ਮੰਤਰੀ ਮੰਡਲ

ਕੇਂਦਰੀ ਕੈਬਨਿਟ ਨੇ ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ ਅਧਿਕਾਰਤ ਆਰਥਿਕ ਸੰਚਾਲਕਾਂ ਦੀ ਆਪਸੀ ਮਾਨਤਾ ਦੇ ਪ੍ਰਬੰਧ ਨੂੰ ਪ੍ਰਵਾਨਗੀ ਦਿੱਤੀ

Posted On: 16 AUG 2023 4:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਨੇ ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ), ਮਾਲ ਵਿਭਾਗ, ਭਾਰਤ ਸਰਕਾਰ ਅਤੇ ਆਸਟ੍ਰੇਲੀਅਨ ਬਾਰਡਰ ਫੋਰਸ ਦੇ ਤਹਿਤ ਗ੍ਰਹਿ ਵਿਭਾਗ, ਆਸਟ੍ਰੇਲਿਆਈ ਸਰਕਾਰ ਵਿਚਕਾਰ ਆਪਸੀ ਮਾਨਤਾ ਵਿਵਸਥਾ (ਐੱਮਆਰਏ) ਦੇ ਹਸਤਾਖਰ ਅਤੇ ਪ੍ਰਵਾਨਗੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਪ੍ਰਬੰਧ ਦਾ ਉਦੇਸ਼ ਆਯਾਤ ਕਰਨ ਵਾਲੇ ਦੇਸ਼ ਦੇ ਕਸਟਮ ਅਧਿਕਾਰੀਆਂ ਦੁਆਰਾ ਮਾਲ ਕਲੀਅਰੈਂਸ ਵਿੱਚ ਦੋਵਾਂ ਹਸਤਾਖਰਕਾਰਾਂ ਦੇ ਮਾਨਤਾ ਪ੍ਰਾਪਤ ਅਤੇ ਭਰੋਸੇਮੰਦ ਬਰਾਮਦਕਾਰਾਂ ਨੂੰ ਪਰਸਪਰ ਲਾਭ ਪ੍ਰਦਾਨ ਕਰਨਾ ਹੈ। ਅਧਿਕਾਰਤ ਆਰਥਿਕ ਅਪ੍ਰੇਟਰਾਂ ਦੀ ਆਪਸੀ ਮਾਨਤਾ ਵਿਸ਼ਵ ਪੱਧਰ 'ਤੇ ਵਪਾਰ ਲਈ ਉੱਚ ਸੁਵਿਧਾ ਪ੍ਰਦਾਨ ਕਰਦੇ ਹੋਏ ਸਪਲਾਈ ਚੇਨਾਂ ਦੀ ਅੰਤ-ਤੋਂ-ਅੰਤ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵਿਸ਼ਵ ਵਪਾਰ ਨੂੰ ਸੁਰੱਖਿਅਤ ਅਤੇ ਸੁਵਿਧਾ ਦੇਣ ਲਈ ਵਿਸ਼ਵ ਕਸਟਮਸ ਸੰਗਠਨ ਦੇ ਸੁਰੱਖਿਅਤ ਫਰੇਮਵਰਕ ਆਵ੍ ਸਟੈਂਡਰਡ ਦਾ ਇੱਕ ਮੁੱਖ ਤੱਤ ਹੈ। ਇਹ ਵਿਵਸਥਾ ਆਸਟ੍ਰੇਲੀਆ ਨੂੰ ਸਾਡੇ ਨਿਰਯਾਤਕਾਂ ਨੂੰ ਲਾਭ ਪਹੁੰਚਾਏਗੀ ਅਤੇ ਇਸ ਤਰ੍ਹਾਂ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਸਬੰਧਾਂ ਨੂੰ ਉਤਸ਼ਾਹਿਤ ਕਰੇਗਾ।

 

ਆਸਟ੍ਰੇਲੀਆ ਵਿੱਚ ਆਸਟ੍ਰੇਲੀਅਨ ਟਰੱਸਟਡ ਟ੍ਰੇਡਰ ਪ੍ਰੋਗਰਾਮ ਅਤੇ ਭਾਰਤ ਵਿੱਚ ਅਧਿਕਾਰਤ ਆਰਥਿਕ ਅਪ੍ਰੇਟਰ ਪ੍ਰੋਗਰਾਮ ਦੀ ਆਪਸੀ ਮਾਨਤਾ ਦੋਵਾਂ ਦੇਸ਼ਾਂ ਦੇ ਅਧਿਕਾਰਤ ਪ੍ਰਤੀਨਿਧਾਂ ਦੁਆਰਾ ਹਸਤਾਖਰ ਕਰਨ ਦੀ ਮਿਤੀ ਤੋਂ ਲਾਗੂ ਹੋਵੇਗੀ। ਪ੍ਰਸਤਾਵਿਤ ਆਪਸੀ ਮਾਨਤਾ ਵਿਵਸਥਾ ਦੇ ਦਸਤਾਵੇਜ ਨੂੰ ਦੋਵਾਂ ਦੇਸ਼ਾਂ ਦੇ ਕਸਟਮ ਪ੍ਰਸ਼ਾਸਨ ਦੀ ਸਹਿਮਤੀ ਨਾਲ ਅੰਤਿਮ ਰੂਪ ਦਿੱਤਾ ਗਿਆ ਹੈ।

 

*****

 

ਡੀਐੱਸ/ਐੱਸਕੇ



(Release ID: 1949614) Visitor Counter : 83