ਪ੍ਰਧਾਨ ਮੰਤਰੀ ਦਫਤਰ
ਅਮਰੀਕੀ ਕਾਂਗਰਸ ਦੇ ਇੱਕ ਵਫ਼ਦ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ
ਪ੍ਰਧਾਨ ਮੰਤਰੀ ਨੇ ਭਾਰਤ-ਅਮਰੀਕਾ ਸਬੰਧਾਂ ਦੇ ਲਈ ਅਮਰੀਕੀ ਕਾਂਗਰਸ ਦੇ ਨਿਰੰਤਰ ਅਤੇ ਦੋ-ਦਲੀ ਸਮਰਥਨ ਦੀ ਸ਼ਲਾਘਾ ਕੀਤੀ
ਪ੍ਰਧਾਨ ਮੰਤਰੀ ਨੇ ਜੂਨ ਵਿੱਚ ਅਮਰੀਕਾ ਦੀ ਆਪਣੀ ਇਤਿਹਾਸਿਕ ਸਰਕਾਰੀ ਯਾਤਰਾ ਨੂੰ ਯਾਦ ਕੀਤਾ ਜਿਸ ਦੌਰਾਨ ਉਨ੍ਹਾਂ ਨੇ ਦੂਸਰੀ ਵਾਰ ਕਾਂਗਰਸ ਨੂੰ ਸੰਬੋਧਨ ਕੀਤਾ ਸੀ
ਪ੍ਰਧਾਨ ਮੰਤਰੀ ਅਤੇ ਅਮਰੀਕੀ ਵਫ਼ਦ ਨੇ ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ, ਕਾਨੂੰਨ ਦੇ ਸ਼ਾਸਨ ਲਈ ਸਨਮਾਨ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਮਜ਼ਬੂਤ ਆਪਸੀ ਸਬੰਧਾਂ ਨੂੰ ਉਜਾਗਰ ਕੀਤਾ
Posted On:
16 AUG 2023 7:43PM by PIB Chandigarh
ਅਮਰੀਕੀ ਕਾਂਗਰਸ ਦੇ ਪ੍ਰਤੀਨਿਧੀ ਸਦਨ ਦੇ ਅੱਠ ਮੈਂਬਰਾਂ ਦੇ ਇੱਕ ਵਫ਼ਦ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਵਫ਼ਦ ਵਿੱਚ ਪ੍ਰਤੀਨਿਧੀ ਰੋ ਖੰਨਾ, ਇੰਡੀਆ ਕੌਕਸ ਦੇ ਡੈਮੋਕ੍ਰੇਟਿਕ ਕੋ-ਚੇਅਰ; ਪ੍ਰਤੀਨਿਧੀ ਮਾਇਕ ਵਾਲਟਜ਼ ਇੰਡੀਆ ਕੌਕਸ ਦੇ ਰਿਪਬਲਿਕਨ ਕੋ-ਚੇਅਰ; ਪ੍ਰਤੀਨਿਧੀ ਐੱਡ ਕੇਸ; ਪ੍ਰਤੀਨਿਧੀ ਕੈਟ ਕੈਮਮੈਕ; ਪ੍ਰਤੀਨਿਧੀ ਡੇਬੋਰਾ ਰੌਸ; ਪ੍ਰਤੀਨਿਧੀ ਜੈਸਮੀਨ ਕ੍ਰੌਕਿਟ; ਪ੍ਰਤੀਨਿਧੀ ਰਿਚ ਮੈਕਕੌਰਮਿਕ ਅਤੇ ਪ੍ਰਤੀਨਿਧੀ ਸ਼੍ਰੀ ਥਾਣੇਦਾਰ ਸ਼ਾਮਲ ਸਨ।
ਭਾਰਤ ਵਿੱਚ ਵਫ਼ਦ ਦਾ ਸੁਆਗਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ-ਅਮਰੀਕਾ ਸਬੰਧਾਂ ਦੇ ਲਈ ਅਮਰੀਕੀ ਕਾਂਗਰਸ ਦੇ ਨਿਰੰਤਰ ਅਤੇ ਦੋ-ਦਲੀ ਸਮਰਥਨ ਦੇ ਪ੍ਰਤੀ ਸ਼ਲਾਘਾ ਵਿਅਕਤ ਕੀਤੀ।
ਪ੍ਰਧਾਨ ਮੰਤਰੀ ਨੇ ਜੂਨ ਵਿੱਚ ਰਾਸ਼ਟਰਪਤੀ ਬਾਇਡਨ ਦੇ ਸੱਦੇ ’ਤੇ ਅਮਰੀਕਾ ਦੀ ਆਪਣੀ ਇਤਿਹਾਸਿਕ ਸਰਕਾਰੀ ਯਾਤਰਾ ਨੂੰ ਯਾਦ ਕੀਤਾ ਜਿਸ ਦੌਰਾਨ ਉਨ੍ਹਾਂ ਨੂੰ ਦੂਸਰੀ ਵਾਰ ਅਮਰੀਕੀ ਕਾਂਗਰਸ ਦੇ ਸੰਯੁਕਤ ਸ਼ੈਸਨ ਨੂੰ ਸੰਬੋਧਨ ਕਰਨ ਦਾ ਅਵਸਰ ਮਿਲਿਆ ਸੀ।
ਪ੍ਰਧਾਨ ਮੰਤਰੀ ਅਤੇ ਅਮਰੀਕੀ ਵਫ਼ਦ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਭਾਰਤ-ਅਮਰੀਕਾ ਵਿਆਪਕ ਆਲਮੀ ਰਣਨੀਤਕ ਸਾਂਝੇਦਾਰੀ; ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ, ਕਾਨੂੰਨ ਦੇ ਸ਼ਾਸਨ ਲਈ ਸਨਮਾਨ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਮਜ਼ਬੂਤ ਆਪਸੀ ਸਬੰਧਾਂ (strong people-to-people ties) ’ਤੇ ਅਧਾਰਿਤ ਹੈ।
https://twitter.com/narendramodi/status/1691814167169171553
***
ਡੀਐੱਸ
(Release ID: 1949889)
Visitor Counter : 115
Read this release in:
Kannada
,
English
,
Manipuri
,
Urdu
,
Marathi
,
Hindi
,
Assamese
,
Bengali
,
Gujarati
,
Odia
,
Tamil
,
Telugu
,
Malayalam