ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਪਿਆਜ਼ ਦਾ ਬਫਰ 3 ਲੱਖ ਮੀਟ੍ਰਿਕ ਟਨ ਤੋਂ 5 ਲੱਖ ਮੀਟ੍ਰਿਕ ਟਨ ਵਧਾਇਆ ਗਿਆ


ਕੱਲ੍ਹ (ਸੋਮਵਾਰ) ਤੋਂ ਭਾਰਤੀ ਰਾਸ਼ਟਰੀ ਉਪਭੋਗਤਾ ਸਹਿਕਾਰੀ ਸੰਘ (ਐੱਨਸੀਸੀਐੱਫ) 25 ਰੁਪਏ ਪ੍ਰਤੀ ਕਿਲੋ ਦੇ ਖੁਦਰਾ ਮੁੱਲ ਦੀ ਦਰ ਨਾਲ ਪਿਆਜ਼ ਦੀ ਬ੍ਰਿਕੀ ਕਰੇਗਾ

Posted On: 20 AUG 2023 2:56PM by PIB Chandigarh

ਇੱਕ ਬੇਮਿਸਾਲ ਕਦਮ ਉਠਾਉਂਦੇ ਹੋਏ ਸਰਕਰਾ ਨੇ 3.00 ਲੱਖ ਮੀਟ੍ਰਿਕ ਟਨ ਦੇ ਸ਼ੁਰੂਆਤੀ ਖਰੀਦ ਟੀਚੇ ਨੂੰ ਪ੍ਰਾਪਤ ਕਰਨ ਤੋਂ ਬਾਅਦ ਇਸ ਸਾਲ ਪਿਆਜ਼ ਬਫਰ ਦੀ ਮਾਤਰਾ ਨੂੰ ਵਧਾ ਕੇ 5.00 ਲੱਖ ਮੀਟ੍ਰਿਕ ਟਨ ਕਰ ਦਿੱਤਾ ਹੈ। ਇਸ ਸਬੰਧ ਵਿੱਚ, ਉਪਭੋਗਤਾ ਮਾਮਲਿਆਂ ਦੇ ਵਿਭਾਗ ਨੇ ਭਾਰਤੀ ਰਾਸ਼ਟਰੀ ਉਪਭੋਗਤਾ ਸਹਿਕਾਰੀ ਸੰਘ (ਐੱਨਸੀਸੀਐੱਫ) ਅਤੇ ਭਾਰਤੀ ਰਾਸ਼ਟਰੀ ਖੇਤੀਬਾੜੀ ਮਾਰਕਟਿੰਗ ਸੰਘ (ਐੱਨਏਐੱਫਈਡੀ) ਨੂੰ ਪ੍ਰਮੁੱਖ ਉਪਭੋਗ ਕੇਂਦਰਾਂ ਵਿੱਚ ਖਰੀਦੇ ਗਏ ਸਟਾਕ ਦੇ ਨਿਪਟਾਰੇ ਦੇ ਨਾਲ-ਨਾਲ ਵਾਧੂ ਖਰੀਦ ਟੀਚੇ ਨੂੰ ਪ੍ਰਾਪਤ ਕਰਨ ਲਈ ਹਰੇਕ ਨੂੰ 1.00 ਲੱਖ ਟਨ ਦੀ ਖਰੀਦ ਕਰਨ ਦਾ ਨਿਰਦੇਸ਼ ਦਿੱਤਾ ਹੈ।

ਬਫਰ ਤੋਂ ਪਿਆਜ਼ ਦਾ ਨਿਪਟਾਰਾ ਸ਼ੁਰੂ ਹੋ ਗਿਆ ਹੈ, ਜੋ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਮੁੱਖ ਬਜ਼ਾਰਾਂ ਨੂੰ ਲਕਸ਼ਿਤ ਕਰਦਾ ਹੈ ਜਿੱਥੇ ਖੁਦਰਾ ਕੀਮਤਾਂ ਅਖਿਲ ਭਾਰਤੀ ਔਸਤ ਤੋਂ ਅਧਿਕ ਹਨ ਅਤੇ/ਜਾਂ ਪਿਛਲੇ ਮਹੀਨੇ ਦੀ ਤੁਲਨਾ ਵਿੱਚ ਕਾਫੀ ਅਧਿਕ ਹਨ। ਅੱਜ ਦੀ ਤਾਰੀਕ ਤੱਕ, ਬਫਰ ਤੋਂ ਲਗਭਗ 1,400 ਮੀਟ੍ਰਿਕ ਟਨ ਪਿਆਜ਼ ਲਕਸ਼ਿਤ ਬਜ਼ਾਰਾਂ ਵਿੱਚ ਭੇਜਿਆ ਗਿਆ ਹੈ ਅਤੇ ਉਪਲਬਧਤਾ ਵਧਾਉਣ ਦੇ ਲਈ ਇਸ ਨੂੰ ਲਗਾਤਾਰ ਜਾਰੀ ਕੀਤਾ ਜਾ ਰਿਹਾ ਹੈ।

ਪ੍ਰਮੁੱਖ ਬਜ਼ਾਰਾਂ ਵਿੱਚ ਪਿਆਜ਼ ਦੀ ਸਪਲਾਈ ਕਰਨ ਤੋਂ ਇਲਾਵਾ, ਬਫਰ ਤੋਂ ਪਿਆਜ਼ ਕੱਲ੍ਹ ਯਾਨੀ ਸੋਮਵਾਰ 21 ਅਗਸਤ 2023 ਤੋਂ ਐੱਨਸੀਸੀਐੱਫ ਦੀਆਂ ਰਿਟੇਲ ਆਊਟਲੇਟਾਂ ਅਤੇ ਮੋਬਾਈਲ ਵੈਨਾਂ ਦੇ ਰਾਹੀਂ ਖੁਦਰਾ ਉਪਭੋਗਤਾਵਾਂ ਨੂੰ 25 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਰਿਆਇਤੀ ਦਰ ’ਤੇ ਵੀ ਉਪਲਬਧ ਕਰਵਾਇਆ ਜਾਵੇਗਾ। ਆਉਣ ਵਾਲੇ ਦਿਨਾਂ ਵਿੱਚ ਹੋਰ ਸੰਸਥਾਵਾਂ ਅਤੇ ਈ-ਕਾਮਰਸ ਪਲੈਟਫਾਰਮਾਂ ਨੂੰ ਸ਼ਾਮਲ ਕਰ ਕੇ ਪਿਆਜ਼ ਦੀ ਖੁਦਰਾ ਬ੍ਰਿਕੀ ਨੂੰ ਉਪਯੁਕਤ ਰੂਪ ਨਾਲ ਵਧਾਇਆ ਜਾਵੇਗਾ। 

ਬਫਰ ਦੇ ਲਈ ਖਰੀਦ, ਲਕਸ਼ਿਤ ਸਟਾਕ ਜਾਰੀ ਕਰਨ ਅਤੇ ਨਿਰਯਾਤ ਫੀਸ ਲਗਾਉਣਾ ਜਿਵੇਂ ਸਰਕਾਰ ਦੁਆਰਾ ਕੀਤੇ ਗਏ ਬਹੁ-ਪੱਖੀ ਉਪਾਵਾਂ ਤੋਂ ਕਿਸਾਨਾਂ ਦੇ ਲਈ ਲਾਭਕਾਰੀ ਮੁੱਲ ਸੁਨਿਸ਼ਚਿਤ ਕਰਕੇ ਕਿਸਾਨਾਂ ਅਤੇ ਉਪਭੋਗਤਾਵਾਂ ਨੂੰ ਲਾਭ ਮਿਲੇਗਾ ਅਤੇ ਉਪਭੋਗਤਾਵਾਂ ਨੂੰ ਸਸਤੀਆਂ ਕੀਮਤਾਂ ’ਤੇ ਨਿਰੰਤਰ ਉਪਲਬਧਤਾ ਸੁਨਿਸ਼ਚਿਤ ਹੋਵੇਗੀ।

****

ਏਡੀ/ਐੱਨਐੱਸ



(Release ID: 1950749) Visitor Counter : 79