ਖੇਤੀਬਾੜੀ ਮੰਤਰਾਲਾ
ਜੀ-20 ਦੇਸ਼ਾਂ ਦੇ ਮੁਖੀਆਂ ਦਾ ਸੰਮੇਲਨ ਅੱਜ ਦਿੱਲੀ ਵਿੱਚ ਸ਼ੁਰੂ
ਜੀ-20 ਦੇਸ਼ਾਂ ਦੇ ਮੁਖੀਆਂ ਦੇ ਜੀਵਨ ਸਾਥੀਆਂ ਨੇ ਅੱਜ ਪੂਸਾ ਦੇ ਆਈਏਆਰਆਈ ਕੰਪਲੈਕਸ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ ਆਯੋਜਿਤ ਵਿਸ਼ੇਸ਼ ਖੇਤੀ ਪ੍ਰਦਰਸ਼ਨੀ ਦਾ ਦੌਰਾ ਕੀਤਾ
ਪ੍ਰਦਰਸ਼ਨੀ ਦੀਆਂ ਵਿਸ਼ੇਸ਼ਤਾਵਾਂ ਵਿੱਚ 'ਐਗਰੀ ਸਟ੍ਰੀਟ', ਪ੍ਰਸਿੱਧ ਸ਼ੈੱਫ ਕੁਨਾਲ ਕਪੂਰ, ਅਨਾਹਿਤਾ ਧੋਂਡੀ ਅਤੇ ਅਜੈ ਚੋਪੜਾ ਦੁਆਰਾ ਲਾਈਵ ਕੁਕਿੰਗ ਸੈਸ਼ਨ ਅਤੇ ਕਿਸਾਨਾਂ ਅਤੇ ਸਟਾਰਟ-ਅੱਪਸ ਨਾਲ ਗੱਲਬਾਤ ਸ਼ਾਮਲ
Posted On:
09 SEP 2023 5:06PM by PIB Chandigarh
ਜੀ-20 ਮੈਂਬਰ ਦੇਸ਼ਾਂ ਦੀਆਂ ਪ੍ਰਥਮ ਮਹਿਲਾਵਾਂ ਅਤੇ ਉਥੌਂ ਦੇ ਰਾਸ਼ਟਰ ਮੁਖੀਆਂ ਦੀਆਂ ਪਤਨੀਆਂ ਨੇ ਅੱਜ ਪੂਸਾ ਵਿੱਚ ਆਈਏਆਰਆਈ ਕੈਂਪਸ ਵਿੱਚ ਆਪਣੀ ਕਿਸਮ ਦੀ ਇੱਕ ਵਿਲੱਖਣ ਪ੍ਰਦਰਸ਼ਨੀ ਦਾ ਖੁਦ ਅਨੁਭਵ ਕੀਤਾ। ਇਸ ਦਾ ਆਯੋਜਨ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ ਕੀਤਾ ਗਿਆ ਸੀ। ਇਸ ਇਵੈਂਟ ਵਿੱਚ ਤਮਾਮ ਮਨਭਾਵਨ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ ਜਿਸ ਤਰ੍ਹਾਂ ਮਸ਼ਹੂਰ ਸ਼ੈੱਫ ਕੁਨਾਲ ਕਪੂਰ, ਅਨਾਹਿਤਾ ਧੌਂਡੀ ਅਤੇ ਅਜੈ ਚੋਪੜਾ ਦੁਆਰਾ ਮਿਲੇਟ ਆਧਾਰਿਤ ਲਾਈਵ ਕੁਕਿੰਗ ਸੈਸ਼ਨ। ਇਸ ਦੇ ਨਾਲ ਹੀ, ਭਾਰਤ ਦੇ ਪ੍ਰਮੁੱਖ ਸਟਾਰਟ-ਅੱਪਾਂ ਦੀ ਅਤਿ-ਆਧੁਨਿਕ ਖੇਤੀਬਾੜੀ ਟੈਕਨੋਲੋਜੀ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਸੀ ਅਤੇ ਭਾਰਤੀ ਮਹਿਲਾ ਖੇਤੀ ਦਿੱਗਜ਼ਾਂ ਨਾਲ ਗੱਲਬਾਤ ਅਤੇ 'ਐਗਰੀ-ਸਟ੍ਰੀਟ' ਦਾ ਵੀ ਵਿਵਸਥਾ ਕੀਤੀ ਗਈ ਸੀ।
ਦੇਸ਼ ਦੇ ਮੁਖੀਆਂ ਦੇ ਜੀਵਨਸਾਥੀ ਪ੍ਰਦਰਸ਼ਨੀ ਖੇਤਰ ਵਿੱਚ ਪਹੁੰਚੇ ਤਾਂ ਉੱਥੇ ਪ੍ਰਵੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਨੇ ‘ਰੰਗੋਲੀ ਖੇਤਰ’ ਦਾ ਸੰਖੇਪ ਦੌਰਾ ਕੀਤਾ। ਉਸ ਥਾਂ 'ਤੇ ਦੋ ਵਿਸ਼ਾਲ 'ਮਿਲੇਟ ਰੰਗੋਲੀਆਂ' ਬਣਾਈਆਂ ਗਈਆਂ ਸਨ। ਇਹ ਸੁੰਦਰ ਕਲਾਕ੍ਰਿਤ ਮੋਟੇ ਅਨਾਜ ਅਤੇ ਸਥਾਨਕ ਡਰਾਇੰਗ ਦੀ ਵਰਤੋਂ ਕਰਕੇ ਬਣਾਈ ਗਈ ਸੀ। ਪਹਿਲੀ ਰੰਗੋਲੀ ਦਾ ਵਿਸ਼ਾਵਸਤੂ "ਹਾਰਮਨੀ ਆਵ੍ ਹਾਰਵੈਸਟ" 'ਤੇ ਆਧਾਰਿਤ ਸੀ ਜਿਸਦੇ ਜਰੀਏ ਭਾਰਤ ਦੀਆਂ ਸਦੀਆਂ ਪੁਰਾਣੀਆਂ ਖੇਤੀਬਾੜੀ ਪਰੰਪਰਾਵਾਂ ਨੂੰ ਉਜਾਗਰ ਕੀਤਾ ਗਿਆ ਸੀ। ਇਸ ਮਾਧਿਅਮ ਨਾਲ ਭਾਰਤ ਦੀ ਖੇਤੀ ਸ਼ਕਤੀ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ ਅਤੇ ਖੇਤੀ ਦੀ ਕੁਸ਼ਲਤਾ ਨੂੰ ਵਧਾਉਣ ਵਿੱਚ ਮਹਿਲਾਵਾਂ ਦੀ ਕੇਂਦਰੀ ਭੂਮਿਕਾ 'ਤੇ ਜ਼ੋਰ ਦਿੱਤਾ ਗਿਆ। ਸਵਦੇਸ਼ੀ ਖਿਡੌਣਿਆਂ ਦੀ ਸਜਾਵਟ ਕੀਤੀ ਗਈ ਸੀ , ਜੋ ਖੇਤੀ ਵਿੱਚ ਮਹਿਲਾਵਾਂ ਦੇ ਵੰਨ-ਸੁਵੰਨੇ ਯੋਗਦਾਨ ਨੂੰ ਪ੍ਰਤੀਕਾਂ ਦੇ ਮਾਧਿਅਮ ਨਾਲ ਪੇਸ਼ ਕਰਦੇ ਸਨ। ਇਸ ਤੋਂ ਇਲਾਵਾ ਪੌਸ਼ਟਿਕ ਅਨਾਜ ਅਤੇ ਟੇਰਾਕੋਟਾ ਦੇ ਬਣੇ ਗ੍ਰਾਮੀਣ ਭਾਂਡੇ ਵੀ ਪੇਸ਼ ਕੀਤੇ ਗਏ। ਇਸ ਦੇ ਕਾਰਣ ਰੰਗੋਲੀ ਅਤਿਅੰਤ ਮਨਮੋਹਕ ਹੋ ਗਈ ਅਤੇ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਰਹੀ। ਦੂਸਰੀ ਰੰਗੋਲੀ ਭਾਰਤ ਦੇ ਸੱਭਿਆਚਾਰਕ ਦਰਸ਼ਨ - “ਵਸੁਧੈਵ ਕੁਟੁੰਬਕਮ” ਨੂੰ ਪ੍ਰਤੀਨਿਧਿਤਵ ਰਹੀ ਸੀ, ਜੋ ਵਿਸ਼ਵ ਏਕਤਾ ਦਾ ਪ੍ਰਤੀਕ ਹੈ। ਭਾਰਤ, ਇੱਕ ਪ੍ਰਮੁੱਖ ਖੇਤੀ ਪ੍ਰਧਾਨ ਦੇਸ਼ ਹੋਣ ਦੇ ਨਾਤੇ, ਵਿਸ਼ਵ ਖੁਰਾਕ ਸੁਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਲਿਹਾਜ਼ਾ, ਦੂਜੀ ਰੰਗੋਲੀ ਏਕਤਾ ਅਤੇ ਨਿਰਬਾਹ ਅਤੇ ਪੋਸ਼ਣ ਪ੍ਰਤੀ ਭਾਰਤ ਦੇ ਸੰਕਲਪ ਨੂੰ ਦਰਸਾਉਂਦੀ ਹੈ।
ਪ੍ਰਦਰਸ਼ਨੀ ਖੇਤਰ ਵਿੱਚ ਰਾਸ਼ਟਰਾਂ ਦੇ ਮੁਖੀਆਂ ਦੇ ਜੀਵਨ ਸਾਥੀਆਂ ਨੇ ਉੱਤਮ ਖੇਤੀਬਾੜੀ ਸਟਾਰਟ-ਅੱਪਸ ਦੀ ਈਕੋ-ਪ੍ਰਣਾਲ਼ੀ ਦੇਖੀ, ਜਿੱਥੇ 15 ਐਗਰੀਕਲਚਰ ਸਟਾਰਟ-ਅੱਪਸ ਨੇ ਜ਼ਮੀਨੀ ਪੱਧਰ 'ਤੇ ਚੁਣੌਤੀਆਂ ਨਾਲ ਨਜਿੱਠਣ ਅਤੇ ਖੇਤੀਬਾੜੀ ਦਾ ਡਿਜੀਟਲੀਕਰਣ ਕਰਨ ਦੇ ਬਾਰੇ ਵਿੱਚ ਆਪਣੇ ਨਵੀਨਤਾਕਾਰੀ ਤਕਨੀਕੀ ਸਮਾਧਾਨਾਂ ਨੂੰ ਪੇਸ਼ ਕੀਤਾ ਗਿਆ। ਜਲਵਾਯੂ ਸਮਾਰਟ ਫਾਰਮਿੰਗ, ਖੇਤੀ ਮੁੱਲ-ਲੜੀ ਵਿੱਚ ਨਵੀਨਤਾ, ਐਗਰੋ-ਲੌਜਿਸਟਿਕਸ ਅਤੇ ਸਪਲਾਈ ਚੇਨ, ਟਿਕਾਊ ਖਪਤ ਦੇ ਲਈ ਗੁਣਵੱਤਾ ਦਾ ਭਰੋਸਾ ਅਤੇ ਪੌਸ਼ਟਿਕ ਅਨਾਜ: ਚੰਗੀ ਸਿਹਤ ਨੂੰ ਕਾਇਮ ਰੱਖਣਾ, ਖੇਤੀਬਾੜੀ ਨੂੰ ਅਧਿਕਾਰ-ਸੰਪੰਨ ਬਨਾਉਣ ਵਰਗੇ ਕੁਝ ਵਿਸ਼ੇ ਪ੍ਰਦਰਸ਼ਨੀ ਵਿੱਚ ਸ਼ਾਮਲ ਕੀਤੇ ਗਏ ਸਨ। ਇਸ ਤੋਂ ਇਲਾਵਾ ਦੇਸ਼ ਭਰ ਵਿੱਚ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ (ਐਫਪੀਓ) ਦੇ ਤਮਾਮ ਮੈਂਬਰਾਂ ਨੇ ਵੱਡੇ ਪੱਧਰ 'ਤੇ ਭੋਜਨ ਉਤਪਾਦ ਪੇਸ਼ ਕੀਤੇ ਸਨ, ਜੋ ਦੇਸ਼ ਭਰ ਵਿੱਚ ਵੇਚੇ ਜਾਂਦੇ ਹਨ। ਇਸ ਗਤੀਵਿਧੀ 'ਸਮੂਹਿਕ ਖੇਤੀ ਦੇ ਮਾਧਿਅਮ ਨਾਲ ਗ੍ਰਾਮੀਣ ਖੁਸ਼ਹਾਲੀ ਨੂੰ ਸਮਰੱਥ ਬਣਾਉਣਾ' ਵਾਲੀ ਵਿਸ਼ਾਵਸਤੂ ਦੇ ਅਨੁਰੂਪ ਆਯੋਜਿਤ ਕੀਤੀ ਗਈ ਸੀ।
ਮਨਭਾਵਨ 'ਲਾਈਵ ਕੁਕਿੰਗ ਸੈਸ਼ਨ' ਵਿੱਚ ਵੱਖ-ਵੱਖ ਕਿਸਮਾਂ ਦੇ ਮਿਲੇਟ ਤੋਂ ਬਣੇ ਸੁਆਦੀ ਪਕਵਾਨ ਪੇਸ਼ ਕੀਤੇ ਗਏ। ਇਹ ਸਮਾਗਮ ਅੰਤਰਰਾਸ਼ਟਰੀ ਪੌਸ਼ਟਿਕ ਅਨਾਜ ਦੇ ਸਾਲ ਦੇ ਅਨੁਰੂਪ ਆਯੋਜਿਤ ਕੀਤਾ ਗਿਆ ਸੀ। ਇਸ ਵਿੱਚ ਤਿੰਨ ਜਾਣੇ-ਪਛਾਣੇ ਸ਼ੈੱਫ - ਕੁਨਾਲ ਕਪੂਰ, ਅਨਾਹਿਤਾ ਧੌਂਡੀ ਅਤੇ ਅਜੇ ਚੋਪੜਾ - ਨੇ ਯੋਗਦਾਨ ਪਾਇਆ। ਇਸ ਦੇ ਨਾਲ ਆਈਟੀਸੀ ਗਰੁੱਪ ਦੇ ਦੋ ਕੇਟਰਿੰਗ ਮਾਹਿਰ, ਸ਼ੈੱਫ ਕੁਸ਼ਾ ਅਤੇ ਸ਼ੈੱਫ ਨਿਕਿਤਾ ਵੀ ਸਨ। ਮਨੋਨੀਤ 'ਲਾਈਵ ਕੁਕਿੰਗ ਏਰੀਆ' ਵਿੱਚ, ਇਹਨਾਂ ਪੰਜ ਸ਼ੈੱਫਾਂ ਨੇ ਇੱਕ 'ਫੁੱਲ ਕੋਰਸ ਭੋਜਨ' ਤਿਆਰ ਕੀਤਾ, ਜਿਸ ਵਿੱਚ ਮਿਲੇਟ ਨੂੰ ਕੇਂਦਰ ਵਿੱਚ ਰੱਖਿਆ ਗਿਆ ਸੀ। ਪਕਵਾਨਾਂ ਦੀ ਇਸ ਸ਼੍ਰੇਣੀ ਵਿੱਚ ਐਪੀਟਾਈਜ਼ਰ , ਸਲਾਦ, ਮੇਨ ਕੋਰਸ ਅਤੇ ਮਿੱਠੇ ਭੋਜਨਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਸ਼ੈੱਫ ਅਨਾਹਿਤਾ, ਸ਼ੈੱਫ ਕੁਨਾਲ ਅਤੇ ਸ਼ੈੱਫ ਅਜੈ ਨੇ ਸਟਾਰਟਰ, ਮੇਨ ਕੋਰਸ ਅਤੇ ਡੈਜ਼ਰਟ ਤਿਆਰ ਕਰਨ ਦਾ ਕੰਮ ਪੂਰੀ ਜ਼ਿੰਮੇਵਾਰੀ ਨਾਲ ਨਿਭਾਇਆ । ਮਿਸਾਲ ਦੇ ਲਈ, ਸ਼ੈੱਫ ਅਨਾਹਿਤਾ ਨੇ ਕੱਚੇ ਕੇਲੇ ਅਤੇ ਮਿਲੇਟ ਦੀਆਂ ਟਿੱਕੀਆਂ ਬਣਾਈਆਂ ਅਤੇ ਉਸ ਦੇ ਉੱਪਰ ਚੌਲਾਈ ਦੇ ਪੱਤਿਆਂ ਨਾਲ ਸਜਾਵਟ ਕੀਤੀ। ਇਸ ਦੇ ਨਾਲ ਹੀ ਸ਼ੈੱਫ ਕੁਨਾਲ ਨੇ ਜਵਾਰ-ਮਸ਼ਰੂਮ ਦਾ ਸੁਆਦੀ ਖਿਚੜਾ ਪਕਾਇਆ। ਅਤੇ, ਅੰਤ ਵਿੱਚ, ਸ਼ੈੱਫ ਅਜੈ ਨੇ ਵੱਖ-ਵੱਖ ਮਿਲੇਟ ਤੋਂ ਬਣੇ ਮੁੱਖ ਪਕਵਾਨ ਪੇਸ਼ ਕੀਤੇ, ਇਸ ਤੋਂ ਬਾਅਦ ਮਿਲੇਟ ਤੋਂ ਬਣੇ ਠੇਕੂਆ ਅਤੇ ਨਿੰਬੂ ਸ਼੍ਰੀਖੰਡ ਤੋਂ ਬਣਿਆ ਮਿਸ਼ਠਾਨ ਤਿਆਰ ਕੀਤਾ। ਪ੍ਰਦਰਸ਼ਨੀ ਦੇ ਅੰਦਰ, ਖਾਣਪਾਣ ਨੂੰ ਸਮਰਪਿਤ ਇੱਕ ਸਥਾਨ ਰੱਖਿਆ ਗਿਆ ਸੀ, ਜਿੱਥੇ ਸਾਰੇ ਜੀ-20 ਮੈਂਬਰ ਦੇਸ਼ਾਂ ਦੇ ਮਿਲੇਟ ਤੋਂ ਬਣੇ ਪਕਵਾਨ ਪ੍ਰਦਰਸ਼ਿਤ ਕੀਤੇ ਗਏ ਸਨ। ਇਸ ਤਰ੍ਹਾਂ ਇਸ ਪ੍ਰੋਗਰਾਮ ਵਿੱਚ ਸਾਰੇ ਦੇਸ਼ਾਂ ਨੂੰ ਸਨਮਾਨਜਨਕ ਪ੍ਰਤੀਨਿਧਿਤਵ ਦਿੱਤਾ ਗਿਆ।
ਪ੍ਰਦਰਸ਼ਨੀ ਵਿੱਚ ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈਸੀਏਆਰ) ਦੁਆਰਾ ਲਗਾਏ ਗਏ ਸਟਾਲਾਂ ਦੇ ਜਰੀਏ ਭਾਰਤ ਦੀਆਂ ਖੋਜ ਅਤੇ ਵਿਕਾਸ ਉਪਲਬਧੀਆਂ ਨੂੰ ਵੀ ਦਰਸਾਇਆ ਗਿਆ ਸੀ। ਇਸ ਦੇ ਮਾਧਿਅਮ ਨਾਲ ਨਪੀਤੁੱਲੀ ਖੇਤੀ ਅਤੇ ਖੇਤੀ ਤਕਨੀਕ ਵਿੱਚ ਨਵੀਨਤਮ ਕਾਢਾਂ ਅਤੇ ਇਸ ਖੇਤਰ ਦੇ ਵਿਕਾਸ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ ਗਈ। ਹਰੇਕ ਸਟਾਲ ਵਿੱਚ ਉਨ੍ਹਾਂ ਵਿਸ਼ਿਸ਼ਟ ਫਸਲਾਂ ਵਿੱਚ ਕੀਤੀ ਜਾਣ ਵਾਲੀ ਪ੍ਰਗਤੀ ਨੂੰ ਦਰਸਾਇਆ ਗਿਆ ਸੀ,ਜਿਨ੍ਹਾਂ ਵਿੱਚ ਸਰਕਾਰੀ ਪਹਿਲਾਂ ਦੀ ਮੱਦਦ ਮਿਲੀ ਹੈ। ਕੁਝ ਪ੍ਰਮੁੱਖ ਸਟਾਲਾਂ ਦੀ ਵਿਸ਼ਾਵਸਤੂ ਵਿੱਚ ਬਾਸਮਤੀ ਦੀ ਕਾਸ਼ਤ ਵਿੱਚ ਕ੍ਰਾਂਤੀ, ਲੱਖਾਂ ਬਾਸਮਤੀ ਕਿਸਾਨਾਂ ਦੀ ਸੰਪੰਨਤਾ ਅਤੇ ਪੰਜ ਅਰਬ ਅਮਰੀਕੀ ਡਾਲਰ ਦੀ ਵਿਦੇਸ਼ੀ ਮੁਦਰਾ ਕਮਾਉਣ ਵਿੱਚ ਬਾਸਮਤੀ ਚੌਲਾਂ ਦੀ ਭੂਮਿਕਾ ਨੂੰ ਦਿਖਾਇਆ ਗਿਆ ਸੀ। ਇੱਕ ਹੋਰ ਸਟਾਲ ਨੇ "ਮਸਾਲਿਆਂ ਦੀ ਧਰਤੀ" ਵਜੋਂ ਭਾਰਤ ਦੀ ਸਥਿਤੀ ਨੂੰ ਰੇਖਾਂਕਿਤ ਕੀਤਾ ਗਿਆ ਸੀ। ਇਸ ਤਹਿਤ ਵਿਸ਼ਵ ਭਰ ਵਿੱਚ ਭਾਰਤੀ ਮਸਾਲਿਆਂ ਦੀ ਥੂਮ ਅਤੇ ਉਨ੍ਹਾਂ ਦੇ ਭਵਿੱਖ ਦੀਆਂ ਸੰਭਾਵਨਾਵਾਂ 'ਤੇ ਜ਼ੋਰ ਦਿੱਤਾ ਗਿਆ। ਇਸਦੇ ਨਾਲ ਲੱਗਦੇ ਸਟਾਲ ਵਿੱਚ ਮਸ਼ਰੂਮ ਦੇ ਪੌਸ਼ਟਿਕ ਤੱਤਾਂ ਅਤੇ ਚਿਕਿਤਸਕ ਮੁੱਲ, ਭਾਰਤ ਵਿੱਚ ਮਸ਼ਰੂਮ ਦੀਆਂ ਵੱਖ-ਵੱਖ ਕਿਸਮਾਂ ਅਤੇ ਇਸਦੀ ਨਿਰਯਾਤ ਸਮਰੱਥਾ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਆਏ ਹੋਏ ਮਹਿਮਾਨਾਂ ਨੇ ਸੈਂਸਰ ਆਧਾਰਿਤ ਸਿਸਟਮ ਨੂੰ ਵੀ ਦੇਖਿਆ। ਇਸ ਪ੍ਰਣਾਲੀ ਦੇ ਤਹਿਤ, ਕੇਲੇ ਦੀ ਢੋਆ-ਢੁਆਈ, ਸਟੋਰੇਜ ਅਤੇ ਪਕਾਉਣ ਦੌਰਾਨ ਵਾਤਾਵਰਣ ਦੀਆਂ ਸਥਿਤੀਆਂ 'ਤੇ ਨਜ਼ਰ ਰੱਖੀ ਜਾ ਸਕਦੀ ਹੈ। ਇਹ ਆਈਸੀਏਆਰ ਦੁਆਰਾ ਆਯੋਜਿਤ ਦਿਲਚਸਪ ਪ੍ਰਦਰਸ਼ਨੀਆਂ ਵਿੱਚੋਂ ਇਹ ਪ੍ਰਦਰਸ਼ਨੀ ਇੱਕ ਸੀ।
ਪ੍ਰਦਰਸ਼ਨੀ ਦਾ ਇਕ ਹੋਰ ਆਕਰਸ਼ਣ 'ਐਗਰੀਕਲਚਰ ਸਟਰੀਟ' ਸੀ, ਜਿਸ ਨੂੰ ਮੰਤਰਾਲੇ ਦੁਆਰਾ ਤਿਆਰ ਕੀਤਾ ਗਿਆ ਸੀ। ਇਸ ਵਿੱਚ ਭਾਰਤ ਦੀ ਖੇਤੀ ਵਿਰਾਸਤ ਦੀ ਇੱਕ ਮੋਹਕ ਯਾਤਰਾ ਨੂੰ ਦਿਖਾਇਆ ਗਿਆ ਸੀ। ਇਸ ਦੇ ਨਾਲ ਹੀ ਭਾਰਤੀ ਖੇਤੀ ਦੇ ਜੀਵੰਤ ਅਤੀਤ ਅਤੇ ਭਵਿੱਖ ਵਿੱਚ ਝਾਤੀ ਮਾਰਨ ਦਾ ਮੌਕਾ ਵੀ ਮਿਲਦਾ ਸੀ। ਇਸ ਸਿਲਸਿਲੇ ਵਿੱਚ ਮੰਤਰਾਲੇ ਨੇ ਖੇਤੀਬਾੜੀ ਦੇ ਕੰਮਕਾਜ 'ਤੇ ਇੱਕ ਸੰਪੂਰਨ ਤਸਵੀਰ ਪੇਸ਼ ਕੀਤੀ। ਨਾਲ ਹੀ, ਮਾਹਿਰਾਂ, ਵਿਗਿਆਨੀਆਂ ਅਤੇ ਕਿਸਾਨਾਂ ਨੂੰ ਇੱਕ ਛੱਤ ਹੇਠ ਇਕੱਠੇ ਕੀਤਾ ਗਿਆ ਸੀ। ਇਸ ਸਟ੍ਰੀਟ ਵਿੱਚ ਆਪਸੀ ਗੱਲਬਾਤ ਲਈ ਨੌਂ ਸਟਾਲ ਲਗਾਏ ਗਏ ਸਨ। ਹਰ ਸਟਾਲ ਦੀ ਸਜਾਵਟ ਗ੍ਰਾਂਮੀਣ ਮਾਹੌਲ ਦੀ ਸੀ। ਇੱਥੇ ਜੀ-20 ਦੇਸ਼ਾਂ ਦੇ ਮੁਖੀਆਂ ਦੇ ਜੀਵਨ ਸਾਥੀਆਂ ਲਈ ਖੁਸ਼ਨੁਮਾ ਮਾਹੌਲ ਤਿਆਰ ਕੀਤਾ ਗਿਆ ਸੀ। ਇੱਥੇ ਉਨ੍ਹਾਂ ਨੂੰ ਖੇਤੀ ਦੇ ਵੱਖ-ਵੱਖ ਪਹਿਲੂਆਂ ਨੂੰ ਜਾਨਣ ਦਾ ਮੌਕਾ ਮਿਲਿਆ, ਜਿਸ ਵਿਚ ਮਿਲੇਟ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਸ ਦੇ ਜਰੀਏ ਭੋਜਨ ਅਤੇ ਪੋਸ਼ਣ ਸੁਰੱਖਿਆ ਨੂੰ ਵਧਾਉਣ ਦੇ ਉਦੇਸ਼ ਨਾਲ ਭਾਰਤ ਦੀਆਂ ਪਹਿਲਾਂ ਨੂੰ ਵੀ ਰੇਖਾਂਕਿਤ ਕੀਤਾ ਗਿਆ ਸੀ। ‘ਐਗਰੀ-ਗਲੀ’ ਦਾ ਮੁੱਖ ਆਕਰਸ਼ਣ ਲਹਿਰੀ ਬਾਈ ਦੀ ਪ੍ਰਦਰਸ਼ਨੀ ਸੀ। ਲਹਿਰੀ ਬਾਈ ਡਿੰਡੋਰੀ ਮੱਧ ਪ੍ਰਦੇਸ਼ ਦੇ ਇੱਕ ਨੌਜਵਾਨ ਕਿਸਾਨ ਹੈ ਜਿਸਨੇ 150 ਤੋਂ ਵੱਧ ਕਿਸਮਾਂ ਦੇ ਬੀਜ ਇਕੱਠੇ ਕੀਤੇ, ਜਿਸ ਵਿੱਚ ਮਿਲੇਟ ਦੀਆਂ 50 ਕਿਸਮਾਂ ਸ਼ਾਮਲ ਹਨ। ਇਸ ਨੇ ਇਨ੍ਹਾਂ ਨੂੰ ਦੋ ਕਮਰਿਆਂ ਵਾਲੀ ਝੌਂਪੜੀ ਵਿਚ ਇਕੱਠਾ ਕੀਤਾ ਹੈ। ਇਸ ਕਾਰਨ ਉਸ ਨੂੰ ਭਾਰਤ ਦੀ 'ਮਿਲੇਟ ਕੁਈਨ' ਕਿਹਾ ਜਾਂਦਾ ਹੈ ।
ਪ੍ਰੋਗਰਾਮ ਦੀ ਸਮਾਪਤੀ 'ਤੇ ਜੀ-20 ਦੇਸ਼ਾਂ ਦੇ ਮੁਖੀਆਂ ਦੇ ਜੀਵਨ ਸਾਥੀਆਂ ਨੂੰ ਹੈਮਪਰ ਦੇ ਰੂਪ ਵਿੱਚ ਪ੍ਰਤੀਕ-ਚਿੰਨ੍ਹ ਭੇਟ ਕੀਤੇ ਗਏ। ਭਾਰਤ ਦੀ ਜੀਵੰਤ ਸੱਭਿਆਚਾਰਕ ਅਤੇ ਕਲਾਤਮਕ ਵਿਰਾਸਤ ਦਾ ਪ੍ਰਤੀਨਿਧਿਤਵ ਕਰਨ ਵਾਲੀਆਂ ਵਸਤੂਆਂ ਨੂੰ ਸਾਵਧਾਨੀਪੂਰਬਕ ਚੁਣ ਕੇ ਹੈਮਪਰ ਵਿੱਚ ਸ਼ਾਮਲ ਕੀਤਾ ਗਿਆ ਸੀ। ਇਹਨਾਂ ਵਸਤੂਆਂ ਵਿੱਚ ਇੱਕ ਹੱਥ ਨਾਲ ਬੁਣਿਆ ਰੇਸ਼ਮੀ ਸਟੋਲ ਸੀ, ਜੋ ਛੱਤੀਸਗੜ੍ਹ ਦੇ ਸਾਲ ਦੇ ਜੰਗਲਾਂ ਵਿੱਚ ਪੈਦਾ ਕੀਤੇ ਰੇਸ਼ਮ ਤੋਂ ਤਿਆਰ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਇੱਥੇ ਇੱਕ ਹੱਥ ਨਾਲ ਬਣਾਈ ਕਾਂਸੀ ਦੀ ਲਘੂ ਮੂਰਤੀ ਵੀ ਸੀ, ਜੋ ਕਿ ਪ੍ਰਾਚੀਨ ਲਾਖ ਤਕਨੀਕ ਨਾਲ ਤਿਆਰ ਕੀਤੀ ਗਈ ਸੀ, ਜੋ ਹੁਣ ਅਲੋਪ ਹੋ ਚੁੱਕੀ ਹੈ। ਮੂਰਤੀ ਬਣਾਉਣ ਦੀ ਇਹ ਤਕਨੀਕ ਉਸ 'ਨਰਤਕੀ' ਦੀ ਪ੍ਰਤਿਮਾ ਨਾਲ ਮੇਲ ਖਾਂਦੀ ਹੈ, ਜੋ ਹੜੱਪਾ ਸਭਿਅਤਾ (3300 ਈ.ਪੂ. ਤੋਂ 1300 ਈ. ਪੂ.) ਅਤੇ ਚੇਰਿਆਲ ਪੇਂਟਿੰਗ ਵਿਚ ਮਿਲਦੀ ਹੈ।
ਇਸ ਦੌਰੇ ਵਿੱਚ ਪ੍ਰਥਮ ਮਹਿਲਾਵਾਂ ਅਤੇ ਜੀਵਨ ਸਾਥੀਆਂ ਨੂੰ ਮੌਕਾ ਮਿਲਿਆ ਕਿ ਉਹ ਜਾਣ ਸਕਣ ਕਿ ਭਾਰਤ ਨੇ ਮਿਲੇਟ ਦੀ ਕਾਸ਼ਤ ਸਮੇਤ ਸਮੁੱਚੇ ਖੇਤੀਬਾੜੀ ਖੇਤਰ ਵਿੱਚ ਕੀ ਵਿਕਾਸ ਕੀਤਾ ਹੈ। ਮੋਟੇ ਅਨਾਜ ਉਗਾਉਣ ਵਾਲੇ 10 ਰਾਜਾਂ ਰਾਜਸਥਾਨ, ਮਹਾਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼, ਤਾਮਿਲਨਾਡੂ, ਉੱਤਰਾਖੰਡ, ਉੜੀਸਾ, ਛੱਤੀਸਗੜ੍ਹ, ਬਿਹਾਰ ਅਤੇ ਅਸਾਮ ਦੀਆਂ ਮਹਿਲਾ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਸੀ। ਇਹ ਮਹਿਲਾਵਾਂ ਮੈਦਾਨੀ ਪੱਧਰ 'ਤੇ ਹੋ ਰਹੀਆਂ ਤਬਦੀਲੀਆਂ ਦੀਆਂ ਪ੍ਰਤੀਕ ਸਨ। ਉਨ੍ਹਾਂ ਨਾਲ ਗੱਲਬਾਤ ਕਰਕੇ ਪ੍ਰਥਮ ਮਹਿਲਾਵਾਂ ਅਤੇ ਜੀਵਨ ਸਾਥੀਆਂ ਨੂੰ ਦੇਸ਼ ਦੀ ਮਿਲੇਟ ਮੁੱਲ ਲੜੀ ਬਾਰੇ ਜਾਣਕਾਰੀ ਹਾਸਲ ਕਰਨ ਦਾ ਮੌਕਾ ਮਿਲਿਆ। ਜਾਣੇ-ਪਛਾਣੇ ਸ਼ੈੱਫਾਂ ਨੇ ਇੱਕ ਸ਼ਾਨਦਾਰ ਦਾਅਵਤ ਦੀ ਮੇਜ਼ਬਾਨੀ ਕੀਤੀ ਜਿਸ ਵਿੱਚ ਵਿਸ਼ੇਸ਼ ਮਹਿਮਾਨਾਂ ਦੇ ਸਾਹਮਣੇ ਮਿਲੇਟ ਅਤੇ ਭਾਰਤੀ ਪਕਵਾਨਾਂ ਦੀ ਵਿਭਿੰਨਤਾ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਇਲਾਵਾ, ਸਟਾਰਟ-ਅੱਪ ਅਤੇ ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓਸ) ਨੇ ਆਪਣੀਆਂ ਅਤਿ-ਆਧੁਨਿਕ ਤਕਨੀਕਾਂ ਅਤੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਅਤੇ ਇਸ ਤਰ੍ਹਾਂ ਹਾਜ਼ਰੀਨ ਲੋਕਾਂ ਨੂੰ ਇੱਕ ਵਿਲੱਖਣ ਅਤੇ ਯਾਦਗਾਰ ਅਨੁਭਵ ਪ੍ਰਾਪਤ ਹੋਇਆ।
********
ਐੱਸਕੇ/ਐੱਸਐੱਸ/ਐੱਸਐੱਮ
(Release ID: 1956053)
Visitor Counter : 161
Read this release in:
Assamese
,
English
,
Manipuri
,
Khasi
,
Urdu
,
Hindi
,
Marathi
,
Gujarati
,
Tamil
,
Telugu
,
Kannada