Posted On:
11 SEP 2023 6:13PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਮਿਲ ਨਾਡੂ ਦੇ ਤਿਰੁਪਤੂਰ ਦੀ ਸੜਕ ਦੁਰਘਟਨਾ ਵਿੱਚ ਹੋਏ ਜਾਨੀ ਨੁਕਸਾਨ ‘ਤੇ ਗਹਿਰਾ ਦੁਖ ਵਿਅਕਤ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (ਪੀਐੱਮਐੱਨਆਰਐੱਫ) ਤੋਂ ਹਰੇਕ ਮ੍ਰਿਤਕ ਦੇ ਨਿਕਟ ਸਬੰਧੀਆਂ ਨੂੰ 2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਅਨੁਗ੍ਰਿਹ ਰਾਸ਼ੀ (ਐਕਸ-ਗ੍ਰੇਸ਼ੀਆ) ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ (X) 'ਤੇ ਪੋਸਟ ਕੀਤਾ;
“ਤਮਿਲ ਨਾਡੂ ਦੇ ਤਿਰੁਪਤੂਰ ਦੀ ਸੜਕ ਦੁਰਘਟਨਾ ਵਿੱਚ ਹੋਏ ਜਾਨੀ ਨੁਕਸਾਨ ਤੋਂ ਬਹੁਤ ਦੁਖੀ ਹਾਂ। ਦੁਖੀ ਪਰਿਵਾਰਾਂ ਦੇ ਨਾਲ ਮੇਰੀਆਂ ਸੰਵੇਦਨਾਵਾਂ। ਮੈਂ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹੈ। ਹਰੇਕ ਮ੍ਰਿਤਕ ਦੇ ਨਿਕਟ ਸਬੰਧੀਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (ਪੀਐੱਮਐੱਨਆਰਐੱਫ) ਤੋਂ 2 ਲੱਖ ਰੁਪਏ ਦੀ ਅਨੁਗ੍ਰਿਹ ਰਾਸ਼ੀ (ਐਕਸ-ਗ੍ਰੇਸ਼ੀਆ) ਪ੍ਰਦਾਨ ਕੀਤੀ ਜਾਵੇਗੀ। ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ: ਪ੍ਰਧਾਨ ਮੰਤਰੀ @narendramodi”
********
ਡੀਐੱਸ/ਐੱਸਟੀ