ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪਿਛਲੇ 4 ਵਰ੍ਹਿਆਂ ਵਿੱਚ ਟੈਪ ਵਾਟਰ ਕਨੈਕਸ਼ਨਾਂ ਦੀ ਸੰਖਿਆ 3 ਕਰੋੜ ਤੋਂ 13 ਕਰੋੜ ਤੱਕ ਪਹੁੰਚਣ ਦੀ ਸ਼ਲਾਘਾ ਕੀਤੀ
प्रविष्टि तिथि:
05 SEP 2023 7:59PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਿਰਫ਼ 4 ਵਰ੍ਹਿਆਂ ਵਿੱਚ ਟੈਪ ਵਾਟਰ ਕਨੈਕਸ਼ਨਾਂ ਦੀ ਸੰਖਿਆ 3 ਕਰੋੜ ਤੋਂ 13 ਕਰੋੜ ਦੇ ਅੰਕੜੇ ਨੂੰ ਪਾਰ ਕਰਨ ਦੇ ਲਈ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਲੋਕਾਂ ਨੂੰ ਸਵੱਛ ਪਾਣੀ ਉਪਲਬਧ ਕਰਵਾਉਣ ਅਤੇ ਈਜ਼ ਆਵ੍ ਲਾਈਫ ਅਤੇ ਜਨ ਸਿਹਤ ਨੂੰ ਵਧਾਉਣ ਦੇ ਲਈ ਮੀਲ ਦਾ ਪੱਥਰ ਸਾਬਤ ਹੋ ਰਿਹਾ ਹੈ।
ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਦੁਆਰਾ ਪੋਸਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
"ਇਸ ਸ਼ਾਨਦਾਰ ਉਪਲਬਧੀ ਦੇ ਲਈ ਬਹੁਤ-ਬਹੁਤ ਵਧਾਈ! ਗ੍ਰਾਮੀਣ ਭਾਰਤ ਦੇ ਮੇਰੇ ਪਰਿਵਾਰਜਨਾਂ ਤੱਕ ਪੀਣ ਵਾਲਾ ਸ਼ੁੱਧ ਪਾਣੀ ਪਹੁੰਚੇ, ਇਸ ਦਿਸ਼ਾ ਵਿੱਚ 'ਜਲ ਜੀਵਨ ਮਿਸ਼ਨ' ਮੀਲ ਦਾ ਪੱਥਰ ਸਾਬਤ ਹੋਣ ਜਾ ਰਿਹਾ ਹੈ। ਇਹ ਨਾ ਸਿਰਫ਼ ਉਨ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਿੱਚ ਮਦਦਗਾਰ ਬਣਿਆ ਹੈ, ਬਲਕਿ ਉਨ੍ਹਾਂ ਦੀ ਬਿਹਤਰ ਸਿਹਤ ਨੂੰ ਭੀ ਸੁਨਿਸ਼ਚਿਤ ਕਰ ਰਿਹਾ ਹੈ।"
*******
ਡੀਐੱਸ/ਏਕੇ
(रिलीज़ आईडी: 1955314)
आगंतुक पटल : 127
इस विज्ञप्ति को इन भाषाओं में पढ़ें:
Tamil
,
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Telugu
,
Kannada
,
Malayalam