ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਜੀ-20 ਸੱਭਿਆਚਾਰ ਮੰਤਰੀਆਂ ਦੀ ਮੀਟਿੰਗ ਦੇ ਪ੍ਰਤੀਨਿਧੀਆਂ ਦੇ ਸਨਮਾਨ ਵਿੱਚ ਪੇਸ਼ ਕੀਤੇ 'ਸੁਰ ਵਸੁਧਾ' ਕਾਰਜਕ੍ਰਮ ਦੀ ਪ੍ਰਸ਼ੰਸਾ ਕੀਤੀ
प्रविष्टि तिथि:
27 AUG 2023 6:23PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਾਰਾਣਸੀ ਵਿੱਚ ਜੀ-20 ਸੱਭਿਆਚਾਰ ਮੰਤਰੀਆਂ ਦੀ ਮੀਟਿੰਗ ਦੇ ਪ੍ਰਤੀਨਿਧੀਆਂ ਦੇ ਸਨਮਾਨ ਵਿੱਚ ਪੇਸ਼ ਕੀਤੇ ਸੰਗੀਤਮਈ ਕਾਰਜਕ੍ਰਮ 'ਸੁਰ ਵਸੁਧਾ' ਦੀ ਪ੍ਰਸ਼ੰਸਾ ਕੀਤੀ ਹੈ।
ਆਰਕੈਸਟਰਾ ਵਿੱਚ ਕੁੱਲ 29 ਜੀ-20 ਮੈਂਬਰ ਦੇਸ਼ਾਂ ਅਤੇ ਸੱਦੇ ਗਏ ਦੇਸ਼ਾਂ ਦੇ ਸੰਗੀਤਕਾਰ ਸ਼ਾਮਲ ਸਨ। ਇਸ ਨੇ ਵਿਭਿੰਨ ਸੰਗੀਤ ਸਾਜ਼ਾਂ ਅਤੇ ਗਾਇਕਾਂ ਦੁਆਰਾ ਆਪਣੀਆਂ ਮੂਲ ਭਾਸ਼ਾਵਾਂ ਵਿੱਚ ਗਾ ਕੇ ਸੰਗੀਤ ਪਰੰਪਰਾਵਾਂ ਦਾ ਉਤਸਵ ਮਨਾਇਆ ਹੈ। ਆਰਕੈਸਟਰਾ ਦੀਆਂ ਮਨਮੋਹਕ ਧੁਨਾਂ "ਵਸੁਧੈਵ ਕੁਟੁੰਬਕਮ" (Vasudhaiva Kutumbakam)-ਦੁਨੀਆ ਇੱਕ ਪਰਿਵਾਰ ਹੈ- ਦੀ ਭਾਵਨਾ ਨੂੰ ਮੂਰਤ ਰੂਪ ਦਿੱਤਾ ਹੈ।
ਸੱਭਿਆਚਾਰ, ਟੂਰਿਜ਼ਮ ਅਤੇ ਉੱਤਰ ਪੂਰਬ ਖੇਤਰ ਵਿਕਾਸ (DoNER) ਲਈ ਕੇਂਦਰੀ ਮੰਤਰੀ, ਸ਼੍ਰੀ ਜੀ. ਕਿਸ਼ਨ ਰੈੱਡੀ ਦੇ ਐਕਸ (X) ਥ੍ਰੈੱਡ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਇੱਕ ਐਕਸ (X) ਪੋਸਟ ਵਿੱਚ ਕਿਹਾ;
"ਵਸੁਧੈਵ ਕੁਟੁੰਬਕਮ ਦੇ ਸੰਦੇਸ਼ ਨੂੰ ਪ੍ਰਤੀਬਿੰਬਿਤ ਕਰਨ ਦਾ ਇੱਕ ਸ਼ਾਨਦਾਰ ਤਰੀਕਾ ਅਤੇ ਉਹ ਭੀ ਸਦੀਵੀ ਸ਼ਹਿਰ ਕਾਸ਼ੀ ਤੋਂ!"
***
ਡੀਐੱਸ/ਐੱਸਟੀ
(रिलीज़ आईडी: 1952912)
आगंतुक पटल : 132
इस विज्ञप्ति को इन भाषाओं में पढ़ें:
Kannada
,
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Malayalam