਭ ਤੋਂ ਵੱਧ ਪਹੁੰਚੇ ਅਤੇ ਪ੍ਰਤੀਨਿਧੀਆਂ ਦਰਮਿਆਨ ਵਧੇਰੇ ਰੁਚੀ ਪੈਦਾ ਕੀਤੀ:

  1. ਲੌਂਗਪੀ ਪਾਟਰੀ: ਮਣੀਪੁਰ ਦੇ ਲੌਂਗਪੀ ਪਿੰਡ ਦੇ ਨਾਮ ‘ਤੇ, ਤਾਂਗਖੁਲ ਨਾਗਾ ਕਬਾਇਲੀ ਇਸ ਅਸਾਧਾਰਣ ਮਿੱਟੀ ਦੇ ਬਰਤਨਾਂ ਦੀ ਸ਼ੈਲੀ ਦਾ ਅਭਿਆਸ ਕਰਦੀ ਹੈ। ਜ਼ਿਆਦਾਤਰ ਮਿੱਟੀ ਦੇ ਬਰਤਨਾਂ ਦੇ ਉਲਟ, ਲੌਂਗਪੀ ਘੁਮਿਆਰ ਦੇ ਚਕੱਰ ਦਾ ਉਪਯੋਗ ਨਹੀਂ ਕਰਦੇ ਹਨ। ਸਾਰੇ ਆਕਾਰ ਹੱਥ ਤੋਂ ਅਤੇ ਸਾਂਚੇ ਦੀ ਮਦਦ ਨਾਲ ਦਿੱਤੇ ਜਾਂਦੇ ਹਨ। ਵਿਸ਼ੇਸ਼ ਗ੍ਰੇਅ-ਬਲੈਕ ਕੁਕਿੰਗ ਪਾਟਸ, ਸਟਾਉਟ ਕੈਟਲ, ਅਜੀਬ ਕਟੋਰੇ, ਮੱਗ ਅਤੇ ਨੱਟ ਟ੍ਰੇਅ, ਕਦੇ-ਕਦੇ ਬਾਰੀਕ ਗੰਨੇ ਦੇ ਹੈਂਡਲ ਦੇ ਨਾਲ,ਲੌਂਗਪੀ ਦੇ ਟ੍ਰੇਡਮਾਰਕ ਹਨ, ਲੇਕਿਨ ਹੁਣ ਉਤਪਾਦ ਲੜੀ ਦਾ ਵਿਸਤਾਰ ਕਰਨ ਦੇ ਨਾਲ-ਨਾਲ ਮੌਜੂਦਾ ਮਿੱਟੀ ਦੇ ਬਰਤਨਾਂ ਨੂੰ ਸਜਾਉਣ ਲਈ ਨਵੇਂ ਡਿਜ਼ਾਈਨ ਤੱਤ ਪੇਸ਼ ਕੀਤੇ ਜਾ ਰਹੇ ਹਨ।

 

 

 “ਲੌਂਗਪੀ ਪੌਟਰੀ ਇੱਕ ਕਲਾ ਰੂਪ ਹੈ ਜੋ ਵਿਰਾਸਤ ਨੂੰ ਆਕਾਰ ਦੇ ਰਿਹਾ ਹੈ, ਲੌਂਗਪੀ ਬਰਤਨ ਦਾ ਇੱਕ ਦ੍ਰਿਸ਼।”

 

  1. ਛੱਤੀਸਗੜ੍ਹ ਵਿੰਡ ਫਲੂਟਸ: ਛੱਤੀਸਗੜ੍ਹ ਵਿੱਚ ਬਸਤਰ ਦੇ ਗੋਂਡ ਕਬਾਇਲੀਆਂ ਦੁਆਰਾ ਕਿਊਰੇਟ ਕੀਤੀ ਗਈ, ‘ਸੁਲੂਰ’ ਬਾਂਸ ਦੀ ਵਿੰਡ ਫਲੂਟਸ ਇੱਕ ਵਿਲੱਖਣ ਸੰਗੀਤ ਸਿਰਜਣਾ ਵਜੋਂ ਸਾਹਮਣੇ ਆਈ ਹੈ। ਰਵਾਇਤੀ ਬੰਸਰੀ ਦੇ ਉਲਟ, ਇਹ ਇੱਕ ਸਾਧਾਰਣ ਇੱਕ-ਹੱਥ ਦੇ ਘੁਮਾਵ ਰਾਹੀਂ ਧੁਨ ਪੈਦਾ ਕਰਦੀ ਹੈ। ਸ਼ਿਲਪ ਕੌਸ਼ਲ ਵਿੱਚ ਮੱਛੀ ਦੇ ਪ੍ਰਤੀਕਾਂ, ਜਿਊਮੈਟ੍ਰਿਕ ਰੇਖਾਵਾਂ, ਤਿਕੋਣਾਂ ਦੇ ਨਾਲ ਸਾਵਧਾਨੀਪੂਰਵਕ ਬਾਂਸ ਚੋਣ, ਹੋਲ ਡ੍ਰਿਲਿੰਗ ਅਤੇ ਸਤਹਿ ‘ਤੇ ਨੱਕਾਸ਼ੀ ਸ਼ਾਮਲ ਹੈ। ਸੰਗੀਤ ਤੋਂ ਪਰੇ, ‘ਸੁਲੂਰ’ ਉਪਯੋਗਤਾਵਾਦੀ ਉਦੇਸ਼ਾਂ ਨੂੰ ਪੂਰਾ ਕਰਦਾ ਹੈ, ਕਬਾਇਲੀ ਆਦਮੀਆਂ ਨੂੰ ਜਾਨਵਰਾਂ ਤੋਂ ਦੂਰ ਕਰਨ ਅਤੇ ਜੰਗਲਾਂ ਰਾਹੀਂ ਪਸ਼ੂਆਂ ਦਾ ਮਾਰਗਦਰਸ਼ਨ ਕਰਨ ਵਿੱਚ ਮਦਦ ਕਰਦਾ ਹੈ। ਇਹ ਕਲਾਤਮਕਤਾ ਅਤੇ ਕਾਰਜਕੁਸ਼ਲਤਾ ਦੀ ਇੱਕਸੁਰਤਾ ਵਾਲੀ ਤ੍ਰਿਵੇਣੀ ਹੈ, ਜੋ ਗੋਂਡ ਕਬਾਇਲੀਆਂ ਦੇ ਵਿਸ਼ੇਸ਼ ਸ਼ਿਲਪ ਕੌਸ਼ਲ ਨੂੰ ਪ੍ਰਦਰਸ਼ਿਤ ਕਰਦਾ ਹੈ।

 

 

“ ਵਿੰਡ ਫਲੂਟਸ ਛੱਤੀਸਗੜ੍ਹ ਵਿੱਚ ਬਸਤਰ ਦੇ ਗੋਂਡ ਕਬਾਇਲੀਆਂ ਦੁਆਰਾ ਇੱਕ ਸੁੰਦਰ ਸਿਰਜਣਾ ਹੈ”

  1. ਗੋਂਡ ਪੇਂਟਿੰਗਜ਼: ਗੋਂਡ ਕਬਾਇਲੀਆਂ ਦੀ ਕਲਾਤਮਕ ਪ੍ਰਤਿਭਾ ਉਨ੍ਹਾਂ ਦੀਆਂ ਗੁੰਝਲਦਾਰ ਪੇਟਿੰਗਾਂ ਦੁਆਰਾ ਨਿਖਰ ਕੇ ਆਉਂਦੀ ਹੈ, ਜੋ ਕੁਦਰਤੀ ਅਤੇ ਪਰੰਪਰਾ ਦੇ ਨਾਲ ਉਨ੍ਹਾਂ ਦੇ ਗਹਿਰੇ ਸਬੰਧਾਂ ਨੂੰ ਦਰਸਾਉਂਦੀ ਹੈ। ਇਹ ਪੇਟਿੰਗਸ ਦੁਨੀਆ ਭਰ ਵਿੱਚ ਕਲਾ ਦੇ ਪ੍ਰਤੀ ਉਤਸ਼ਾਹੀ ਲੋਕਾਂ ਦੀਆਂ ਕਹਾਣੀਆਂ ਵਿਅਕਤ ਕਰਦੀਆਂ ਹਨ। ਗੋਂਡ ਕਲਾਕਾਰਾਂ ਨੇ ਵਿਲੱਖਣ ਤਕਨੀਕਾਂ ਦਾ ਉਪਯੋਗ ਕਰਦੇ ਹੋਏ ਸਮਕਾਲੀ ਮਾਧਿਅਮਾਂ ਨੂੰ ਵਿਸ਼ੇਸ਼ ਤੌਰ ‘ਤੇ ਅਪਣਾਇਆ ਹੈ। ਉਹ ਡੋਟਸ ਨਾਲ ਸ਼ੁਰੂ ਕਰਦੇ ਹਨ, ਚਿੱਤਰ ਦੀ ਮਾਤਰਾ ਦੀ ਗਣਨਾ ਕਰਦੇ ਹਨ, ਜਿਸ ਨੂੰ ਉਹ ਜੀਵੰਤ ਰੰਗਾਂ ਨਾਲ ਭਰੇ ਬਾਹਰੀ ਆਕਾਰ ਬਣਾਉਣ ਲਈ ਜੋੜਦੇ ਹਨ। ਇਹ ਕਲਾਕ੍ਰਿਤੀਆਂ, ਉਨ੍ਹਾਂ ਦੇ ਸਮਾਜਿਕ ਵਾਤਾਵਰਣ ਦੀ ਗਹਿਰਾਈ ਨਾਲ ਜੁੜੀਆਂ ਹਨ, ਰੋਜ਼ਾਨਾ ਦੀਆਂ ਵਸਤੂਆਂ ਨੂੰ ਕਲਾਤਮਕ ਤੌਰ ‘ਤੇ ਬਦਲਦੀਆਂ ਹਨ। ਗੋਂਡ ਪੇਟਿੰਗ ਕਬਾਇਲੀਆਂ ਦੀ ਕਲਾਤਮਕ ਸਰਲਤਾ ਅਤੇ ਉਨ੍ਹਾਂ ਦੇ ਵਾਤਾਵਰਣ ਦੇ ਨਾਲ ਉਨ੍ਹਾਂ ਦੇ ਗਹਿਰੇ ਸਬੰਧਾਂ ਦੇ ਪ੍ਰਮਾਣ ਨੂੰ ਦਰਸਾਉਂਦੀ ਹੈ।

 

 “ਹਰ ਪੇਟਿੰਗ ਵਿੱਚ ਸੰਜੀਵ ਕਿੱਸੇ: ਗੋਂਡ ਕਲਾ ਦੀ ਦੁਨੀਆ”

 

 

 

  1. ਗੁਜਰਾਤ ਹੈਂਗਿੰਗਜ਼- ਗੁਜਰਾਤ ਦੇ ਦਾਹੋਦ ਵਿੱਚ ਭੀਲ ਅਤੇ ਪਟੇਲੀਆ ਕਬਾਇਲੀਆਂ ਦੁਆਰਾ ਤਿਆਰ ਗੁਜਰਾਤੀ ਵਾਲ ਹੈਂਗਿੰਗਜ਼, ਜਿਸ ਨੂੰ ਕੰਧ ਦੇ ਆਕਰਸ਼ਨ ਲਈ ਬਹੁਤ ਪਸੰਦ ਕੀਤਾ ਜਾਂਦਾ ਹੈ, ਇੱਕ ਪ੍ਰਾਚੀਨ ਗੁਜਰਾਤ ਕਲਾ ਰੂਪ ਨਾਲ ਆਈ ਹੈ। ਪੱਛਮੀ ਗੁਜਰਾਤ ਦੇ ਭੀਲ ਕਬਾਇਲੀਆਂ ਦੁਆਰਾ ਤਿਆਰ ਕੀਤੇ ਗਏ, ਇਨ੍ਹਾਂ ਹੈਂਗਿੰਗਜ਼ ਵਿੱਚ, ਸ਼ੁਰੂ ਵਿੱਚ ਗੁੱਡੀਆਂ ਅਤੇ ਪੰਘੂੜੇ ਵਾਲੇ ਪੰਛੀ ਵਿੱਚ, ਸੂਤੀ ਕੱਪੜੇ ਅਤੇ ਰੀਸਾਈਕਲ ਮੈਟੇਰੀਅਲ ਹੁੰਦੇ ਸਨ। ਹੁਣ, ਉਹ ਸ਼ੀਸ਼ੇ ਦੇ ਕੰਮ, ਜ਼ਰੀ, ਪੱਥਰ ਅਤੇ ਮੋਤੀ ਨੂੰ ਮਾਣ ਦੇ ਰੂਪ ਵਿੱਚ ਦੱਸਦੇ ਹਨ, ਜੋ ਪਰੰਪਰਾ ਨੂੰ ਸੁਰੱਖਿਅਤ ਕਰਦੇ ਹੋਏ ਸਮਕਾਲੀ ਫੈਸ਼ਨ ਦੇ ਅਨੁਕੂਲ ਵਿਕਸਿਤ ਕੀਤੇ ਗਏ ਹਨ।


 

 “ਗੁਜਰਾਤ ਦੇ ਦਾਹੋਦ ਵਿੱਚ ਭੀਲ ਅਤੇ ਪਟੇਲੀਆ ਕਬਾਇਲੀਆਂ ਦੁਆਰਾ ਕਿਊਰੇਟ ਕੀਤੇ ਗਏ ਗੁਜਰਾਤ ਹੈਂਗਿੰਗਜ਼”

  1. ਸ਼ੀਪ ਵੂਲ ਸਟੋਲਜ਼: ਮੂਲ ਰੂਪ ਵਿੱਚ ਚਿੱਟੇ, ਕਾਲੇ ਅਤੇ ਭੂਰੇ ਰੰਗ ਦੀ ਮੋਨੋਕ੍ਰੋਮੈਟਿਕ ਸਕੀਮਾਂ ਦੀ ਵਿਸ਼ੇਸ਼ਤਾ, ਕਬਾਇਲੀ ਸ਼ਿਲਪ ਕੌਸ਼ਲ ਦੀ ਦੁਨੀਆ ਇੱਕ ਬਦਲਾਅ ਦੇਖ ਰਹੀ ਹੈ। ਦੋਹਰੇ ਰੰਗ ਦੇ ਡਿਜ਼ਾਈਨ ਹੁਣ  ਬਹੁਤ ਪਸੰਦ ਕੀਤੇ ਜਾ ਰਹੇ ਹਨ, ਜੋ ਬਜ਼ਾਰ ਦੀਆਂ ਪ੍ਰਾਥਮਿਕਤਾਵਾਂ ਦੀ ਝਲਕ ਦਿਖਾਉਂਦੇ ਹਨ। ਹਿਮਾਚਲ ਪ੍ਰਦੇਸ਼/ਜੰਮੂ-ਕਸ਼ਮੀਰ ਦੀ ਬੋਧ, ਭੂਟੀਆ ਅਤੇ ਗੁੱਜਰ ਬਕਰਵਾਲ ਕਬਾਇਲੀਆਂ ਸ਼ੁੱਧ ਸ਼ੀਪ ਵੂਲ ਦੇ ਨਾਲ ਆਪਣੀ ਵਿਸ਼ੇਸ਼ਤਾ ਦਾ ਪ੍ਰਦਰਸ਼ਨ ਕਰਦੀਆਂ ਹਨ, ਜੈਕੇਟਾਂ ਤੋਂ ਲੈ ਕੇ ਸ਼ਾਲਾਂ ਅਤੇ ਸਟੋਲ ਤੱਕ ਲਿਬਾਸਾਂ ਦੀ ਇੱਕ ਵਿਭਿੰਨ ਲੜੀ ਤਿਆਰ ਕਰਦੀਆਂ ਹਨ। ਇਹ ਪ੍ਰਕਿਰਿਆ ਮਿਹਨਤ ਦੇ ਪ੍ਰਤੀ ਲਗਾਓ ਨੂੰ ਦਰਸਾਉਂਦੀ ਹੈ, ਜਿਸ ਨੂੰ ਚਾਰ ਪੈਡਲ ਅਤੇ ਸਿਲਾਈ ਮਸ਼ੀਨਾਂ ਦੇ ਨਾਲ ਹੱਥ ਨਾਲ ਸੰਚਾਲਿਤ ਲੂਮਾਂ ‘ਤੇ ਸਾਵਧਾਨੀਪੂਰਵਕ ਕੀਤਾ ਜਾਂਦਾ ਹੈ। ਸ਼ੀਪ ਦੇ ਵੂਲ ਦੇ ਧਾਗੇ ਗੁੰਝਲਦਾਰ ਹੀਰੇ, ਸਾਦੇ ਅਤੇ ਹੈਰਿੰਗਬੋਨ ਪੈਟਰਨਾਂ ਵਿੱਚ ਬੁਣੇ ਜਾਂਦੇ ਹਨ।

 “ਹਿਮਾਚਲ ਪ੍ਰਦੇਸ਼/ਜੰਮੂ ਅਤੇ ਕਸ਼ਮੀਰ ਦੀ ਸ਼ੀਪ ਵੂਲ ਦਾ ਪ੍ਰਦਰਸ਼ਨ”

 

  1. ਅਰਾਕੂ ਵੈਲੀ ਕੌਫੀ: ਆਂਧਰਾ ਪ੍ਰਦੇਸ਼ ਵਿੱਚ ਖੂਬਸੂਰਤ ਅਰਾਕੂ ਘਾਟੀ ਤੋਂ ਆਉਣ ਵਾਲੀ, ਇਹ ਕੌਫੀ ਆਪਣੇ ਵਿਲੱਖਣ ਸੁਆਦ ਅਤੇ ਟਿਕਾਊ ਖੇਤੀ ਪਰਿਪਾਟੀ (ਟਿਕਾਊ ਕਾਸ਼ਤ ਅਭਿਆਸਾਂ)ਲਈ ਪ੍ਰਸਿੱਧ ਹੈ। ਇਹ ਭਾਰਤ ਦੇ ਕੁਦਰਤੀ ਤੋਹਫੇ ਦਾ ਸੁਆਦ ਪ੍ਰਦਾਨ ਕਰਦੀ ਹੈ। ਪ੍ਰੀਮੀਅਮ ਕੌਫੀ ਬੀਨਸ ਦੀ ਖੇਤੀ ਕਰਦੇ ਹੋਏ, ਉਹ ਫਸਲ ਤੋਂ ਲੈ ਕੇ ਪਲਪਿੰਗ ਅਤੇ ਰੋਸਟਿੰਗ ਤੱਕ ਪੂਰੀ ਪ੍ਰਕਿਰਿਆ ਦੀ ਸਾਵਧਾਨੀਪੂਰਵਕ ਦੇਖਰੇਖ ਕਰਦੇ ਹਨ, ਜਿਸ ਦੇ ਨਤੀਜੇ ਵਜੋਂ ਇੱਕ ਵਿਲੱਖਣ ਡ੍ਰਿੰਕ ਬਣਦੀ ਹੈ। ਅਰਾਕੂ ਘਾਟੀ ਅਰੇਬੀਕਾ ਕੌਫੀ, ਸੁਚਾਰੂ ਤੌਰ ‘ਤੇ ਉਤਪਾਦਿਤ, ਆਪਣੇ ਸਮ੍ਰਿੱਧ ਸੁਆਦ, ਉਤਸ਼ਾਹਵਰਧਕ ਸੁੰਗਧ (ਜ਼ੋਸ਼ ਭਰੀ ਖੁਸ਼ਬੂ) ਅਤੇ ਸ਼ੁੱਧਤਾ ਲਈ ਇੱਕ ਵਿਸ਼ੇਸ਼ ਖੂਬੀਆਂ ਦਾ ਦਾਅਵਾ ਕਰਦੀ ਹੈ।

 

 

 

“ਅਰਾਕੂ ਕੌਫੀ ਅਤੇ ਹੋਰ ਕੁਦਰਤੀ ਉਤਪਾਦਾਂ ਦਾ ਪ੍ਰਦਰਸ਼ਨ”

  1. ਰਾਜਸਥਾਨ ਕਲਾਤਮਕਤਾ ਦਾ ਪ੍ਰਦਰਸ਼ਨ: ਮੋਜ਼ੈਕ ਲੈਂਪ, ਅੰਬਾਬਾੜੀ ਮੈਟਲਵਰਕ ਅਤੇ ਮੀਨਾਕਾਰੀ ਸ਼ਿਲਪ: ਰਾਜਸਥਾਨ ਨਾਲ ਸਬੰਧ ਰੱਖਣ ਵਾਲੇ, ਇਹ ਦਸਤਕਾਰੀ ਇੱਕ ਸਮ੍ਰਿੱਧ ਕਬਾਇਲੀ ਵਿਰਾਸਤ ਨੂੰ ਦਰਸਾਉਂਦੇ ਹਨ।

ਗਲਾਸ ਮੋਜ਼ੈਕ ਪੋਟਰੀ ਮੋਜ਼ੈਕ ਕਲਾ ਸ਼ੈਲੀ ਨੂੰ ਕੈਪਚਰ ਕਰਦਾ ਹੈ, ਜਿਸ ਨੂੰ ਸਾਵਧਾਨੀਪੂਰਵਕ ਲੈਂਪ ਸ਼ੇਡਸ ਅਤੇ ਕੈਂਡਲ ਹੋਲਡਰ ਵਿੱਚ ਤਿਆਰ ਕੀਤਾ ਗਿਆ ਹੈ। ਜਦੋਂ ਪ੍ਰਕਾਸ਼ਿਤ ਕੀਤਾ ਜਾਂਦਾ ਹੈ, ਤਾਂ ਉਹ ਰੰਗਾਂ ਦਾ ਇੱਕ ਕੈਲੀਡੋਸਕੋਪ ਦਰਸਾਉਂਦਾ ਹੈ, ਜਿਸ ਨਾਲ ਹਰ ਸਥਾਨ ਵਾਇਬ੍ਰੈਨਸੀ ਹੋ ਜਾਂਦਾ ਹੈ।

ਮੀਨਾਕਾਰੀ ਮਹੱਤਵਪੂਰਨ ਖਣਿਜ ਪਦਾਰਥਾਂ ਦੇ ਨਾਲ ਧਾਤੂ ਦੀ ਸਤਹਾਂ ਨੂੰ ਸਜਾਉਣ ਦੀ ਇੱਕ ਕਲਾ ਹੈ, ਜੋ ਮੁਗਲਾਂ ਦੁਆਰਾ ਪੇਸ਼ ਕੀਤੀ ਗਈ ਇੱਕ ਤਕਨੀਕ ਹੈ। ਰਾਜਸਥਾਨ ਦੀ ਇਹ ਪਰੰਪਰਾ ਅਸਾਧਾਰਣ ਕੌਸ਼ਲ ਦੀ ਜ਼ਰੂਰਤ ਬਾਰੇ ਦੱਸਦੀ ਹੈ। ਨਾਜ਼ੂਕ ਡਿਜ਼ਾਈਨਾਂ ਨੂੰ ਧਾਤੂ ‘ਤੇ ਉਕੇਰਿਆ ਜਾਂਦਾ ਹੈ, ਜਿਸ ਨਾਲ ਰੰਗਾਂ ਲਈ ਝਰੋਖੇ ਬਣਦੇ ਹਨ। ਹਰੇਕ ਰੰਗ ਨੂੰ ਵਿਅਕਤੀਗਤ ਤੌਰ ‘ਤੇ ਕਢਿਆ ਜਾਂਦਾ ਹੈ, ਜਿਸ ਨਾਲ ਗੁੰਝਲਦਾਰ, ਮੀਨਾਕਾਰੀ ਨਾਲ ਸਜੇ ਟੁਕੜੇ ਬਣਦੇ ਹਨ।

ਧਾਤੂ ਅੰਬਾਬਾੜੀ ਮੀਨਾ ਕਬਾਇਲੀਆਂ ਦੁਆਰਾ ਤਿਆਰ ਸ਼ਿਲਪ, ਈਨਾਮਲਿੰਗ ਨੂੰ ਵੀ ਅਪਣਾਉਂਦਾ ਹੈ। ਇਹ ਇੱਕ ਸਾਵਧਾਨੀਪੂਰਵਕ ਪ੍ਰਕਿਰਿਆ ਜੋ ਧਾਤੂ ਦੀ ਸਜਾਵਟ ਨੂੰ ਵਧਾਉਂਦੀ ਹੈ। ਅੱਜ, ਇਹ ਸੋਨੇ ਤੋਂ ਪਰੇ ਚਾਂਦੀ ਅਤੇ ਤਾਂਬੇ ਜਿਹੀਆਂ ਧਾਤੂਆਂ ਤੱਕ ਫੈਲੀ ਹੋਈ ਹੈ। ਹਰੇਕ ਟੁਕੜਾ ਰਾਜਸਥਾਨ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਅਤੇ ਸ਼ਿਲਪ ਕੌਸ਼ਲ ਨੂੰ ਦਰਸਾਉਂਦਾ ਹੈ।

  

 “ਰਾਜਸਥਾਨ ਦੇ ਹੋਮ ਡੇਕੋਰ ਉਤਪਾਦਾਂ ਦਾ ਪ੍ਰਦਰਸ਼ਨ”

 

ਇਹ ਦਸਤਕਾਰੀ ਉਤਪਾਦ ਸਿਰਫ਼ ਸਜਾਵਟੀ ਵਸਤੂਆਂ ਨਹੀਂ ਹਨ, ਬਲਕਿ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਭਿੰਨਤਾ ਅਤੇ ਵਿਰਾਸਤ ਦੇ ਜੀਵੰਤ ਰੂਪ ਹਨ।

 

 

*****

ਐੱਨਬੀ/ਵੀਐੱਮ



(Release ID: 1956654) Visitor Counter : 125