ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ, ਸ਼ੁੱਕਰਵਾਰ, 18 ਅਗਸਤ, 2023 ਨੂੰ ਸੀਆਰਪੀਐੱਫ ਗਰੁੱਪ ਸੈਂਟਰ, ਗ੍ਰੇਟਰ ਨੋਇਡਾ, ਉੱਤਰ ਪ੍ਰਦੇਸ਼ ਵਿੱਚ ਚਾਰ ਕਰੋੜਵਾਂ ਪੌਦਾ ਲਗਾਉਣਗੇ
ਗ੍ਰਹਿ ਮੰਤਰੀ ਨੇ 12 ਜੁਲਾਈ 2020 ਨੂੰ ਇਸ ਵਿਸ਼ਾਲ, ਮਨੁੱਖੀ ਅਤੇ ਵਿਲੱਖਣ ਪੌਦੇ ਲਗਾਉਣ ਦੇ ਅਭਿਯਾਨ ਦੀ ਸ਼ੁਰੂਆਤ ਕੀਤੀ ਸੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਜ਼ਨ ਤੋਂ ਪ੍ਰੇਰਿਤ ਅਤੇ ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਸੀਏਪੀਐੱਫਜ਼ ਨੇ ਵਰ੍ਹੇ 2020 ਤੋਂ 2022 ਤੱਕ ਸਿਰਫ਼ ਤਿੰਨ ਵਰ੍ਹੇ ਦੇ ਛੋਟੇ ਅੰਤਰਾਲ ਵਿੱਚ ਪੂਰੇ ਦੇਸ਼ ਵਿੱਚ ਸਮੂਹਿਕ ਤੌਰ ‘ਤੇ 3.55 ਕਰੋੜ ਤੋਂ ਅਧਿਕ ਪੌਦੇ ਲਗਾਏ ਹਨ
ਸਾਰੀ ਸੀਏਪੀਐੱਫਜ਼ ਦੇ ਲਈ ਵਰ੍ਹੇ 2023 ਵਿੱਚ ਕੁੱਲ 1.5 ਕਰੋੜ ਪੌਦੇ ਲਗਾਉਣ ਦਾ ਸਮੂਹਿਕ ਲਕਸ਼ ਨਿਰਧਾਰਿਤ ਕੀਤਾ ਗਿਆ ਹੈ ਜਿਸ ਦੇ ਨਤੀਜੇ ਸਦਕਾ ਇਸ ਅਭਿਯਾਨ ਦੇ ਤਹਿਤ ਕੁੱਲ ਪੌਦੇ ਲਗਾਉਣ ਦੀ ਸੰਖਿਆ 5 ਕਰੋੜ ਹੋ ਜਾਵੇਗੀ ਜੋ ਵਾਤਾਵਰਣ ਸੰਭਾਲ ਦੇ ਪ੍ਰਤੀ ਸਮੁੱਚੇ ਰਾਸ਼ਟਰ ਦੇ ਪ੍ਰਯਤਨਾਂ ਵਿੱਚ ਸੀਏਪੀਐੱਫਜ਼ ਮਿਸਾਲੀ ਯੋਗਦਾਨ ਨੂੰ ਦਰਸਾਉਂਦਾ ਹੈ
ਗ੍ਰਹਿ ਮੰਤਰੀ ਸੀਆਰਪੀਐੱਫ ਦੇ 8 ਵਿਭਿੰਨ ਪਰਿਸਰਾਂ ਵਿੱਚ ਕੁੱਲ 15 ਸ਼ਾਨਦਾਰ ਇਮਾਰਤਾਂ ਦਾ ਈ-ਉਦਘਾਟਨ ਵੀ ਕਰਨਗੇ
Posted On:
17 AUG 2023 4:03PM by PIB Chandigarh
ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ, ਸ਼ੁੱਕਰਵਾਰ, 18 ਅਗਸਤ, 2023 ਨੂੰ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਗਰੁੱਪ ਸੈਂਟਰ, ਗ੍ਰੇਟਰ ਨੋਇਡਾ, ਉੱਤਰ ਪ੍ਰਦੇਸ਼ ਵਿੱਚ ਚਾਰ ਕਰੋੜਵਾਂ ਪੌਦਾ ਲਗਾਉਣਗੇ। ਗ੍ਰਹਿ ਮੰਤਰੀ ਸੀਆਰਪੀਐੱਫ ਦੇ 8 ਵਿਭਿੰਨ ਪਰਿਸਰਾਂ ਵਿੱਚ ਕੁੱਲ 15 ਸ਼ਾਨਦਾਰ ਨਵੇਂ ਬਣੇ ਭਵਨਾਂ ਅਤੇ ਇਮਾਰਤਾਂ ਦਾ ਈ-ਉਦਘਾਟਨ ਵੀ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਨੇ 12 ਜੁਲਾਈ 2020 ਨੂੰ ਇਸ ਵਿਸ਼ਾਲ, ਮਨੁੱਖੀ ਅਤੇ ਵਿਲੱਖਣ ਪੌਦੇ ਲਗਾਉਣ ਦੇ ਅਭਿਯਾਨ ਦੀ ਸੁਰੂਆਤ ਕੀਤੀ ਸੀ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਤੋਂ ਪ੍ਰੇਰਿਤ ਅਤੇ ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫਜ਼) ਨੇ ਵਰ੍ਹੇ 2020 ਤੋਂ 2022 ਤੱਕ ਸਿਰਫ਼ ਤਿੰਨ ਵਰ੍ਹੇ ਦੇ ਛੋਟੇ ਅੰਤਰਾਲ ਵਿੱਚ ਪੂਰੇ ਦੇਸ ਵਿੱਚ ਸਮੁੱਚੇ ਤੌਰ ‘ਤੇ 3.55 ਕਰੋੜ ਤੋਂ ਅਧਿਕ ਪੌਦੇ ਲਗਾਏ ਹਨ। ਸਾਰੇ ਕੇਂਦਰੀ ਹਥਿਆਰਬੰਦ ਸੁਰੱਖਿਆ ਬਲਾਂ ਦੇ ਲਈ ਵਰ੍ਹੇ 2023 ਵਿੱਚ ਕੁੱਲ 1.5 ਕਰੋੜ ਪੌਦੇ ਲਗਾਉਣ ਦਾ ਸਮੂਹਿਕ ਲਕਸ਼ ਨਿਰਧਾਰਿਤ ਕੀਤਾ ਗਿਆ ਹੈ। ਜਿਸ ਦੇ ਨਤੀਜੇ ਸਦਕਾ ਇਸ ਅਭਿਯਾਨ ਦੇ ਤਹਿਤ ਕੁੱਲ ਪੌਦੇ ਲਗਾਉਣ ਦੀ ਸੰਖਿਆ 5 ਕਰੋੜ ਹੋ ਜਾਵੇਗੀ ਜੋ ਵਾਤਾਵਰਣ ਸੰਭਾਲ ਦੇ ਪ੍ਰਤੀ ਸਮੁੱਚੇ ਰਾਸ਼ਟਰ ਦੇ ਪ੍ਰਯਤਨਾਂ ਵਿੱਚ ਸੀਏਪੀਐੱਫਜ਼ ਦੇ ਮਿਸਾਲੀ ਯੋਗਦਾਨ ਨੂੰ ਦਰਸਾਉਂਦਾ ਹੈ। ਇਹ ਧਰਤੀ ਮਾਤਾ ਦੇ ਪ੍ਰਤੀ ਉਨ੍ਹਾਂ ਦੀ ਸੱਚੀ ਸ਼ੁਕਰਗੁਜ਼ਾਰੀ ਦਾ ਪ੍ਰਤੀਕ ਬਣ ਕੇ ਵੀ ਉਭਰੇਗਾ।
ਇਸ ਪੌਦੇ ਲਗਾਉਣ ਦੇ ਅਭਿਯਾਨ ਦੇ ਤਹਿਤ ਜਲਵਾਯੂ ਦੇ ਅਨੁਰੂਪ ਈਕਾਈਵਾਰ ਲਗਾਏ ਜਾਣ ਵਾਲੇ ਪੌਦਿਆਂ ਦੀ ਸੰਖਿਆ ਅਤੇ ਪ੍ਰਜਾਤੀਆਂ ਦਾ ਮੁਲਾਂਕਣ ਕੀਤਾ ਗਿਆ ਅਤੇ ਇਸ ਦੇ ਲਈ ਨੋਡਲ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ। ਨਾਲ ਹੀ ਇਹ ਵੀ ਨਿਸ਼ਚਿਤ ਕੀਤਾ ਗਿਆ ਕਿ ਲਗਾਏ ਜਾਣ ਵਾਲੇ ਪੌਦੇ ਵੱਧ ਤੋਂ ਵੱਧ ਹੋ ਸਕੇ ਤਾਂ ਦੇਸੀ ਪ੍ਰਜਾਤੀਆਂ ਦੇ ਹੋਣ ਅਤੇ ਘੱਟ ਤੋਂ ਘੱਟ ਪੰਜਾਹ ਪ੍ਰਤੀਸ਼ਤ ਪੌਦੇ ਲੰਬੀ ਉਮਰ (100 ਵਰ੍ਹੇ ਤੋਂ ਵੱਧ) ਦੇ ਹੋਣ। ਪੌਦਿਆਂ ਦੀਆਂ ਪ੍ਰਜਾਤੀਆਂ ਨੂੰ ਚੁਣਨ ਵਿੱਚ ਇਹ ਵੀ ਧਿਆਨ ਰੱਖਿਆ ਗਿਆ ਕਿ ਉਹ ਮੈਡੀਸਿਨਲ ਅਤੇ ਵਾਤਾਵਰਣ ਦੀ ਦ੍ਰਿਸ਼ਟੀ ਨਾਲ ਲਾਭਕਾਰੀ ਹੋਣ।
ਕੇਂਦਰੀ ਹਥਿਆਰਬੰਦ ਪੁਲਿਸ ਬਲ ਦੇਸ਼ ਦੀ ਇੰਟਰਨਲ ਸਕਿਊਰਿਟੀ ਅਤੇ ਰਾਸ਼ਟਰ ਦੀ ਏਕਤਾ ਤੇ ਅਖੰਡਤਾ ਨੂੰ ਬਣਾਏ ਰੱਖਣ ਦੀ ਆਪਣੀ ਪ੍ਰਤੀਬੱਧਤਾ ਦੇ ਨਾਲ-ਨਾਲ ਆਪਣੇ ਭਵਿੱਖ ਦੇ ਕਾਰਜਾਂ ਵਿੱਚ ਵਾਤਾਵਰਣ ਦੀ ਰੱਖਿਆ ਅਤੇ ਸੰਭਾਲ ਨੂੰ ਸਮਾਵੇਸ਼ਿਤ ਰੱਖਣ ਦੇ ਆਪਣੇ ਦ੍ਰਿੜ੍ਹ ਸਕੰਲਪ ਨੂੰ ਦੁਹਰਾਉਂਦੇ ਹਨ।
*****
ਆਰਕੇ/ਏਕੇਐੱਸ/ਆਰਆਰ/ਏਐੱਸ
(Release ID: 1950307)
Visitor Counter : 123