ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਜੀ20 ਸਮਿਟ ਦੇ ਸਮਾਪਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦਾ ਬਿਆਨ

Posted On: 10 SEP 2023 2:03PM by PIB Chandigarh

Friends,

Troika spirit ਵਿੱਚ ਸਾਡਾ ਪੂਰਨ ਵਿਸ਼ਵਾਸ ਹੈ।

ਬ੍ਰਾਜ਼ੀਲ ਨੂੰ ਅਸੀਂ ਪੂਰਾ ਸਹਿਯੋਗ ਦੇਵਾਂਗੇ ਅਤੇ ਸਾਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਅਗਵਾਈ ਵਿੱਚ, G-20 ਸਾਡੇ ਸਾਂਝੇ ਲਕਸ਼ਾਂ ਨੂੰ ਹੋਰ ਅੱਗੇ ਵਧਾਏਗਾ।

ਮੈਂ ਬ੍ਰਾਜ਼ੀਲ ਦੇ ਰਾਸ਼ਟਰਪਤੀ ਅਤੇ ਮੇਰੇ ਮਿੱਤਰ ਲੂਲਾ-ਡੀ-ਸਿਲਵਾ ਨੂੰ ਹਾਰਦਿਕ ਸ਼ੁਭਾਕਮਾਨਾਵਾਂ ਦਿੰਦਾ ਹਾਂ।

ਅਤੇ ਮੈਂ ਉਨ੍ਹਾਂ ਨੂੰ ਪ੍ਰੈਜ਼ੀਡੈਂਸੀ ਦਾ ਗੇਵਲ ਸੌਂਪਦਾ ਹਾਂ।

ਮੈਂ ਰਾਸ਼ਟਰਪਤੀ ਲੂਲਾ ਨੂੰ ਇਸ ਅਵਸਰ ‘ਤੇ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਸੱਦਾ ਦਿੰਦਾ ਹਾਂ।

ਯੋਗ ਹਾਈਨੇਸੇਸ,

Excellencies,

ਜਿਵੇਂ ਆਪ ਸਭ ਜਾਣਦੇ ਹੋ, ਭਾਰਤ ਦੇ ਪਾਸ ਨਵੰਬਰ ਤੱਕ G-20 ਪ੍ਰੈਜ਼ੀਡੈਂਸੀ ਦੀ ਜ਼ਿੰਮੇਦਾਰੀ ਹੈ। ਹਾਲੇ ਢਾਈ ਮਹੀਨੇ ਬਾਕੀ ਹਨ।

ਇਨ੍ਹਾਂ ਦੋ ਦਿਨਾਂ ਵਿੱਚ, ਆਪ ਸਭ ਨੇ ਅਨੇਕ ਬਾਤਾਂ ਇੱਥੇ ਰੱਖੀਆਂ ਹਨ, ਸੁਝਾਅ ਦਿੱਤੇ ਹਨ, ਬਹੁਤ ਸਾਰੇ ਪ੍ਰਸਤਾਵ ਰੱਖੇ ਹਨ।

ਸਾਡੀ ਇਹ ਜ਼ਿੰਮੇਦਾਰੀ ਹੈ ਕਿ ਜੋ ਸੁਝਾਅ ਆਏ ਹਨ, ਉਨ੍ਹਾਂ ਨੂੰ ਵੀ ਇੱਕ ਵਾਰ ਫਿਰ ਦੇਖਿਆ ਜਾਵੇ ਕਿ ਉਨ੍ਹਾਂ ਦੀ ਪ੍ਰਗਤੀ ਵਿੱਚ ਗਤੀ ਕਿਵੇਂ ਲਿਆਂਦੀ ਜਾ ਸਕਦੀ ਹੈ।

ਮੇਰਾ ਪ੍ਰਸਤਾਵ ਹੈ ਕਿ ਅਸੀਂ ਨਵੰਬਰ ਦੇ ਅੰਤ ਵਿੱਚ G-20 ਸਮਿਟ ਦਾ ਇੱਕ ਵਰਚੁਅਲ ਸੈਸ਼ਨ ਹੋਰ ਰੱਖੀਏ।

ਉਸ ਸੈਸ਼ਨ ਵਿੱਚ ਅਸੀਂ ਇਸ ਸਮਿਟ ਦੇ ਦੌਰਾਨ ਤੈਅ ਵਿਸ਼ਿਆਂ ਦੀ ਸਮੀਖਿਆ ਕਰ ਸਕਦੇ ਹਾਂ।

ਇਨ੍ਹਾਂ ਸਭ ਦੀਆਂ ਡਿਟੇਲਸ ਸਾਡੀ ਟੀਮ ਆਪ ਸਭ ਦੇ ਨਾਲ ਸ਼ੇਅਰ ਕਰੇਗੀ।

ਮੈਂ ਉਮੀਦ ਕਰਦਾ ਹਾਂ ਕਿ ਆਪ ਸਭ ਇਸ ਨਾਲ ਜੁੜੋਗੇ।

ਯੋਰ ਹਾਈਨੈੱਸਿਜ਼,

Excellencies,

ਇਸੇ ਦੇ ਨਾਲ, ਮੈਂ ਇਸ G-20 ਸਮਿਟ ਦੇ ਸਮਾਪਨ ਦਾ ਐਲਾਨ ਕਰਦਾ ਹਾਂ।

ਵੰਨ ਅਰਥ, ਵੰਨ ਫੈਮਿਲੀ, ਵੰਨ ਫਿਊਚਰ ਦਾ ਰੋਡਮੈਪ ਸੁਖਦ ਹੋਵੇ।

ਸਵਸਤਿ ਅਸਤੁ ਵਿਸ਼ਵਸਯ! 

(स्वस्ति अस्तु विश्वस्य!)

ਯਾਨੀ ਸੰਪੂਰਨ ਵਿਸ਼ਵ ਵਿੱਚ ਆਸ਼ਾ ਅਤੇ ਸ਼ਾਂਤੀ ਦਾ ਸੰਚਾਰ ਹੋਵੇ।

140 ਕਰੋੜ ਭਾਰਤੀਆਂ ਦੀ ਇਸੇ ਮੰਗਲਕਾਮਨਾ ਦੇ ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ।

 

***

ਡੀਐੱਸ/ਏਕੇ


(Release ID: 1956072) Visitor Counter : 141